NYC ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਲਈ ਆਪਣੇ ਵਿਜ਼ਿਟਰਾਂ ਦੀ ਰਾਜ਼ਦਾਰੀ ਬਹੁਤ ਜ਼ਰੂਰੀ ਹੈ। ਅਸੀਂ ਇਹ ਗੱਲ ਕਦੀ ਵੀ ਲਾਜ਼ਮੀ ਨਹੀਂ ਕੀਤੀ ਕਿ ਸਾਡੇ ਦਫ਼ਤਰ ਵਿੱਚ ਆਉਣ ਵੇਲੇ ਜਾਂ ਸਾਡੇ ਨਾਲ ਫੋਨ 'ਤੇ ਸੰਪਰਕ ਕਰਨ ਵੇਲੇ ਆਪਣੀ ਪਛਾਣ ਦੱਸੋ। ਤੁਹਾਡੀ ਰਾਜ਼ਦਾਰੀ ਲਈ ਸਾਡੀ ਚਿੰਤਾ ਇਸ ਵੈਬਸਾਈਟ ਦੀ ਵਰਤੋਂ ਤੱਕ ਹੀ ਹੈ। ਉਹ ਨਜ਼ਰੀਆ ਹੇਠਾਂ ਦਿੱਤੀ ਗਈ ਸਾਡੀ ਪਾਲਿਸੀ ਦਾ ਅਧਾਰ ਹੈ:

  • ਸਾਡੀ ਸਾਈਟ 'ਤੇ ਆਉਣ ਲਈ ਤੁਹਾਨੂੰ ਆਪਣੀ ਨਿਜੀ ਜਾਣਕਾਰੀ ਸਾਨੂੰ ਦੇਣ ਦੀ ਲੋੜ ਨਹੀਂ ਹੈ।
  • ਅਸੀਂ ਤੁਹਾਡੇ ਬਾਰੇ ਵੇਰਵੇ ਵਾਲੀ ਜਾਣਕਾਰੀ (ਯਾਨਿ ਤੁਹਾਡੇ ਇੰਟਰਨੈਟ ਪਤੇ ਤੋਂ ਵੱਧ) ਜਿਵੇਂ ਤੁਹਾਡਾ ਨਾਂ, ਈ-ਮੇਲ ਪਤਾ, ਕਿਸੇ ਸਿਆਸੀ ਕਮੇਟੀ ਨਾਲ ਸ਼ਮੂਲੀਅਤ, ਆਦਿ) ਸਿਰਫ਼ ਤਾਂ ਹੀ ਇਕੱਠੀ ਕਰਦੇ ਹਾਂ, ਜੇ ਤੁਸੀਂ ਸਾਨੂੰ ਖ਼ਾਸ ਤੌਰ 'ਤੇ ਅਤੇ ਇਰਾਦਤਨ ਦਿੰਦੇ ਹੋ।
  • ਅਸੀਂ ਕੋਈ ਵੀ ਨਿਜੀ ਜਾਣਕਾਰੀ ਕਿਸੇ ਤੀਜੀ ਧਿਰ ਨੂੰ ਨਾ ਤਾਂ ਦਿੰਦੇ ਹਾਂ, ਨਾ ਵੇਚਦੇ ਹਾਂ ਜਾਂ ਨਾ ਹੀ ਟ੍ਰਾਂਸਫ਼ਰ ਕਰਦੇ ਹਾਂ।
  • ਇਹ ਜਾਣਕਾਰੀ ਅੰਕੜਿਆਂ ਸਬੰਧੀ ਉਦੇਸ਼ਾਂ ਲਈ ਇਕੱਠੀ ਕੀਤੀ ਜਾਂਦੀ ਹੈ ਅਤੇ ਅਸੀਂ ਆਪਣੀ ਸਾਈਟ 'ਤੇ ਕਦੇ-ਕਦਾਈਂ ਹੀ ਵੱਖ-ਵੱਖ ਖੇਤਰਾਂ ਵਿਚਲੇ ਗਾਹਕਾਂ ਦੀ ਦਿਲਚਸਪੀ ਬਾਰੇ ਪਤਾ ਲਾਉਣ ਲਈ ਕਸਟਮਰ ਦੇ ਵਿਹਾਰ ਦਾ ਵਿਸ਼ਲੇਸ਼ਣ ਕਰਦੇ ਹਾਂ। ਅਸੀਂ ਇਹ ਜਾਣਕਾਰੀ ਸਿਰਫ਼ ਸਮੁੱਚੇ ਤੌਰ 'ਤੇ ਹੀ ਤੀਜੀ ਧਿਰ ਦੱਸਾਂਗੇ। ਅਸੀਂ ਆਪਣੀ ਵੈਬਸਾਈਟ ਦੇ ਟ੍ਰੈਫ਼ਿਕ ਦਾ ਵਿਸ਼ਲੇਸ਼ਣ ਕਰਨ ਲਈ Google Analytics ਦੀ ਵਰਤੋਂ ਕਰਦੇ ਹਾਂ।

ਜੇ ਆਪਣੀ ਵਿਜ਼ਿਟ ਦੌਰਾਨ, ਤੁਸੀਂ ਵੈਬਸਾਈਟ ਬ੍ਰਾਊਜ਼ ਕਰਦੇ ਹੋ, ਦਸਤਾਵੇਜ਼ ਪੜ੍ਹਦੇ ਹੋ ਜਾਂ ਜਾਣਕਾਰੀ ਡਾਊਨਲੋਡ ਕਰਦੇ ਹੋ, ਤਾਂ ਤੁਹਾਡੀ ਵਿਜ਼ਿਟ ਬਾਰੇ ਅਸੀਂ ਆੱਟੋਮੈਟਿਕ ਤੌਰ 'ਤੇ ਕੁਝ ਜਾਣਕਾਰੀ ਇਕੱਠੀ ਕਰਾਂਗੇ ਅਤੇ ਸਟੋਰ ਕਰਾਂਗੇ। ਇਸ ਡੇਟਾ ਨਾਲ ਜ਼ਰੂਰੀ ਤੌਰ 'ਤੇ ਤੁਹਾਡੀ ਨਿੱਜੀ ਪਛਾਣ ਨਹੀਂ ਹੁੰਦੀ। ਅਸੀਂ ਤੁਹਾਡੀ ਵਿਜ਼ਿਟ ਬਾਰੇ ਸਿਰਫ਼ ਹੇਠਾਂ ਲਿਖੀ ਜਾਣਕਾਰੀ ਇਕੱਠੀੇ ਕਰਦੇ ਹਾਂ ਅਤੇ ਸਟੋਰ ਕਰਦੇ ਹਾਂ:

  • ਇੰਟਰਨੈਟ ਡੋਮੇਨ (ਜਿਵੇਂ “nyccfb.info” ਜਾਂ “school.edu”, ਜਾਂ “business.com”) ਅਤੇ IP ਐਡਰੈੱਸ (IP ਐਡਰੈੱਸ ਇੱਕ ਨੰਬਰ ਹੈ, ਇਸ ਲਈ ਜਦੋਂ ਤੁਸੀਂ ਵੈਬ ਸਰਫ਼ਿੰਗ ਕਰਦੇ ਹੋ, ਤਾਂ ਇਸ ਨੂੰ ਤੁਹਾਡੇ ਕੰਪਿਊਟਰ ਨਾਲ ਆਪਣੇ ਆਪ ਨਿਰਧਾਰਤ ਕਰ ਦਿੱਤਾ ਜਾਂਦਾ ਹੈ) ਨਾਲ ਤੁਸੀਂ ਸਾਡੀ ਵੈਬਸਾਈਟ ਤੱਕ ਪਹੁੰਚ ਕਰਦੇ ਹੋ;
  • ਤੁਹਾਡੀ ਵਿਜ਼ਿਟ ਦਾ ਸਮਾਂ ਅਤੇ ਤਾਰੀਖ਼;
  • ਤੁਹਾਡੇ ਵਲੋਂ ਵੇਖੇ ਗਏ ਪੰਨੇ; ਅਤੇ
  • ਕੀ ਤੁਹਾਨੂੰ ਲੋੜੀਂਦੇ ਦਸਤਾਵੇਜ਼ ਕਾਮਯਾਬੀ ਨਾਲ ਮਿਲੇ ਹਨ।

ਇਸ ਜਾਣਕਾਰੀ ਦੀ ਵਰਤੋਂ ਅਸੀਂ ਆਪਣੀ ਸਾਈਟ ਨੂੰ ਯੂਜ਼ਰ ਲਈ ਵੱਧ ਸੁਖਾਵੀਂ ਬਣਾਉਣ ਵਿੱਚ ਮਦਦ ਕਰਨ ਲਈ ਕਰਦੇ ਹਾਂ — ਤਾਂਜੋ ਅਸੀਂ ਆਪਣੀ ਸਾਈਟ 'ਤੇ ਆਉਣ ਵਾਲੇ ਵਿਜ਼ਿਟਰਾਂ ਦੀ ਗਿਣਤੀ, ਉਹ ਕੀ ਪਤਾ ਲਾ ਰਹੇ ਹਨ ਅਤੇ ਉਹ ਕਿਸ ਤਰ੍ਹਾਂ ਦੀ ਤਕਨਾਲੌਜੀ ਦੀ ਵਰਤੋਂ ਕਰਦੇ ਹਨ, ਬਾਰੇ ਜਾਣ ਸਕਣ। ਅਸੀਂ ਲੋਕਾਂ, ਸੰਸਥਾਵਾਂ ਜਾਂ ਉਹਨਾਂ ਦੀਆਂ ਵਿਜ਼ਿਟਾਂ ਦੀ ਜਾਣਕਾਰੀ ਨੂੰ ਟ੍ਰੈਕ ਨਹੀਂ ਕਰਦੇ ਜਾਂ ਰਿਕਾੱਰਡ ਨਹੀਂ ਕਰਦੇ।