NYC Votes ਦੇ ਅਸਿਸਟੈਂਟ ਐਗਜ਼ੈਕਿਉਟਿਵ ਡਾਇਰੈਕਟਰ ਅਤੇ NY1 ਨਿਊਜ਼ ਡੈਸਕ 'ਤੇ ਬਹਿੰਦੇ ਹਨ ਅਤੇ ਤਜਵੀਜਾਂ ਵਾਲੀ ਵੋਟ-ਪਰਚੀ ਬਾਰੇ ਵਿਚਾਰ-ਚਰਚਾ ਕਰਦੇ ਹਨ
ਪ੍ਰੈਸ ਰਿਲੀਜ਼ 1 ਨਵੰਬਰ, 2024
ਜਨਰਲ ਮੀਡੀਆ ਸੰਪਰਕ

ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800

ਅਕਤੂਬਰ 2024 - ਇਸ ਚੋਣ ਸਾਲ ਵਿੱਚ, ਨਿਊਯਾਰਕ ਦੇ ਵਸਨੀਕ ਸਿਰਫ਼ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰਾਂ ਤੋਂ ਅਲਾਵਾ ਵੀ ਬਹੁਤ ਸਾਰਿਆਂ ਲਈ ਵੋਟ ਪਾਉਣਗੇ। ਚੋਣ ਵਿੱਚ ਵੋਟ ਪਾਉਣ ਲਈ ਜਾਣ ਲੱਗਿਆਂ, NYC ਵੋਟਰ ਛੇ ਤਜਵੀਜਾਂ ਵਾਲੀ ਵੋਟ-ਪਰਚੀ ਬਾਰੇ ਵੀ ਵਿਚਾਰ ਕਰਨਗੇ, ਜਿਹਨਾਂ ਵਿੱਚੋਂ ਇੱਕ ਤਜਵੀਜ਼ ਰਾਜ-ਵਿਆਪੀ ਵੋਟ-ਪਰਚੀ ਸਬੰਧੀ ਉਪਾਅ ਹੈ ਅਤੇ ਪੰਜ ਹੋਰ ਤਜਵੀਜਾਂ ਸਿਟੀ ਚਾਰਟਰ ਵਿੱਚ ਸੋਧ ਕਰਨ ਨਾਲ ਸਬੰਧਿਤ ਹਨ।

NYC ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਲਈ ਲੋਕ-ਭਲਾਈ ਦੇ ਮਾਮਲਿਆਂ ਬਾਰੇ ਸਹਾਇਕ ਐਗਜ਼ੀਕਿਉਟਿਵ ਡਾਇਰੈਕਟਰ Eric Friedman (ਐਰਿਕ ਫ਼੍ਰਾਈਡਮੈਨ) ਇਸ ਸਾਲ ਦੀ ਵੋਟ-ਪਰਚੀ 'ਤੇ ਦਿੱਤੇ ਗਏ ਮਾਮਲਿਆਂ ਬਾਰੇ ਖ਼ਾਕਾ ਤਿਆਰ ਕਰਨ ਲਈ NY1 'ਤੇ “ਨਿਊਜ਼ ਆੱਲ ਡੇਅ” ਵਿੱਚ ਸ਼ਾਮਿਲ ਹੋਏ ਸਨ।

ਇਹ ਚੋਣ ਤੁਸੀਂ ਕਰਨੀ ਹੈ ਕਿ ਤੁਸੀਂ ਹਰ ਇੱਕ ਤਜਵੀਜ਼ 'ਤੇ ‘ਹਾਂ’ ਜਾਂ ‘ਨਹੀਂ’ ਵਿੱਚ ਵੋਟ ਪਾਓ, ਪਰ ਅਸੀਂ ਵੋਟਰਾਂ ਨੂੰ ਪ੍ਰੇਰਦੇ ਹਾਂ ਕਿ ਉਹ ਆਪਣੀ ਵੋਟ-ਪਰਚੀ 'ਤੇ ਦਿੱਤੀ ਹਰ ਚੀਜ਼ ਬਾਰੇ ਆਪਣੀ ਰਾਇ ਰੱਖਣ।

ਇੱਥੇ ਪੂਰੀ ਇੰਟਰਵਿਊ ਵੇਖੋ: ਇਸ ਸਾਲ ਦੀ ਵੋਟ-ਪਰਚੀ ਦੇ ਸੁਆਲਾਂ ਬਾਰੇ ਕੀ ਜਾਣਨਾ ਚਾਹੀਦਾ ਹੈ

ਸਬੰਧਿਤ ਖ਼ਬਰਾਂ