3 ਦਿਸੰਬਰ, 2024
ਵੋਟਿੰਗ ਵਿੱਚ ਪਹੁੰਚਯੋਗਤਾ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ? ਇਸਦੀ ਸ਼ੁਰੂਆਤ ਨਿਰਪੱਖ ਪਹੁੰਚ ਲਈ ਅੜਿੱਕਿਆਂ ਨੂੰ ਸਮਝਣ ਨਾਲ ਹੁੰਦੀ ਹੈ।
ਇਸ ਦੇਸ਼ ਵਿੱਚ ਬਰਾਬਰੀ ਹਾਸਿਲ ਕਰਨ ਲਈ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਸੰਘਰਸ਼ ਦੇ ਇਤਿਹਾਸ, NYC ਵਿੱਚ ਅਪਾਹਜਤਾ (ਅਸਮਰੱਥਾ) ਵਾਲੇ ਭਾਈਚਾਰੇ ਦੀ ਹਾਲਤ ਅਤੇ ਵੋਟਿੰਗ ਨੂੰ ਸਾਰਿਆਂ ਲਈ ਵੱਧ ਪਹੁੰਚਯੋਗ ਬਣਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਪੜਤਾਲ ਕਰਕੇ, ਅਸੀਂ ਇਸ ਸ਼ਹਿਰ ਅਤੇ ਇਸ ਤੋਂ ਵੀ ਅਗਾਂਹ ਵੱਧ ਪਹੁੰਚਯੋਗ ਭਵਿੱਖ ਲਈ ਕੀ ਜ਼ਰੂਰੀ ਹੈ, ਇਸ ਬਾਰੇ ਵਿਚਾਰ-ਚਰਚਾ ਕਰ ਸਕਦੇ ਹਾਂ।
ਇੱਕ ਸੰਖੇਪ ਇਤਿਹਾਸ: 504 Sit-In ਦੀ ਅਹਿਮੀਅਤ
1973 ਦਾ ਮੁੜ-ਵਸੇਬਾ ਕਾਨੂੰਨ (Rehabilitation Act) ਅਪਾਹਜਤਾ (ਅਸਮਰੱਥਾ) ਦੇ ਅਧਾਰ 'ਤੇ ਪੱਖਪਾਤ 'ਤੇ ਪਾਬੰਦੀ ਲਾਉਣ ਵਾਲਾ ਆਪਣੀ ਕਿਸਮ ਦਾ ਪਹਿਲਾ ਕਾਨੂੰਨ ਸੀ। ਇਸ ਕਾਨੂੰਨ ਵਿੱਚ ਅਪਾਹਜਤਾ (ਅਸਮਰੱਥਾ) ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ, “ਕੋਈ ਵੀ ਸ਼ਖ਼ਸ, ਜੋ (A) ਸਰੀਰਕ ਜਾਂ ਮਾਨਸਿਕ ਤੌਰ 'ਤੇ ਅਸਮਰੱਥ ਹੈ, ਜਿਸ ਨਾਲ ਉਸ ਸ਼ਖ਼ਸ ਦੀ ਜ਼ਿੰਦਗੀ ਦੀਆਂ ਦੀਆਂ ਇੱਕ ਜਾਂ ਵੱਧ ਮੁੱਖ ਸਰਗਰਮੀਆਂ ਬਹੁਤ ਹੱਦ ਤੱਕ ਸੀਮਤ ਹੋ ਜਾਂਦੀਆਂ ਹਨ, ਉਸਦਾ (B) ਅਜਿਹੀ ਅਸਮਰੱਥਾ ਦਾ ਰਿਕਾੱਰਡ ਹੈ ਜਾਂ (C) ਉਸ ਨੂੰ ਅਜਿਹੀ ਅਸਮਰੱਥਾ ਨਾਲ ਪੀੜਤ ਮੰਨਿਆ ਜਾਂਦਾ ਹੈ"। ਅਪਾਹਜਤਾ (ਅਸਮਰੱਥਾ) ਵਾਲੇ ਅਮਰੀਕੀਆਂ ਬਾਰੇ ਕਾਨੂੰਨ (Americans with Disabilities Act, ADA), ਜੋ 1990 ਵਿੱਚ ਕਾਨੂੰਨ ਬਣ ਗਿਆ ਸੀ, ਬਾਅਦ ਵਿੱਚ ਇਸ ਭਾਸ਼ਾ ਦੀ ਵਰਤੋਂ ਉਸ ਅਰਥ ਨੂੰ ਵਿਆਪਕ ਬਣਾਉਣ ਅਤੇ “ਅਪਾਹਜਤਾ” (ਅਸਮਰੱਥਾ) ਲਈ “ਅਸਮਰੱਥ” ਸ਼ਬਦ ਨੂੰ ਥਾਂ ਦੇਣ ਲਈ ਇੱਕ ਤਬਦੀਲੀ ਦੀ ਬੁਨਿਆਦ ਵਜੋਂ ਕੰਮ ਕਰੇਗਾ।
ਮੁੜ-ਵਸੇਬਾ ਕਾਨੂੰਨ ਦੇ ਸੈਕਸ਼ਨ 504 'ਤੇ 1973 ਵਿੱਚ ਇਸ ਕਾਨੂੰਨ 'ਤੇ ਦਸਤਖ਼ਤ (ਹਾਲਾਂਕਿ ਇਸ ਨੂੰ ਦੋ ਵਾਰੀ ਵੀਟੋ ਵੀ ਕੀਤਾ ਗਿਆ ਸੀ)ਕੀਤੇ ਗਏ ਸੀ। ਪਰ ਇਸ ਨੂੰ ਫ਼ੌਰਨ ਅਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਅਪਾਹਜਤਾ (ਅਸਮਰੱਥ) ਲੋਕਾਂ ਨੂੰ ਜ਼ਰੂਰੀ ਸਹੂਲਤਾਂ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਬਿਨਾ ਹੀ ਛੱਡ ਦਿੱਤਾ ਗਿਆ ਸੀ। ਚਾਰ ਸਾਲ ਤੱਕ ਇਹ ਲਾਗੂ ਹੀ ਨਹੀਂ ਹੋਇਆ ਸੀ। ਇਸਦਾ ਮੁੱਖ ਕਾਰਣ ਇਹ ਸੀ ਕਿ ਕਾਰੋਬਾਰ ਅਤੇ ਸੰਸਥਾਵਾਂ ਸੈਕਸ਼ਨ 504 ਲਾਗੂ ਕੀਤੇ ਜਾਣ ਦੇ ਖ਼ਿਲਾਫ਼ ਪੈਰਵੀ ਕਰ ਰਹੀਆਂ ਸਨ, ਉਹਨਾਂ ਦੀ ਦਲੀਲ ਸੀ ਕਿ ਇਸ ਪਹੁੰਚਯੋਗਤਾ ਨੂੰ ਲਾਗੂ ਕਰਨ ਦੀ ਉਮੀਦ ਕਰਨਾ ਭਾਰੂ ਅਤੇ ਅਢੁਕਵਾਂ ਸੀ ਇਜਾਂ ਨਹੀਂ ਤਾਂ ਉਹਨਾਂ ਦੀ ਫ਼ੈਡਰਲ ਫ਼ੰਡਿੰਗ ਖੁੰਝ ਜਾਏਗੀ।
"504 Sit-in” (ਅਹਿੰਸਕ ਸਿਆਸੀ ਰੋਸ ਮੁਜ਼ਾਹਰਾ) ਦੇ ਨਾਮ ਨਾਲ ਜਾਣੇ ਜਾਂਦੇ ਇਤਿਹਾਸਕ 1977 ਦੇ ਮੁਜਾਹਰੇ ਦੇ ਦੌਰਾਨ, ਅਪਾਹਜ ਲੋਕਾਂ ਦੇ ਇੱਕ ਸਮੂਹ ਨੇ ਅਪਾਹਜ ਲੋਕਾਂ ਲਈ ਵਧੇਰੇ ਪਹੁੰਚਯੋਗਤਾ ਅਤੇ ਰਿਹਾਇਸ਼ ਦੀ ਮੰਗ ਕਰਨ ਲਈ ਕਈ ਸ਼ਹਿਰਾਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ। ਸੈਨ ਫ਼੍ਰਾਂਸਿਸਕੋ ਵਿੱਚ ਵਿੱਚ ਫ਼ੈਡਰਲ ਦੀ ਇੱਕ ਇਮਾਰਤ ਨੂੰ ਸਭ ਤੋਂ ਲੰਮੇ ਸਮੇਂ 25 ਦਿਨ ਤੱਕ ਕਬਜ਼ੇ ਵਿੱਚ ਰਖਿਆ ਗਿਆ ਸੀ। ਇਸ ਰੋਸ-ਮੁਜ਼ਾਹਰੇ ਨੇ ਅਮਰੀਕਾ ਵਿੱਚ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਦੇ ਹੱਕਾਂ ਨੂੰ ਅੱਗੇ ਵਧਾਇਆ ਸੀ ਅਤੇ ਆਖ਼ਰਕਾਰ ਭਵਿੱਖ ਦੇ ਕਾਨੂੰਨ ਲਈ ਰਾਹ ਤਿਆਰ ਕਰਨ ਵਿੱਚ ਮਦਦ ਕੀਤੀ ਸੀ।
ਇਸ ਦੌਰਾਨ, ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਨੂੰ ਵੋਟ ਦੇਣ ਦਾ ਹੱਕ ਸੀ, ਹਾਲਾਂਕਿ ਇਸਦੇ ਬਾਵਜੂਦ ਅਜਿਹੇ ਅੜਿੱਕੇ ਸਨ, ਜਿਹਨਾਂ ਕਰਕੇ ਚੋਣ-ਦਿਹਾੜੇ ‘ਤੇ ਵੋਟ ਪਾਉਣੀ ਮੁਸ਼ਕਿਲ ਜਾਂ ਸੰਭਵ ਨਹੀਂ ਸੀ। ਪਰ ਜਿਸ ਸਮੇਂ,ਬਜ਼ੁਰਗਾਂ ਅਤੇ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਵੋਟਿੰਗ ਤੱਕ ਪਹੁੰਚਯੋਗਤਾ ਬਾਰੇ 1984 ਦਾ ਕਾਨੂੰਨ (Voting Accessibility for the Elderly and Handicapped Act) ਪਾਸ ਹੋ ਗਿਆ ਸੀ, ਤਾਂ ਇਸਨੇ ਫ਼ੈਡਰਲ ਚੋਣਾਂ ਵਿੱਚ ਪਹੁੰਚਯੋਗ ਪੋਲਿੰਗ ਦੀਆਂ ਥਾਵਾਂ ਜਾਂ ਚੋਣ ਦਿਹਾੜੇ ‘ਤੇ ਵੋਟ ਪਾਉਣ ਦੇ ਬਦਲਵੇਂ ਤਰੀਕਿਆਂ ਦੀ ਲੋੜ ਰਾਹੀਂ ਇਹ ਖੱਪਾ ਪੂਰ ਦਿੱਤਾ ਸੀ।
ਹਾਲੀਆ ਸਾਲਾਂ ਵਿੱਚ 2009 ਅਪਣਾਏ ਗਏ, ਰੋਜ਼ਾ ਦੇ ਕਾਨੂੰਨ (Rosa’s Law) ਨੇ ਬੌਧਿਕ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਬਾਰੇ ਬੋਲੇ ਜਾਣ ਵਾਲੇ ਸ਼ਬਦ "ਮੱਠੀ ਰਫ਼ਤਾਰ ਨਾਲ ਕੰਮ ਕਰਨ (ਰਿਟਾਰਡੇਸ਼ਨ)" ਦੀ ਵਰਤੋਂ ਨੂੰ ਬਦਲਿਆ ਹੈ ਅਤੇ ਇਸਦੀ ਨਿੰਦਿਆ ਕੀਤੀ ਹੈ। ਹਾਉਸ ਨੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ। ਇਸ ਕਾਨੂੰਨ ਦੇ ਪਾਸ ਹੋਣ ਨਾਲ ਸ਼ਬਦਾਂ ਨਾਲ ਹੋਣ ਵਾਲੀ ਬੇਇੱਜ਼ਤੀ ਨੂੰ ਮੰਨਣ ਅਤੇ ਅਪਾਹਜਤਾ (ਅਸਮਰੱਥ) ਵਾਲੇ ਲੋਕਾਂ ਲਈ ਬਿਰਤਾਂਤ ਘੜਣ ਨੂੰ ਬਦਲਣ ਲਈ ਸਮਰਪਣ ਵਾਲੇ ਜਜ਼ਬੇ ਨੂੰ ਮਾਣਤਾ ਦੇਣ ਦਾ ਇਸ਼ਾਰਾ ਮਿਲਦਾ ਹੈ। ਸ਼ਬਦ ਬਹੁਤ ਅਹਿਮ ਹੁੰਦੇ ਹਨ। ਇੱਕ ਭਾਈਚਾਰੇ ਵਜੋਂ, ਅਸੀਂ ਲੋਕਾਂ ‘ਤੇ ਕਾਬੂ ਪਾਉਣ ਜਾਂ ਅਪਾਹਜਤਾ (ਅਸਮਰੱਥ) ਵਾਲੇ ਲੋਕਾਂ ਦਾ ਮਜ਼ਾਕ ਉਡਾਉਣ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਵੰਗਾਰਣ ਅਤੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਲੋਕਾਂ ਦੀ ਸੋਚ ਬਦਲਣ ਨੂੰ ਉਤਸਾਹ ਦੇਣ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਸ਼ਬਦ ਬਹੁਤ ਅਹਿਮ ਹੁੰਦੇ ਹਨ। ਇੱਕ ਭਾਈਚਾਰੇ ਵਜੋਂ, ਅਸੀਂ ਲੋਕਾਂ ‘ਤੇ ਕਾਬੂ ਪਾਉਣ ਜਾਂ ਅਪਾਹਜਤਾ (ਅਸਮਰੱਥ) ਵਾਲੇ ਲੋਕਾਂ ਦਾ ਮਜ਼ਾਕ ਉਡਾਉਣ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਵੰਗਾਰਣ ਅਤੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਲੋਕਾਂ ਦੀ ਸੋਚ ਬਦਲਣ ਨੂੰ ਉਤਸਾਹ ਦੇਣ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
![ਪਰੇਡ ਵਿੱਚ ਸ਼ਾਮਿਲ ਇੱਕ ਸ਼ਖ਼ਸ ਨੇ ਪੋਸਟਰ ਫੜਿਆ ਹੋਇਆ ਹੈ, ਜਿਸ ‘ਤੇ ਪੜ੍ਹਿਆ ਜਾ ਸਕਦਾ ਹੈ: "ਅਪਾਹਜਤਾ (ਅਸਮਰੱਥਾ) ਦੇ ਹੱਕ ਔਰਤਾਂ ਦੇ ਹੱਕ ਹਨ, ਓਹ ਮਨੁੱਖੀ ਹੱਕ ਹਨ।"](/media/f0wlmuhr/inaccessiblevote_12_2024_3.jpg?center=0.38740609124742709,0.41789284867999216&mode=crop&width=675&height=364&rnd=133776436222630000)
2024 ਦੀ ਅਪਾਹਜਤਾ ਦੀ ਮਾਣ ਸਬੰਧੀ ਪਰੇਡ (Disability Pride Parade) ਵਿੱਚ ਸ਼ਾਮਿਲ ਇੱਕ ਸ਼ਖ਼ਸ (ਅਪਾਹਜਤਾ ਦੀ ਮਾਣ ਸਬੰਧੀ ਪਰੇਡ ਦੀ ਮਿਹਰਬਾਨੀ ਸਦਕਾ)
NYC ਅਤੇ ਇਸ ਤੋਂ ਅਗਾਂਹ ਅਪਾਹਜਤਾ (ਅਸਮਰੱਥਾ) ਵਾਲਾ ਭਾਈਚਾਰਾ
ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਮੇਅਰ ਦੇ ਦਫ਼ਤਰ (Mayor’s Office for People With Disabilities) ਅਨੁਸਾਰ, ਨਿਊਯਾਰਕ ਦੇ ਲਗਭਗ 1 ਮਿਲੀਅਨ ਵਿਚਲੇ 6 ਵਸਨੀਕਾਂ ਵਿੱਚੋਂ 1 ਵਸਨੀਕ ਆਪਣੇ ਆਪ ਨੂੰ ਅਪਾਹਜਤਾ (ਅਸਮਰੱਥਾ) ਵਾਲਾ ਮੰਨਦਾ ਹੈ। ਇਸ ਹੈਰਾਨਕੁਨ ਗਿਣਤੀ ਦੇ ਬਾਵਜੂਦ ਦਿ Inevitable Foundation (ਇਨਐਵੀਟੇਬਲ ਫ਼ਾਉਂਡੇਸ਼ਨ’ਸ) ਰਿਸਰਚ ਇੰਸਟੀਟਿਊਟ ਤੋਂ ਇੱਕ ਸੈਂਪਲ ਸਰਵੇ ਵਿੱਚ, ਅਪਾਹਜਤਾ (ਅਸਮਰੱਥਾ) ਵਾਲੇ ਜਾਂ ਆਮ ਲੋਕਾਂ ਵਿੱਚੋਂ 66% ਲੋਕ ਇਸ ਗੱਲ ਨਾਲ ਸਹਿਮਤ ਸਨ ਕਿ ਫ਼ਿਲਮ ਜਾਂ ਮੀਡੀਆ ਵਿੱਚ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਦੀ ਨੁਮਾਇੰਦਗੀ ਬਹੁਤ ਹੀ ਘੱਟ ਹੈ।
ਪਰ ਮਾੜੀ ਗੱਲ ਇਹ ਹੈ ਕਿ ਇਹ ਆਮ ਗੱਲ ਹੈ। ਬਹੁਤੀਆਂ ਪ੍ਰਾਈਵੇਟ ਅਤੇ ਸਰਕਾਰੀ ਥਾਵਾਂ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਨਹੀਂ ਬਣਾਈਆਂ ਗਈਆਂ। ਨਤੀਜਾ ਕੀ ਨਿਕਲਿਆ? ਅਪਾਹਜਤਾ (ਅਸਮਰੱਥਾ) ਵਾਲੇ ਲੋਕ ਇਹਨਾਂ ਥਾਵਾਂ ‘ਤੇ ਨਹੀਂ ਆ ਸਕਦੇ। ਆਮ ਲੋਕ ਇਹ ਮੰਨ ਲੈਂਦੇ ਹਨ ਕਿ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਦੀ ਜਾਂ ਤਾਂ ਇਹਨਾਂ ਥਾਵਾਂ ਵਿੱਚ ਦਿਲਚਸਪੀ ਨਹੀਂ ਹੁੰਦੀ ਜਾਂ ਉਹ ਇੱਥੇ ਮੌਜੂਦ ਹੀ ਨਹੀਂ ਹੁੰਦੇ। ਅਤੇ ਇਸ ਤਰ੍ਹਾਂ, ਉਹਨਾਂ ਥਾਵਾਂ ਤੱਕ ਪਹੁੰਚ ਹੀ ਨਹੀਂ ਹੁੰਦੀ। ਅਪਹੁੰਚਯੋਗਤਾ ਇੱਕ ਸਿਲਸਿਲਾ ਹੈ।
ਕੀ ਤੁਸੀ ਜਾਣਦੇ ਹੋ? ਨਿਊਯਾਰਕ ਸਿਟੀ ਕੌਂਸਲ} ਅਨੁਸਾਰ, ਮੌਜੂਦਾ ਫ਼ੰਡਿੰਗ ਪਲਾਨਾਂ ਤੋਂ ਬਿਨਾ, ਇੱਥੇ ਦੂਰ-ਦੁਰਾਡੇ ਦੇ 283 MTA ਸਟੇਸ਼ਨ ਹਨ। ਅਤੇ 73% ਐਲੀਵੇਟਰ ਕੰਮ ਹੀ ਨਹੀਂ ਕਰਦੇ। ਇਸ ਤੋਂ ਅਲਾਵਾ, 96% MTA ਵੈਬਸਾਈਟਾਂ ਵੈਬ ਸਮੱਗ੍ਰੀ ਦੀ ਪਹੁੰਚਯੋਗਤਾ ਸਬੰਧੀ ਸੇਧਾਂ (Web Content Accessibility Guidelines, WCAG) ਦੇ ਰੂਪਾਂਤਰ 2 ਦੀ ਪਾਲਣਾ ਨਹੀਂ ਕਰਦੀਆਂ 1।
ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਨੂੰ ਦਰਪੇਸ਼ ਅੜਿੱਕਿਆਂ ਦੀਆਂ ਪੰਜ ਸ਼੍ਰੇਣੀਆਂ ਹਨ : ਸਰੀਰਕ, ਸੰਸਥਾਗਤ, ਰਵੱਈਏ ਸਬੰਧੀ, ਤਕਨੀਕ ਸਬੰਧੀ, ਅਤੇ ਗੱਲਬਾਤ ਕਰਨ ਵਾਲਾ/ਵਾਲੀ। ਅੜਿੱਕਿਆਂ ਦੀਆਂ ਉਦਾਹਰਣਾਂ ਵਿੱਚ ਅੰਦਰ ਦਾਖ਼ਲ ਹੋਣ ਵੇਲੇ ਪੌੜੀਆਂ (ਸਰੀਰਕ), ਰੂੜ੍ਹੀਵਾਦੀ (ਵਿਹਾਰ ਸਬੰਧੀ), ਪੁਰਾਣੇ ਕਾਨੂੰਨ ਵਿੱਚ ਨਿਰਾਦਰ ਕਰਨ ਵਾਲੀ ਭਾਸ਼ਾ (ਸੰਸਥਾਗਤ), ਪਹੁੰਚ ਨਾ ਕੀਤੀ ਜਾਣ ਵਾਲੀ ਵੈਬਸਾਈਟ (ਤਕਨੀਕੀ) ਜਾਂ ਵੀਡੀਓ (ਗੱਲਬਾਤ ਕਰਨ) 'ਤੇ ਕੈਪਸ਼ਨ ਨਾ ਹੋਣ ਦੀ ਘਾਟ ਸ਼ਾਮਿਲ ਹੋ ਸਕਦੀ ਹੈ।
ਸੁਧਾਰ ਕਰਨ ਸਾਰੇ ਤਰੀਕਿਆਂ ਦੇ ਬਾਵਜੂਦ ਕੋਲੰਬੀਆ ਡਿਸਟ੍ਰਿਕਟ ਦੇ ਨਾਲ ਹੀ ਨਿਊਯਾਰਕ ਸਿਰਫ਼ ਉਹਨਾਂ 22 ਰਾਜਾਂ ਵਿੱਚੋਂ ਇੱਕ ਹੈ, ਜਿਸਦਾ ਮਾਨਸਿਕ ਅਸਮਰੱਥਾ ਚੋਣ ਬਾਰੇ ਕਾਨੂੰਨ ਹੈ। [1] NYS ਚੋਣ ਕਾਨੂੰਨ § 5-106(6) ਬਿਆਨ ਕਰਦਾ ਹੈ ਕਿ ਜਿਹਨਾਂ ਲੋਕਾਂ ਨੂੰ ਅਦਾਲਤ ਦੇ ਆਦੇਸ਼ ਰਾਹੀਂ ਅਯੋਗ ਮੰਨਿਆ ਜਾਂਦਾ ਹੈ, ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਏਗਾ। ਜਦੋਂ ਇੱਕ ਅਦਾਲਤ ਇਹ ਫ਼ੈਸਲਾ ਕਰਦੀ ਹੈ ਕਿ ਵਿਕਾਸ ਸਬੰਧੀ ਵਿਗਾੜ (Developmental Disorder, DD) ਨਾਲ ਪੀੜਤ ਸ਼ਖ਼ਸ ਅਸਮਰੱਥ ਹੈ, ਤਾਂ ਉਸਨੂੰ ਉਸਦੇ ਵੋਟ ਦੇਣ ਦੇ ਸੰਵਿਧਾਨਕ ਹੱਕ ਤੋਂ ਵਾਂਝਿਆਂ ਰਖਿਆ ਜਾਂਦਾ ਹੈ ਅਤੇ ਇਸ ਕੱਟੜ ਧਾਰਣਾ ਨੂੰ ਹਿਮਾਇਤ ਮਿਲਦੀ ਹੈ ਕਿ DD ਨਾਲ ਪੀੜਤ ਲੋਕਾਂ ਵਿੱਚ ਉਹਨਾਂ ਦੇ ਆਪਣੇ ਫ਼ੈਸਲੇ ਲੈਣ ਦੀ ਸਮਰੱਥਾ ਨਹੀਂ ਹੁੰਦੀ।
NYC ਵਿੱਚ ਵੋਟਿੰਗ ਦੀ ਪਹੁੰਚਯੋਗਤਾ
ਵੋਟ ਪਾਉਣਾ ਬੁਨਿਆਦੀ ਹੱਕ ਹੈ। ਅਸਲ ਵਿੱਚ, ਸੰਵਿਧਾਨ ਵਿੱਚ ਇਹ 15ਵਾਂ, 19ਵਾਂ, 24ਵਾਂ ਅਤੇ 26ਵਾਂ ਹੱਕ ਹੈ। ਅਪਾਹਜਤਾ (ਅਸਮਰੱਥਾ) ਵਾਲੇ ਲੋਕ ਕਿਸੇ ਦਿੱਕਤ ਜਾਂ ਫ਼ੈਸਲੇ ਤੋਂ ਬਿਨਾ ਇਸ ਦੇਸ਼ ਦੇ ਹਰ ਨਾਗਰਿਕ ਵਾਂਗ ਮਿਲੇ ਬਰਾਬਰੀ ਦੇ ਹੱਕਾਂ ਅਤੇ ਅਜ਼ਾਦੀ ਦਾ ਆਨੰਦ ਮਾਣਨਾ ਚਾਹੁੰਦੇ ਹਨ।
Center for the Independence of the Disabled (ਦਿ ਸੈਂਟਰ ਫ਼ਾੱਰ ਦਿ ਇੰਡੀਪੈਂਡੈਂਸ ਆੱਫ਼ ਦਿ ਡਿਸੇਬਲ) ਵਲੋਂ ਕੀਤਾ ਗਿਆ ਸਰਵੇਖਣ, ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਗੁਆਂਢ ਵਿੱਚ ਵੋਟਾਂ ਪੈਣ ਦੀ ਥਾਂ ਵਿਖੇ ਪਹੁੰਚਣਾ ਹੀ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਵੋਟਿੰਗ ਵਿੱਚ ਇੱਕ ਅਹਿਮ ਅੜਿੱਕਾ ਬਣਿਆ ਹੋਇਆ ਹੈ।
NYC ਵਿੱਚ ਕੁੱਲ 64% ਵੋਟਰ ਦੀਆਂ ਥਾਵਾਂ ‘ਤੇ ਵਿਕਾਸ ਸਬੰਧੀ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਵਲੋਂ ਪਹੁੰਚਯੋਗਤਾ ਲਈ ਪਛਾਣੇ ਗਏ ਇੱਕ ਜਾਂ ਵੱਧ ਅੜਿੱਕੇ ਹਨ। ਪਰ ਵੋਟਿੰਗ ਲਈ ਅਪਾਹਜਤਾ (ਅਸਮਰੱਥਾ) ਵਾਲੇ ਲੋਕਾਂ ਲਈ ਪਹੁੰਚ ਕਰਨ ਦੇ ਕਈ ਤਰੀਕੇ ਹਨ। ਉਦਾਹਰਣ ਲਈ: ਸ਼ਹਿਰ ਦੀਆਂ ਕਈ ਏਜੰਸੀਆਂ ਵੋਟਾਂ ਪੈਣ ਦੀਆਂ 77 ਤੋਂ ਵੱਧ ਥਾਵਾਂ ਲਈ ਮੁਫ਼ਤ ਟ੍ਰਾਂਸਪੋਰਟੇਸ਼ਨ ਮੁਹੱਈਆ ਕਰਦੀਆਂ ਹਨ।
ਚੋਣ ਬੋਰਡ (Board of Elections, BOE) ਦੀ ADA ਯੂਨਿਟ ਇਹ ਯਕੀਨੀ ਬਣਾਉਣ ਲਈ ਸਪਰਪਿਤ ਹੈ ਕਿ ਚੋਣ ਦਿਹਾੜੇ ਅਤੇ ਅਗਾਊਂ ਵੋਟਿੰਗ ਦੌਰਾਨ ਪੰਜ ਬਰੋਜ਼ ਵਿੱਚ ਵੋਟਾਂ ਪੈਣ ਦੀ ਥਾਂ ਸਾਰੇ ਵੋਟਰਾਂ ਲਈ ਪਹੁੰਚਯੋਗ ਹੋਵੇ। ਉਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਵੋਟ ਪੈਣ ਦੀ ਹਰ ਥਾਂ ‘ਤੇ ਘੱਟੋ-ਘੱਟ ਇੱਕ ਵੋਟ-ਪਰਚੀ ਮਾਰਕਿੰਗ ਡਿਵਾਈਸ ਅਤੇ ਇੱਕ ADA ਪ੍ਰਾਈਵੇਸੀ ਬੂਥ ਤਿਆਰ ਕੀਤਾ ਜਾਏ, ਤਾਂਜੋ ਹਰ ਕਿਸੇ ਨੂੰ ਨਿਜੀ ਅਤੇ ਸੁਤੰਤਰ ਤੌਰ ‘ਤੇ ਆਪਣੀ ਵੋਟ-ਪਰਚੀ ‘ਤੇ ਨਿਸ਼ਾਨ ਲਾਉਣ ਦੀ ਸਹੂਲਤ ਮਿਲ ਸਕੇ। ਉਹਨਾਂ ਵਲੋਂ ਅਗਾਊਂ ਵੋਟਿੰਗ ਦੇ ਕੰਮ ਨੂੰ ਸਿਰੇ ਚਾੜ੍ਹਣ ਦੇ ਨਾਲ ਹੀ ਵੋਟਿੰਗ ਪਾਉਣ ਨੂੰ ਅਸਾਨ ਬਣਾਉਣ ਵਿੱਚ ਵੀ ਮਦਦ ਮਿਲੀ ਹੈ। ਬੇਨਤੀ ਕੀਤੇ ਜਾਣ ‘ਤੇ ਪਹੁੰਚਯੋਗ ਡਾਕ ਵੋਟ-ਪਰਚੀ ਵੀ ਉਪਲਬਧ ਹੈ।
ਇਸ ਤੋਂ ਅਲਾਵਾ, CFB ਸਮੇਤ ਕਈ ਸੁਤੰਤਰ ਅਤੇ ਸ਼ਹਿਰੀ ਸੰਸਥਾਵਾਂ, ਇਸ ਵਿੱਚ CFB ਸ਼ਾਮਿਲ ਹੈ, ਮੌਜੂਦਾ ਅੜਿਕਿਆਂ ਨੂੰ ਪ੍ਰਵਾਣ ਕਰਦਿਆਂ ਅਤੇ ਜਦੋਂ ਵੀ ਸੰਭਵ ਹੋਵੇ, ਆਰਜ਼ੀ ਪਹੁੰਚਯੋਗਤਾ ਮੁਹੱਈਆ ਕਰਾਉਂਦਿਆਂ, ਵੋਟਰ ਦੀ ਜਾਣਕਾਰੀ ਵਧਾਉਣ ਲਈ ਪ੍ਰਚਾਰ ਕਰਦਿਆਂ ਹੋਇਆਂ ਅਤੇ ਵੋਟਰ ਦੀ ਪਹੁੰਚਯੋਗਤਾ ਲਈ ਜਾਣਕਾਰੀ ਵਧਾਉਣ ਵਾਸਤੇ ਵਿਦਿਅਕ ਮੌਕੇ ਜਾਂ ਸਿਖਲਾਈ ਦਿੰਦਿਆਂ ਹੋਇਆਂ, ਵੋਟਾਂ ਪੈਣ ਦੀ ਥਾਂ ਤੱਕ ਪਹੁੰਚਯੋਗਤਾ ਨਾਲ ਨਜਿੱਠਣ ਲਈ ਕੰਮ ਕਰ ਰਹੀਆਂ ਹਨ। ਵੋਟਿੰਗ ਕਰਨ ਨੂੰ ਪਹੁੰਚਯੋਗ ਬਣਾਉਣ ਵਿੱਚ ਕਾਮਯਾਬੀ ਦਾ ਵੱਡਾ ਹਿੱਸਾ ਸਿਰਫ਼ ਉੱਥੇ ਪਹੁੰਚਣਾ ਹੈ ਅਤੇ ਇੱਕ ਸਹਿਯੋਗੀ ਬਣਨਾ ਹੈ। ਅਸੀਂ ਵਾੱਲੰਟੀਅਰ ਵਜੋਂ ਕੰਮ ਕਰਦੇ ਹਾਂ ਅਤੇ ਅਪਾਹਜਤਾ (ਅਸਮਰੱਥ) ਭਾਈਚਾਰੇ ਵਲੋਂ ਅਤੇ ਉਹਨਾਂ ਲਈ ਸਪੌਂਸਰ ਕੀਤੇ ਜਾਂਦੇ ਪ੍ਰੋਗਰਾਮ ਵਿਖਾਉਂਦੇ ਹਾਂ, ਤਾਂਜੋ ਅਸੀਂ ਉਹਨਾਂ ਦੀ ਗੱਲ ਸੁਣ ਸਕੀਏ ਅਤੇ ਜਿੱਥੇ ਲੋੜ ਪੈਂਦੀ ਹੈ, ਕਾਰਵਾਈ ਕਰ ਸਕੀਏ।
ਵੋਟਿੰਗ ਕਰਨ ਨੂੰ ਪਹੁੰਚਯੋਗ ਬਣਾਉਣ ਵਿੱਚ ਕਾਮਯਾਬੀ ਦਾ ਵੱਡਾ ਹਿੱਸਾ ਸਿਰਫ਼ ਉੱਥੇ ਪਹੁੰਚਣਾ ਹੈ ਅਤੇ ਇੱਕ ਸਹਿਯੋਗੀ ਬਣਨਾ ਹੈ। ਅਸੀਂ ਵਾੱਲੰਟੀਅਰ ਵਜੋਂ ਕੰਮ ਕਰਦੇ ਹਾਂ ਅਤੇ ਅਪਾਹਜਤਾ (ਅਸਮਰੱਥ) ਭਾਈਚਾਰੇ ਵਲੋਂ ਅਤੇ ਉਹਨਾਂ ਲਈ ਸਪੌਂਸਰ ਕੀਤੇ ਜਾਂਦੇ ਪ੍ਰੋਗਰਾਮ ਵਿਖਾਉਂਦੇ ਹਾਂ, ਤਾਂਜੋ ਅਸੀਂ ਉਹਨਾਂ ਦੀ ਗੱਲ ਸੁਣ ਸਕੀਏ ਅਤੇ ਜਿੱਥੇ ਲੋੜ ਪੈਂਦੀ ਹੈ, ਕਾਰਵਾਈ ਕਰ ਸਕੀਏ।
CFB ਦਾ ਪਹੁੰਚਯੋਗਤਾ ਬਾਰੇ ਪਲਾਨ
ਅਸਮਰੱਥ (ਅਪਾਹਜ) ਲੋਕਾਂ ਲਈ ਮੇਅਰ ਦੇ ਦਫ਼ਤਰ ਅਤੇ ਸਥਾਨਕ ਕਾਨੂੰਨ 12 ਅਨੁਸਾਰ, CFB ਨੇ ਇੱਕ ਵਿਆਪਕ ਪੰਜ-ਸਾਲਾ ਪਹੁੰਚਯੋਗਤਾ ਪਲਾਨ ਬਣਾਇਆ ਹੈ, ਤਾਂ ਜੋ ਅਸੀਂ ਵੋਟਰਾਂ ਨੂੰ ਵਧੀਆ ਸੇਵਾ ਦੇ ਸਕੀਏ। ਸਾਡਾ ਪਲਾਨ ਲੋੜੀਂਦੀ ਪਹੁੰਚ ਦੀ ਕਿਸਮ ਦੇ ਅਧਾਰ 'ਤੇ ਪਹੁੰਚਯੋਗਤਾ ਦੇ ਪਹਿਲੂਆਂ ਨਾਲ ਨਜਿੱਠਣਾ ਹੈ: ਭੌਤਿਕ, ਡਿਜੀਟਲ, ਵਿਓਂਤਬੱਧ, ਸੰਚਾਰ ਅਤੇ ਕੰਮ ਵਾਲੀ ਥਾਂ ਨੂੰ ਬਿਹਤਰ ਬਣਾਉਣ ਦੇ ਖੇਤਰ ਵਿੱਚ, ਅਸੀਂ CFB ਨੂੰ ਹੋਰ ਨਿਰਪੱਖ ਬਣਾਉਣਾ ਯਕੀਨੀ ਕਰ ਸਕਦੇ ਹਾਂ। ਇਹ ਪਲਾਨ ਕਾਰਵਾਈ ਕਰਨ ਲਈ ਸਮਰਪਿਤ ਹੈ: ਅਸੀਂ ਅੰਦਰੂਨੀ ਅਤੇ ਬਾਹਰੀ ਤੌਰ 'ਤੇ ਵੱਧ ਢੁਕਵਾਂ ਅਨੁਭਵ ਸਿਰਜਣ ਲਈ ਕੀ ਕਰ ਸਕਦੇ ਹਾਂ।
CFB ਪਹੁੰਚਯੋਗਤਾ ਪਲਾਨ ਇਸ ਨੂੰ ਬਿਹਤਰ ਬਣਾਉਣ ਲਈ ਹੂਬਹੂ ਹਵਾਲੇ ਅਤੇ ਰਾਇ ਦਿੰਦਾ ਹੈ। ਇਹ ਪਲਾਨ ਸ਼ੁਰੂ ਤੋਂ ਲੈਕੇ ਅੰਤ ਤੱਕ ਵੋਟਰਾਂ ਲਈ ਇੱਕ ਪਹੁੰਚਯੋਗ ਰਾਹ ਤਿਆਰ ਕਰਨ ਦੇ ਵਾਅਦੇ ਵਜੋਂ ਖੜ੍ਹਾ ਹੈ। ਇੰਜ ਕਰਨ ਲਈ, ਅਸੀਂ ਪਲਾਨ ਦਾ ਜਾਇਜ਼ਾ ਲੈਣ ਅਤੇ ਉਸ ਬਾਰੇ ਟਿੱਪਣੀ ਕਰਨ ਲਈ ਲੋਕਾਂ ਨੂੰ ਅਹਿਮੀਅਤ ਦਿੱਤੀ ਹੈ, ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਰਾਹ ਦੇ ਹਰ ਪੜਾਅ ‘ਤੇ ਭਾਈਚਾਰੇ ਨੂੰ ਧਿਆਨ ਵਿੱਚ ਰੱਖਕੇ ਤਰੱਕੀ ਕਰ ਰਹੇ ਹਾਂ। ਗੱਲਬਾਤ ਕਰਨਾ ਬਹੁਤ ਜ਼ਰੂਰੀ ਹੈੇ ਅਤੇ ਭਾਈਚਾਰੇ ਤੱਕ ਇਸ ਪਹੁੰਚ ਤੋਂ ਬਿਨਾ ਅਸੀਂ ਆਪਣੇ ਸਥਾਨਕ ਲੋਕਰਾਜ ਨੂੰ ਵੱਧ ਖੁੱਲ੍ਹਾ, ਸਪਸ਼ਟਤਾ ਅਤੇ ਨਿਰਪੱਖ ਬਣਾਉਣ ਦੀ ਸਾਡੀ ਏਜੰਸੀ ਦੇ ਮਿਸ਼ਨ ਵਿੱਚ ਸਿੱਧੇ ਤੌਰ ‘ਤੇ ਨਾਕਾਮ ਹੋ ਜਾਵਾਂਗੇ।
ਪਰ ਇਹ ਸਿਰਫ਼ ਪਹਿਲੀ ਕਾਰਵਾਈ ਹੈ। ਪਹੁੰਚਯੋਗਤਾ ਲਈ ਸਿਰਫ਼ ਬਾੱਕਸ ਤੇ ਨਿਸ਼ਾਨ ਲਾਉਣ ਵਾਲਾ ਨਜ਼ਰੀਆ ਨਹੀਂ ਅਪਣਾਉਣਾ ਚਾਹੀਦਾ। ਇਸ ਦੀ ਥਾਂ ਸਾਨੂੰ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਬਾਰੇ ਗਹੁ ਨਾਲ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹੁੰਚਯੋਗਤਾ ਦਾ ਮਤਲਬ, ਇਸ ਨੂੰ ਸਿਰਫ਼ ਇੱਕ ਵਾਰੀ ਹੱਲ ਕਰਨਾ ਨਹੀਂ ਹੈ — ਬਲਕਿ ਇਹ ਉਹਨਾਂ ਨੂੰ ਲੋੜੀਂਦੀ ਹਮਦਰਦੀ ਅਤੇ ਉਹਨਾਂ ਨੂੰ ਸਮਝਣ ਲਈ ਚੱਲਦੀ ਰਹਿਣ ਵਾਲੀ ਗੱਲਬਾਤ ਹੈ।
![CFB ਸਟਾਫ਼ ਦੇ ਮੈਂਬਰਾਂ ਅਤੇ ਵਾੱਲੰਟੀਅਰਾਂ ਦੇ ਇੱਕ ਸਮੂਹ ਨੇ ਏਜੰਸੀ ਦੇ ਨਾਂ ਅਤੇ ਲੋਗੋ ਵਾਲਾ ਇੱਕ ਵੱਡਾ ਬੈਨਰ ਫੜਿਆ ਹੋਇਆ ਹੈ।](/media/adwibfat/inaccessiblevote_12_2024_4.jpg?anchor=center&mode=crop&width=675&height=364&rnd=133776437940800000)
2024 ਅਪਾਹਜਤਾ (ਅਸਮਰੱਥਾ) ਦੀ ਮਾਣ ਵਾਲੀ ਪਰੇਡ ਵਿੱਚ CFB ਸਟਾਫ਼ ਦੇ ਮੈਂਬਰ ਅਤੇ ਵਾੱਲੰਟੀਅਰ।