ਵੋਟ ਪੈਣ ਦੀਆਂ ਥਾਵਾਂ ਦੇ
ਤੁਹਾਡੀ ਵੋਟ-ਪਰਚੀ 'ਤੇ ਹੋਰ ਮੁਕਾਬਲੇ
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ
ਵੋਟਰ ਗਾਈਡ ਬਾਰੇ
ਇਹ NYC ਦੀਆਂ ਅਧਿਕਾਰਤ 2024 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਇਸ ਗਾਈਡ ਵਿਚ ਦਿੱਤੇ ਗਏ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਨੇ ਚੋਣ-ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ (Campaign Finance Board) ਦੇ ਸਪੁਰਦ ਕੀਤੀਆਂ ਸਨ, ਜਿਹਨਾਂਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਦਿੱਤੀ ਗਈ ਜਾਣਕਾਰੀ ਸਹੀ ਹੈ। ਉਮੀਦਵਾਰ ਦੀਆਂ ਸਟੇਟਮੈਂਟਾਂ ਵਿੱਚ ਪ੍ਰਗਟਾਏ ਗਏ ਵਿਚਾਰ ਚੋਣ-ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ ਵਿੱਚ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਵਿੱਚ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਦੀ ਇਸ ਪਬਲਿਕੇਸ਼ਨ ਦੀ ਛਪਾਈ ਸਮੇਂ ਵੋਟ-ਪਰਚੀ 'ਤੇ ਹੋਣ ਦੀ ਸੰਭਾਵਨਾ ਹੈ।