ਤਜਵੀਜ਼ਸ਼ੁਦਾ ਕਾਨੂੰਨਾਂ ਦੀ ਲਾਗਤ ਦੇ ਵਾਧੂ ਆਮਦਨ-ਖ਼ਰਚੇ ਦਾ ਅੰਦਾਜ਼ਾ ਲਾਉਣਾ ਅਤੇ ਬਜਟ ਦੀਆਂ ਅੰਤਮ-ਤਾਰੀਖ਼ਾਂ ਅਪਡੇਟ ਕਰਨੀਆਂ
ਵੋਟ-ਪਰਚੀ 'ਤੇ ਇਹ ਤਜਵੀਜ਼ ਕਿਉਂ ਹੈ?
2024 ਦੇ ਚਾਰਟਰ ਦੀ ਸੋਧ ਕਰਨ ਬਾਰੇ ਕਮਿਸ਼ਨ (Charter Revision Commission) ਨੇ ਜਾਇਜ਼ਾ ਲਿਆ ਹੈ ਕਿ ਨਿਊਯਾਰਕ ਸਿਟੀ ਚਾਰਟਰ ਨੇ ਨਿਊਯਾਰਕ ਦੇ ਸਾਰੇ ਵਸਨੀਕਾਂ ਲਈ ਆਪਣੀ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਪਬਲਿਕ ਸੁਣਵਾਈ ਕਰਨ ਅਤੇ ਲੋਕਾਂ ਦੀ ਰਾਇ ਲੈਣ ਲਈ ਉਹਨਾਂ ਤੱਕ ਪਹੁੰਚ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੇਠਾਂ ਸੁਝਾਈਆਂ ਗਈਆਂ ਪੰਜ ਤਬਦੀਲੀਆਂ ਪੇਸ਼ ਕੀਤੀਆਂ ਸੀ।
ਇਹ ਤਜਵੀਜ਼ ਕੀ ਦੱਸਦੀ ਹੈ:
ਇਹ ਤਜਵੀਜ਼, ਸੁਣਵਾਈ ਅਤੇ ਕਾਨੂੰਨਾਂ ਬਾਰੇ ਵੋਟਿੰਗ ਤੋਂ ਪਹਿਲਾਂ ਕੌਂਸਲ ਤੋਂ ਲੋੜੀਂਦੇ ਮਾਲੀ ਵਿਸ਼ਲੇਸ਼ਣ, ਮੇਅਰ ਵਲੋਂ ਮਾਲੀ ਵਿਸ਼ਲੇਸ਼ਣ ਨੂੰ ਅਖ਼ਤਿਆਰ ਦੇਣ ਅਤੇ ਬਜਟ ਦੀਆਂ ਅੰਤਮ ਤਾਰੀਖ਼ਾਂ ਨੂੰ ਅਪਡੇਟ ਕਰਨ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।
"ਹਾਂ" ਦੀ ਵੋਟਿੰਗ ਸਥਾਨਕ ਕਾਨੂੰਨਾਂ ਬਾਰੇ ਸੁਣਵਾਈ ਅਤੇ ਵੋਟਾਂ ਤੋਂ ਪਹਿਲਾਂ ਵਾਧੂ ਮਾਲੀ ਵਿਸ਼ਲੇਸ਼ਣ ਅਤੇ ਬਜਟ ਦੀ ਸਮਾਂ-ਸੀਮਾ ਅਪਡੇਟ ਕਰਨ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ। "ਨਹੀਂ" ਵੋਟਿੰਗ ਨਾਲ ਕਾਨੂੰਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ।
ਇਸ ਤਜਵੀਜ਼ ਦਾ ਕੀ ਮਤਲਬ ਹੈ:
ਸਿਟੀ ਕੌਂਸਲ ਤਜਵੀਜ਼ਸ਼ੁਦਾ ਕਾਨੂੰਨਾਂ ਦੀ ਲਾਗਤ ਦਾ ਅੰਦਾਜ਼ਾ ਮੁਹੱਈਆ ਕਰਾਉਣ ਤੋਂ ਪਹਿਲਾਂ ਉਹਨਾਂ ਬਾਰੇ ਵੋਟਿੰਗ ਕਰਾਉਂਦੀ ਹੈ। ਇਸ ਤਜਵੀਜ਼ ਨਾਲ ਪ੍ਰਬੰਧ ਕਰਨ ਅਤੇ ਬਜਟ ਬਾਰੇ ਮੇਅਰ ਦੇ ਦਫ਼ਤਰ (Mayor’s Office of Management and Budget) ਨੂੰ ਤਜਵੀਜ਼ਸ਼ੁਦਾ ਕਾਨੂੰਨਾਂ ਲਈ ਆਪਣੀ ਖ਼ੁਦ ਦੀ ਲਾਗਤ ਦਾ ਅੰਦਾਜ਼ਾ ਮੁਹੱਈਆ ਕਰਨ ਦਾ ਮੌਕਾ ਮਿਲੇਗਾ ਅਤੇ ਤਜਵੀਜ਼ਸ਼ੁਦਾ ਕਾਨੂੰਨਾਂ ਬਾਰੇ ਪਬਲਿਕ ਸੁਣਵਾਈ ਤੋਂ ਪਹਿਲਾਂ ਕੌਂਸਲ ਨੂੰ ਆਪਣੀ ਲਾਗਤ ਦੇ ਅੰਦਾਜ਼ੇ ਛਪਵਾਉਣੇ ਪੈਂਦੇ ਹਨ। ਇਸ ਤਜਵੀਜ਼ ਹੇਠ ਕੌਂਸਲ ਨੂੰ ਤਜਵੀਜ਼ਸ਼ੁਦਾ ਕਾਨੂੰਨਾਂ ਬਾਰੇ ਪਬਲਿਕ ਸੁਣਵਾਈ ਕਰਾਉਣ ਜਾਂ ਵੋਟਾਂ ਤੋਂ ਪਹਿਲਾਂ ਮੇਅਰ ਦੇ ਦਫ਼ਤਰ ਨੂੰ ਰਸਮੀ ਤੌਰ 'ਤੇ ਦੱਸਣਾ ਪਏਗਾ। ਅਖ਼ੀਰ ਵਿੱਚ, ਇਹ ਤਜਵੀਜ਼ ਮੇਅਰ ਦੇ ਨਵੇਂ ਪ੍ਰਸ਼ਾਸਨ ਦੇ ਪਹਿਲੇ ਕੁਝ ਵਰ੍ਹਿਆਂ ਵਿੱਚ ਬਜਟ ਦੀਆਂ ਕੁਝ ਰਿਪੋਰਟਾਂ ਦੇ ਸਮੇਂ ਦੀ ਅੰਤਮ-ਤਾਰੀਖ਼ ਵਧਾਏਗੀ ਅਤੇ ਮੇਅਰ ਵਲੋਂ ਸਿਟੀ ਦਾ ਆਪਣਾ ਸਲਾਨਾ ਬਜਟ ਛਪਵਾਉਣ ਦੀ ਅੰਤਮ-ਤਾਰੀਖ਼ ਵਿੱਚ ਪੱਕੇ ਤੌਰ 'ਤੇ ਵਾਧਾ ਕਰੇਗੀ।
ਜੇ ਇਹ ਤਜਵੀਜ਼ ਪਾਸ ਹੁੰਦੀ ਹੈ:
ਇਹ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਉਸਦੀ ਲਾਗਤ ਦਾ ਮੁਲਾਂਕਣ ਕਰਨ ਵਿੱਚ ਮੇਅਰ ਲਈ ਇੱਕ ਨਵੀਂ ਭੂਮਿਕਾ ਬਣਾਏਗਾ ਅਤੇ ਕੌਂਸਲ ਤੋਂ ਵੀ ਲਾਗਤ ਦਾ ਅੰਦਾਜ਼ਾ ਲੁਆਉਣਾ ਪਏਗਾ ਅਤੇ ਤਜਵੀਜ਼ਸ਼ੁਦਾ ਕਾਨੂੰਨਾਂ ਬਾਰੇ ਪਬਲਿਕ ਸੁਣਵਾਈ ਵਿੱਚ ਵਿਚਾਰੇ ਜਾਣ ਤੋਂ ਪਹਿਲਾਂ ਮੇਅਰ ਉਪਲਬਧ ਹੁੰਦੇ ਹਨ। ਇਸ ਨਾਲ ਇਸ ਨੂੰ ਸਿਟੀ ਕੌਂਸਲ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ, ਸਿਟੀ ਦਾ ਸਲਾਨਾ ਬਜਟ ਤਿਆਰ ਕਰਨ ਲਈ ਮੇਅਰ ਨੂੰ ਕੁਝ ਹੋਰ ਸਮਾਂ ਮਿਲ ਜਾਏਗਾ।
ਤਜਵੀਜਾਂ ਵਾਲੀ ਵੋਟ-ਪਰਚੀ 3 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:
CFB ਨੂੰ ਤਜਵੀਜ਼ ਦੀ ਹਿਮਾਇਤ ਵਾਲੀਆਂ 2 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 3। ਟਿੱਪਣੀਆਂ ਵਿੱਚ ਸਥਾਨਕ ਕਾਨੂੰਨਾਂ ਬਾਰੇ ਸੁਣਵਾਈ ਅਤੇ ਵੋਟਾਂ ਪੈਣ ਤੋਂ ਪਹਿਲਾਂ ਵਾਧੂ ਮਾਲੀ ਵਿਸ਼ਲੇਸ਼ਣ ਦੀ ਲੋੜ ਲਈ ਹਿਮਾਇਤ ਪ੍ਰਗਟਾਈ ਗਈ ਹੈ। CFB ਨੂੰ ਸੰਸਥਾਵਾਂ ਤੋਂ ਕੋਈ ਟਿੱਪਣੀਆਂ ਨਹੀਂ ਮਿਲੀਆਂ।
ਤਜਵੀਜਾਂ ਵਾਲੀ ਵੋਟ-ਪਰਚੀ 3 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:
CFB ਨੂੰ ਤਜਵੀਜ਼ ਦਾ ਵਿਰੋਧ ਕਰਨ ਵਾਲੀਆਂ 13 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 3। ਇਹਨਾਂ ਟਿੱਪਣੀਆਂ ਵਿੱਚ ਚਿੰਤਾ ਪ੍ਰਗਟਾਈ ਗਈ ਹੈ ਕਿ ਇਹ ਤਜਵੀਜ਼ ਸਿਆਸੀ ਤੌਰ 'ਤੇ ਪ੍ਰੇਰੀ ਗਈ ਅਤੇ ਜਲਦਬਾਜ਼ੀ ਵਿੱਚ ਬਣਾਏ ਗਏ ਚਾਰਟਰ ਵਿੱਚ ਸੋਧ ਕਰਨ ਵਾਲੇ ਕਮਿਸ਼ਨ ਕਰਕੇ ਤਿਆਰ ਕੀਤੀ ਗਈ ਹੈ ਅਤੇ ਤਜਵੀਜ਼ 3 ਪਾਸ ਹੋਣ ਨਾਲ ਸ਼ਹਿਰ ਦੀ ਸਰਕਾਰ ਨਿਊਯਾਰਕ ਦੇ ਵਸਨੀਕਾਂ ਦੀਆਂ ਜ਼ਰੂਰਤਾਂ ਲਈ ਘੱਟ ਸੰਵੇਦਨਸ਼ੀਲ ਹੋ ਜਾਏਗੀ ਅਤੇ ਇਸ ਨਾਲ ਸਥਾਨਕ ਕਾਨੂੰਨਾਂ ਲਈ ਜਾਇਜ਼ੇ ਦੇ ਗ਼ੈਰਜ਼ਰੂਰੀ ਅਮਲ ਲਾਗੂ ਕੀਤੇ ਜਾ ਸਕਦੇ ਹਨ ਅਤੇ ਆਮ ਤੌਰ 'ਤੇ ਕਾਨੂੰਨ ਬਣਾਉਣ ਵਿੱਚ ਦੇਰ ਹੋ ਸਕਦੀ ਹੈ। CFB ਨੂੰ ਹੇਠਾਂ ਦਿੱਤੀਆਂ ਸੰਸਥਾਵਾਂ ਤੋਂ ਟਿੱਪਣੀਆਂ ਮਿਲੀਆਂ ਹਨ:
- ਸਿਟੀ ਕੌਂਸਲ ਦੇ ਸਪੀਕਰ Adrienne Adams (ਐਡ੍ਰਿਅਨ ਐਡਮਸ)
- ਲੀਗਲ ਏਡ ਸੋਸਾਇਟੀ
- ਨਿਊਯਾਰਕ ਲੋਕਰਾਜ ਦੀ ਰਾਖੀ ਕਰਦਾ ਹੈ
- ਨਿਗਰਾਨੀ ਤਕਨਾਲੌਜੀ ਦੀ ਨਿਗਰਾਨੀ ਬਾਰੇ ਪ੍ਰੋਜੈਕਟ
- ਜੇਲਜ਼ ਐਕਸ਼ਨ ਕੁਲੀਸ਼ਨ ਅਤੇ HALT ਸੌਲਿਟਰੀ ਕੈਮਪੇਨ (JAC/HALT)