NYC ਵਿੱਚ ਵੋਟਰ ਵਿਸ਼ਲੇਸ਼ਣ
ਹਰ ਸਾਲ, NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਵੋਟਰ ਡੇਟਾ ਦੀ ਜਾਂਚ ਕਰਦਾ ਹੈ, ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਨਿਊਯਾੱਰਕ ਦੇ ਕਿਹੜੇ ਲੋਕਾਂ ਨੇ ਵੋਟ ਪਾਈ, ਕਿਹੜੇ ਘਰ ਰਹੇ, ਅਤੇ ਅਸੀਂ ਹਰ ਇੱਕ ਲਈ ਭਵਿੱਖ ਦੀਆਂ ਚੋਣਾਂ ਨੂੰ ਬਿਹਤਰ ਬਣਾਉਣ ਲਈ ਇਸ ਤੋਂ ਕੀ ਸਿੱਖ ਸਕਦੇ ਹਾਂ। ਇਹ 2024 ਦੀ ਰਿਪੋਰਟਦੇ ਕੁਝ ਮੁੱਖ ਅੰਸ਼ ਹਨ।
ਨੌਜਵਾਨ ਵੋਟਰਾਂ ਨੂੰ ਭਾਗੀਦਾਰੀ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ
- NYC ਨੂੰ ਇਹ ਯਕੀਨੀ ਬਣਾਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ ਕਿ ਨੌਜਵਾਨ ਆਪਣੀ ਵੋਟ-ਪਰਚੀ ਜ਼ਰੂਰ ਪਾਉਣ। 2024 ਵਿੱਚ 30 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਦਾ ਇਕੱਠ ਕਾਫੀ ਘੱਟ ਸੀ, ਕਿਉਂਕਿ ਅਪ੍ਰੈਲ ਵਿੱਚ ਸਿਰਫ 3.7%, ਜੂਨ ਵਿੱਚ ਸਿਰਫ 5.0% ਨੇ, ਅਤੇ ਨਵੰਬਰ ਵਿੱਚ ਸਿਰਫ 57.1% ਨੇ ਵੋਟ ਪਾਈ ਸੀ। ਨੌਜਵਾਨਾਂ ਦੀ ਭਾਗੀਦਾਰੀ ਵਿੱਚ ਇਹ ਰੁਕਾਵਟਾਂ ਹਨ - ਨਿਊਯਾੱਰਕ ਦਾ ਕਲੋਜ਼ਡ ਪ੍ਰਾਇਮਰੀ ਸਿਸਟਮ (ਇਸ ਵਿੱਚ ਗੈਰ-ਸੰਬੰਧਿਤ ਵੋਟਰ ਵੋਟ ਨਹੀਂ ਪਾ ਪਾਉਂਦੇ), ਸੀਮਤ ਨਾਗਰਿਕ ਸਿੱਖਿਆ, ਅਤੇ ਪ੍ਰੀ-ਰਜਿਸਟ੍ਰੇਸ਼ਨ ਬਹੁਤ ਘੱਟ ਹੋਣਾ। ਪ੍ਰੀ-ਰਜਿਸਟ੍ਰੇਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ 16- ਅਤੇ 17-ਸਾਲ ਦੇ ਬੱਚੇ 18 ਸਾਲ ਦਾ ਹੋਣ 'ਤੇ ਵੋਟ ਜ਼ਰੂਰ ਪਾਉਣ।
- ਸਾਡੇ ਯੂਥ ਅੰਬੈਸਡਰਾਂ ਵੱਲੋਂ ਕੀਤੀ ਗਈ ਖੋਜ ਨੇ ਇਹਨਾਂ ਮੁੱਦਿਆਂ ਨੂੰ ਉਜਾਗਰ ਕੀਤਾ ਹੈ ਅਤੇ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਅਤੇ ਪਹੁੰਚ ਵਿੱਚ ਵਾਧਾ ਕਰਨ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਸਾਡੇ NYC Votes Youth Ambassadors ਦੇ (ਯੂਥ ਅੰਬੈਸਡਰਾਂ) ਨੇ ਵੋਟਿੰਗ ਪ੍ਰਕਿਰਿਆ, ਨਿਊਯਾੱਰਕ ਸਿਟੀ ਵਿੱਚ ਲੋਕਰਾਜ ਦੇ ਇਤਿਹਾਸ, ਸਥਾਨਕ ਸਰਕਾਰਾਂ ਅਤੇ ਰਾਜਨੀਤੀ ਵਿੱਚ ਕਿਵੇਂ ਸ਼ਾਮਲ ਹੋਇਆ ਜਾਵੇ, ਅਤੇ ਨੌਜਵਾਨ ਵੋਟਰਾਂ ਨੂੰ ਸਿੱਖਿਅਤ ਅਤੇ ਸ਼ਾਮਲ ਕਿਵੇਂ ਕੀਤਾ ਜਾਵੇ, ਬਾਰੇ ਕਾਫੀ ਕੁਝ ਸਿੱਖਿਆ ਹੈ।

ਵੋਟਰਾਂ ਨੂੰ ਰਜਿਸਟਰ ਕਰਦੇ ਯੂਥ ਐਂਬੈਸਡਰ
ਪੰਜ ਵਿੱਚੋਂ ਇੱਕ ਵੋਟਰ ਵੋਟ ਨਹੀਂ ਪਾ ਪਾਇਆ
- ਜਿਹੜੇ ਵੋਟਰ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਸਨ, ਉਹਨਾਂ ਵਿੱਚੋਂ ਜ਼ਿਆਦਾਤਰ ਨੂੰ 2024 ਵਿੱਚ ਵੋਟ ਹੀ ਨਹੀਂ ਪਾਉਣ ਦਿੱਤੀ ਗਈ। ਅਕਸਰ ਗੈਰ-ਸੰਬੰਧਿਤ ਵੋਟਰ ਛੋਟੀ ਉਮਰ ਦੇ ਹੁੰਦੇ ਹਨ, ਇਸ ਵਿੱਚ ਅੱਧਿਆਂ ਤੋਂ ਜ਼ਿਆਦਾ ਦੀ ਉਮਰ 40 ਤੋਂ ਘੱਟ ਹੁੰਦੀ ਹੈ, ਅਤੇ ਪਾਰਟੀ ਨਾਲ ਸੰਬੰਧਿਤ ਸਾਥੀਆਂ ਦੀ ਤੁਲਨਾ ਵਿੱਚ ਇਹਨਾਂ ਦਾ ਇਕੱਠ ਬਹੁਤ ਘੱਟ ਹੁੰਦਾ ਹੈ। NYC ਵਿੱਚ ਰਜਿਸਟਰ ਵੋਟਰਾਂ ਵਿੱਚ 21.1% ਵੋਟਰ ਗੈਰ-ਸੰਬੰਧਿਤ ਹੁੰਦੇ ਹਨ। ਕਿਉਂਕਿ ਨਿਊਯਾੱਰਕ ਇੱਕ ਕਲੋਜ਼ਡ ਪ੍ਰਾਇਮਰੀ ਸਿਸਟਮ ਹੈ, ਮਤਲਬ ਕਿ ਡੈਮੋਕ੍ਰੇਟਿਕ ਪ੍ਰਾਇਮਰੀ ਵਿੱਚ ਸਿਰਫ਼ ਡੈਮੋਕ੍ਰੇਟ ਹੀ ਵੋਟ ਪਾ ਸਕਦੇ ਹਨ ਅਤੇ ਰਿਪਬਲਿਕਨ ਪ੍ਰਾਇਮਰੀ ਵਿੱਚ ਸਿਰਫ਼ ਰਿਪਬਲਿਕਨ ਹੀ ਵੋਟ ਪਾ ਸਕਦੇ ਹਨ, NYC ਵਿੱਚ ਹਰ ਪੰਜ ਵਿੱਚੋਂ ਇੱਕ ਵੋਟਰ ਪ੍ਰਮੁੱਖ ਚੋਣਾਂ ਵਿੱਚ ਵੋਟ-ਪਰਚੀ 'ਤੇ ਵੋਟ ਪਾਉਣ ਵਿੱਚ ਅਸਮਰੱਥ ਸੀ।
ਚੋਣ ਡਿਸਟ੍ਰਿਕਟ ਵੱਲੋਂ ਰਜਿਸਟਰਡ ਗੈਰ-ਸੰਬੰਧਿਤ ਵੋਟਰਾਂ ਦਾ ਪ੍ਰਤੀਸ਼ਤ
ਸਿਆਸੀ ਪਾਰਟੀ ਸਮੂਹ ਵੱਲੋਂ ਉਮਰ ਮੁਤਾਬਕ ਵੋਟਰਾਂ ਦੀ ਵੰਡ
2020-2024 ਦੀਆਂ ਆਮ ਚੋਣਾਂ ਵਿੱਚ ਸਿਆਸੀ ਪਾਰਟੀ ਵੱਲੋਂ ਕੀਤਾ ਗਿਆ ਇਕੱਠ
ਕਈ ਚੋਣਾਂ ਹੋਣ ਕਰਕੇ ਵੋਟਰ ਥੱਕ ਜਾਂਦੇ ਹਨ
- ਨਿਊਯਾੱਰਕ ਵਾਸੀਆਂ ਦੀ ਵੋਟਿੰਗ ਦੀ ਥਕਾਵਟ ਬਾਰੇ ਜਾਣਕਾਰੀ ਸੀਮਤ ਹੈ। 2025 ਦੇ ਪਹਿਲੇ 4 ਮਹੀਨਿਆਂ ਵਿੱਚ ਹੀ, 3 ਵਿਸ਼ੇਸ਼ ਚੋਣਾਂ ਹੋ ਚੁੱਕੀਆਂ ਹਨ ਅਤੇ ਵੋਟਰ ਹਾਲੇ ਮੇਅਰ ਪ੍ਰਾਇਮਰੀ ਵਿੱਚ ਵੋਟਾਂ ਪੈਣ ਦੀ ਥਾਂ 'ਤੇ ਗਏ ਵੀ ਨਹੀਂ ਹਨ। ਵੋਟਰਾਂ ਦੀ ਥਕਾਵਟ ਨੂੰ ਘੱਟ ਕਰਨ ਅਤੇ ਇਕੱਠ ਵਿੱਚ ਵਾਧਾ ਕਰਨ ਲਈ, ਨਿਊਯਾੱਰਕ ਨੂੰ ਜਦੋਂ ਵੀ ਸੰਭਵ ਹੋਵੇ, ਚੋਣਾਂ ਦੀਆਂ ਤਰੀਕਾਂ ਨੂੰ ਨੇੜੇ-ਤੇੜੇ ਕਰਨਾ ਚਾਹੀਦਾ ਹੈ। ਲਗਾਤਾਰ ਚੋਣਾਂ ਹੋਣ ਕਰਕੇ ਵੋਟਰ ਥੱਕ ਜਾਂਦੇ ਹਨ, ਅਤੇ ਚੋਣਾਂ ਦੀਆਂ ਤਰੀਕਾਂ ਨੂੰ ਇਕਸਾਰ ਕਰਨ ਨਾਲ ਥਕਾਵਟ ਘੱਟ ਹੋ ਸਕਦੀ ਹੈ, ਜਿਸ ਨਾਲ ਵਧੇਰੇ ਨੁਮਾਇੰਦਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕਦਾ ਹੈ। ਜੇ ਚੋਣਾਂ ਦੀ ਗਿਣਤੀ ਘੱਟ ਹੋਵੇਗੀ, ਤਾਂ ਵੋਟਰਾਂ ਦਾ ਇਕੱਠ ਵੀ ਜ਼ਿਆਦਾ ਹੋਵੇਗਾ।
ਵਿਰੋਧ ਵਿੱਚ ਪਾਈ ਵੋਟ-ਪਰਚੀ ਹਮੇਸ਼ਾਂ ਇੱਕ ਸੁਨੇਹਾ ਦਿੰਦੀ ਹੈ
- ਵੋਟਰਾਂ ਨੇ ਬਿਨਾਂ ਕੁਝ ਬੋਲੋ ਆਪਣੀ ਤਾਕਤ ਦਿਖਾਈ। ਡੈਮੋਕ੍ਰੇਟਿਕ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਵਿੱਚ ਖਾਲੀ ਵੋਟ-ਪਰਚੀ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਵਿੱਚ 14.8% ਵੋਟ-ਪਰਚੀਆਂ ਰਿਕਾਰਡ ਹੀ ਨਹੀਂ ਕੀਤੀਆਂ ਗਈਆਂ। ਇਹ ਵਾਧਾ ਰਾਸ਼ਟਰਪਤੀ ਬਿਡੇਨ ਵੱਲੋਂ ਗਾਜ਼ਾ ਸੰਘਰਸ਼ ਨੂੰ ਸੰਭਾਲਣ ਨੂੰ ਲੈ ਕੇ ਗੁੱਸੇ ਦੇ ਵਿਰੋਧ ਵਿੱਚ ਰਾਸ਼ਟਰਵਿਆਪੀ ਸੰਗਠਿਤ ਚੋਣ-ਪ੍ਰਚਾਰ ਨਾਲ ਜੁੜਿਆ ਹੋਇਆ ਸੀ, ਇਹ 2016 ਵਿੱਚ 1.1% ਅਤੇੇ 2020 ਵਿੱਚ 4.2% ਦੇ ਮੁਕਾਬਲੇ ਖਾਲੀ ਵੋਟ-ਪਰਚੀ ਵਿੱਚ ਕਾਫੀ ਜ਼ਿਆਦਾ ਵਾਧਾ ਸੀ। NYC ਦੇ ਪੰਜ ਬਰੋ ਵਿੱਚ ਖਾਲੀ ਵੋਟ-ਪਰਚੀਆਂ ਦੀਆਂ ਵੱਖ-ਵੱਖ ਦਰਾਂ ਦੇਖੀਆਂ ਗਈਆਂ। ਤੁਸੀਂ 22ਹਜ਼ਾਰ ਤੋਂ ਵੱਧ ਵਾਰ ਦੇਖੇ ਜਾ ਚੁੱਕੇ ਇਸ ਇੰਸਟਾਗ੍ਰਾਮ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਅਸੀਂ 2024 ਵਿੱਚ ਇਸ ਵਿਸ਼ੇ ਵੱਲ ਵੋਟਰਾਂ ਦਾ ਧਿਆਨ ਕਿਵੇਂ ਖਿੱਚਿਆ।
2024 ਵਿੱਚ ਇੱਕਠ ਦਰਸਾਉਂਦੇ ਨਕਸ਼ੇ
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ 2024 ਵਿੱਚ ਤੁਹਾਡੇ ਗੁਆਂਢ ਵਿੱਚ ਕਿੰਨਿਆਂ ਨੇ ਵੋਟਾਂ ਪਾਈਆਂ? ਇਹਨਾਂ ਵੋਟਰ ਨਕਸ਼ਿਆਂ ਨੂੰ ਦੇਖੋ।
ਅਪ੍ਰੈਲ 2024 ਪ੍ਰਾਇਮਰੀ ਵਿੱਚ ਵੋਟਰਾਂ ਦਾ ਇਕੱਠ
- ਅਪ੍ਰੈਲ ਅਤੇ ਜੂਨ ਦੋਵਾਂ ਦੀਆਂ ਪ੍ਰਮੁੱਖ ਚੋਣਾਂ ਵਿੱਚ ਸਿਟੀ ਭਰ ਵਿੱਚ ਘੱਟ ਇਕੱਠ ਹੋਇਆ। ਇਹ ਦੋ ਨਕਸ਼ੇ ਦੋਵਾਂ ਚੋਣਾਂ ਵਿੱਚ ਹੋਏ ਇਕੱਠ ਨੂੰ ਦਰਸਾਉਂਦੇ ਹਨ।
ਹੁਣ ਅੱਗੇ ਕੀ ਕੀਤਾ ਜਾਵੇ?
2024 ਵੋਟਰ ਵਿਸ਼ਲੇਸ਼ਣ ਰਿਪੋਰਟ ਸਾਫ-ਸਾਫ ਗੱਲ ਦੱਸਦੀ ਹੈ ਕਿ ਚੋਣਾਂ ਨੂੰ ਹਰ ਇੱਕ ਲਈ ਕਾਰਗਰ ਬਣਾਉਣ ਲਈ ਸਾਨੂੰ ਵਾਕਈ ਕੁਝ ਕਰਨ ਦੀ ਲੋੜ ਹੈ। NYC ਵਿੱਚ ਇੱਕ ਮਜ਼ਬੂਤ, ਵਧੇਰੇ ਸੰਮਲਿਤ ਲੋਕਰਾਜ ਬਣਾਉਣ ਲਈ, ਸਾਨੂੰ ਨੌਜਵਾਨਾਂ ਅਤੇ ਗੈਰ-ਸੰਬੰਧਿਤ ਵੋਟਰਾਂ ਨੂੰ ਬਿਹਤਰ ਢੰਗ ਨਾਲ ਸ਼ਾਮਲ ਕਰਨਾ ਪਵੇਗਾ, ਚੋਣਾਂ ਦਾ ਬੋਝ ਘਟਾਉਣਾ ਪਵੇਗਾ, ਅਤੇ ਵੋਟਰ ਰਜਿਸਟਰੇਸ਼ਨ ਦੇ ਪ੍ਰਬੰਧਨ ਦਾ ਆਧੁਨਿਕੀਕਰਨ ਕਰਨਾ ਪਵੇਗਾ। CFB ਇਹਨਾਂ ਸਮੱਸਿਆਵਾਂ ਦਾ ਕਿਵੇਂ ਹੱਲ ਕਰਦਾ ਹੈ, ਵੋਟਿੰਗ ਰੁਝਾਨਾਂ ਦੇ ਸਾਡੇ ਵਿਸ਼ਲੇਸ਼ਣ, ਅਤੇ ਪਿਛਲੇ ਸਾਲਾਂ ਦੀਆਂ ਚੋਣਾਂ ਬਾਰੇ ਵਿਸਤ੍ਰਿਤ ਜਨਸੰਖਿਆ ਬਾਰੇ ਹੋਰ ਜਾਣਨ ਲਈ, ਪੂਰੀ ਰਿਪੋਰਟ ਪੜ੍ਹੋ!