ਤੁਹਾਡੀ ਵੋਟ ਸੰਵਿਧਾਨ ਬਦਲ ਸਕਦੀ ਹੈ।

ਇਸ ਚੋਣ ਵਿਚਲੀਆਂ ਤਜਵੀਜ਼ਾਂ ਸਟੇਟ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਹਨ।ਇਸ ਪਤਝੜ ਵਿੱਚ ਵੋਟ-ਪਰਚੀ 'ਤੇ ਰਾਜ-ਵਿਆਪੀ ਦੋ ਤਜਵੀਜ਼ਾਂ ਹਨ।ਇਹਨਾਂ ਤਜਵੀਜ਼ਾਂ ਵਿੱਚੋਂ ਹਰੇਕ 'ਤੇ ਤੁਸੀਂ “ਹਾਂ” ਜਾਂ “ਨਹੀਂ” ਵੋਟ ਪਾ ਸਕਦੇ ਹੋ।ਜੇ ਉਹਨਾਂ ਨੂੰ ਵੋਟਾਂ ਦੀ ਬਹੁਗਿਣਤੀ ਮਿਲਦੀ ਹੈ, ਤਾਂ ਤਜਵੀਜਾਂ ਵਾਲੀ ਵੋਟ-ਪਰਚੀ ਨੂੰ ਮੰਜ਼ੂਰੀ ਦਿੱਤੀ ਜਾਂਦੀ ਹੈ।

 ਨਿਊਯਾੱਰਕ ਰਾਜ ਵਿਧਾਨ ਸਭਾ ਨੇ ਵੋਟ ਪਾਉਣ ਲਈ ਨਿਊਯਾੱਰਕ ਦੇ ਵਸਨੀਕਾਂ ਲਈ ਰਾਜ-ਵਿਆਪੀ ਵੋਟ-ਪਰਚੀ ਵਾਸਤੇ ਕਾਰਵਾਈਆਂ ਦੀ ਤਜਵੀਜ਼ ਦਿੱਤੀ ਹੈ।

ਹੇਠਾਂ ਦੋ ਤਜਵੀਜ਼ਾਂ ਦੇ ਸਾਰ ਦਿੱਤੇ ਗਏ ਹਨ।

ਤਜਵੀਜ਼ਾਂ 'ਤੇ ਇੱਕ ਨਜ਼ਰ

ਸਮਾਲ ਸਿਟੀ ਸਕੂਲ ਡਿਸਟ੍ਰਿਕਟ ਨੂੰ ਕਰਜ਼ੇ ਦੀ ਖ਼ਾਸ ਸੰਵਿਧਾਨਕ ਬੰਦਿਸ਼ ਤੋਂ ਹਟਾਉਣਾ

ਇਹ ਸੰਵਿਧਾਨਕ ਤਰਮੀਮ ਛੋਟੇ ਸ਼ਹਿਰ ਦੀਆਂ ਸਕੂਲ ਡਿਸਟ੍ਰਿਕਟ ਲਈ ਕਰਜ਼ੇ ਦੀ ਖ਼ਾਸ ਬੰਦਿਸ਼ ਨੂੰ ਹਟਾਉਂਦੀ ਹੈ। ਸਾਰੀਆਂ ਸਕੂਲ ਡਿਸਟ੍ਰਿਕਟ ਲਈ ਸਟੇਟ ਦੇ ਕਾਨੂੰਨ ਵਿੱਚ ਕਰਜ਼ੇ ਦੀ ਬੰਦਿਸ਼ ਤਿਆਰ ਕੀਤੀ ਜਾਏਗੀ।

ਪਸਾਰ ਕੀਤੇ ਜਾ ਰਹੇ ਸੀਵੇਜ ਪ੍ਰੋਜੈਕਟ ਨੂੰ ਕਰਜ਼ੇ ਦੀ ਸੀਮਾ ਤੋਂ ਬਾਹਰ ਰੱਖਣਾ

ਸੰਵਿਧਾਨ ਦੇ ਆਰਟੀਕਲ 8, ਸੈਕਸ਼ਨ 5 ਦੀ ਤਜਵੀਜ਼ਸ਼ੁਦਾ ਸੋਧ ਨੇ ਸੀਵੇਜ ਦੀਆਂ ਸਹੂਲਕਾਂ ਦੀ ਉਸਾਰੀ ਲਈ ਕਾਉਂਟੀਆਂ, ਸਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਉਹਨਾਂ ਦੀ ਸੰਵਿਧਾਨਕ ਕਰਜ਼ੇ ਦੀ ਸੀਮਾ ਤੋਂ ਹਟਾਉਣ ਦਾ ਅਖ਼ਤਿਆਰ ਦੱਸ ਸਾਲਾਂ ਲਈ ਵਧਾ ਦਿੱਤਾ ਹੈ।

ਟਿੱਪਣੀ ਲਈ ਪਬਲਿਕ ਬੇਨਤੀ

25 ਅਗਸਤ ਤੋਂ 13 ਸਿਤੰਬਰ ਤੱਕ, ਚੋਣ-ਪ੍ਰਚਾਰ ਸਬੰਧੀ ਫਾਇਨਾਂਸ ("CFB") ਨੇ ਹਰੇਕ ਤਜਵੀਜ਼ਾਂ ਵਾਲੀ ਵੋਟ-ਪਰਚੀ ਦੇ ਰਾਹ ਦੀ ਹਿਮਾਇਤ ਅਤੇ ਵਿਰੋਧ ਕਰਨ ਵਾਲੇ ਬਿਆਨਾਂ ਲਈ ਜਨਤਾ ਨੂੰ ਬੇਨਤੀ ਕੀਤੀ। CFB ਨੇ NYC Votes ਵੈੱਬਸਾਈਟ, ਭਾਈਚਾਰਕ ਆਊਟਰੀਚ, ਅਤੇ ਸੋਸ਼ਲ ਮੀਡੀਆ ਰਾਹੀਂ ਬਿਆਨ ਮੰਗੇ ਸਨ। ਕੋਈ ਜਵਾਬ ਨਹੀਂ ਮਿਲਿਆ।