See Your Candidates

ਆਪਣੀ ਵੋਟ-ਪਰਚੀ 'ਤੇ ਉਮੀਦਵਾਰਾਂ ਨੂੰ ਵੇਖਣ ਲਈ ਆਪਣਾ ਪਤਾ ਭਰੋ। ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਦਾ ਜਾਇਜ਼ਾ ਲੈ ਸਕਦੇ ਹੋ, ਜਿੱਥੇ ਹਰ ਉਮੀਦਵਾਰ ਆਪਣੇ ਮੁੱਦਿਆਂ 'ਤੇ ਕਾਇਮ ਰਹਿੰਦਾ ਹੈ।

ਉਮੀਦਵਾਰਾਂ ਦੀ ਤੁਲਨਾ ਕਰਨੀ

ਅਸੀਂ ਉਮੀਦਵਾਰਾਂ ਨੂੰ ਉਹਨਾਂ ਅੱਠ ਮੁੱਦਿਆਂ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਕਿਹਾ ਹੈ, ਜਿਹਨਾਂ ਬਾਰੇ ਕਵਿਨਪੀਆਕ ਯੂਨੀਵਰਸਿਟੀ ਦੀਆਂ ਹਾਲੀਆ ਚੋਣ ਵਿੱਚ ਨਿਊਯਾਰਕ ਦੇ ਵਸਨੀਕਾਂ ਨੇ ਉਹਨਾਂ ਮੁੱਦਿਆਂ ਨੂੰ ਸਭ ਤੋਂ ਅਹਿਮ ਦੱਸਿਆ ਸੀ। ਇਹਨਾਂ ਮੁੱਦਿਆਂ ਬਾਰੇ ਉਮੀਦਵਾਰਾਂ ਦੀ ਰਾਇ ਦੀ ਤੁਲਨਾ ਕਰਨ ਲਈ ਆਪਣੀ ਵੋਟ-ਪਰਚੀ 'ਤੇ ਉਹਨਾਂ 'ਤੇ ਨਜ਼ਰ ਮਾਰੋ:

  • ਕਿਫ਼ਾਇਤੀ ਰਿਹਾਇਸ਼
  • ਅਪਰਾਧ
  • ਇਮੀਗ੍ਰੇਸ਼ਨ
  • ਬੇਘਰਤਾ
  • ਮਹਿੰਗਾਈ
  • ਬਿਹਤਰੀਨ ਸਕੂਲ
  • ਨਸਲੀ ਨਾਬਰਾਬਰੀ
  • ਸਿਹਤ-ਸੰਭਾਲ

ਵੋਟਰ ਗਾਈਡ ਬਾਰੇ

ਇਹ NYC 2024 ਦੀਆਂ ਆਮ ਚੋਣਾਂ ਬਾਰੇ ਵੋਟਰ ਗਾਈਡ ਦਾ ਅਧਿਕਾਰਤ ਡਿਜ਼ੀਟਲ ਅਨੁਵਾਦ ਹੈ। ਇਸ ਗਾਈਡ ਵਿਚਲੇ ਜਿਹੜੇ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਵਿਚ ਜਮ੍ਹਾ ਕਰਾਈਆ ਗਈਆਂ ਸੀ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਬਿਹਤਰੀਨ ਜਾਣਕਾਰੀ ਅਨੁਸਾਰ ਮੁਹੱਈਆ ਕਰਾਈ ਗਈ ਜਾਣਕਾਰੀ ਬਿਲਕੁਲ ਠੀਕ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਈ ਗਈ ਰਾਇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਂ ਦਿੱਤੇ ਗਏ ਹਨ, ਛਪਾਈ ਸਮੇਂ ਜਿਹਨਾਂ ਦਾ ਨਾਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੇਰੀ ਚੋਣ ਵਾਲ਼ੀ ਥਾਂ ਲੱਭੋ

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।

ਮੇਰੀ ਚੋਣ ਵਾਲ਼ੀ ਥਾਂ ਲੱਭੋ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 26 ਅਕਤੂਬਰ, 2024 - ਐਤਵਾਰ, 3 ਨਵੰਬਰ, 2024
  • ਅਗਾਊਂ ਡਾਕ/ਗੈਰਹਾਜ਼ਰ ਬੈਲਟ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 26 ਅਕਤੂਬਰ, 2024
  • ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਬਾਰੇ ਅੰਤਮ-ਤਾਰੀਖ਼

    ਸ਼ਨਿਚਰਵਾਰ, 26 ਅਕਤੂਬਰ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 4 ਨਵੰਬਰ, 2024