ਇੱਕ ਪਾਰਕ ਵਿੱਚ ਬਾਹਰ NYC Votes ਦੇ ਮੇਜ਼ ਪਿੱਛੇ ਖੜ੍ਹੇ ਪੰਜ ਲੋਕ। ਉਹ ਮੁਸਕਰਾਉਂਦੇ ਹੋਏ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ। ਮੇਜ਼ ਜਾਮਨੀ ਕੱਪੜੇ ਨਾਲ ਢੱਕਿਆ ਹੋਇਆ ਹੈ ਜਿਸ 'ਤੇ ਪੀਲੇ ਰੰਗ ਦੇ ਵੱਡੇ ਅੱਖਰਾਂ ਵਿੱਚ NYC Votes ਲੋਗੋ ਦਿਖਾਈ ਦੇ ਰਿਹਾ ਹੈ। ਮੇਜ਼ ਦੇ ਖੱਬੇ ਪਾਸੇ ਚਿੱਟੇ ਰੰਗ ਦਾ ਸੰਕੇਤ ਹੈ ਜਿਸ 'ਤੇ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਲਿਖਿਆ ਹੋਇਆ ਹੈ "Do you have questions about the Election (ਕੀ ਤੁਹਾਡੇ ਚੋਣ ਬਾਰੇ ਕੋਈ ਸਵਾਲ ਹਨ)? Are you Voting Today (ਕੀ ਤੁਸੀਂ ਅੱਜ ਵੋਟ ਪਾ ਰਹੇ ਹੋ)? Tienes Preguntas Sobre la Elección? Votará hoy?" ਪਿਛੋਕੜ ਵਿੱਚ ਪਤਝੜ ਦੇ ਪੱਤੇ, ਪਾਰਕ ਦੇ ਬੈਂਚ ਅਤੇ ਸ਼ਹਿਰੀ ਇਮਾਰਤਾਂ ਦਿਖਾਈ ਦੇ ਰਹੀਆਂ ਹਨ।​​ 

ਜੈਕਸਨ ਹਾਈਟਸ ਵਿੱਚ ਆਮ ਚੋਣ ਦਿਹਾੜੇ 'ਤੇ 2025 NYC ਯੂਥ ਅੰਬੈਸਡਰ।​​ 

ਯੂਥ​​  20, ਫ਼ਰਵਰੀ 2026​​ 

20, ਫ਼ਰਵਰੀ 2026​​ 

ਗੈਬਰੀਲਾ ਓਖੁਯਸੇਨ , ਵੈੱਬ ਕੰਟੇਂਟ ਐਡੀਟਰ​​ 

ਜਦੋਂ ਜ਼ਾਰਾ ਇਮਤਿਆਜ਼ ਨੇ ਫਰਵਰੀ 2023 ਵਿੱਚ ਨਾਗਰਿਕ ਹਫਤਾਵਾਰ ਸਿਖਲਾਈ ਵਿੱਚ ਹਿੱਸਾ ਲਿਆ, ਤਾਂ ਉਸ ਸਮੇਂ ਉਸਦੇ ਮਨ ਵਿੱਚ NYC Votes Youth Ambassadors ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਿਹੀ ਕੋਈ ਗੱਲ ਨਹੀਂ ਸੀ। ਉਹ ਕੁਈਨਜ਼ ਦੀ ਇੱਕ ਹਾਈ ਸਕੂਲ ਦੀ ਵਿਦਿਆਰਥਣ ਸੀ, ਉਤਸੁਕ ਸੀ ਪਰ ਯਕੀਨੀ ਨਹੀਂ ਸੀ ਕਿ ਨਾਗਰਿਕ ਸ਼ਮੂਲੀਅਤ ਉਸ ਦੀ ਜ਼ਿੰਦਗੀ ਵਿੱਚ ਕਿਵੇਂ ਫਿੱਟ ਬੈਠੇਗੀ।​​  

ਫਿਰ ਉਸਨੇ ਸ਼ਹਿਰੀ ਬਜਟ ਦੇ ਅੰਕੜੇ ਦੇਖੇ।​​ 

ਇਮਤਿਆਜ਼ ਨੇ ਕਿਹਾ ਕਿ "ਇਹ ਜਾਣ ਕੇ ਮੈਨੂੰ ਸੱਚਮੁੱਚ ਹੈਰਾਨੀ ਹੋਈ ਕਿ ਨਿਊਯਾਰਕ ਸਿਟੀ ਦਾ ਬਜਟ $100 ਬਿਲੀਅਨ ਤੋਂ ਵੱਧ ਹੈ"। "ਇਸਨੇ ਮੈਨੂੰ ਅਹਿਸਾਸ ਕਰਵਾਇਆ ਕਿ ਸਥਾਨਕ ਪੱਧਰ 'ਤੇ ਸਾਡੇ ਕੋਲ ਕਿੰਨੇ ਵਸੀਲੇ ਹਨ - ਅਤੇ ਨੌਜਵਾਨ ਇਸ ਬਾਰੇ ਕਿੰਨਾ ਘੱਟ ਸੋਚਦੇ ਹਨ।"​​  

ਇਸ ਅਹਿਸਾਸ ਨੇ ਉਸਨੂੰ ਪ੍ਰੋਗਰਾਮ ਲਈ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ।​​ 

ਅੱਜ, ਇਮਤਿਆਜ਼ ਨਿਊਯਾਰਕ ਦੇ ਸਿਟੀ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਹੈ ਅਤੇ NYC Votes ਵਿੱਚ ਭਾਈਚਾਰਾ ਸ਼ਮੂਲੀਅਤ ਅਤੇ ਐਜੂਕੇਸ਼ਨ ਇੰਟਰਨ ਦੇ ਤੌਰ 'ਤੇ ਕੰਮ ਕਰ ਰਹੀ ਹੈ। ਪਰ ਉਸਦਾ ਸਫ਼ਰ 2023 ਵਿੱਚ ਇੱਕ ਯੂਥ ਅੰਬੈਸਡਰ ਵਜੋਂ ਸ਼ੁਰੂ ਹੋਇਆ, ਜਦੋਂ ਉਸਨੇ ਬਸੰਤ-ਤੋਂ-ਪਤਝੜ ਪ੍ਰੋਗਰਾਮ ਪੂਰਾ ਕੀਤਾ।​​  

NYC Votes ਯੂਥ ਅੰਬੈਸਡਰ ਅਤੇ ਸਟਾਫ਼, ਬਰੁਕਲਿਨ ਪਬਲਿਕ ਲਾਇਬ੍ਰੇਰੀ ਦੀਆਂ ਪੌੜੀਆਂ 'ਤੇ ਨਾਗਰਿਕ ਸ਼ਮੂਲੀਅਤ ਦੇ ਇੱਕ ਸਫਲ ਦਿਨ ਦਾ ਆਈਸ-ਕ੍ਰੀਮ ਨਾਲ ਜਸ਼ਨ ਮਨਾਉਂਦੇ ਹੋਏ। ਇਸ ਸਮੂਹ ਨੇ ਪ੍ਰੋਗਰਾਮ ਸੰਬੰਧੀ ਗੁਲਾਬੀ ਅਤੇ ਸੰਤਰੀ ਰੰਗ ਦੀਆਂ ਕਮੀਜ਼ਾਂ ਪਹਿਨੀਆਂ ਹੋਈਆਂ ਹਨ।​​ 

2025 ਯੂਥ ਐਂਬੈਸਡਰ ਅਤੇ NYC Votes ਸਟਾਫ਼, ਬਰੁਕਲਿਨ ਪਬਲਿਕ ਲਾਇਬ੍ਰੇਰੀ ਬਾਹਰ ਆਈਸ-ਕ੍ਰੀਮ ਦਾ ਆਨੰਦ ਮਾਣਦੇ ਹੋਏ।​​ 

ਉਸਨੇ ਕਿਹਾ "ਹਾਈ ਸਕੂਲ ਵਿੱਚ, ਮੈਂ ਸੱਚਮੁੱਚ ਸ਼ਰਮੀਲੀ ਸੀ"। “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਅਜਨਬੀਆਂ ਕੋਲ ਜਾਵਾਂਗੀ ਅਤੇ ਵੋਟ ਪਾਉਣ ਬਾਰੇ ਗੱਲ ਕਰਾਂਗੀ। ਪਰ ਉਸ ਸਿਖਲਾਈ ਤੋਂ ਬਾਅਦ, ਮੈਨੂੰ ਉਸ ਕੰਮ ਨਾਲ ਪਿਆਰ ਜਿਹਾ ਹੋ ਗਿਆ।"​​  

ਇਹ ਸਿਰਫ਼ ਇਸ ਇਕੱਲੀ ਦੀ ਗੱਲ ਨਹੀਂ ਹੈ।​​  

2023 ਯੂਥ ਅੰਬੈਸਡਰ ਅਤੇ ਮੌਜੂਦਾ ਐਲੂਮਨੀ ਕਮੇਟੀ ਮੈਂਬਰ, ਮਰੀਅਮਾ ਟੂਰੈ ਨੇ ਕਿਹਾ ਕਿ ਉਸਨੇ ਆਪਣੇ ਅਧਿਆਪਕ ਦੇ ਗੂਗਲ ਕਲਾਸਰੂਮ ਪੰਨੇ 'ਤੇ ਇੱਕ ਮੌਕਾ ਦੇਖਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਅਪਲਾਈ ਕੀਤਾ।​​  

ਉਸਨੇ ਸਪੱਸ਼ਟਤਾ ਨਾਲ ਕਿਹਾ "ਮੈਨੂੰ ਨਾਗਰਿਕ ਸ਼ਾਸਤਰ ਵਿੱਚ ਕੋਈ ਦਿਲਚਸਪੀ ਨਹੀਂ ਸੀ"। “ਮੈਂ ਸੋਚਿਆ ਸੀ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ। ਮੈਂ ਬਸ ਕੁਝ ਨਵਾਂ ਅਜ਼ਮਾਉਣਾ ਚਾਹੁੰਦੀ ਸੀ।"​​  

ਇਸ "ਕੁਝ ਨਵੇਂ" ਨੇ ਉਨ੍ਹਾਂ ਦੇ ਭਵਿੱਖ ਨੂੰ ਬਦਲ ਦਿੱਤਾ।​​ 

ਗੁਲਸ਼ਨ ਆਚੋਲ, ਐਸਟੋਰੀਆ, ਕੁਈਨਜ਼ ਤੋਂ ਬਰੁਕਲਿਨ ਟੈਕਨੀਕਲ ਹਾਈ ਸਕੂਲ ਦੀ ਵਿਦਿਆਰਥਣ, 2025 ਗਰਮੀਆਂ ਦੌਰਾਨ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਜਦੋਂ ਉਸਨੇ ਐਸਟੋਰੀਆ ਕਿਰਾਏਦਾਰ ਯੂਨੀਅਨ ਵਿੱਚ ਇੱਕ ਨੌਜਵਾਨ ਪ੍ਰਬੰਧਕ ਤੋਂ ਇਸ ਬਾਰੇ ਸੁਣਿਆ।​​  

 ਆਚੋਲ ਨੇ ਕਿਹਾ, "ਮੈਂ ਕੋਈ ਆਮ ਕੰਮ ਕਰਕੇ ਪੈਸੇ ਨਹੀਂ ਕਮਾਉਣਾ ਚਾਹੁੰਦੀ ਸੀ"। "ਮੈਂ ਗਰਮੀਆਂ ਦੌਰਾਨ ਸੱਚਮੁੱਚ ਕੁਝ ਸਿੱਖਣਾ ਚਾਹੁੰਦੀ ਸੀ - ਖਾਸ ਕਰਕੇ ਕੁਝ ਅਜਿਹਾ ਜੋ ਸਰਕਾਰ ਨਾਲ ਸੰਬੰਧਿਤ ਹੋਵੇ।"​​  

ਟੂਰੈ ਵਾਂਗ, ਉਹ ਬਿਨਾਂ ਕਿਸੇ ਖਾਸ ਮੰਤਵ ਨਾਲ ਇਸ ਪ੍ਰੋਗਰਾਮ ਵਿੱਚ ਦਾਖਲ ਹੋਈ ਸੀ।​​  

ਉਸਨੇ ਕਿਹਾ "ਮੇਰੀ ਹਮੇਸ਼ਾ ਹਾਉਸਿੰਗ ਜਸਟਿਸ ਵਿੱਚ ਦਿਲਚਸਪੀ ਸੀ"। "ਪ੍ਰੋਗਰਾਮ ਦੌਰਾਨ, ਮੈਨੂੰ ਬਹੁਤ ਸਾਰੇ ਹੋਰ ਨਾਗਰਿਕ ਮੁੱਦਿਆਂ ਬਾਰੇ ਪਤਾ ਲੱਗਾ। ਇਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।"​​  

ਜ਼ਮੀਨੀ ਪੱਧਰ ਤੋਂ ਨਾਗਰਿਕ ਅਗਵਾਈ ਦਾ ਨਿਰਮਾਣ ਕਰਨਾ​​  

2020 ਵਿੱਚ ਸ਼ੁਰੂਆਤ, NYC Votes Youth Ambassador ਪ੍ਰੋਗਰਾਮ ਨੌਜਵਾਨ ਨਿਊਯਾਰਕ ਵਾਸੀਆਂ ਨੂੰ ਵਿਹਾਰਕ ਸਿਖਲਾਈ, ਭੁਗਤਾਨ ਸਮੇਤ ਨਾਗਰਿਕ ਕੰਮ ਅਤੇ ਅਗਵਾਈ ਵਿਕਾਸ ਰਾਹੀਂ ਲੋਕਤੰਤਰੀ ਪ੍ਰਕਿਰਿਆ ਵਿੱਚ ਸ਼ਾਮਲ ਕਰਦਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ, ਇਸ ਪ੍ਰੋਗਰਾਮ ਨੇ ਪੰਜ ਬਰੋ ਦੇ ਲਗਭਗ 115 ਵਿਦਿਆਰਥੀਆਂ ਨੂੰ ਮੌਕਾ ਦਿੱਤਾ ਹੈ।​​  

2025 ਵਿੱਚ, NYC Votes ਨੇ ਸ਼ਹਿਰ ਭਰ ਵਿੱਚੋਂ ਯੂਥ ਅੰਬੈਸਡਰਾਂ ਦੀ ਚੋਣ ਕੀਤੀ, ਉਹਨਾਂ ਨੌਜਵਾਨਾਂ ਨੂੰ ਤਰਜੀਹ ਦਿੱਤੀ ਜੋ ਸਭ ਤੋਂ ਘੱਟ ਵੋਟਰ ਇਕੱਠ ਵਾਲੇ ਗੁਆਂਢਾਂ ਵਿੱਚ ਰਹਿੰਦੇ ਹਨ ਜਾਂ ਸਕੂਲ ਜਾਂਦੇ ਹਨ। ਉਸੇ ਸਾਲ, ਨਿਊਯਾਰਕ ਸਿਟੀ ਦੇ ਚੋਣ ਬੋਰਡ ਮੁਤਾਬਕ, ਬ੍ਰੌਂਕਸ ਵਿੱਚ 33% ਦੀ ਤੁਲਨਾ ਵਿੱਚ ਮੈਨਹਟਨ ਦੇ 54% ਯੋਗ ਵੋਟਰਾਂ ਨੇ ਵੋਟ-ਪਰਚੀ ਨਾਲ ਵੋਟ ਪਾਈ। ਇਹ ਫ਼ਰਕ ਦਰਸਾਉਂਦਾ ਹੈ ਕਿ ਇਹਨਾਂ ਅੰਬੈਸਡਰਾਂ ਦਾ ਉਨ੍ਹਾਂ ਭਾਈਚਾਰਿਆਂ ਵਿੱਚ ਕੀ ਪ੍ਰਭਾਵ ਪੈ ਸਕਦਾ ਹੈ ਜਿੱਥੇ ਆਮ ਤੌਰ 'ਤੇ ਘੱਟ ਲੋਕ ਵੋਟ ਪਾਉਂਦੇ ਹਨ।​​  

ਭਾਗੀਦਾਰਾਂ ਨੇ ਭੁਗਤਾਨ ਵਾਲੇ ਨਾਗਰਿਕ ਪ੍ਰੋਜੈਕਟ ਪੂਰੇ ਕੀਤੇ, ਇਨ੍ਹਾਂ ਵਿੱਚ ਫ਼ੋਨ ਅਤੇ ਟੈਕਸਟ ਬੈਂਕਿੰਗ, ਵੋਟਰ ਰਜਿਸਟਰੇਸ਼ਨ ਮੁਹਿੰਮ ਅਤੇ ਵਿਅਕਤੀਗਤ ਪਹੁੰਚ ਪ੍ਰੋਗਰਾਮ ਸ਼ਾਮਲ ਹਨ। ਇਕੱਲੇ 2025 ਵਿੱਚ, ਯੂਥ ਅੰਬੈਸਡਰ ਅਤੇ ਐਲੂਮਨੀ ਕਮੇਟੀ ਮੈਂਬਰਾਂ ਨੇ:​​  

  • ਨਿਊਯਾਰਕ ਸ਼ਹਿਰ ਵਿੱਚ 136 ਸਮਾਗਮਾਂ ਵਿੱਚ ਹਿੱਸਾ ਲਿਆ​​  
  • 58 ਨੌਜਵਾਨ ਅਗਵਾਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਅਤੇ ਮੇਜ਼ਬਾਨੀ ਕੀਤੀ​​  
  • 218,000 ਤੋਂ ਵੱਧ ਵੋਟਰਾਂ ਨਾਲ ਗੱਲ ਕੀਤੀ​​  
  • 219,000 ਤੋਂ ਵੱਧ ਸੁਨੇਹੇ ਭੇਜੇ​​  
  • 477 ਨਵੇਂ ਵੋਟਰ ਰਜਿਸਟਰ ਕੀਤੇ​​  
  • ਅੱਠ ਭਾਸ਼ਾਵਾਂ ਵਿੱਚ ਪਹੁੰਚ ਕੀਤੀ, ਜੋ ਉਹਨਾਂ ਭਾਈਚਾਰਿਆਂ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ​​ 

ਕੁਝ ਕਰ ਕੇ ਸਿੱਖਣਾ​​   

 ਇਮਤਿਆਜ਼ ਲਈ, ਉਸਦੇ ਪਹਿਲੇ ਪਹੁੰਚ ਪ੍ਰੋਗਰਾਮਾਂ ਵਿੱਚੋਂ ਇੱਕ ਬਰੁਕਲਿਨ ਦੇ ਗ੍ਰੈਂਡ ਆਰਮੀ ਪਲਾਜ਼ਾ ਵਿਖੇ ਸੀ।​​  

ਉਸਨੇ ਕਿਹਾ "ਇੰਝ ਲੱਗਿਆ ਜਿਵੇਂ ਅਸੀਂ ਸਿੱਧੇ ਇਸ ਵਿੱਚ ਡਿੱਗ ਗਏ"। “ਕੁਝ ਲੋਕਾਂ ਨੇ ਸਾਨੂੰ ਨਜ਼ਰਅੰਦਾਜ਼ ਕੀਤਾ। ਕੁਝ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਸਨ। ਪਹਿਲਾਂ ਤਾਂ ਇਹ ਡਰਾਉਣਾ ਸੀ। - ਪਰ ਇਸ ਨਾਲ ਬਹੁਤ ਹੌਂਸਲਾ ਮਿਲਿਆ।​​  

ਟੂਰੈ ਨੂੰ ਯੂਨੀਅਨ ਸਕੁਏਅਰ ਵਿੱਚ ਆਪਣੇ ਸ਼ੁਰੂਆਤੀ ਪਹੁੰਚ ਪ੍ਰੋਗਰਾਮਾਂ ਦੌਰਾਨ ਵੀ ਇਸੇ ਤਰ੍ਹਾਂ ਦੇ ਘਬਰਾਹਟ ਵਾਲੇ ਪਲ ਯਾਦ ਹਨ।​​  

ਉਸਨੇ ਕਿਹਾ "ਸ਼ੁਰੂ-ਸ਼ੁਰੂ ਵਿੱਚ ਮੈਨੂੰ ਸੰਗ ਲੱਗਦੀ ਸੀ"। "ਲੋਕਾਂ ਕੋਲ ਜਾ ਕੇ ਇਹ ਪੁੱਛਣ ਵਿੱਚ ਮੈਨੂੰ ਬਹੁਤ ਸਮਾਂ ਲੱਗਾ, 'ਕੀ ਤੁਸੀਂ ਵੋਟ ਪਾਉਣ ਲਈ ਰਜਿਸਟਰ ਕੀਤਾ ਹੈ?'"​​  

ਆਚੋਲ ਦਾ ਪਹਿਲਾ ਪਹੁੰਚ ਪ੍ਰੋਗਰਾਮ ਵਾਟਰਫਰੰਟ 'ਤੇ ਇੱਕ ਪ੍ਰਾਈਡ ਜਸ਼ਨ ਵਿੱਚ ਸੀ।​​  

ਉਸਨੇ ਕਿਹਾ "ਸ਼ੁਰੂ-ਸ਼ੁਰੂ ਵਿੱਚ ਕਿਸੇ ਅਜਨਬੀ ਕੋਲ ਜਾਣ ਕਰਕੇ ਥੋੜ੍ਹੀ ਘਬਰਾਹਟ ਹੁੰਦੀ ਸੀ"। “ਪਰ ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਮੇਰੀ ਝਿਝਕ ਖਤਮ ਹੁੰਦੀ ਗਈ। ਮੈਨੂੰ ਲੱਗਿਆ, 'ਵਾਹ, ਇੰਝ ਲੱਗਦਾ ਜਿਵੇਂ ਮੈਂ ਹੁਣ ਕੁਝ ਜ਼ਰੂਰੀ ਕੰਮ ਕਰ ਰਹੀ ਹਾਂ।'"​​  

ਨਜ਼ਰਅੰਦਾਜ਼ਗੀ  ਅਤੇ ਇੱਥੋਂ ਤੱਕ ਕਿ ਅਸੁਵਿਧਾਜਨਕ ਗੱਲਬਾਤ ਵੀ  ਸਿੱਖਣ ਦੀ ਪ੍ਰਕਿਰਿਆ ਦਾ ਹਿੱਸਾ ਸਨ। ਪਰ ਤਿੰਨੋਂ ਅੰਬੈਸਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ  ਤਜ਼ਰਬਿਆਂ ਨੇ  ਲਚੀਲਾਪਣ ਅਤੇ ਵਿਸ਼ਵਾਸ ਪੈਦਾ ਕੀਤਾ।​​  

ਟੂਰੈ ਨੇ ਕਿਹਾ "ਇੰਨੀ ਜਲਦੀ ਇੱਕ ਅੰਬੈਸਡਰ ਬਣਨਾ ਜ਼ਿੰਦਗੀ ਵਿੱਚ ਮੁੱਖ ਕਦਮਾਂ ਵਿੱਚੋਂ ਇੱਕ ਸੀ ਜਿਸ ਦੀ ਮੈਨੂੰ ਬਹੁਤ ਲੋੜ ਸੀ"। "ਇਸਨੇ ਸੱਚਮੁੱਚ ਮੈਨੂੰ ਖੁੱਲ੍ਹ ਕੇ ਅਤੇ ਸਪੱਸ਼ਟ ਬੋਲਣ ਵਿੱਚ ਮੇਰੀ ਕਾਫੀ ਮਦਦ ਕੀਤੀ।"​​  

ਸਮੇਂ ਦੇ ਨਾਲ, ਗੱਲਬਾਤ ਡੂੰਘੀ ਅਤੇ ਵਧੇਰੇ ਅਰਥਪੂਰਨ ਹੁੰਦੀ ਗਈ।​​  

2025 ਪ੍ਰਮੁੱਖ ਚੋਣਾਂ ਦੇ ਸਿਲਸਿਲੇ ਦੌਰਾਨ ਚੇਲਸੀ ਪੀਅਰਸ ਵਿਖੇ ਇੱਕ ਪ੍ਰਾਈਡ ਪ੍ਰੋਗਰਾਮ ਵਿੱਚ, ਟੂਰੈ ਨਿਊਯਾਰਕ ਦੇ ਇੱਕ ਬਜ਼ੁਰਗ ਪ੍ਰਵਾਸੀ ਨੂੰ ਮਿਲੀ, ਜਿਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਵੋਟ ਨਹੀਂ ਪਾਈ ਸੀ।​​  

ਟੂਰੈ ਨੇ ਕਿਹਾ "ਉਸਨੇ ਮੈਨੂੰ ਦੱਸਿਆ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਵੋਟ ਨਹੀਂ ਪਾਈ"। "ਪਰ ਉਸਨੇ ਕਿਹਾ ਕਿ ਇਹ ਚੋਣ ਮਹੱਤਵਪੂਰਨ ਜਾਪੀ ਕਿਉਂਕਿ ਨਿਊਯਾਰਕ ਉਸਦਾ ਘਰ ਹੈ।"​​  

ਦੋਵਾਂ ਨੇ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ ਕਿ ਸਥਾਨਕ ਚੋਣਾਂ ਕਿਉਂ ਮਾਇਨੇ ਰੱਖਦੀਆਂ ਹਨ ਅਤੇ ਕਿਵੇਂ ਇੱਕ ਵੋਟ ਵੀ ਉਸ ਸ਼ਹਿਰ ਦੇ ਭਵਿੱਖ ਲਈ ਜ਼ਰੂਰੀ ਹੈ ਜਿਸਨੂੰ ਕੋਈ ਦਿਲੋਂ ਪਿਆਰ ਕਰਦਾ ਹੈ। ਇਸ ਗੱਲਬਾਤ ਨਾਲ ਟੂਰੈ ਲਈ ਇਹ ਪੱਖ ਹੋਰ ਮਜ਼ਬੂਤ ਹੋ ਗਿਆ ਕਿ ਨਾਗਰਿਕ ਸ਼ਮੂਲੀਅਤ ਨਿੱਜੀ ਹੁੰਦੀ ਹੈ, ਜੋ ਜੀਵਤ ਅਨੁਭਵ, ਵਿਸ਼ਵਾਸ, ਪਛਾਣ ਅਤੇ ਜੁੜੇ ਹੋਣ ਦੀ ਭਾਵਨਾ ਨਾਲ  ਸੰਬੰਧਿਤ ਹੁੰਦੀ ਹੈ।​​  

ਆਚੋਲ ਲਈ, ਇੱਕ ਵੋਟਰ ਨਾਲ ਇੱਕ ਸ਼ੁਰੂਆਤੀ ਗੱਲਬਾਤ, ਜੋ ਪ੍ਰੋਗਰਾਮ ਬਾਰੇ ਪੁੱਛਣ ਲਈ ਰੁਕਿਆ ਸੀ, ਨੇ ਕਾਫੀ ਪ੍ਰਭਾਵ ਪਾਇਆ। ​​ 

ਉਸਨੇ ਕਿਹਾ ਕਿ ਅਸੀਂ ਜੋ ਕਰ ਰਹੇ ਸੀ ਉਹ ਪ੍ਰਭਾਵਸ਼ਾਲੀ ਸੀ, ਖਾਸ ਕਰਕੇ ਨੌਜਵਾਨਾਂ ਲਈ... (ਅਤੇ ਇਹ ਕਿ) ਅੱਜਕੱਲ੍ਹ ਬਹੁਤੇ ਲੋਕ ਬੇਉਮੀਦ ਹੋ ਗਏ ਹਨ, ਇਸ ਲਈ ਇਹ ਦੇਖ ਕੇ ਚੰਗਾ ਲੱਗਿਆ ਕਿ ਨੌਜਵਾਨ ਅਜੇ ਵੀ ਸਾਡੀ ਮਦਦ ਲਈ ਸਿਸਟਮ 'ਤੇ ਭਰੋਸਾ ਕਰ ਰਹੇ ਹਨ।​​ 

ਗੁਲਸ਼ਨ ਆਚੋਲ, 2025 ਯੂਥ ਅੰਬੈਸਡਰ​​ 

ਮੈਟਰੋਪੋਲੀਟਨ ਏਸ਼ੀਅਨ ਡੈਫ਼ ਐਸੋਸੀਏਸ਼ਨ ਵਿਖੇ ਇੱਕ ਹੋਰ ਪਹੁੰਚ ਪ੍ਰੋਗਰਾਮ ਵਿੱਚ, ਟੂਰੈ ਨੇ ਡੈਫ਼ ਏਸ਼ੀਅਨ ਭਾਈਚਾਰੇ ਦੇ ਮੈਂਬਰਾਂ ਨੂੰ ਵੋਟਰ ਜਾਣਕਾਰੀ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ।​​  

ਉਸਨੇ ਕਿਹਾ "ਇਸ ਤੋਂ ਪਹਿਲਾਂ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕੋਈ ਡੈਫ਼ ਏਸ਼ੀਆਈ ਭਾਈਚਾਰਾ ਵੀ ਹੈ"। “ਅਸੀਂ ਵੀ ਬਾਕੀ ਲੋਕਾਂ ਵਾਂਗ ਦੂਜਿਆਂ ਤੱਕ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਕਰ ਰਹੇ ਸੀ। ਅਪਾਹਜਤਾ ਕਰਕੇ ਕਿਸੇ ਨੂੰ ਵੀ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ।"​​  

NYC Votes ਯੂਥ ਅੰਬੈਸਡਰ ਅਤੇ ਸਟਾਫ਼ ਦੇ ਲਗਭਗ ਵੀਹ ਜਣਿਆਂ ਦਾ ਇੱਕ ਸਮੂਹ ਇੱਕ ਚਿੱਟੇ ਤੰਬੂ ਹੇਠ ਸਮੂਹਕ ਫੋਟੋ ਲਈ ਪੋਜ਼ ਦਿੰਦਾ ਹੋਇਆ। ਇਹਨਾਂ ਸਾਰਿਆਂ ਨੇ ਇੱਕੋ ਜਿਹੀ ਗੁਲਾਬੀ ਰੰਗ ਦੀਆਂ NYC Votes ਟੀ-ਸ਼ਰਟਾਂ ਪਹਿਨੀਆਂ ਹੋਈਆਂ ਹਨ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਅਤੇ ਪਹੁੰਚ ਸਮੱਗਰੀ ਨਾਲ ਭਰੇ ਇੱਕ ਜਾਮਨੀ ਰੰਗ ਦੇ ਮੇਜ਼ ਦੇ ਪਿੱਛੇ ਖੜ੍ਹੇ ਹੋਏ ਹਨ।​​ 

ਯੂਥ ਪ੍ਰਾਈਡ ਵਿਖੇ, 2025 ਯੂਥ ਅੰਬੈਸਡਰ ਅਤੇ NYC Votes ਸਟਾਫ਼ ਚੋਣ-ਪ੍ਰਚਾਰ ਕਰਦਾ ਹੋਇਆ।​​ 

ਸਰਗਰਮ ਨੌਜਵਾਨ​​ 

ਰਵਾਇਤੀ ਇੰਟਰਨਸ਼ਿਪਾਂ ਦੇ ਉਲਟ, ਯੂਥ ਅੰਬੈਸਡਰ ਐਪਲੀਕੇਸ਼ਨ ਕਿਸੇ ਗ੍ਰੇਡ ਜਾਂ ਪਹਿਲਾਂ ਦੇ ਕ੍ਰੇਡੇਂਸ਼ੀਅਲ ਦੀ ਬਜਾਏ ਸੋਚ-ਵਿਚਾਰ ਅਤੇ ਜੀਵਤ ਅਨੁਭਵ 'ਤੇ ਫੋਕਸ ਕਰਦਾ ਹੈ।​​  

 ਐਪਲੀਕੇਸ਼ਨ ਵਿੱਚ ਭਾਈਚਾਰਕ ਸ਼ਮੂਲੀਅਤ ਬਾਰੇ ਇੱਕ ਲੇਖ ਦਾ ਸਵਾਲ ਇਮਤਿਆਜ਼ ਨੂੰ ਬਹੁਤ ਵਧੀਆ ਲੱਗਿਆ।​​  

ਉਸਨੇ ਕਿਹਾ "ਉਸ ਸਮੇਂ, ਮੈਂ ਇੱਕ ਦੱਖਣੀ ਏਸ਼ੀਆਈ ਨੌਜਵਾਨ ਸੰਗਠਨ ਪ੍ਰੋਗਰਾਮ ਦਾ ਹਿੱਸਾ ਸੀ"। “ਇਹ ਪਹਿਲੀ ਵਾਰ ਸੀ ਜਦੋਂ ਮੈਂ ਸੱਚਮੁੱਚ ਉਨ੍ਹਾਂ ਲੋਕਾਂ ਨਾਲ ਜੁੜਿਆ ਮਹਿਸੂਸ ਕੀਤਾ ਜਿਨ੍ਹਾਂ ਦਾ ਪਿਛੋਕੜ ਅਤੇ ਕਦਰਾਂ-ਕੀਮਤਾਂ ਬਿਲਕੁਲ ਮੇਰੇ ਜਿਹੀਆਂ ਹੀ ਸਨ। ਇਸ ਬਾਰੇ ਲਿਖਣ ਨਾਲ ਮੈਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਇੱਕ ਭਾਈਚਾਰਾ ਕਿੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ।"​​  

 ਆਚੋਲ ਲਈ, ਪ੍ਰੋਗਰਾਮ ਨੇ ਨਾਗਰਿਕ ਸ਼ਮੂਲੀਅਤ ਬਾਰੇ ਉਸਦੀ ਸੋਚ ਦਾ ਵਿਸਤਾਰ ਕੀਤਾ ਹੈ।​​  

ਮੈਂ ਵਿਰੋਧ ਅਤੇ ਰੈਲੀਆਂ ਵਿੱਚ ਜਾਕੇ ਨਾਗਰਿਕ ਸ਼ਮੂਲੀਅਤ ਨੂੰ ਦੇਖਿਆ ਹੈ। ਪਰ ਯੂਥ ਅੰਬੈਸਡਰ ਹੋਣ ਨਾਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਇਹ ਸਿੱਖਿਆ ਬਾਰੇ ਵੀ ਹੈ​​ —​​  ਉਨ੍ਹਾਂ ਮੁੱਦਿਆਂ ਬਾਰੇ ਜਾਣਨਾ ਜਿਨ੍ਹਾਂ ਨੇ ਸਾਨੂੰ ਪਹਿਲਾਂ ਪ੍ਰਭਾਵਿਤ ਕੀਤਾ ਹੈ ਅਤੇ ਦੂਜਿਆਂ ਨੂੰ ਉਨ੍ਹਾਂ ਬਾਰੇ ਸਿੱਖਿਅਤ ਕਰਨਾ।​​ 

ਗੁਲਸ਼ਨ ਆਚੋਲ, 2025 ਯੂਥ ਅੰਬੈਸਡਰ​​ 

ਉਹ ਕਹਿੰਦੀ ਹੈ ਕਿ ਉਸਨੇ ਸਭ ਤੋਂ ਮਹੱਤਵਪੂਰਨ ਸਬਕਾਂ ਵਿੱਚੋਂ ਇੱਕ ਇਹ ਸਿੱਖਿਆ ਕਿ ਗੱਲਬਾਤ ਕਿਵੇਂ ਕਰਨੀ ਹੈ ਭਾਵੇਂ ਵਿਚਾਰ ਨਾ ਮਿਲਦੇ ਹੋਣ।​​  

ਉਸਨੇ ਕਿਹਾ “ਮੈਂ ਇਹ ਜਾਣਿਆ ਕਿ ਕਦੇ-ਕਦੇ ਸਹਿਮਤ ਨਾ ਹੋਣਾ ਵੀ ਠੀਕ ਹੁੰਦਾ ਹੈ”। “ਇੱਕ ਅਰਥਪੂਰਨ ਗੱਲਬਾਤ ਲਈ, ਤੁਹਾਡਾ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ  ਹੁੰਦਾ। ਨਿਰਪੱਖ ਦ੍ਰਿਸ਼ਟੀਕੋਣ ਨਾਲ ਮੈਨੂੰ ਲੋਕਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੀ।"​​  

ਟੂਰੈ ਲਈ, ਆਪਣੇ ਗੁਆਂਢ, ਬ੍ਰੌਂਕਸ ਦੇ ਮਾਊਂਟ ਹੋਪ ਵਿੱਚ ਸਥਾਨਕ ਮੁੱਦਿਆਂ ਬਾਰੇ ਜਾਣਨਾ, ਬਹੁਤ ਵੱਡਾ ਬਦਲਾਅ ਲਿਆਉਣ ਵਾਲਾ ਅਨੁਭਵ ਸੀ।​​  

ਉਸਨੇ ਕਿਹਾ "ਜਦੋਂ ਮੈਂ ਪਹਿਲੀ ਵਾਰ ਸ਼ਾਮਲ ਹੋਈ, ਮੈਨੂੰ ਪਤਾ ਲੱਗਾ ਕਿ ਸਿਟੀ ਵਿੱਚ ਸਭ ਤੋਂ ਘੱਟ ਵੋਟਰ ਇਕੱਠ ਵਾਲੇ ਗੁਆਂਢਾਂ ਵਿੱਚੋਂ ਇੱਕ ਗੁਆਂਢ ਮੇਰਾ ਵੀ ਹੈ"। "ਇਸਦੇ ਬਹੁਤ ਸਾਰੇ ਕਾਰਕ ਹਨ​​  —​​  ਭਾਸ਼ਾ ਪਹੁੰਚ, ਇਮੀਗ੍ਰੇਸ਼ਨ ਸਥਿਤੀ, ਇਤਿਹਾਸ।"​​  

ਸਥਾਨਕ ਇਤਿਹਾਸ ਦਾ ਅਧਿਐਨ​​  —​​   ਜਿਵੇਂ ਕਿ ਯੋਜਨਾਬੰਦੀ ਦੇ ਫੈਸਲਿਆਂ ਦੇ ਲੰਬੇ ਸਮੇਂ ਦੇ ਪ੍ਰਭਾਵ ​​ —​​  ਨੇ ਉਸ ਦੀ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਨਾਗਰਿਕ ਸ਼ਮੂਲੀਅਤ ਨੂੰ ਜੋੜਨ ਵਿੱਚ ਮਦਦ ਕੀਤੀ।​​  

ਮੈਂ ਇੱਥੇ ਰਹਿੰਦੀ ਹਾਂ। ਮੈਂ ਹਰ ਰੋਜ਼ ਉੱਠਦੀ ਹਾਂ ਅਤੇ ਇਸ ਜਗ੍ਹਾ ਨੂੰ ਦੇਖਦੀ ਹਾਂ। ਮੈਂ ਆਪਣੇ ਭਾਈਚਾਰੇ ਦੀ ਬਿਹਤਰੀ ਚਾਹੁੰਦੀ ਹਾਂ। ਅਤੇ ਅਜਿਹਾ ਵੋਟਿੰਗ ਨਾਲ ਹੀ ਹੋ ਸਕਦਾ ਹੈ। ਹਿਮਾਇਤ ਨਾਲ ਹੀ ਹੋ ਸਕਦਾ ਹੈ।​​ 

ਮਰੀਅਮਾ ਟੂਰੈ, 2023 ਯੂਥ ਅੰਬੈਸਡਰ​​  

ਪ੍ਰੋਗਰਾਮ ਦੇ ਜ਼ਰੀਏ, ਉਸ ਨੂੰ ਪਤਾ ਲੱਗਿਆ ਕਿ ਉਹ 16 ਸਾਲ ਦੀ ਉਮਰ ਵਿੱਚ ਹੀ ਪਹਿਲਾਂ ਹੀ ਵੋਟ ਪਾਉਣ ਲਈ ਰਜਿਸਟਰ ਕਰ ਸਕਦੀ ਹੈ ਅਤੇ ਇੱਕ ਕਿਸ਼ੋਰ ਦੇ ਤੌਰ 'ਤੇ ਆਪਣੇ ਭਾਈਚਾਰੇ ਬਾਰੇ ਬੋਰਡ ਵਿੱਚ ਸ਼ਾਮਲ ਹੋ ਸਕਦੀ ਹੈ​​  —​​  ਕੁਝ ਅਜਿਹਾ ਜੋ ਉਸਨੇ ਬਾਅਦ ਵਿੱਚ ਕੀਤਾ।​​  

ਉਸਨੇ ਕਿਹਾ "ਅਸਲ ਵਿੱਚ ਇਹ ਬਦਲਾਅ ਵੱਲ ਸਾਡੀ ਸ਼ੁਰੂਆਤ ਹੀ ਹੈ"। "ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਜਾਂਦੀ ਰਹਾਂ ਅਤੇ ਆਪਣਾ ਕੰਮ ਕਰਦੀ ਰਹਾਂ, ਇਹ ਕਾਫ਼ੀ ਹੈ।"​​  

 

ਚਿੱਟੇ ਬ੍ਰਾਂਡ ਵਾਲੇ ਤੰਬੂ ਹੇਠ ਕੰਮ ਕਰਦੇ ਹੋਏ ਗੁਲਾਬੀ ਟੀ-ਸ਼ਰਟਾਂ ਪਹਿਨੇ ਨੌਜਵਾਨ NYC Votes ਅੰਬੈਸਡਰਾਂ ਦਾ ਇੱਕ ਸਮੂਹ। ਇੱਕ ਅੰਬੈਸਡਰ, ਪੈਟਰਨ ਵਾਲੀ ਕਮੀਜ਼ ਪਾਏ ਇੱਕ ਨੌਜਵਾਨ ਨੂੰ ਕਲਿੱਪਬੋਰਡ ਦੇ ਰਿਹਾ ਹੈ, ਤਾਂ ਜੋ ਉਸਦੀ ਰਜਿਸਟਰ ਕਰਨ ਜਾਂ ਚੋਣ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕੀਤੀ ਜਾ ਸਕੇ।​​ 
ਜੈਕਸਨ ਹਾਈਟਸ ਵਿੱਚ ਚੋਣ-ਪ੍ਰਚਾਰ ਪ੍ਰੋਗਰਾਮ ਵਿਖੇ 2025 NYC ਯੂਥ ਅੰਬੈਸਡਰ।​​ 

ਅਗਲੀ ਪੀੜ੍ਹੀ ਵਿੱਚ ਨਿਵੇਸ਼ ਕਰਨਾ​​ 

ਯੂਥ ਅੰਬੈਸਡਰ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ, ਇਮਤਿਆਜ਼ ਹੁਣ ਇੰਟਰਨ ਵੱਜੋਂ ਨਿਊਯਾਰਕ ਸ਼ਹਿਰ ਦੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ, ਵਿਖੇ ਨਾਗਰਿਕ ਸ਼ਮੂਲੀਅਤ ਅਤੇ ਸਿੱਖਿਆ ਟੀਮ ਨਾਲ ਕੰਮ ਕਰਦੀ ਹੈ ਉਹੀ ਦਫ਼ਤਰ ਜੋ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ ​​ —​​  ਇੱਕ ਪੂਰਾ ਗੋਲ-ਚੱਕਰ ਵਾਲਾ ਪਲ।​​  

ਉਸਨੇ ਕਿਹਾ "ਐਪਲੀਕੇਸ਼ਨਾਂ ਨੂੰ ਗ੍ਰੇਡ ਕਰਨਾ ਵਾਕਈ ਵਧੀਆ ਕੰਮ ਹੈ"। "ਬਹੁਤ ਸਮਾਂ ਪਹਿਲਾਂ, ਮੈਂ ਵੀ ਉਹਨਾਂ ਵਿੱਚੋਂ ਇੱਕ ਸੀ।"​​  

ਆਚੋਲ ਹੁਣ ਇੱਕ ਐਲੂਮਨੀ ਕਮੇਟੀ ਮੈਂਬਰ ਵੱਜੋਂ ਕੰਮ ਕਰਦੀ ਹੈ ਅਤੇ ਹੋਰ ਨੌਜਵਾਨਾਂ ਨੂੰ ਅਪਲਾਈ ਕਰਨ ਲਈ ਉਤਸ਼ਾਹਿਤ ਕਰਦੀ ਹੈ।​​  

ਜਦੋਂ ਤੱਕ ਤੁਸੀਂ ਸੱਚਮੁੱਚ ਕੋਸ਼ਿਸ਼ ਨਹੀਂ ਕਰਦੇ, ਉਦੋਂ ਤੱਕ ਆਪਣੇ ਆਪ ਨੂੰ ਅਸਮਰੱਥ ਨਾ ਸਮਝੋ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਅਨੁਭਵਾਂ ਵਿੱਚੋਂ ਇੱਕ ਸੀ। ਇਸਨੇ ਮੈਨੂੰ ਅਹਿਸਾਸ ਕਰਵਾਇਆ ਕਿ ਆਮ ਲੋਕਾਂ ਦੀ ਭਲਾਈ ਲਈ ਮੈਂ ਵੀ ਕੁਝ ਕਰ ਸਕਦੀ ਹਾਂ।​​ 

ਗੁਲਸ਼ਨ ਆਚੋਲ, 2025 ਯੂਥ ਅੰਬੈਸਡਰ​​ 

ਟੂਰੈ ਵੀ ਇੱਕ ਨਵਾਂ ਰਾਹ ਬਣਾ ਰਹੀ ਹੈ। ਡਾਕਟਰੀ ਦੀ ਪੜ੍ਹਾਈ ਕਰਨ ਦੀ ਬਜਾਏ, ਉਹ ਰਾਜਨੀਤੀ ਸ਼ਾਸਤਰ ਜਾਂ ਜਨਤਕ ਪਾੱਲਿਸੀ ਵਿੱਚ ਮੇਜਰ ਕਰਨ ਦੀ ਯੋਜਨਾ ਬਣਾ ਰਹੀ ਹੈ।​​  

ਉਸਨੇ ਕਿਹਾ "ਜੇ ਮੈਂ ਕਦੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੁੰਦੀ, ਤਾਂ ਮੈਂ ਸ਼ਾਇਦ ਅਜੇ ਵੀ ਬੇਮਨੋ ਡਾਕਟਰੀ ਖੇਤਰ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਹੁੰਦੀ"। "[ਇਸਨੇ] ਮੇਰੀ ਜ਼ਿੰਦਗੀ ਬਦਲ ਦਿੱਤੀ।"​​  

ਤਿੰਨੋਂ ਅੰਬੈਸਡਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਪ੍ਰੋਗਰਾਮ ਵੋਟਰ ਰਜਿਸਟ੍ਰੇਸ਼ਨ ਨੰਬਰਾਂ ਤੋਂ ਕੀਤੇ ਵਧਕੇ ਹੈ​​  —​​  ਇਹ ਰਿਸ਼ਤਿਆਂ, ਵਿਸ਼ਵਾਸ ਅਤੇ ਵਿਕਾਸ ਬਾਰੇ ਹੈ।​​  

ਟੂਰੈ ਨੇ ਕਿਹਾ "ਮੈਂ ਇਸ ਪ੍ਰੋਗਰਾਮ ਰਾਹੀਂ ਆਪਣੇ ਕੁਝ ਕਰੀਬੀ ਦੋਸਤਾਂ ਨੂੰ ਮਿਲੀ"। “ਇਹ ਸਿਰਫ਼ ਇੱਕ ਕੰਮ ਨਹੀਂ ਹੈ। ਇਹ ਲੋਕਾਂ ਬਾਰੇ ਹੈ।​​  

ਅਪਲਾਈ ਕਰਨ ਬਾਰੇ ਵਿਚਾਰ ਕਰ ਰਹੇ ਨੌਜਵਾਨਾਂ ਨੂੰ ਉਸਦੀ ਸਲਾਹ?​​  

ਉਸਨੇ ਕਿਹਾ "ਇਸਨੂੰ ਤੁਰੰਤ ਕਰੋ"। “ਜੇ ਤੁਸੀਂ ਕੁਝ ਨਵਾਂ ਕਰਨ ਦਾ ਸਾਹਸ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਹ ਸ਼ਾਇਦ ਮੇਰੇ ਨਾਲ ਹੋਈ ਸਭ ਤੋਂ ਵਧੀਆ ਚੀਜ਼ ਹੈ।"​​  

ਨੌਜਵਾਨ ਅਗਵਾਈ ਵਿੱਚ ਨਿਵੇਸ਼ ਕਰਕੇ, NYC Votes ਇੱਕ ਅਜਿਹੀ ਪੀੜ੍ਹੀ ਦਾ ਨਿਰਮਾਣ ਕਰ ਰਿਹਾ ਹੈ ਜੋ  ਸਿਰਫ਼ ਲੋਕਰਾਜ ਸ਼ਬਦ ਹੀ ਨਹੀਂ ਸਗੋਂ ਇਸ ਦਾ ਅਸਲ ਮਹੱਤਵ ਵੀ ਸਮਝਦੀ ਹੈ ​​ —​​  ਪਰ ਇਸਨੂੰ ਆਕਾਰ ਦੇਣ ਵਿੱਚ  ਸਰਗਰਮੀ ਨਾਲਹਿੱਸਾ ਲੈਂਦੀ ਹੈ।​​  

ਸਬੰਧਿਤ ਖ਼ਬਰਾਂ​​