9 ਅਕਤੂਬਰ, 2025
ਸਟੇਜ ਤਿਆਰ ਹੈ
ਜਦੋਂ ਸਿਟੀ ਦੇ ਅਗਲੇ ਆਗੂਆਂ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ, ਤਾਂ ਅਖ਼ਤਿਆਰਪ੍ਰਾਪਤ ਬਹਿਸਾਂ ਵੋਟਰਾਂ ਨੂੰ ਢੁੱਕਵਾਂ ਫੈਸਲਾ ਲੈਣ ਵਿੱਚ ਕਾਫੀ ਮਦਦ ਕਰਦੀਆਂ ਹਨ। ਇਸ ਤੋਂ ਪਹਿਲਾਂ ਕਿ ਤੁਸੀਂ ਮੇਅਰ, ਸਿਟੀ ਕੌਂਸਲ ਅਤੇ ਹੋਰਾਂ ਲਈ ਆਪਣੀ ਵੋਟ-ਪਰਚੀ ਨਾਲ ਵੋਟ ਪਾਓ, ਇਹ ਤੁਹਾਡੇ ਲਈ ਉਮੀਦਵਾਰਾਂ ਅਤੇ ਮੁੱਦਿਆਂ ਬਾਰੇ ਢੁੱਕਵੀਂ ਜਾਣਕਾਰੀ ਲੈਣ ਦਾ ਇੱਕ ਬਿਹਤਰ ਮੌਕਾ ਹੁੰਦੀਆਂ ਹਨ।
ਅਖ਼ਤਿਆਰਪ੍ਰਾਪਤ ਬਹਿਸਾਂ ਰਾਹੀਂ, ਜਨਤਾ ਨੂੰ ਰਿਹਾਇਸ਼, ਆਵਾਜਾਈ ਅਤੇ ਜਨਤਕ ਸੁਰੱਖਿਆ ਜਿਹੇ ਮੁੱਖ ਮੁੱਦਿਆਂ 'ਤੇ ਉਮੀਦਵਾਰਾਂ ਵੱਲੋਂ ਸੰਚਾਲਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਦੇਖਣ ਦਾ ਇੱਕ ਵਿਲੱਖਣ ਮੌਕਾ ਮਿਲਦਾ ਹੈ। ਇੱਕ ਮਹੱਤਵਪੂਰਨ ਚੋਣ ਦੌਰਾਨ, ਇਹ ਬਹਿਸਾਂ ਉਮੀਦਵਾਰਾਂ ਅਤੇ ਵੋਟਰਾਂ ਵਿਚਕਾਰ ਖੁੱਲ੍ਹੀ ਗੱਲਬਾਤ ਦੇ ਮੌਕੇ ਪੈਦਾ ਕਰਦੀਆਂ ਹਨ, ਜਿਸ ਨਾਲ ਦਰਸ਼ਕਾਂ ਨੂੰ ਆਪਣੇ ਬਲਾਕ ਦੇ ਮਹੱਤਵਪੂਰਨ ਮੁੱਦਿਆਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।
ਤੁਸੀਂ 16 ਅਤੇ 22 ਅਕਤੂਬਰ ਨੂੰ ਅਖ਼ਤਿਆਰਪ੍ਰਾਪਤ NYC ਮੇਅਰ ਬਹਿਸਾਂ ਦੇਖ, ਸੁਣ ਕੇ ਆਪਣੀ ਪਸੰਦ ਨੂੰ ਆਪਣੀ ਵੋਟ ਪਾਉਣ ਦਾ ਫੈਸਲਾ ਲੈ ਸਕਦੇ ਹੋ!
ਉਮੀਦਵਾਰਾਂ ਦੀ ਚੋਣ ਆਮ ਲੋਕਾਂ ਦੀ ਸੇਵਾ ਕਰਨ ਲਈ ਹੀ ਕੀਤੀ ਜਾਂਦੀ ਹੈ
ਇਹਨਾਂ ਬਹਿਸਾਂ ਨਾਲ ਉਮੀਦਵਾਰ, ਸਿੱਧੇ ਵੋਟਰਾਂ ਸਾਹਮਣੇ ਆਪਣੀਆਂ ਗੱਲਾਂ ਰੱਖ ਪਾਉਣਗੇ, ਕਿਉਂਕਿ ਚੁਣੇ ਜਾਣ 'ਤੇ ਇਹਨਾਂ ਨੇ ਹੀ ਇਹਨਾਂ ਆਮ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ। ਤੁਸੀਂ ਵਿਅਸਤ ਚੋਣ ਸੀਜ਼ਨ ਦੌਰਾਨ ਲਾਈਵ ਟੈਲੀਵਿਜ਼ਨ 'ਤੇ ਉਮੀਦਵਾਰਾਂ ਦੇ ਵਿਚਾਰ ਸੁਣ ਸਕਦੇ ਹੋ ਅਤੇ ਆਪਣੀ ਰਾਏ ਕਾਇਮ ਕਰ ਸਕਦੇ ਹੋ। ਉਮੀਦਵਾਰਾਂ ਦਾ ਵੋਟਰਾਂ ਦੇ ਸਾਹਮਣੇ ਹੋਣਾ ਯਕੀਨੀ ਬਣਾ ਕੇ, ਇਹ ਬਹਿਸਾਂ ਇਹਨਾਂ ਉਮੀਦਵਾਰਾਂ ਨੂੰ ਆਮ ਨਿਊਯਾਰਕ ਵਾਸੀਆਂ ਪ੍ਰਤੀ ਜਵਾਬਦੇਹ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਅਸੀਂ ਹੁਣੇ ਜਿਹੇ ਹੀ ਤਾਂ ਬਹਿਸਾਂ ਦੇਖੀਆਂ ਸਨ?
ਇਸ ਸਾਲ ਦੇ ਸ਼ੁਰੂ ਵਿੱਚ ਹੀ ਪ੍ਰਾਇਮਰੀ ਬਹਿਸਾਂ ਵਿੱਚ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਆਪਣੀ ਪਾਰਟੀ ਦੀ ਨਾਮਜ਼ਦਗੀ ਲਈ ਮੁਕਾਬਲਾ ਕੀਤਾ ਸੀ। ਅਕਤੂਬਰ ਦੀਆਂ ਬਹਿਸਾਂ ਦੌਰਾਨ, ਤੁਹਾਨੂੰ ਵੀ ਮੌਕਾ ਮਿਲੇਗਾ ਆਮ ਚੋਣਾਂ ਦੀਆਂ ਵੋਟ-ਪਰਚੀਆਂ 'ਤੇ ਮੁਕਾਬਲਾ ਕਰਦੇ ਉਮੀਦਵਾਰ .
ਇਹ ਬਹਿਸਾਂ ਹਰੇਕ ਉਮੀਦਵਾਰ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਦਾ ਇੱਕ ਦੁਰਲੱਭ ਮੌਕਾ ਹੁੰਦੀਆਂ ਹਨ, ਇਹਨਾਂ ਦੀ ਮਦਦ ਨਾਲ ਵੋਟਰ ਇਹ ਫੈਸਲਾ ਕਰ ਪਾਉਂਦੇ ਹਨ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਉਣੀ ਹੈ ਅਤੇ ਕਿਸ ਨੂੰ ਨਹੀਂ। ਪ੍ਰਾਇਮਰੀ ਦੇ ਉਲਟ, ਆਮ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਸ ਦੀ ਬਜਾਏ, ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜੇਤੂ ਹੁੰਦਾ ਹੈ।
ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦੇ ਹੋ, ਪਰ ਤੁਹਾਨੂੰ ਇਹ ਵੀ ਸਮਝਣਾ ਪਵੇਗਾ ਕਿ ਉਹ ਜਿੱਤ ਵੀ ਸਕਦੇ ਹਨ ਅਤੇ ਨਹੀਂ ਵੀ। ਇਹ ਬਹਿਸਾਂ, ਉਮੀਦਵਾਰਾਂ ਬਾਰੇ ਅਤੇ ਉਨ੍ਹਾਂ ਦੇ ਅਸਲ ਵਿਚਾਰ ਜਾਣਨ ਦਾ ਇੱਕ ਵਧੀਆ ਮੌਕਾ ਹੁੰਦੀਆਂ ਹਨ।
ਕੌਣ-ਕੌਣ ਹਿੱਸਾ ਲੈ ਸਕਦਾ ਹੈ?
ਸਿਟੀ ਦੇ ਮੈਚਿੰਗ ਫੰਡ ਪ੍ਰੋਗਰਾਮ ਰਾਹੀਂ ਪਬਲਿਕ ਫ਼ੰਡ ਲੈਣ ਵਾਲੇ ਉਮੀਦਵਾਰਾਂ ਦਾ ਬਹਿਸਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੁੰਦਾ ਹੈ ਬਸ਼ਰਤੇ ਉਹ ਕੁਝ ਸ਼ਰਤਾਂ ਪੂਰੀਆਂ ਕਰਦੇ ਹੋਣ। ਪਹਿਲੀ ਮੇਅਰ ਬਹਿਸ ਸੰਬੰਧੀ ਯੋਗਤਾ ਪੂਰੀ ਕਰਨ ਲਈ, ਇੱਕ ਉਮੀਦਵਾਰ ਦਾ ਵੋਟ-ਪਰਚੀ 'ਤੇ ਹੋਣਾ ਜ਼ਰੂਰੀ ਹੈ ਅਤੇ ਉਸ ਵੱਲੋਂ ਅਕਤੂਬਰ 3, 2025 ਤੱਕ ਘੱਟੋ-ਘੱਟ $198,300 ਇਕੱਠੇ ਕੀਤੇ ਗਏ ਹੋਣੇ ਚਾਹੀਦੇ ਹਨ। ਬਹਿਸਾਂ ਦੇ ਦੂਜੇ ਦੌਰ, ਜਿਸਨੂੰ "ਮੋਹਰੀ ਦਾਅਵੇਦਾਰ" ਬਹਿਸਾਂ ਵਜੋਂ ਵੀ ਜਾਣਿਆ ਜਾਂਦਾ ਹੈ, ਲਈ ਫੰਡ ਇਕੱਠਾ ਕਰਨ ਦੀ ਲੋੜ ਹੁੰਦੀ ਹੈ ਛੋਟੇ ਯੋਗਦਾਨ ਜੋ ਮੈਚਿੰਗ ਫੰਡ ਲਈ ਯੋਗ ਹੁੰਦੇ ਹਨ।
- NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ, NYC Votes ਦੀ ਪਹਿਲਕਦਮੀ ਦੀ ਅਗਵਾਈ ਕਰਦੀ ਏਜੰਸੀ ਹੈ, ਜੋ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਮੈਚਿੰਗ ਫੰਡ ਪ੍ਰੋਗਰਾਮ ਅਤੇ ਬਹਿਸਾਂ ਦੋਵਾਂ ਦੀ ਨਿਗਰਾਨੀ ਕਰਦੀ ਹੈ।
- ਸਥਾਨਕ ਮੀਡੀਆ ਆਊਟਲੈੱਟ ਬਹਿਸਾਂ ਦੀ ਮੇਜ਼ਬਾਨੀ ਕਰਦੇ ਹਨ, ਫਾਰਮੈਟ ਨਿਰਧਾਰਤ ਕਰਦੇ ਹਨ, ਸੰਚਾਲਕਾਂ ਦੀ ਚੋਣ ਕਰਦੇ ਹਨ, ਅਤੇ ਇਹ ਫੈਸਲਾ ਕਰਦੇ ਹਨ ਕੀ ਦਰਸ਼ਕਾਂ ਨੂੰ ਲਾਈਵ ਸ਼ਾਮਲ ਕਰਨਾ ਹੈ ਜਾਂ ਨਹੀਂ।
ਕੋਈ ਵੀ ਦੇਖ ਸਕਦਾ ਹੈ
ਤੁਸੀਂ ਮੁਫਤ ਵਿੱਚ ਇਹ ਬਹਿਸਾਂ ਦੇਖ ਸਕਦੇ ਹੋ ਅਤੇ ਇਹ ਵਿਆਪਕ ਤੌਰ 'ਤੇ ਉਪਲਬਧ ਹਨ। ਇਹ YouTube ਅਤੇ ਸਾਡੇ ਮੀਡੀਆ ਸਪਾਂਸਰਾਂ ਦੀਆਂ ਵੈੱਬਸਾਈਟਾਂ 'ਤੇ ਸਟ੍ਰੀਮ ਕੀਤੀਆਂ ਜਾਣਗੀਆਂ — ਇਸ ਲਈ ਕਿਸੇ ਵੀ ਤਰ੍ਹਾਂ ਦੀ ਸਦੱਸਤਾ ਲੈਣ ਦੀ ਲੋੜ ਨਹੀਂ ਹੈ। ਤੁਸੀਂ ਸਪੈਨਿਸ਼ ਵਿੱਚ ਸਿਮਲਕਾਸਟ ਟਿਊਨ ਇਨ ਕਰ ਸਕਦੇ ਹੋ, ਅਤੇ ਹਰੇਕ ਬਹਿਸ ਵਿੱਚ ਔਨ-ਸਕ੍ਰੀਨ ASL ਵਿਆਖਿਆ ਸ਼ਾਮਲ ਹੋਵੇਗੀ। ਪੂਰੀਆਂ ਰਿਕਾਰਡਿੰਗਾਂ ਬੇਨਤੀ ਕੀਤੇ ਜਾਣ 'ਤੇ ਉਪਲਬਧ ਕਰਵਾਈਆਂ ਜਾਣਗੀਆਂ।
ਬਹਿਸਾਂ ਵਿੱਚ ਸ਼ਾਮਲ ਹੋਵੋ
ਇਸਨੂੰ ਇੱਕ ਭਾਈਚਾਰਕ ਸਮਾਗਮ ਬਣਾਓ
ਤੁਸੀਂ ਆਪਣੇ ਦੋਸਤਾਂ ਨਾਲ ਦੇਖ ਸਕਦੇ ਹੋ, ਕਿਸੇ ਸਥਾਨਕ ਵਾਚ (ਇਕੱਠੇ ਦੇਖੋ) ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹੋ, ਜਾਂ ਸਾਡੀਆਂ ਬਹਿਸ ਬਿੰਗੋ ਅਤੇ ਨਿਰਦੇਸ਼ਿਤ ਚਰਚਾਵਾਂ ਨਾਲ ਇਸਨੂੰ ਇੱਕ ਮਜ਼ੇਦਾਰ ਸਮੂਹ ਗਤੀਵਿਧੀ ਵੀ ਬਣਾ ਸਕਦੇ ਹੋ। ਸਿਟੀ ਭਰ ਦੇ ਸਥਾਨਕ ਸੰਗਠਨ, ਵਾਚ (ਇਕੱਠੇ ਦੇਖੋ) ਪਾਰਟੀਆਂ ਦੀ ਮੇਜ਼ਬਾਨੀ ਕਰਨ ਲਈ NYC Votes ਨਾਲ ਭਾਈਵਾਲੀ ਕਰਨਗੇ ਅਤੇ ਗੱਲਬਾਤ ਅੱਗੇ ਲਿਜਾਣ ਵਿੱਚ ਸਮੂਹਾਂ ਦੀ ਮਦਦ ਲਈ ਟੂਲਕਿੱਟ ਵੀ ਉਪਲਬਧ ਹੋਣਗੇ।
ਬਹਿਸ ਇਕੱਠੇ ਦੇਖੋ ਪਾਰਟੀ (ਵਾਚ ਪਾਰਟੀ)
ਗੱਲਬਾਤ ਦਾ ਹਿੱਸਾ ਬਣੋ
ਤੁਹਾਡੀ ਵੋਟ ਇਹ ਫੈਸਲਾ ਕਰਨ ਵਿੱਚ ਮਦਦ ਕਰੇਗੀ ਕਿ ਨਿਊਯਾਰਕ ਸਿਟੀ ਦੀ ਅਗਵਾਈ ਕੌਣ ਕਰੇਗਾ। ਇਹ ਬਹਿਸਾਂ ਤੁਹਾਡੇ ਲਈ ਇਹ ਦੇਖਣ ਦਾ ਸਭ ਤੋਂ ਵਧੀਆ ਮੌਕਾ ਹੁੰਦੀਆਂ ਹਨ ਕਿ ਉਮੀਦਵਾਰ ਔਖੇ ਸਵਾਲਾਂ ਦਾ ਮੌਕੇ 'ਤੇ ਕਿਵੇਂ ਸਾਹਮਣਾ ਕਰਦੇ ਹਨ ਅਤੇ ਨਾਲ ਹੀ ਤੁਸੀਂ ਉਨ੍ਹਾਂ ਦੇ ਜਵਾਬਾਂ ਦੀ ਤੁਲਨਾ ਵੀ ਕਰ ਸਕਦੇ ਹੁੰਦੇ ਹੋ।
ਬਹਿਸਾਂ ਲੋਕਰਾਜ ਦੀ ਬੁਨਿਆਦ ਹੁੰਦੀਆਂ ਹਨ, ਇਨ੍ਹਾਂ ਨਾਲ ਤੁਹਾਨੂੰ ਸਹੀ ਸਮੇਂ ਢੁੱਕਵੇਂ ਫੈਸਲੇ ਲੈਣ ਦਾ ਹੌਂਸਲਾ ਮਿਲਦਾ ਹੈ। ਦੇਖਣ, ਸਿੱਖਣ ਅਤੇ ਜੁੜਨ ਨਾਲ, ਤੁਸੀਂ ਆਪਣੀ ਸਿਟੀ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਇੱਕ ਸਰਗਰਮ ਭੂਮਿਕਾ ਨਿਭਾ ਸਕਦੇ ਹੋ।