Upcoming Special Elections:​​  Senate District 47 (Manhattan), Assembly District 74 (Manhattan), Assembly District 36 (Queens)​​ 

ਗੱਲਬਾਤ ਵਿੱਚ ਸ਼ਾਮਲ ਹੋਵੋ।​​  

ਨੀਲੇ ਰੰਗ ਦੇ ਪਿਛੋਕੜ ਨਾਲ ਬਹਿਸ ਸਟੇਜ ਪੋਡੀਅਮ 'ਤੇ ਉਮੀਦਵਾਰ​​ 

ਮੈਂ ਇਹ ਬਹਿਸਾਂ ਕਿੱਥੇ ਦੇਖ ਸਕਦਾ/ਸਕਦੀ ਹਾਂ?​​ 

 

2025 ਸਪੌਂਸਰ​​ 

WNBC ਅਤੇ NY1, 2025 ਦੀਆਂ ਆਮ ਚੋਣਾਂ ਦੇ ਵੋਟਿੰਗ ਸੀਜ਼ਨ ਲਈ ਸ਼ਹਿਰ-ਵਿਆਪੀ ਬਹਿਸਾਂ ਲਈ ਸਾਡੇ ਪ੍ਰਸਾਰਣ ਭਾਈਵਾਲ ਹਨ।​​ 

 

NBC ਲੋਗੋ​​  WNBC ਦੀ ਟੈਲਿਮੁੰਡੋ 47 ਨਿਊਯਾਰਕ (WNJU), ਅਤੇ POLITICO ਨਾਲ ਭਾਈਵਾਲੀ ਹੈ​​ 
NY1 ਲੋਗੋ​​  NY1 ਦੀ ਸਪੈਕਟ੍ਰਮ ਨੋਟੀਸਿਅਸ, WNYC/ਗੋਥਾਮਿਸਟ, ਦਿ ਸਿਟੀ, ਨਿਊਯਾਰਕ ਸਿਟੀ ਅਤੇ ਰਾਜ ਦੇ ਕਾਨੂੰਨ ਲਈ ਨਿਊਯਾਰਕ ਲਾੱਅ ਸਕੂਲ'ਸ ਸੈਂਟਰ, ਦਿ ਮਿਉਜ਼ਿਅਮ ਆੱਫ਼ ਦਿ ਸਿਟੀ ਆੱਫ਼ ਨਿਊਯਾਰਕ, CUNY ਵਿਖੇ ਕ੍ਰੇਗ ਨਿਊਮਾਰਕ ਗ੍ਰੈਜੂਏਟ ਸਕੂਲ ਆੱਫ਼ ਜਰਨਲਿਜ਼ਮ,  ਅਤੇ ਜੌਹਨ ਜੇਅ ਕਾੱਲਿਜ ਆੱਫ਼ ਕ੍ਰਿਮਿਨਲ ਨਾਲ ਭਾਈਵਾਲੀ ਹੈ​​ 

 

ਇਹ ਚਰਚਾਵਾਂ ਕੀ ਹੁੰਦੀਆਂ ਹਨ?​​ 

  • ਨਿਊਯਾਰਕ ਸ਼ਹਿਰ ਦੀਆਂ ਚਰਚਾਵਾਂ ਹਰ ਚਾਰ ਸਾਲਾਂ ਬਾਅਦ ਸ਼ਹਿਰ-ਵਿਆਪੀ ਦਫ਼ਤਰ – ਮੇਅਰ, ਕੰਪਟ੍ਰੋਲਰ, ਅਤੇ ਸਰਕਾਰੀ ਵਕੀਲ ਲਈ ਚੋਣਾਂ ਦੇ ਨਾਲ-ਨਾਲ ਹੁੰਦੀਆਂ ਹਨ।​​  

ਇਹ ਚਰਚਾਵਾਂ ਮਹੱਤਵਪੂਰਨ ਕਿਉਂ ਹਨ?​​ 

  • ਇਹ ਉਨ੍ਹਾਂ ਮੁੱਦਿਆਂ 'ਤੇ ਉਮੀਦਵਾਰਾਂ ਦੇ ਵਿਚਾਰਾਂ ਬਾਰੇ ਜਾਣਨ ਦਾ ਇੱਕ ਮੌਕਾ ਹੈ ਜੋ ਤੁਹਾਡੇ ਲਈ ਮਹੱਤਵਪੂਰਨ ਹਨ। ਅਤੇ ਇਹ ਉਮੀਦਵਾਰਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹੋਏ ਸਿੱਧੇ ਤੌਰ 'ਤੇ ਸੁਣਨ ਦਾ ਇੱਕ ਵਿਲੱਖਣ ਮੌਕਾ ਹੈ।​​ 

ਇਨ੍ਹਾਂ ਚਰਚਾਵਾਂ ਵਿੱਚ ਕੌਣ ਹਿੱਸਾ ਲੈਂਦਾ ਹੈ?​​ 

  • ਚਰਚਾ ਮੰਚ ਲਈ ਯੋਗ ਹੋਣ ਵਾਸਤੇ ਉਮੀਦਵਾਰਾਂ ਨੂੰ ਕੁਝ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ, ਜਿਸ ਵਿੱਚ ਇਹ ਦਿਖਾਉਣ ਲਈ ਕਾਫ਼ੀ ਪੈਸੇ ਇਕੱਤਰ ਕਰਨਾ ਅਤੇ ਖਰਚ ਕਰਨਾ ਸ਼ਾਮਲ ਹੈ ਕਿ ਉਨ੍ਹਾਂ ਨੂੰ ਨਿਊਯਾਰਕ ਵਾਸੀਆਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ।​​ 

ਹੁਣ ਯੋਗਦਾਨ ਪਾਓ​​ 

ਮੈਚਿੰਗ ਫੰਡ ਪ੍ਰੋਗਰਾਮ ਨਾਲ ਕੀ ਸੰਬੰਧ ਹੈ?​​ 

  • ਸ਼ਹਿਰ-ਵਿਆਪੀ ਦਫ਼ਤਰ ਲਈ ਚੱਲ ਰਹੇ ਮੈਚਿੰਗ ਫੰਡ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਅਖ਼ਤਿਆਰਪ੍ਰਾਪਤ ਸ਼ਹਿਰ ਚਰਚਾਵਾਂ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ।​​   
  • ਮੈਚਿੰਗ ਫੰਡ ਪ੍ਰੋਗਰਾਮ ਅਤੇ ਚਰਚਾਵਾਂ ਦੋਵੇਂ, ਆਪਣਾ ਸਮਰਥਨ ਦਿਖਾ ਕੇ ਜਾਂ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ, ਨਿਊਯਾਰਕ ਵਾਸੀਆਂ ਨੂੰ ਸਥਾਨਕ ਚੋਣਾਂ ਵਿੱਚ ਸ਼ਾਮਲ ਹੋਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੈਚਿੰਗ ਫੰਡ ਪ੍ਰੋਗਰਾਮ ਪਬਲਿਕ ਫ਼ੰਡ ਨਾਲ ਛੋਟੇ-ਡਾਲਰ ਦੀ ਚੰਦਾ ਨੂੰ ਵਧਾ ਕੇ ਆਮ ਲੋਕਾਂ ਲਈ ਦਫ਼ਤਰ ਲਈ ਚੋਣ ਲੜਨਾ ਸੌਖਾ ਬਣਾਉਂਦਾ ਹੈ। ਇਹ ਚਰਚਾਵਾਂ ਉਮੀਦਵਾਰਾਂ ਨੂੰ ਵੋਟਰਾਂ ਨਾਲ ਆਪਣੀਆਂ ਯੋਜਨਾਵਾਂ ਅਤੇ ਤਰਜੀਹਾਂ ਸਾਂਝਾ ਕਰਨ ਦਾ ਮੌਕਾ ਦਿੰਦੀਆਂ ਹਨ, ਤਾਂ ਜੋ ਵੋਟਰ ਦੇਖ ਸਕਣ ਕਿ ਕਿਹੜੇ ਉਮੀਦਵਾਰ ਉਨ੍ਹਾਂ ਲਈ ਮਹੱਤਵਪੂਰਨ ਮੁੱਦਿਆਂ ਨਾਲ ਮੇਲ ਖਾਂਦੇ ਹਨ।​​