ਕੁਰਸੀਆਂ 'ਤੇ ਏਸ਼ਿਆਈ ਲੋਕਾਂ ਦਾ ਗਰੁਪ ਬੈਠਾ ਹੋਇਆ ਹੈ ਅਤੇ ਵਿਚਕਾਰ ਕਈ ਔਰਤਾਂ ਨੇ ਹੱਥ ਉਪਰ ਕੀਤੇ ਹੋਏ ਹਨ।
ਚੋਣ 18 ਨਵੰਬਰ, 2024

18 ਨਵੰਬਰ, 2024

Gauree Patel (ਗੌਰੀ ਪਟੇਲ) , ਭਾਈਵਾਲੀ ਦੇ ਐਸੋਸੀਏਟ ਡਾਇਰੈਕਟਰ ਵਲੋਂ

NYC ਦੇਸ਼ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰਿਆਂ ਵਿੱਚੋਂ ਇੱਕ ਦਾ ਘਰ ਹੈ, ਹਰ ਇੱਕ ਦਾ ਆਪਣਾ ਵਿਲੱਖਣ ਇਤਿਹਾਸ, ਸਭਿਆਚਾਰ ਅਤੇ ਆਪਣਾ ਸਫ਼ਰ ਹੈ। ਸ਼ਹਿਰ ਭਰ ਵਿੱਚ 3 ਮਿਲੀਅਨ ਤੋਂ ਵੱਧ ਪ੍ਰਵਾਸੀ ਵਸਨੀਕਾਂ ਨਾਲ, ਸਾਡੇ ਸਥਾਨਕ ਲੋਕਰਾਜ ਲਈ ਟੀਚਿਆਂ, ਸਮੂਹਵਾਦ, ਅਤੇ ਲਚੀਲੇਪਨ ਨਾਲ ਰਚੇ-ਵਸੇ ਇਹਨਾਂ ਸੂਖਮ ਤਜਰਬਿਆਂ ਅਤੇ ਨਜ਼ਰੀਏ ਨਾਲ ਇਸਨੂੰ ਘੜਣੇ ਦੀ ਬਹੁਤ ਸੰਭਾਵਨਾ ਹੈ। 

ਬਹੁਤ ਸਾਰੇ ਪ੍ਰਵਾਸੀਆਂ ਨੂੰ ਵੋਟਰ ਸਬੰਧੀ ਜਾਣਕਾਰੀ ਅਤੇ ਸਿੱਖਿਆ ਤੱਕ ਪਹੁੰਚ ਕਰਨ ਵਿੱਚ ਅੜਿੱਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਵਿੱਚ ਭਾਸ਼ਾ ਸਬੰਧੀ ਅੜਿੱਕਿਆਂ, ਸਮਾਜਕ-ਆਰਥਿਕਤਾ ਅਤੇ ਚੋਣ ਵਾਲੀਆਂ ਥਾਵਾਂ ਸ਼ਾਮਿਲ ਹਨ, ਜੋ ਉਹਨਾਂ ਦੀਆਂ ਜ਼ਰੂਰਤਾਂ ਹਿਮਾਇਤ ਨਹੀਂ ਕਰਦੀਆਂ ਜਾਂ ਸੁਰੱਖਿਆ ਦਾ ਅਹਿਸਾਸ ਨਹੀਂ ਕਰਾਉਂਦੀਆਂ।

NYC Votes ਭਾਈਚਾਰੇ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੇ ਗਏ ਸਿੱਖਿਆ ਦੇ ਮੌਕੇ ਤਿਆਰ ਕਰਨ ਦੇ ਅਮਲ ਲਈ ਵਚਨਬੱਧ ਹੈ, ਜਿੱਥੇ ਭਾਈਚਾਰੇ ਦੇ ਮੈਂਬਰ ਅਤੇ ਉਹਨਾਂ ਦੇ ਪਰਿਵਾਰ ਸੁਆਗਤ, ਸਮਝ ਅਤੇ ਸਿਖਣ ਅਤੇ ਨਾਗਰਿਕ ਵਜੋਂ ਕਾਰਵਾਈ ਕਰਨ ਲਈ ਉਤਸਾਹ ਮਹਿਸੂਸ ਕਰਦੇ ਹਨ।

ਰਿਸ਼ਤੇ ਉਸਾਰਣੇ

ਭਾਈਚਾਰੇ-ਅਧਾਰਿਤ ਸੰਸਥਾਵਾਂ ਨਾਲ ਸਾਡੇ ਰਿਸ਼ਤੇ ਬਹੁਤ ਅਹਿਮ ਹਨ। ਉਹਨਾਂ ਰਾਹੀਂ ਅਸੀਂ ਭਾਈਚਾਰਿਆਂ ਦੀਆਂ ਤਰਜੀਹਾਂ ਅਤੇ ਜ਼ਰੂਰਤਾਂ ਬਾਰੇ ਜਾਣ ਸਕਦੇ ਹਾਂ।  ਇਹਨਾਂ ਜ਼ਰੂਰਤਾਂ ਵਿੱਚ ਪਾਠਕ੍ਰਮ ਦੇ ਉਹ ਵਿਸ਼ੇ ਸ਼ਾਮਿਲ ਹਨ, ਜੋ ਹਿੱਸਾ ਲੈਣ ਵਾਲਿਆਂ ਲਈ ਸਭ ਤੋਂ ਢੁਕਵੇਂ ਹੋਣਗੇ, ਸੈਸ਼ਨ ਕਿੱਥੇ ਕੀਤਾ ਜਾਣਾ ਚਾਹੀਦਾ ਹੈ ਅਤੇ ਇੱਥੋਂ ਤੱਕ ਕਿ ਪ੍ਰੋਗਰਾਮਾਂ ਦੌਰਾਨ ਕਿਹੜੇ ਸਥਾਨਕ ਭੋਜਨ ਪਰੋਸੇ ਜਾਣ।

ਸਾਡੇ ਭਾਈਚਾਰਕ ਭਾਈਵਾਲ ਸ਼ਹਿਰ ਦੀ ਸਰਕਾਰ ਅਤੇ ਸ਼ਹਿਰ ਭਰ ਦੇ ਭਾਈਚਾਰਿਆਂ ਨੂੰ ਇੱਕ ਦੂਜੇ ਨਾਲ ਜੋੜਣ ਦਾ ਕੰਮ ਕਰਦੇ ਹਨ। ਉਹ ਸ਼ਹਿਰ ਦੀ ਸਰਕਾਰ ਨੂੰ ਉਹਨਾਂ ਭਾਈਚਾਰਿਆਂ, ਜਿਸਨੂੰ ਉਹ ਸੇਵਾ ਦਿੰਦੀ ਹੈ, ਨਾਲ ਭਰੋਸਾ ਬਹਾਲ ਕਰਨ ਲਈ ਰਾਹ ਤਿਆਰ ਕਰਦੇ ਹਨ ਅਤੇ ਨਿਊਯਾਰਕ ਦੇ ਸਾਰੇ ਵਸਨੀਕਾਂ ਤੱਕ ਬਹੁਤ ਜ਼ਰੂਰੀ ਜਾਣਕਾਰੀ ਅਤੇ ਸ੍ਰੋਤ ਪੁਚਾਉਣ ਦੀ ਸਹੂਲਤ ਦਿੰਦੇ ਹਨ।

Sapna (ਸਪਨਾ) ਅਤੇ NYC Votes ਸਟਾਫ਼ ਨੇ ‘Entering the Bronx’ (ਬ੍ਰੌਂਕਸ ਵਿੱਚ ਜਾਣ ਦਾ ਰਾਹ) ਵਾਲੇ ਸੰਕੇਤ ਦੇ ਸਾਹਮਣੇ ਫੋਟੋ ਖਿਚਵਾਉਣ ਦਾ ਪੋਜ਼ ਬਣਾਇਆ ਹੋਇਆ ਹੈNYC Votes ਦੱਖਣ ਏਸ਼ਿਆਈ ਪ੍ਰਵਾਸੀ ਔਰਤਾਂ ਅਤੇ ਪਰਿਵਾਰਾਂ ਦੀ ਸੇਵਾ ਕਰਨ ਵਾਲੀ ਭਾਈਚਾਰਕ ਸੰਸਥਾ ਸਪਨਾ (Sapna) NYC ਨਾਲ ਮਿਲਕੇ ਕੰਮ ਕਰਦੀ ਹੈ।

ਭਾਸ਼ਾ ਸਬੰਧੀ ਨਿਆ ਨੂੰ ਕੇਂਦਰ ਵਿੱਚ ਰੱਖਣਾ

NYC Votes ਦੇ ਸਿੱਖਿਆ ਸਬੰਧੀ ਪ੍ਰੋਗਰਾਮਾਂ ਵਿੱਚ ਭਾਸ਼ਾ ਤੱਕ ਪਹੁੰਚ ਆਮ ਭਾਸ਼ਾਵਾਂ ਵਿੱਚ ਵਿਆਖਿਆ ਅਤੇ ਅਨੁਵਾਦ ਸਬੰਧੀ ਸੇਵਾਵਾਂ ਨਾਲ ਕੀਤੀ ਜਾਂਦੀ ਹੈ।  ਪਰ ਭਾਸ਼ਾਈ ਨਿਆ ਹਾਸਿਲ ਕਰਨ ਲਈ ਸਾਡੀ ਟੀਮ ਭਾਈਚਾਰਕ ਲੀਡਰਾਂ ਨਾਲ ਮਿਲਕੇ ਸਾਡੀ ਵਰਕਸ਼ਾੱਪ ਦੇ ਮਜ਼ਮੂਨ ਅਤੇ ਸਹੂਲਤ ਬਾਰੇ ਭੁਗਤਾਨ ਵਾਲੀ ਸਿਖਲਾਈ ਦਿੰਦੀ ਹੈ, ਜਿਸ ਨਾਲ ਉਹ ਆਪਣੇ ਭਾਈਚਾਰੇ ਦੇ ਸਾਥੀ ਮੈਂਬਰਾਂ ਨੂੰ ਸਿੱਧਿਆਂ ਸਿੱਖਿਆ ਦੇਣ ਦੇ ਸਮਰੱਥ ਹੋ ਸਕਣ।

ਭਾਸ਼ਾਈ ਨਿਆ ਦਾ ਇਕ ਬਹੁਤ ਜ਼ਰੂਰੀ ਹਿੱਸਾ ਇਹ ਹੈ ਕਿ ਹਿੱਸਾ ਲੈਣ ਵਾਲੇ ਆਪਣੇ ਆਪ ਨੂੰ ਵੇਖਣ – ਨਾ ਸਿਰਫ਼ ਅਨੁਵਾਦ ਕੀਤੇ ਗਏ ਪਾਠਕ੍ਰਮ ਵਿੱਚ, ਬਲਕਿ ਇਸ ਵਿੱਚ ਗੱਲਬਾਤ ਦੀ ਅਗਵਾਈ ਕਰਨ ਵਾਲੇ ਅਧਿਆਪਕ ਅਤੇ ਪ੍ਰੈਜ਼ੈਂਟਰ ਵੀ ਸ਼ਾਮਿਲ ਹੋਣ। ਕਿਉਂਕਿ  NYC Votes ਦੀ ਭਾਈਵਾਲੀ ਅਤੇ ਆਊਟਰੀਚ ਟੀਮ ਸਿੱਖਿਆ ਨੂੰ ਭਾਸ਼ਾ ਸਬੰਧੀ ਨਿਆ ਦੇ ਇੱਕ ਬਹੁਤ ਜ਼ਰੂਰੀ ਹਿੱਸੇ ਵਜੋਂ ਵੇਖਦੀ ਹੈ, ਇਸ ਲਈ ਅਸੀਂ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ ਭਾਈਚਾਰੇ ਦੇ ਮੈਂਬਰਾਂ ਨਾਲ ਅਤੇ ਉਹਨਾਂ ਲਈ ਪੂਰੀ ਤਰ੍ਹਾਂ ਨਾਲ ਭਾਸ਼ਾ ਨੂੰ ਧਿਆਨ ਵਿੱਚ ਰੱਖਕੇ ਪ੍ਰੋਗਰਾਮ ਬਣਾਉਣ ਲਈ ਕੰਮ ਕਰਦੇ ਹਾਂ ਅਤੇ ਉਹਨਾਂ ਲੋਕਾਂ ਵਲੋਂ ਚਲਾਏ ਜਾਂਦੇ ਹਨ, ਜੋ ਭਾਈਚਾਰੇ ਦਾ ਸਰਗਰਮ ਹਿੱਸਾ ਹਨ।

NYC Votes ਦਾ ਸਟਾਫ਼ ਮੈਂਬਰ ਭਾਸ਼ਾ ਵਿਆਖਿਆ ਉਪਕਰਣ ਪਾਈ ਭਾਈਚਾਰੇ ਦੇ ਇੱਕ ਮੈਂਬਰ ਦੀ ਮਦਦ ਕਰ ਰਿਹਾ ਹੈ।

ਸਿੱਖਿਆ ਵਿੱਚ ਸੁਰੱਖਿਆ ਬਾਰੇ ਵਿਚਾਰ ਕਰਨਾ

ਭਾਈਚਾਰੇ ਦੇ ਮੈਂਬਰਾਂ ਨੂੰ ਆਪਣਾ ਧਿਆਨ ਲਾਉਣ ਅਤੇ ਸਿੱਖਣ ਲਈ ਮੌਜੂਦ ਰਹਿਣ ਵਿੱਚ ਮਦਦ ਕਰਨ ਲਈ ਸਰੀਰਕ ਅਤੇ ਮਨੋਵਿਗਿਆਨਕ ਸੁਰੱਖਿਆ ਇੱਕ ਇਵਜ਼ਾਨਾ ਹੈ। 

NYC Votes ਭਾਈਚਾਰੇ ਦੇ ਲੀਡਰਾਂ ਨਾਲ ਮਿਲਕੇ ਪ੍ਰੋਗਰਾਮ ਲਈ ਅਜਿਹੀਆਂ ਥਾਵਾਂ ਦੀ ਪਛਾਣ ਕਰਦੀ ਹੈ, ਜਿੱਥੇ ਹਿੱਸਾ ਲੈਣ ਵਾਲੇ ਆਉਣ-ਜਾਣ ਵਿੱਚ ਸੁਰੱਖਿਅਤ ਮਹਿਸੂਸ ਕਰ ਸਕਣ ਆਪਣੀ ਰਿਵਾਇਤ ਅਤੇ ਸਭਿਆਚਾਰ ਦੇ ਸਾਰੇ ਪਹਿਲੂਆਂ ਨਾਲ ਉੱਥੇ ਆ ਸਕਣ (ਜਿਵੇਂ ਜੁੱਤੀਆਂ ਲਾਹੁਣੀਆਂ, ਪਰਿਵਾਰ ਦੇ ਮੈਂਬਰਾਂ ਅਤੇ ਬੱਚਿਆਂ ਨੂੰ ਨਾਲ ਲਿਆਉਣਾ ਜਾਂ ਗਰਮ ਚਾਹ ਨਾਲ ਸੁਆਗਤ) ਅਤੇ ਜਿੱਥੇ ਉਹਨਾਂ ਨੂੰ ਘਰ ਵਾਂਗ ਲੱਗੇ। 

ਢੁਕਵੀਂ ਥਾਂ ਦੀ ਚੋਣ ਕਰਨਾ: ਭਾਵੇਂ ਉਹ ਸਥਾਨਕ ਲਾਇਬ੍ਰੇਰੀ, ਚਰਚ, ਮਸਜਿਦ, ਭਾਈਚਾਰਕ ਸੈਂਟਰ ਜਾਂ ਘਰ ਹੋਵੇ ਅਤੇ ਉੱਥੇ ਮੌਜੂਦ ਲੋਕਾਂ ਨੂੰ ਸਾਡੇ ਸੈਸ਼ਨਾਂ ਤੱਕ ਲਿਜਾਣ ਲਈ ਟ੍ਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਾਉਣੀ, ਇਸਦੇ ਨਾਲ ਹੀ ਥਾਂ ਨੂੰ ਸੁਰੱਖਿਅਤ ਬਣਾਉਣ ਦੇ ਕੁਝ ਪਹਿਲੂ ਵੀ ਸ਼ਾਮਿਲ ਹਨ।

ਸਿੱਖਿਆ-ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਅਤੇ NYC Votes ਦੇ ਟੋਟਸ ਬੈਗ ਦੇ ਇਨਾਮ ਜੇਤੂ ਬਾਹਰ ਇਕੱਠਿਆਂ ਖੜ੍ਹੇ ਹੋਕੇ ਫੋਟੋ ਖਿਚਾਉਂਦੇ ਹੋਏ।

ਪਹਿਲਾਂ ਭਾਈਚਾਰਾ ਬਾਰੇ ਵਰਕਸ਼ਾੱਪ

ਵਿਦਿਅਕ ਵਰਕਸ਼ਾੱਪ ਇੱਕ ਅਜਿਹੀ ਥਾਂ ਹੈ, ਜਿਸ ਵਿੱਚ ਸਾਰਿਆਂ ਲਈ ਇੱਕੋ ਹੱਲ ਨਹੀਂ ਹੋ ਸਕਦਾ, ਖ਼ਾਸ ਤੌਰ 'ਤੇ ਉਸ ਸਮੇਂ, ਜਦੋਂ ਇਸਦਾ ਉਦੇਸ਼ ਸਭਿਆਚਾਰਕ ਤੌਰ 'ਤੇ ਵੰਨ-ਸੁਵੰਨੀ ਅਬਾਦੀ ਦੀ ਸੇਵਾ ਕਰਨਾ ਹੋਵੇ। ਭਾਈਚਾਰੇ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਸਿੱਖਿਆ ਦਾ ਉਦੇਸ਼ ਵੱਖ-ਵੱਖ ਫ਼ਾੱਰਮੈਟ ਅਤੇ ਸ਼ਮੂਲੀਅਤ ਦੇ ਤਰੀਕੇ ਮੁਹੱਈਆ ਕਰਨਾ ਹੈ। 

ਹਰ ਇੱਕ ਸੈਸ਼ਨ ਸਾਡੇ ਹਿੱਸਾ ਲੈਣ ਵਾਲੇ ਲੋਕਾਂ ਦੀ ਅਗਵਾਈ ਅਤੇ ਤਰਜੀਹਾਂ ਦੀ ਪਾਲਣਾ ਕਰਦਾ ਹੈ। ਕੁਝ ਥਾਵਾਂ 'ਤੇ ਅਸੀਂ ਫ਼ਰਸ਼ 'ਤੇ ਘੇਰਾ ਬਣਾਕੇ ਬਹਿੰਦੇ ਹਾਂ ਅਤੇ ਕੁਝ ਥਾਵਾਂ 'ਤੇ ਕਲਾਸ ਵਿੱਚ ਬਹਿੰਦੇ ਹਾਂ। ਅਸੀਂ ਜਾਗਰੂਕਤਾ ਵਾਲੀ ਪ੍ਰੈਕਟਿਸ ਨਾਲ ਜਾਂ ਪੌਪ ਕੁਇਜ਼ ਨਾਲ ਸੈਸ਼ਨ ਦੀ ਸ਼ੁਰੂਆਤ ਕਰ ਸਕਦੇ ਹਾਂ। ਕੁਝ ਸੈਸ਼ਨਾਂ ਦਾ ਕਾਰਜ-ਸੂਚੀ ਦੇ ਹਿਸਾਬ ਨਾਲ ਸ਼ਾਮ ਨੂੰ ਪ੍ਰਬੰਧ ਕੀਤਾ ਜਾਂਦਾ ਹੈ, ਜਦਕਿ ਹੋਰ ਸੈਸ਼ਨ ਭਾਈਚਾਰਕ ਹੋਮ ਵਿੱਚ ਦੁਪਹਿਰ ਦੇ ਭੋਜਨ ਦੌਰਾਨ ਕਰਾਏ ਜਾਂਦੇ ਹਨ। 

NYC Votes ਹਰ ਇੱਕ ਸਮੂਹ ਨਾਲ ਮਿਲਕੇ ਇਹ ਫ਼ੈਸਲਾ ਕਰਦੀ ਹੈ ਕਿ ਅਸੀਂ ਅਹਿਮੀਅਤ, ਸੰਤੁਸ਼ਟੀ ਅਤੇ ਵਿਹਾਰ ਵਿਚਲੀ ਤਬਦੀਲੀ (ਵੋਟ ਪਾਉਣ ਲਈ ਜਾਣਾ) ਕਿਵੇਂ ਮਾਪ ਸਕਦੇ ਹਾਂ। 

ਭਾਵੇਂ ਇਹ ਸੈਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ ਸ਼ਬਦ ਸਾਂਝਾ ਕਰਨ ਲਈ ਕਹਿਣਾ ਹੋਵੇ, ਤਾਂਜੋ ਇਹ ਸਮਝਿਆ ਜਾ ਸਕੇ ਕਿ ਜਜ਼ਬੇ ਅਤੇ ਅਹਿਸਾਸ ਕਿਵੇਂ ਬਦਲਦੇ ਹਨ ਜਾਂ ਭਾਸ਼ਾ ਦੀ ਮਦਦ ਨਾਲ ਫ਼ੋਨ ਸਰਵੇਖਣ ਕਰਾਉਣਾ ਹੋਵੇ, ਸਾਨੂੰ ਸਿੱਖਣ ਅਤੇ ਭਾਈਚਾਰੇ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਗਈ ਆਪਣੀ ਸਿੱਖਿਆ ਵਿੱਚ ਸੁਧਾਰ ਕਰਨ ਦੇ ਅਮਲ ਦੌਰਾਨ ਹੌਸਲਾ ਬਣਾਈ ਰੱਖਣ ਦਾ ਚੇਤਾ ਕਰਾਇਆ ਜਾਂਦਾ ਹੈ।

ਬਰੂਕਲਿਨ ਵਿੱਚ Evangelical Crusade Christian Church (ਇਵੈਂਜਲੀਕਲ ਕਰੂਸੇਡ ਕ੍ਰਿਸ਼ਚਿਅਨ ਚਰਚ)  ਵਿਖੇ Haitian American Caucus (ਹੈਤੀਅਨ ਅਮਰੀਕਨ ਸਿਆਸੀ ਧੜੇ) ਨਾਲ ਸਿੱਖਿਆ ਪ੍ਰੋਗਰਾਮ।

ਪ੍ਰਵਾਸੀ ਭਾਈਚਾਰਿਆਂ ਤੱਕ ਪਹੁੰਚਣਾ

ਇਹ ਕੋਈ ਰਾਜ਼ ਨਹੀਂ ਹੈ ਕਿ ਰਣਨੀਤੀ ਵਜੋਂ ਕਈ ਪ੍ਰਵਾਸੀ ਭਾਈਚਾਰਿਆਂ ਨੂੰ ਵੋਟਿੰਗ ਦੇ ਅਮਲ ਤੋਂ ਬਾਹਰ ਰਖਿਆ ਗਿਆ ਹੈ। ਇਹ ਸਿਰਫ਼ NYC Votes ਦਾ ਫ਼ਰਮਾਨ ਹੀ ਨਹੀਂ ਹੈ, ਬਲਕਿ ਸਾਡਾ ਮਿਸ਼ਨ ਵੀ ਹੈ ਕਿ ਅਜਿਹੇ ਭਾਈਚਾਰਿਆਂ ਲਈ ਨਾਗਰਿਕ ਦੀ ਹਿੱਸੇਦਾਰੀ ਅਤੇ ਵੋਟਰਾਂ ਦੀ ਵੱਡੀ ਤਦਾਦ ਨੂੰ ਉਤਸਾਹ ਦੇਣ ਲਈ ਢੁਕਵੀਂ ਜਾਣਕਾਰੀ ਦਿੱਤੀ ਜਾਏ, ਜਿਹਨਾਂ ਕੋਲ ਇੱਕੋ ਜਿਹੇ ਸ੍ਰੋਤਾਂ ਤੱਕ ਪਹੁੰਚ ਨਹੀਂ ਹੈ।

ਸਾਡੀਆਂ ਵੋਟਰ ਸਿੱਖਿਆ ਦੀਆਂ ਕੋਸ਼ਿਸ਼ਾਂ ਵਿੱਚ ਇਹਨਾਂ ਵੰਨ-ਸੁਵੰਨੇ ਭਾਈਚਾਰਿਆਂ 'ਤੇ ਧਿਆਨ ਦੇਣ ਦਾ ਕੰਮ ਕਈ ਰੂਪ ਅਖ਼ਤਿਆਰ ਕਰਦਾ ਹੈ ਅਤੇ ਜਿਉਂ-ਜਿਉਂ ਭਾਈਚਾਰਿਆਂ ਵਿੱਚ ਵਾਧਾ ਹੁੰਦਾ ਹੈ ਅਤੇ ਇਹ ਤਰੱਕੀ ਕਰਦਾ ਹੈ, ਤਾਂ ਇਸ ਵਿੱਚ ਹਮੇਸ਼ਾ ਤਬਦੀਲੀ ਹੁੰਦੀ ਰਹਿੰਦੀ ਹੈ। 

ਆਲੇ-ਦੁਆਲੇ ਬਾਰੇ ਜਾਣੂ ਰਹਿਣਾ, ਨਿਊਯਾਰਕ ਸ਼ਹਿਰ ਦੀ ਵੰਨ-ਸੁਵੰਨਤਾ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਬਣਾਉਣ ਅਤੇ ਆਪਣੇ ਆਪ ਨੂੰ ਹੋਰਨਾਂ ਦਾ ਇਲਾਜ ਕਰਨ ਅਤੇ ਸਦਮੇ ਨਾਲ ਜੁੜੇ ਟੂਲਸ ਨਾਲ ਲੈਸ ਰੱਖਣ, ਜਿਹਨਾਂ ਨੂੰ ਪੜ੍ਹਾਉਣ-ਲਿਖਾਉਣ ਦੀਆਂ ਥਾਵਾਂ ਤੱਕ ਲਿਆਂਦਾ ਜਾ ਸਕੇ, ਇਸ ਨਾਲ ਅਸੀਂ ਜਿਹਨਾਂ ਲੋਕਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰ ਸਕਦੇ ਹਾਂ।

ਵੋਟਰ ਗਾਈਡ ਦਾ ਇੱਕ ਟੇਬਲ, ਪਾਮ ਕਾਰਡ ਅਤੇ ਤਸਵੀਰਾਂ ਵਾਲਾ ਫ਼ਲਾਇਰ, ਜਿਸ ਤੇ ਚੀਨੀ ਭਾਸ਼ਾ ਵਿੱਚ ਗੋਲਡਨ ਡੇਅ ਦਾ ਡ੍ਰੈਗਨ ਬਣਿਆ ਹੋਇਆ ਹੈ।ਗੋਲਡਨ ਡੇਅ ਲਈ ਚੀਨੀ ਭਾਸ਼ਾ ਵਿੱਚ ਵੋਟਰ ਸਬੰਧੀ ਸਮੱਗ੍ਰੀ, ਇਹ ਇੱਕੋ ਇੱਕ ਅਜਿਹਾ ਦਿਨ ਹੈ, ਜਦੋਂ ਨਿਊਯਾਰਕ ਸ਼ਹਿਰ ਦੇ ਵੋਟਰ ਇੱਕੋ ਸਮੇਂ ਰਜਿਸਟ੍ਰੇਸ਼ਨ ਅਤੇ ਵੋਟਿੰਗ ਕਰ ਸਕਦੇ ਹਨ।

ਸਬੰਧਿਤ ਖ਼ਬਰਾਂ