ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਇਸ ਗਰਮੀਆਂ ਵਿੱਚ, 2025 NYC Votes ਯੂਥ ਐਂਬੈਸਡਰ ਪ੍ਰੋਗਰਾਮ, ਦੇ 17 ਨਿਊਯਾਰਕ ਸਿਟੀ ਹਾਈ ਸਕੂਲ ਵਿਦਿਆਰਥੀਆਂ ਨੇ, ਨਾਗਰਿਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਅਤੇ ਮਹੱਤਵਪੂਰਨ ਚੋਣ ਸਾਲ ਵਿੱਚ ਆਪਣੇ ਸਾਥੀਆਂ ਨੂੰ ਲਾਮਬੰਦ ਕਰਨ ਬਾਰੇ ਢੁੱਕਵੀਂ ਜਾਣਕਾਰੀ ਹਾਸਲ ਕੀਤੀ। ਹੁਣ ਆਪਣੇ ਛੇਵੇਂ ਸਾਲ ਵਿੱਚ, ਇਹ ਪ੍ਰੋਗਰਾਮ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਸਮਰਪਿਤ ਹੈ, ਇਸ ਵਿੱਚ ਅਗਲੀ ਪੀੜ੍ਹੀ ਦੇ ਨਾਗਰਿਕ ਆਗੂ ਤਿਆਰ ਕੀਤੇ ਜਾਣਗੇ।
ਨੌਜਵਾਨ ਪ੍ਰੋਗਰਾਮ ਮੈਨੇਜਰ ਓਲੀਵੀਆ ਬ੍ਰੈਡੀ ਨੇ ਕਿਹਾ ਕਿ, "ਇਹ ਅਸਲ ਵਿੱਚ ਨਿਊਯਾਰਕ ਸਿਟੀ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਪਹਿਲ ਹੈ ਜੋ ਭਾਈਚਾਰਕ ਸੰਗਠਨ ਵਿੱਚ ਵਧੇਰੇ ਸ਼ਾਮਲ ਹੋਣਾ ਚਾਹੁੰਦੇ ਹਨ, ਅਤੇ ਖਾਸ ਤੌਰ 'ਤੇ ਨੌਜਵਾਨ ਵੋਟਰ ਕੀ ਸੋਚਦੇ ਹਨ"।
ਈਸਾ ਹਰਨਾਂਡੇਜ਼ ਅਤੇ ਗੁਲਸ਼ਨ ਆਚੋਲ ਵਰਗੇ ਐਂਬੈਸਡਰਾਂ ਦਾ ਕਹਿਣਾ ਹੈ ਕਿ ਇਸ ਤਜਰਬੇ ਨੇ ਉਨ੍ਹਾਂ ਨੂੰ ਸਿੱਖਣ, ਆਪਣੇ ਭਾਈਚਾਰਿਆਂ ਨਾਲ ਜੁੜਨ ਅਤੇ ਵੋਟਿੰਗ ਦੀ ਤਾਕਤ ਨੂੰ ਸਮਝਣ ਦੇ ਮੌਕੇ ਦਿੱਤੇ ਹਨ। ਜਿਵੇਂ ਕਿ ਆਚੋਲ ਨੇ ਕਿਹਾ, "ਅਸੀਂ ਅਗਲੀ ਪੀੜ੍ਹੀ ਹਾਂ... ਅਸੀਂ ਆਪਣੀ ਦੁਨੀਆ ਵਿੱਚ ਕਿਵੇਂ ਬਦਲਾਅ ਲਿਆਉਂਦੇ ਹਾਂ ਇਹ ਬਹੁਤ ਮਹੱਤਵਪੂਰਨ ਹੈ।"
ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਹੈ, ਕਿਉਂਕਿ ਡੇਟਾ ਤੋਂ ਪਤਾ ਲੱਗਦਾ ਹੈ ਕਿ 29 ਤੋਂ ਘੱਟ ਮਤਲਬ 18 ਤੋਂ 29 ਵਿਚਕਾਰ ਦੀ ਉਮਰ ਦੇ ਵੋਟਰਾਂ ਦਾ ਇੱਕਠ ਬਹੁਤ ਘੱਟ ਸੀ, ਅਤੇ ਜੇ ਅਸੀਂ ਇਸ ਗਿਣਤੀ ਵਿੱਚ ਵਾਧਾ ਕਰਦੇ ਹਾਂ, ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਬਦਲਾਅ ਲਿਆ ਸਕਦੇ ਹਾਂ...ਅਸੀਂ ਅਗਲੀ ਪੀੜ੍ਹੀ ਹਾਂ, ਅਤੇ ਹੁਣ ਜਾਂ ਬਾਅਦ ਵਿੱਚ, ਸਾਨੂੰ ਪਾੱਲਿਸੀ ਬਾਰੇ ਸੋਚਣਾ ਪਵੇਗਾ, ਭਾਵੇਂ ਸਾਨੂੰ ਅਜਿਹਾ ਲੱਗੇ ਕਿ ਸਾਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ।
 
        