5 ਜੂਨ, 2025
ਪੌਪ ਕਵਿਜ਼: 1850 ਤੋਂ ਲੈ ਕੇ ਹੁਣ ਤੱਕਅਜਿਹਾ ਕੀ ਹੋਇਆ ਹੈ, ਜਿਸ ਨੇ ਵੋਟਾਂ ਪੈਣ ਦੀ ਥਾਂ ਵਿੱਚ ਤੁਹਾਡੇ ਵਰਗੇ ਵੋਟਰਾਂ ਦੀ ਅਹਮੀਅਤ ਵਧਾ ਦਿੱਤੀ ਹੈ, ਅਤੇ ਹੁਣ NYC ਦੀ 2025 ਦੀ ਪ੍ਰਮੁੱਖ ਚੋਣਾਂ ਦਾ ਇੱਕ ਵੱਡਾ ਹਿੱਸਾ ਬਣਨ ਜਾ ਰਿਹਾ ਹੈ?
ਜੇ ਤੁਹਾਡਾ ਜਵਾਬ ਤਰਜੀਹੀ ਵੋਟਿੰਗ (RCV) ਹੈ, ਤਾਂ ਤੁਸੀਂ ਸਹੀ ਹੋ! ਨਿਊਯਾੱਰਕ ਸਿਟੀ ਦੀਆਂ ਵਿਸ਼ੇਸ਼ ਅਤੇ ਸਿਟੀ ਭਰ ਵਿੱਚ ਹੋਣ ਵਾਲੀਆਂ ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ।
ਤਰਜੀਹੀ ਵੋਟਿੰਗ ਕੀ ਹੈ?
ਰੈਂਕਬੱਧ ਪਸੰਦ, ਵੋਟ ਪਾਉਣ ਦਾ ਇੱਕ ਤਰੀਕਾ ਹੈ, ਇਸ ਵਿੱਚ ਵੋਟਰ ਉਮੀਦਵਾਰਾਂ ਨੂੰ ਆਪਣੀ ਪਸੰਦ ਮੁਤਾਬਕ ਰੈਂਕ ਦੇਕੇ ਵੋਟ-ਪਰਚੀ 'ਤੇ ਇੱਕ ਤੋਂ ਵੱਧ ਉਮੀਦਵਾਰ ਚੁਣ ਸਕਦੇ ਹੁੰਦੇ ਹਨ।
ਰੋਚਕ ਤੱਥ: 1915 ਵਿੱਚ ਔਹਾਇਓ ਦੇ ਅਸ਼ਟਾਬੁਲਾ ਵਿੱਚ ਅਮਰੀਕਾ ਵਿੱਚ ਪਹਿਲੀ ਵਾਰ RCV ਦੀ ਵਰਤੋਂ ਕੀਤੀ ਗਈ ਸੀ ਅਤੇ ਇਸਦੀ ਵਰਤੋਂ ਕਰਕੇ ਇਸਦੀ ਸਿਟੀ ਕੌਂਸਲ ਨੂੰ ਚੁਣਿਆ ਗਿਆ ਸੀ।
ਨਿਊਯਾੱਰਕ ਸਿਟੀ ਵਿੱਚ ਪ੍ਰਮੁੱਖ ਅਤੇ ਵਿਸ਼ੇਸ਼ ਚੋਣਾਂ ਲਈ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਇਹ ਸਿਟੀ ਦਫ਼ਤਰ ਸ਼ਾਮਲ ਹਨ: ਮੇਅਰ, ਸਰਕਾਰੀ ਵਕੀਲ, ਕੰਪਟ੍ਰੋਲਰ, ਬਰੋ ਦਾ ਪ੍ਰਧਾਨ, ਅਤੇ ਸਿਟੀ ਕੌਂਸਲ।
ਸਿਟੀ ਦੀ ਰੈਂਕਬੱਧ ਪਸੰਦ ਚੋਣਾਂ ਵਿੱਚ, ਤੁਹਾਡੇ ਕੋਲ ਆਪਣੀ ਪਸੰਦ ਦੇ ਪੰਜ ਉਮੀਦਵਾਰਾਂ ਤੱਕ ਨੂੰ ਰੈਂਕਬੱਧ ਕਰਨ ਦਾ ਵਿਕਲਪ ਹੁੰਦਾ ਹੈ ਪਰ ਤੁਸੀਂ ਸਿਰਫ ਇੱਕ ਉਮੀਦਵਾਰ ਨੂੰ ਹੀ ਆਪਣਾ ਵੋਟ ਪਾ ਸਕਦੇ ਹੁੰਦੇ ਹੋ। ਤੁਹਾਨੂੰ ਆਪਣੇ ਮਨਪਸੰਦ ਉਮੀਦਵਾਰ ਨੂੰ ਪਹਿਲਾ ਰੈਂਕ ਦੇ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਫਿਰ ਆਪਣੀ 5ਵੀਂ ਪਸੰਦ ਤੱਕ ਉਮੀਦਵਾਰਾਂ ਨੂੰ ਰੈਂਕ ਦੇਣਾ ਜਾਰੀ ਰੱਖਣਾ ਚਾਹੀਦਾ ਹੈ।
ਕੀ ਤੁਹਾਨੂੰ ਪਤਾ ਹੈ? RCV ਦੀ ਵਰਤੋਂ ਅਮਰੀਕਾ ਦੇ ਹੋਰ ਖੇਤਰਾਂ ਵਿੱਚ ਵੀ ਕੀਤੀ ਜਾਂਦੀ ਹੈ, ਇਸ ਵਿੱਚ ਸੈਨ ਫਰਾਂਸਿਸਕੋ, ਕੈਲੀਫੋਰਨੀਆ; ਕੈਂਬਰਿਜ, ਮੈਸੇਚਿਉਸੇਟਸ; ਅਤੇ ਮਿਨੀਆਪੋਲਿਸ, ਮਿਨੀਸੋਟਾ ਸ਼ਾਮਲ ਹਨ; ਅਤੇ ਨਾਲ ਹੀ ਆਸਕਰ ਵਾਂਗ ਹੋਰ ਤਰੀਕਿਆਂ ਰਾਹੀਂ ਵੀ!
ਅਸੀਂ ਤਰਜੀਹੀ ਵੋਟਿੰਗ ਦੀ ਵਰਤੋਂ ਕਿਉਂ ਕਰਦੇ ਹਾਂ?
2019 ਵਿੱਚ ਨਿਊਯਾੱਰਕ ਵਾਸੀਆਂ ਨੇ ਸਿਟੀ ਭਰ ਵਿੱਚ ਹੋਈਆਂ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਨੂੰ ਚੁਣਿਆ ਸੀ, ਜਿਸ ਨਾਲ ਅਜਿਹਾ ਕਰਨ ਵਾਲਾ ਇਹ ਸਭ ਤੋਂ ਵੱਡਾ ਅਧਿਕਾਰ ਖੇਤਰ ਬਣ ਗਿਆ। 73.5% ਲੋਕਾਂ ਨੂੰ ਵੋਟ-ਪਰਚੀ ਵਾਲਾ ਤਰੀਕਾ ਵਧੀਆ ਲੱਗਿਆ।
ਤਬਦੀਲੀ ਕਿਉਂ? ਸੰਖੇਪ ਵਿੱਚ, ਤਰਜੀਹੀ ਵੋਟਿੰਗ ਦੇ ਫਾਇਦਿਆਂ ਵਿੱਚ ਇਹ ਸ਼ਾਮਲ ਹਨ: ਵਿਆਪਕ ਸਮਰਥਨ ਦੇ ਨਾਲ ਇੱਕ ਗਾਰੰਟੀਸ਼ੁਦਾ ਜੇਤੂ ਉਮੀਦਵਾਰ ਮਿਲਣਾ ਅਤੇ ਫਿਰ ਤੋਂ ਚੋਣ ਕਰਵਾਉਣ ਦੇ ਖਰਚੇ ਤੋਂ ਬਚਾਅ।
ਜਿਵੇਂ ਕਿ ਸਾਡੀ 2019 ਦੀ ਵੋਟਰ ਵਿਸ਼ਲੇਸ਼ਣ ਰਿਪੋਰਟ ਵਿੱਚ ਦੱਸਿਆ ਗਿਆ ਹੈ: “ਕੌਂਸਲ ਪ੍ਰਾਈਮਰੀਜ਼ ਵਿੱਚ, ਪੁਰਾਣੀ ਪ੍ਰਣਾਲੀ ਵਿੱਚ ਨਿਯਮਿਤ ਤੌਰ 'ਤੇ ਬਹੁਮਤ ਵਾਲੇ ਉਮੀਦਵਾਰ ਨੂੰ ਜੇਤੂ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਡਿਸਟ੍ਰਿਕਟ' ਦੇ ਇੱਕ ਤਿਹਾਈ ਤੋਂ ਘੱਟ ਵੋਟਰਾਂ ਦਾ ਸਮਰਥਣ ਹਾਸਲ ਹੁੰਦਾ ਹੈ। ਸਿਟੀ ਭਰ ਵਿੱਚ ਹੁੰਦੇ ਮੁਕਾਬਲਿਆਂ ਵਿੱਚ, ਜੇ ਬਹੁਮਤ ਵਾਲੇ ਜੇਤੂ ਉਮੀਦਵਾਰ ਨੂੰ 40 ਪ੍ਰਤੀਸ਼ਤ ਵੋਟਾਂ ਨਹੀਂ ਮਿਲਦੀਆਂ ਹਨ, ਤਾਂ ਫਿਰ ਤੋਂ ਇੱਕ ਵੱਖਰੀ ਚੋਣ ਕਰਨੀ ਪੈਂਦੀ ਹੈ, ਜਿਸ ਨਾਲ ਹਮੇਸ਼ਾ ਕੁਝ ਵੋਟਰ ਹੀ ਵੋਟਾਂ ਪੈਣ ਦੀ ਥਾਂ 'ਤੇ ਵਾਪਸ ਆਉਂਦੇ ਹਨ।
ਚੋਣਾਂ ਦੌਰਾਨ ਵੋਟਿੰਗ ਦੇ ਇਸ ਤਰੀਕੇ ਨਾਲ ਸ਼ਿਸ਼ਟਾਚਾਰ ਵਿੱਚ ਵੀ ਵਾਧਾ ਹੁੰਦਾ ਹੈ; ਜਿੱਤ ਦੀ ਉਮੀਦ ਰੱਖਣ ਵਾਲੇ ਉਮੀਦਵਾਰਾਂ ਨੂੰ ਵੋਟਰਾਂ ਦੀ ਦੂਜੀ, ਤੀਜੀ, ਚੌਥੀ ਜਾਂ ਪੰਜਵੀਂ ਪਸੰਦ ਹੋਣ ਦਾ ਫਾਇਦਾ ਮਿਲਦਾ ਹੈ, ਇਸ ਕਰਕੇ ਦੂਜੇ ਉਮੀਦਵਾਰਾਂ ਪ੍ਰਤੀ ਨਕਾਰਾਤਮਕ ਪ੍ਰਚਾਰ ਹੋਣ ਵਿੱਚ ਵੀ ਕਮੀ ਆਉਂਦੀ ਹੈ।
ਤਰਜੀਹੀ ਵੋਟਿੰਗ ਨੇ ਨਿਊਯਾੱਰਕ ਵਾਸੀਆਂ ਨੂੰ
ਕਿਵੇਂ ਪ੍ਰਭਾਵਿਤ ਕੀਤਾ ਹੈ?
ਯੂਨਾਈਟ ਅਮੇਰਿਕਾ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ, ਸਿਟੀ ਦੀ ਚੋਣ ਵਿੱਚ ਪਹਿਲੀ ਵਾਰ 2021 ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਗਈ, ਇਸ ਦੌਰਾਨ 83% ਨਿਊਯਾੱਰਕ ਵਾਸੀਆਂ ਨੇ ਵੋਟ-ਪਰਚੀ 'ਤੇ ਇੱਕ ਤੋਂ ਵੱਧ ਉਮੀਦਵਾਰਾਂ ਨੂੰ ਰੈਂਕਬੱਧ ਕੀਤਾ ਸੀ, ਅਤੇ 77% ਵਾਸੀਆਂ ਨੇ ਹੋਰ ਚੋਣਾਂ ਵਿੱਚ RCV ਦੀ ਵਰਤੋਂ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਤਰਜੀਹੀ ਵੋਟਿੰਗ ਨਾਲ ਵੋਟਰਾਂ ਦੇ ਇੱਕਠ ਵਿੱਚ ਵਾਧਾ ਹੋਇਆ ਹੈ, ਪਰ ਇਹ ਸਪੱਸ਼ਟ ਹੈ ਕਿ ਨਿਊਯਾੱਰਕ ਵਾਸੀਆਂ ਨੂੰ ਇੱਕ ਤੋਂ ਵੱਧ ਉਮੀਦਵਾਰਾਂ ਨੂੰ ਰੈਂਕ ਦੇਣ ਦਾ ਵਿਕਲਪ ਚੰਗਾ ਲੱਗਿਆ।
ਕਿਉਂ? ਕਿਉਂਕਿ ਇਸ ਨਾਲ ਵੋਟਾਂ ਪੈਣ ਦੀ ਥਾਂ ਵਿਖੇ ਹਰ ਇੱਕ ਵਿਅਕਤੀ ਦੀ ਵੋਟ ਦਾ ਮੁੱਲ ਵੱਧ ਜਾਂਦਾ ਹੈ। ਤਰਜੀਹੀ ਵੋਟਿੰਗ ਨਾਲ:
- ਜੇ ਤੁਹਾਡੀ ਪਹਿਲੀ ਪਸੰਦ ਦੇ ਉਮੀਦਵਾਰ ਨੂੰ ਜਿੱਤ ਹਾਸਲ ਨਹੀਂ ਹੁੰਦੀ ਹੈ, ਤਾਂ ਤੁਹਾਡੀ ਅਗਲੀ ਪਸੰਦ ਦੇ ਉਮੀਦਵਾਰ ਦੇ ਜਿੱਤਣ ਦੀ ਉਮੀਦ ਵੱਧ ਜਾਂਦੀ ਹੈ।
- ਤੁਹਾਡੀ ਵੋਟ ਕਿਸੇ ਇੱਕ ਦੇ ਜਿੱਤਣ ਤੱਕ ਵੋਟਿੰਗ ਦਾ ਹਿੱਸਾ ਬਣੀ ਰਹਿੰਦੀ ਹੈ, ਇਸ ਨਾਲ ਤੁਹਾਡੇ ਸਮਰਥਨ ਵਾਲੇ ਉਮੀਦਵਾਰ ਦੀ ਚੁਣੇ ਜਾਣ ਦੀ ਉਮੀਦ ਬਣੀ ਰਹਿੰਦੀ ਹੈ।
- ਅੰਤਮ ਨਤੀਜੇ ਵਿੱਚ ਤੁਹਾਡੀ ਵੋਟ ਦਾ ਮੁੱਲ ਜ਼ਰੂਰ ਪੈਂਦਾ ਹੈ।
ਤਿਆਰ ਹੋ ਜਾਓ, ਸੋਚ ਲਵੋ, ਰੈਂਕ ਦਿਓ!

ਤਰਜੀਹੀ ਵੋਟਿੰਗ ਦੀ ਵਰਤੋਂ ਕਿਵੇਂ ਕਰਨੀ ਹੈ ਬਾਰੇ ਸਿੱਖਣ ਲਈ NYC Votes ਜਾਨਵਰਾਂ ਨਾਲ ਅਭਿਆਸ ਕਰੋ!
ਹੁਣ ਜੂਨ ਵਿੱਚ ਹੋਣ ਵਾਲੀ ਪ੍ਰਮੁੱਖ ਤੋਂ ਪਹਿਲਾਂ ਰੈਂਕਬੱਧ ਪਸੰਦ ਤਿਆਰ ਰੱਖਣ ਦਾ ਸਮਾਂ ਆ ਗਿਆ ਹੈ।
ਯਾਦ ਰੱਖੋ: ਰੈਂਕ ਦੇਣ ਦਾ ਇੱਕ ਸਹੀ ਤਰੀਕਾ ਹੁੰਦਾ ਹੈ। ਅਸਲ ਵੋਟਾਂ ਪੈਣ ਦੀ ਥਾਂ 'ਤੇ ਜਾਕੇ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ NYC Votes ਜਾਨਵਰਾਂ ਨਾਲ ਤਰਜੀਹੀ ਵੋਟਿੰਗ ਦਾ ਅਭਿਆਸ ਕਰਨਾ ਚਾਹੀਦਾ ਹੈ।
ਇਸ ਬਾਰੇ ਜਾਣੋ ਕਿ ਵੋਟਾਂ ਕਿਵੇਂ ਗਿਣੀਆਂ ਜਾਂਦੀਆਂ ਹਨ। ਚੋਣ ਤੋਂ ਪਹਿਲਾਂ ਇੱਕ RCV ਮਾਹਰ ਬਣੋ ਅਤੇ ਯਕੀਨੀ ਬਣਾਓ ਕਿ ਤੁਹਾਡੀ ਵੋਟ ਜ਼ਾਇਆ ਨਾ ਜਾਵੇ!