ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਨਿਊਯਾਰਕ ਦੇ ਸਾਰੇ ਵਸਨੀਕ, ਭਾਵੇਂ ਉਹ ਕੋਈ ਵੀ ਭਾਸ਼ਾ ਬੋਲਦੇ ਹੋਣ ਅਤੇ ਭਾਵੇਂ ਉਹ ਕਿਤਿਓਂ ਵੀ ਆਏ ਹੋਣ, ਉਹ ਆਪਣੀ ਮਾਂ-ਬੋਲੀ ਵਿੱਚ ਜਾਣਕਾਰੀ ਲੈਣ ਦੇ ਹੱਕਦਾਰ ਹਨ, ਜਿਸ ਨਾਲ ਉਹਨਾਂ ਨੂੰ ਆਪਣੀ ਵੋਟ-ਪਰਚੀ 'ਤੇ ਸਭ ਤੋਂ ਵਧੀਆ ਫ਼ੈਸਲਾ ਕਰਨ ਵਿੱਚ ਮਦਦ ਮਿਲ ਸਕੇ।
ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਲਈ ਸਹਾਇਕ ਪ੍ਰੈਸ ਸਕੱਤਰ Jadel Munguía (ਜੇਡਲ ਮੁੰਗੁਈਆ) ਨੇ ਵੋਟਿੰਗ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਪੈਨਿਸ਼ ਭਾਸ਼ਾ ਦੇ ਵਿਚਾਰ-ਵਟਾਂਦਰੇ ਵਿੱਚ Univision 'ਤੇ “Contigo” ਵਿੱਚ ਹਿੱਸਾ ਲਿਆ ਸੀ।
ਇਸ ਗੱਲਬਾਤ ਨਾਲ ਸਪੈਨਿਸ਼ ਬੋਲਣ ਵਾਲੇ ਨਿਊਯਾਰਕ ਦੇ ਵਸਨੀਕਾਂ ਨੂੰ ਇਹ ਪਤਾ ਲਾਉਣ ਵਿੱਚ ਮਦਦ ਮਿਲੀ ਸੀ ਕਿ ਉਹਨਾਂ ਦੀ ਵੋਟ, ਵੋਟਿੰਗ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਕੇ ਨਿਊਯਾਰਕ ਸ਼ਹਿਰ ਦੇ ਭਵਿੱਖ ਨੂੰ ਘੜੇਗੀ: ਵੋਟ ਪਾਉਣ ਦੇ ਯੋਗ ਕੌਣ ਹਨ, ਲਈ ਸਟੀਕ ਜਾਣਕਾਰੀ ਕਿੱਥੋਂ ਮਿਲੇਗੀ ਅਤੇ ਹਰ ਕਿਸਮ ਦੇ ਵੋਟਰ ਲਈ ਕਿਹੜੇ ਸ੍ਰੋਤ ਉਪਲਬਧ ਹਨ: ਇਹਨਾਂ ਵਿੱਚ ਉਹ ਵੋਟਰ, ਜਿਹਨਾਂ ਦੀ ਮਾਂ-ਬੋਲੀ ਅੰਗ੍ਰੇਜ਼ੀ ਨਹੀਂ ਹੈ, ਤੋਂ ਲੈਕੇ ਅਪਾਹਜਤਾ ਵਾਲੇ ਲੋਕ ਸ਼ਾਮਿਲ ਹਨ।