NYC ਵਿੱਚ ਵੋਟਿੰਗ​​ 

ਵੋਟ ਪਾਉਣ ਦੇ ਤਿੰਨ ਤਰੀਕੇ​​ 

  ਅਗਾਊਂ ਵੋਟ ਪਾਓ​​ 

ਆਪ ਜਾਕੇ ਵੋਟ ਪਾਉਣ ਲਈ ਤੁਹਾਨੂੰ ਚੋਣ-ਦਿਵਸ ਤੱਕ ਉਡੀਕ ਨਹੀਂ ਕਰਨੀ ਪੈਣੀ! ਅਗਾਊਂ ਵੋਟ ਪਾਉਣ ਦਾ ਅਮਲ 26 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 3 ਨਵੰਬਰ ਤੱਕ ਰੋਜ਼ ਵੋਟ ਪਾਈ ਜਾ ਸਕਦੀ ਹੈ।​​ 

ਅਗਾਊਂ ਵੋਟ ਪਾਉਣ ਅਤੇ ਚੋਣ-ਦਿਵਸ ਵਾਲ਼ੇ ਦਿਨ ਵੋਟ ਪਾਉਣ ਵਿਚਕਾਰ ਸਿਰਫ਼ ਇੱਕ ਫ਼ਰਕ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾਉਣੀ ਹੈ। ਅਗਾਊਂ ਵੋਟ ਪਾਉਣ ਦੀ ਤੁਹਾਡੀ ਥਾਂ, ਚੋਣ-ਦਿਵਸ ਵਾਲ਼ੇ ਦਿਨ ਵੋਟ ਪਾਉਣ ਵਾਲ਼ੀ ਥਾਂ ਤੋਂ ਵੱਖ ਹੋ ਸਕਦੀ ਹੈ ਅਤੇ ਸਮਾਂ ਵੀ ਅਲੱਗ ਹੋ ਸਕਦਾ ਹੈ। ਅਗਾਊਂ ਵੋਟਿੰਗ ਬਾਰੇ ਹੋਰ ਜਾਣੋ।​​ 

ਅਗਾਊਂ ਵੋਟ ਪਾਉਣ ਬਾਰੇ ਹੋਰ ਜਾਣੋ​​ 

  ਡਾਕ ਰਾਹੀਂ ਵੋਟ​​ 

ਜੇ ਤੁਹਾਡਾ ਕੋਈ ਜਾਇਜ਼ ਕਾਰਣ ਹੈ, ਜਿਵੇਂ ਕਿ ਚੋਣ-ਦਿਵਸ ਵਾਲੇ ਦਿਨ ਨਿਊ ਯਾੱਰਕ ਤੋਂ ਦੂਰ ਹੋਣ ਜਾਂ ਕਿਸੇ ਬੀਮਾਰੀ ਜਾਂ ਸਰੀਰਕ ਅਪੰਗਤਾ ਕਰਕੇ ਤੁਸੀਂ ਐਬਸੈਂਟੀ (ਕਿਸੇ ਕਾਰਣਵੱਸ ਨਾ ਪਹੁੰਚ ਸਕਣ) ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ। ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ।​​ 

ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ​​ 

  ਚੋਣ-ਦਿਵਸ​​ 

ਪੁਰਾਣੇ ਦਿਨਾਂ ਵਾਂਗ, ਤੁਸੀਂ 5 ਨਵੰਬਰ ਨੂੰ ਚੋਣ-ਦਿਵਸ 'ਤੇ ਆਪ ਜਾਕੇ ਵੋਟ ਪਾ ਸਕਦੇ ਹੋ। ਵੋਟਾਂ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਪਾਈਆਂ ਜਾ ਸਕਦੀਆਂ ਹਨ।​​ 

ਤੁਹਾਨੂੰ ਵੋਟ ਪਾਉਣ ਵਾਲ਼ੀ ਤੈਅਸ਼ੁਦਾ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਚੋਣ-ਦਿਵਸ ਬਾਰੇ ਹੋਰ ਜਾਣੋ।​​ 

ਚੋਣ-ਦਿਵਸ ਬਾਰੇ ਹੋਰ ਜਾਣੋ​​ 

ਮੁੱਖ ਤਾਰੀਖ਼ਾਂ​​ 

  • ਅਗਾਊਂ ਵੋਟਿੰਗ | ਸਿਟੀ ਕੌਂਸਲ ਡਿਸਟ੍ਰਿਕਟ 22 ਵਿਸ਼ੇਸ਼ ਚੋਣ​​ 

    ਸ਼ਨਿਚਰਵਾਰ, 10 ਮਈ, 2025 - ਐਤਵਾਰ, 18 ਮਾਰਚ, 2025​​ 
  • ਵਿਸ਼ੇਸ਼ ਚੋਣ ਦਿਹਾੜਾ | ਰਾਜ ਸੈਨੇਟ ਡਿਸਟ੍ਰਿਕਟ 22​​ 

    ਮੰਗਲਵਾਰ, 20 ਮਈ, 2025​​ 
  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ​​ 

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼ | ਪ੍ਰਮੁੱਖ ਚੋਣਾਂ​​ 

    ਸ਼ਨਿਚਰਵਾਰ, 14 ਜੂਨ, 2025​​ 
ਬਾਹਰੀ ਲਿੰਕ​​ 

ਵੋਟ ਕਿੱਥੇ ਪਾਉਣੀ ਹੈ​​ 

ਇਹ ਪਤਾ ਲਾਉਣ ਲਈ ਕਿ ਤੁਸੀਂ ਕਿੱਥੇ ਵੋਟ ਪਾ ਸਕਦੇ ਹੋ, ਲਈ ਚੋਣਾਂ ਬਾਰੇ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ!​​ 

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ​​ 
ਬਾਹਰੀ ਲਿੰਕ​​ 

ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ​​ 

ਤੁਸੀਂ NYC ਚੋਣਾਂ ਬਾਰੇ ਬੋਰਡ (Board of Elections) ਤੋਂ ਆਪਣੀ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ​​ 

ਹੁਣੇ ਬੇਨਤੀ ਕਰੋ​​