ਸਿਟੀ ਕੌਂਸਲ ਕੀ ਕਰਦੀ ਹੈ?​​ 

ਸਿਟੀ ਕੌਂਸਲ, ਨਿਊਯਾੱਰਕ ਸਿਟੀ ਦੀ ਸਰਕਾਰ ਦੀ ਵਿਧਾਨਕ ਜਾਂ ਕਾਨੂੰਨ ਬਣਾਉਣ ਵਾਲੀ ਬ੍ਰਾਂਚ ਹੈ। ਕੌਂਸਲ ਮੈਂਬਰ ਬਿਲ ਪੇਸ਼ ਕਰਦੇ ਹਨ ਅਤੇ ਵੋਟ ਦਿੰਦੇ ਹਨ, ਸਿਟੀ ਦੇ ਬਜਟ ਬਾਰੇ ਗੱਲਬਾਤ ਕਰਦੇ ਅਤੇ ਮੰਜ਼ੂਰੀ ਦਿੰਦੇ ਹਨ, ਸਿਟੀ ਏਜੰਸੀਆਂ ਦੀ ਨਿਗਰਾਨੀ ਕਰਦੇ ਹਨ, ਅਤੇ ਜ਼ਮੀਨ ਦੀ ਵਰਤੋਂ ਬਾਰੇ ਫ਼ੈੈਸਲੇ ਲੈਂਦੇ ਹਨ।​​ 

ਸਿਟੀ ਕੌਂਸਲ ਬਾਰੇ ਹੋਰ ਜਾਣੋ​​ 

ਪ੍ਰਮੁੱਖ ਉਮੀਦਵਾਰ​​ 

ਉਹਨਾਂ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਡਾ ਕਿਸੇ ਸਿਆਸੀ ਪਾਰਟੀ ਨਾਲ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ। ਸਿਰਫ਼ ਪ੍ਰਮੁੱਖ ਚੋਣਾਂ ਚੋਣਾਂ ਕਰਾਉਣ ਵਾਲੀਆਂ ਪਾਰਟੀਆਂ ਹੇਠਾਂ ਸੂਚੀਬੱਧ ਹਨ।​​ 

ਆਪਣੀ ਪਾਰਟੀ ਦੀ ਮਾਨਤਾ ਦਾ ਪਤਾ ਲਾਓ​​ 

ਵੋਟ-ਪਰਚੀ 'ਤੇ ਹੋਰ ਦਫ਼ਤਰ​​ 

ਸਿਟੀ ਕੌਂਸਲ ਤੋਂ ਅਲਾਵਾ, ਤੁਹਾਡੀ ਸਿਆਸੀ ਪਾਰਟੀ ਅਤੇ ਜਿੱਥੇ ਤੁਸੀਂ ਰਹਿੰਦੇ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਵੋਟ-ਪਰਚੀ 'ਤੇ ਹੋਰ ਗ਼ੈਰ-ਸ਼ਹਿਰੀ ਦਫ਼ਤਰ ਹੋ ਸਕਦੇ ਹਨ:​​  

  • ਡਿਸਟ੍ਰਿਕਟ ਅਟਾੱਰਨੀ​​ 
  • ਸਿਵਿਲ ਕੋਰਟ​​  
  • ਅਦਾਲਤੀ ਸਮਾਗਮ ਲਈ ਡੈਲੀਗੇਟ​​ 
  • ਅਦਾਲਤੀ ਸਮਾਗਮ ਲਈ ਬਦਲਵੇਂ ਡੈਲੀਗੇਟ/ਨੁਮਾਇੰਦਾ​​ 
  • ਕਾਉਂਟੀ ਕਮੇਟੀ​​ 
  • ਡਿਸਟ੍ਰਿਕਟ ਲੀਡਰ​​ 

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਇਹ ਤਰਜੀਹੀ ਚੋਣ ਹੈ​​ 

NYC ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ। ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ, ਤਰਜੀਹੀ ਤਰਤੀਬ ਵਿੱਚ ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।​​  

ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ​​ 

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ​​ 

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।​​ 

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੁੱਖ ਤਾਰੀਖ਼ਾਂ​​ 

  • ਚੋਣਾਂ ਤੋਂ ਬਾਅਦ ਵੋਟਰ ਸਹਾਇਤਾ ਸਲਾਹਕਾਰ ਕਮੇਟੀ ਦੀ ਸੁਣਵਾਈ​​ 

    ਵੀਰਵਾਰ, 11 ਦਸੰਬਰ, 2025​​