NYC ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਦੀ ਅਹਿਮੀਅਤ ਕਿਉਂ ਹੈ
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ 2024 (ਅਧਿਕਾਰਤ ਵੈਬਸਾਈਟ), ਸਾਨੂੰ ਇਸ ਤੱਥ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ ਕਿ NYC ਵਿੱਚ ਇਸ ਸਮੇਂ 5 ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰ ਹਨ। ਇਹ ਬਹੁਤ ਹਨ। ਅਸਲ ਵਿੱਚ, ਇਹ ਤਦਾਦ ਸ਼ਿਕਾਗੋ, ਹਿਉਸਟਨ ਅਤੇ ਫਿਲਾਡੈਲਫੀਆ ਸਮੇਤ ਦੇਸ਼ ਦੇ ਕੁਝ ਹੋਰ ਵੱਡੇ ਸ਼ਹਿਰਾਂ ਤੋਂ ਕਿਤੇ ਵੱਧ ਹੈ। ਹਰ 5 ਸ਼ਹਿਰਾਂ ਵਿਚਲੇ ਵਸਨੀਕਾਂ ਵਿੱਚੋਂ ਲਗਭਗ 4 ਲੋਕ ਰਜਿਸਟਰਡ ਹੋ ਸਕਦੇ ਹਨ ਅਤੇ ਆਪਣੀ ਵੋਟ-ਪਰਚੀ 'ਤੇ ਵੋਟ ਪਾਉਣ ਦੇ ਹੱਕਦਾਰ ਹਨ। ਅਸੀਂ ਲੰਮਾ ਸਫ਼ਰ ਤੈਅ ਕੀਤਾ ਹੈ। ਪਰ 8 ਮਿਲੀਅਨ ਤੋਂ ਵੱਧ ਦੀ ਅਬਾਦੀ ਵਾਲੇ ਸ਼ਹਿਰ ਵਿੱਚ, ਇਹ ਅਜੇ ਵੀ ਨਾਕਾਫ਼ੀ ਹੈ।
ਨਿਊਯਾਰਕ ਸਿਟੀ ਵਿੱਚ ਸ੍ਰੋਤਾਂ ਅਤੇ ਸਹਾਇਤਾ ਤੱਕ ਵੱਧ ਪਹੁੰਚ ਦੀ ਲੋੜ ਵਾਲੇ ਅਜਿਹੇ ਭਾਈਚਾਰੇ ਵੀ ਹਨ, ਜੋ ਸਿਰਫ਼ ਵੋਟਿੰਗ ਕਰਦੇ ਹਨ ਅਤੇ ਮਿਊਂਸਿਪਲ ਸ਼ਮੂਲੀਅਤ ਦੇ ਹੋਰ ਰੂਪ ਮੁਹੱਈਆ ਕਰ ਸਕਦੇ ਹਨ। ਵੋਟਰਾਂ ਤੱਕ ਪਹੁੰਚਣ ਦਾ ਪਹਿਲਾ ਪੜਾਅ ਉਹਨਾਂ ਦੀ ਰਜਿਸਟ੍ਰੇਸ਼ਨ ਕਰਨਾ ਹੈ। ਪ੍ਰੈਜ਼ੀਡੈਂਸ਼ੀਅਲ ਚੋਣ ਦਾ ਸਮਾਂ ਤੇਜ਼ੀ ਨਾਲ ਨੇੜੇ ਆਉਣ ਨਾਲ, ਦੇਸ਼ ਭਰ ਵਿੱਚ ਹੋਣ ਵਾਲੀ ਗੱਲਬਾਤ 5 ਬਰੋਜ਼ ਤੋਂ ਅਗਾਂਹ ਅਮਰੀਕਾ ਦੇ ਵਸਨੀਕਾਂ 'ਤੇ ਅਸਰ ਪਾਉਣ ਵਾਲੇ ਵਿਆਪਕ ਮੁੱਦਿਆਂ ਨੂੰ ਸਾਹਮਣੇ ਲਿਆਉਣ ਵੱਲ ਤੁਰ ਪਈ ਹੈ।
ਪਰ ਅਸੀਂ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸਾਡੇ ਆਪਣੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ। NYC ਨੂੰ ਬਿਹਤਰ ਬਣਾਉਣ ਦਾ ਹਿੱਸਾ ਬਣਨ ਦਾ ਸਭ ਤੋਂ ਸਰਲ ਤਰੀਕਾ ਵੋਟਿੰਗ ਕਰਨਾ ਹੈ। ਇਹ ਤਬਦੀਲੀ ਲਿਆਉਣ ਦਾ ਪਹਿਲਾ ਤਰੀਕਾ ਵੋਟ ਪਾਉਣ ਲਈ ਨਿਊਯਾਰਕ ਦੇ ਵੱਧ ਤੋਂ ਵੱਧ ਵਸਨੀਕਾਂ ਵਲੋਂ ਰਜਿਸਟਰ ਕਰਾਉਣਾ ਹੈ।
2024 ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਕਦੋਂ ਹੈ?
17ਸਿਤੰਬਰ, 2024, ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਹੈ। ਇਹ ਅਮਰੀਕਾ ਦੀ ਸਭ ਤੋਂ ਵੱਡੀ ਨਿਰਪੱਖ ਮਿਊਂਸਿਪਲ ਛੁੱਟੀ ਹੈ। 2012 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ, ਹਰ ਸਾਲ ਸਿਤੰਬਰ ਵਿੱਚ ਕਿਸੇ ਵੀ ਮੰਗਲਵਾਰ ਨੂੰ ਹੀ ਮਨਾਈ ਜਾਣ ਵਾਲੀ ਇਸ ਮੁਹਿੰਮ ਵਿੱਚ ਸੰਸਥਾਵਾਂ ਅਤੇ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਹਿੱਸਾ ਲੈਂਦੀਆਂ ਹਨ ਅਤੇ ਉਹ ਪੂਰੇ ਦਿਨ ਦੇਸ਼ ਭਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਨੂੰ ਪ੍ਰੇਰਣ ਵਾਲੇ ਹਜ਼ਾਰਾਂ ਹਿੱਸਾ ਲੈਣ ਵਾਲੇ ਉਮੀਦਵਾਰਾਂ ਨਾਲ ਆਪਣੀ ਅਵਾਜ਼ ਬੁਲੰਦ ਕਰਦੇ ਹਨ।
NYC Votes ਨਵੇਂ ਵੋਟਰ ਰਜਿਸਟਰ ਕਰ ਰਹੀ ਹੈ
ਕਾਸ਼, ਨਿਊਯਾਰਕ ਸ਼ਹਿਰ ਵਿੱਚ ਵੀ ਸਾਰਾ ਕੁਝ ਵੋਟ ਪਾਉਣ ਲਈ ਰਜਿਸਟਰ ਕਰਨ ਜਿੰਨਾ ਹੀ ਅਸਾਨ ਹੁੰਦਾ।
ਤੁਸੀਂ NYC Votes ਅਤੇ TurboVote ਨਾਲ ਵੀ ਆੱਨਲਾਈਨ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ। NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨਵਿੱਚ 5 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ!
ਤੁਸੀਂ ਵੋਟਰ ਰਜਿਸਟ੍ਰੇਸ਼ਨ ਫਾਰਮ ਵੀ ਭਰ ਸਕਦੇ ਹੋ ਅਤੇ ਚੋਣ ਬੋਰਡ ਨੂੰ ਇਹ ਫਾਰਮ ਡਾਕ ਰਾਹੀਂ ਭੇਜ ਸਕਦੇ ਹੋ ਜਾਂ ਆਪ ਜਾਕੇ ਵੀ ਆਪਣੇ ਸਥਾਨਕ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਜਾਂ ਸ਼ਹਿਰ ਦੇ ਆਲੇ-ਦੁਆਲੇ ਹੋ ਰਹੇ 2024ਦੇ ਕਈ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਬਾਰੇ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਵਿੱਚ ਸ਼ਾਮਿਲ ਹੋਵੋ ਅਤੇ ਰਜਿਸਟਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਵਾੱਲੰਟੀਅਰ ਨੂੰ ਕਹੋ!
ਆਪਣੇ ਸ਼ਹਿਰ ਨਾਲ ਸਾਰਥਕ ਢੰਗ ਨਾਲ ਸ਼ਮੂਲੀਅਤ ਕਰਨ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨਾ, ਪਹਿਲਾ ਪੜਾਅ ਹੈ। ਇਸ ਨਾਲ ਤੁਹਾਨੂੰ ਨਿਊਯਾਰਕ ਸਿਟੀ ਦੇ ਚੁਣੇ ਹੋਏ ਨੇਤਾਵਾਂ ਨੂੰ ਉਹਨਾਂ ਮਸਲਿਆਂ 'ਤੇ ਅਸਰ ਪਾਉਣ ਦਾ ਹੱਕ ਮਿਲਦਾ ਹੈ, ਜਿਹੜੇ ਤੁਹਾਡੇ ਲਈ ਵਾਕਈ ਬਹੁਤ ਅਹਿਮ ਹਨ: ਕਿਰਾਏ ਦੀ ਲਾਗਤ, ਬੁਨਿਆਦੀ ਸ੍ਰੋਤਾਂ ਤੱਕ ਪਹੁੰਚ, ਅਸਰਦਾਰ ਪਬਲਿਕ ਟ੍ਰਾਂਸਪੋਰਟੇਸ਼ਨ ਅਤੇ ਪੜ੍ਹਾਈ।
ਜੇ ਰਜਿਸਟਰ ਕਰਨ ਵਿੱਚ ਤੁਹਾਨੂੰ ਕੋਈ ਦਿੱਕਤ ਹੋ ਰਹੀ ਹੈ, ਤਾਂ ਮਦਦ ਲਈ ਇੱਥੇ NYC Votes ਹੈ!
NYC 2024 ਦੀ ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸਾਡੇ ਸਾਰਿਆਂ ਦੇ ਮਨਾਂ ਵਿੱਚ ਬਹੁਤ ਕੁਝ ਚੱਲ ਰਿਹਾ ਹੈ, ਅਤੇ NYC ਵਿੱਚ ਚੋਣਾਂ ਦੀਆਂ ਤਾਰੀਖ਼ਾਂ ਯਾਦ ਰੱਖਣਾ ਇੰਨਾ ਵੀ ਅਸਾਨ ਕੰਮ ਨਹੀਂ ਹੋ ਸਕਦਾ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ: ਨਿਊਯਾਰਕ ਸਿਟੀ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਆਖ਼ਰੀ ਤਾਰੀਖ਼ 26 ਅਕਤੂਬਰ, 2024 ਹੈ।
2024ਦੀ ਅਗਲੀ ਚੋਣ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਲਈ NYC ਵਿੱਚ ਅੰਤਮ ਦਿਨ ਅਗਾਊਂ ਵੋਟਿੰਗ ਦਾ ਪਹਿਲਾ ਦਿਨ ਵੀ ਹੈ।
ਪਰ ਇੱਕ ਵਾਰੀ ਜਦੋਂ ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰਾ ਲੈਂਦੇ ਹੋ, ਤਾਂ ਤੁਹਾਨੂੰ ਆਪਣੀ ਵੋਟ-ਪਰਚੀ ਪਾਉਣ ਤੋਂ ਪਹਿਲਾਂ ਇਸ ਬਾਰੇ ਬਹੁਤਾ ਨਹੀਂ ਸੋਚਣਾ ਪੈਣਾ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਕੀ ਹੈ?
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਕਾਉਂਟੀ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਅਤੇ ਸ਼ਮੂਲੀਅਤ ਵਧਾਉਣ ਲਈ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਅਤੇ ਪ੍ਰੋਗਰਾਮਾਂ ਨਾਲ ਨੈਸ਼ਨਲ ਕਾੱਲ ਟੂ ਐਕਸ਼ਨ ਵੀ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਹੱਕਦਾਰ ਨਾਗਰਿਕ ਸਾਡੇ ਲੋਕਰਾਜ ਦੇ ਬੁਨਿਆਦੀ ਹਿੱਸੇ ਵਿੱਚ ਹਿੱਸਾ ਲੈ ਸਕਦੇ ਹਨ। ਰਜਿਸਟ੍ਰੇਸ਼ਨ ਉਸ ਅਮਲ ਦੀ ਸ਼ੁਰੂਆਤ ਹੈ।
2012 ਵਿੱਚ NVRD ਦੀ ਸਥਾਪਨਾ ਮੁਨਾਫ਼ਾ ਨਾ ਕਮਾਉਣ ਵਾਲੀਆਂ ਸੰਸਥਾਵਾਂ ਅਤੇ ਮਿਊਂਸਿਪਲ ਗਰੁੱਪਾਂ ਦੇ ਕੁਲੀਸ਼ਨ ਰਾਹੀਂ ਵੋਟਰ ਰਜਿਸਟ੍ਰੇਸ਼ਨ ਵਿਚਲੀਆਂ ਕਮੀਆਂ ਦੂਰ ਕਰਨ ਅਤੇ ਮਿਊਂਸਿਪਲ ਸ਼ਮੂਲੀਅਤ ਨੂੰ ਉਤਸਾਹ ਦੇਣ ਲਈ ਕੀਤੀ ਗਈ ਸੀ। ਦੇਸ਼ ਭਰ ਵਿੱਚ ਲਗਭਗ 2000 ਮਿਊਂਸਿਪਲ ਸੰਸਥਾਵਾਂ ਨੇ ਪਹਿਲਾ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਸ਼ੁਰੂ ਕਰਨ ਵਿੱਚ ਮਦਦ ਕੀਤੀ ਸੀ। ਖੇਡਾਂ, ਮਨੋਰੰਜਨ ਅਤੇ ਸਿਆਸਤ ਵਿਚਲੀਆਂ ਸਿਰਕੱਢ ਹਸਤੀਆਂ ਨੇ ਵੋਟਰ ਰਜਿਸਟ੍ਰੇਸ਼ਨ ਨੂੰ ਉਤਸਾਹ ਦੇਣ ਲਈ ਹੋਰ ਹਜ਼ਾਰਾਂ ਮਿਹਨਤਕਸ਼ ਲੋਕਾਂ ਦੀ ਅਵਾਜ਼ ਨਾਲ ਆਪਣੀ ਅਵਾਜ਼ ਮਿਲਾਈ ਹੈ। ਦੇਸ਼ ਭਰ ਵਿਚਲਾ ਕੁਲੀਸ਼ਨ ਸੋਸ਼ਲ ਮੀਡੀਆ ਪੋਸਟਾਂ, ਕੰਪਨੀ ਦੇ ਸ੍ਰੋਤਾਂ, ਕੰਪਨੀ ਦੇ ਲੋਗੋ ਅਤੇ ਫ਼ੰਡ ਇਕੱਠੇ ਕਰਨ ਵਿੱਚ ਤਾਲਮੇਲ ਅਤੇ ਵਾੱਲੰਟੀਅਰ ਦੀਆਂ ਕੋਸ਼ਿਸ਼ਾਂ ਲਈ ਗ੍ਰਾਫਿਕ ਸਾਂਝੇ ਕਰਦਾ ਹੈ।
ਦੇਸ਼ ਭਰ ਵਿਚਲੀਆਂ ਕਈ ਸੰਸਥਾਵਾਂ ਵਲੋਂ NVRD ਤਾਲਮੇਲ ਕਰਨ ਦੀ ਇੱਕ ਕੋਸ਼ਿਸ਼ ਹੈ, ਹਾਲਾਂਕਿ NYC Votes ਵਰਗੇ ਸਥਾਨਕ ਸਮੂਹ ਸਿੱਧਿਆਂ ਵੋਟਰਾਂ ਦੀ ਗੱਲ ਸੁਣਨ ਅਤੇ ਅਤੇ NYC ਦੇ ਵਿਸ਼ੇਸ਼ ਸ੍ਰੋਤ ਸਾਂਝੇ ਕਰਨ ਲਈ ਆਪਣੇ ਖ਼ੁਦ ਦੇ ਭਾਈਚਾਰਿਆਂ ਨੂੰ ਤਿਆਰ ਕਰਨ ਦੀ ਅਗਵਾਈ ਕਰਦੇ ਹਨ।
NVRD 2024 ਸੋਸ਼ਲ ਮੀਡੀਆ ਟੂਲਕਿਟ ਗ੍ਰਾਫਿਕ
2024 ਵਿੱਚ NYC ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਵਿੱਚ ਸ਼ਾਮਿਲ ਹੋਣ ਦੇ ਤਰੀਕੇ
ਭਾਵੇਂ ਤੁਸੀਂ ਪਹਿਲਾਂ ਤੋਂ ਹੀ ਰਜਿਸਟਰਡ ਹੋ ਜਾਂ ਸਿਰਫ਼ ਆਪਣੇ ਜਾਣਕਾਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ, ਇਸ ਕੰਮ ਵਿੱਚ ਸ਼ਾਮਿਲ ਹੋਣ ਦੇ ਬਹੁਤ ਸਾਰੇ ਤਰੀਕੇ ਹਨ।
ਤੁਸੀਂ ਭਾਈਚਾਰਕ ਸੈਂਟਰਾਂ, ਲਾਇਬ੍ਰੇਰੀਆਂ ਅਤੇ ਸਕੂਲਾਂ ਵਿੱਚ ਸਥਾਨਕ ਵੋਟਰ ਰਜਿਸਟ੍ਰੇਸ਼ਨ ਦੀ ਮੁਹਿੰਮ ਦਾ ਪ੍ਰਬੰਧ ਕਰਕੇ ਜਾਂ ਹਿੱਸਾ ਲੈਕੇ ਮਦਦ ਕਰ ਸਕਦੇ ਹੋ। ਜਾਂ ਸਾਡੇ NYC Votes ਵਾੱਲੰਟੀਅਰ ਪ੍ਰੋਗਰਾਮਾਂ ਵਿੱਚੋਂ ਇੱਕ ਵਿੱਚ ਸਾਡੇ ਨਾਲ ਸ਼ਾਮਿਲ ਹੋਵੋ!
ਆਪਣੇ ਗੁਆਂਢੀਆਂ ਅਤੇ ਦੋਸਤਾਂ ਅਤੇ ਪਰਿਵਾਰਾਂ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਦੀ ਸਥਿਤੀ ਦਾ ਪਤਾ ਲਾਉਣ ਜਾਂ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਉਹਨਾਂ ਨਾਲ ਠਰ੍ਹਮੇ ਨਾਲ ਗੱਲ ਕਰਕੇ ਪ੍ਰੇਰਣ ਨਾਲ ਵੀ ਨੁਕਸਾਨ ਨਹੀਂ ਹੋ ਸਕਦਾ।
ਅਜਿਹੀਆਂ ਸਥਾਨਕ ਸੰਸਥਾਵਾਂ ਨਾਲ ਮਿਲਵਰਤਨ ਕਰਨਾ, ਜੋ (ਸਾਡੇ ਵਾਂਗ!) ਵੋਟਰ ਸਿੱਖਿਆ ਅਤੇ ਪਹੁੰਚ ਕਰਨ 'ਤੇ ਧਿਆਨ ਦਿੰਦੀਆਂ ਹਨ, ਨਾਲ ਹੋਰ ਲੋਕਾਂ ਨੂੰ ਉਹਨਾਂ ਦੇ ਵੋਟਿੰਗ ਹੱਕਾਂ ਬਾਰੇ ਜਾਣੂ ਕਰਾਉਣ ਵਿੱਚ ਮਦਦ ਮਿਲ ਸਕਦੀ ਹੈ।
ਉਹਨਾਂ ਦੇ ਮਾਲਕਾਂ ਵਲੋਂ ਵੋਟ ਪਾਉਣ ਲਈ ਰਜਿਸਟਰ ਕਰਨ ਵੇਲੇ ਸਾਡੇ ਜੱਤਲ ਪਾਲਤੂ ਦੋਸਤਾਂ ਨੂੰ ਵੀ ਖ਼ੁਸ਼ੀ ਹੁੰਦੀ ਹੈ
NYC ਵਿੱਚ ਵੋਟਿੰਗ ਦਾ ਇੱਕ ਸੰਖੇਪ ਇਤਿਹਾਸ
ਇਸ ਸਾਲ ਦੇ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਦੇ ਸਨਮਾਨ ਵਜੋਂ, ਆਓ ਨਿਊਯਾਰਕ ਸਿਟੀ ਵਿੱਚ ਵੋਟਿੰਗ ਦੇ ਇਤਿਹਾਸ ਦੇ 5 ਮੁੱਖ ਪਲ-ਛਿਣਾਂ 'ਤੇ ਬਾਰੀਕਬੀਨੀ ਨਾਲ ਝਾਤ ਮਾਰੀਏ।
- ਸਿਟੀ ਭਰ ਵਿਚਲਾ ਪਹਿਲਾ ਚੋਣ ਅਲਰਟ
NYC ਨੇ ਮੇਅਰ ਸਮੇਤ ਸਥਾਨਕ ਨੇਤਾਵਾਂ ਲਈ ਨਾਗਰਿਕਾਂ ਦੀ ਵੋਟਿੰਗ ਨਾਲ ਆਪਣੀ ਪਹਿਲੀ ਮਿਊਂਸਿਪਲ ਚੋਣ 1665 ਵਿੱਚ ਕਰਵਾਈ ਸੀ।
- 1965 ਦਾ ਵੋਟਿੰਗ ਦੇ ਹੱਕ ਬਾਰੇ ਕਾਨੂੰਨ
NYC ਵਿੱਚ ਇਸ ਫ਼ੈਡਰਲ ਕਾਨੂੰਨ ਦਾ ਖ਼ਾਸ ਤੌਰ 'ਤੇ ਬਰੁਕਲਿਨ, ਬ੍ਰੌਂਕਸ ਅਤੇ ਮੈਨਹਟਨ ਵਿੱਚ ਬਹੁਤ ਅਹਿਮ ਅਸਰ ਸੀ, ਜਿਸ ਨਾਲ ਉਸ ਸਮੇਂ ਬਹੁਤ ਹੀ ਘੱਟ ਵੋਟਰ ਰਜਿਸਟ੍ਰੇਸ਼ਨ ਦਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਸੀ।
- ਨੌਜਵਾਨਾਂ ਦੀ ਵੋਟ
1971 ਵਿੱਚ, ਨਿਊਯਾਰਕ ਵਿੱਚ ਵੋਟਿੰਗ ਦੀ ਉਮਰ 21 ਤੋਂ 18 ਸਾਲ ਕਰ ਦਿੱਤੀ ਗਈ ਸੀ।
- ਹੇ, ਇਹ ਅਸੀਂ ਹਾਂ!
1988ਵਿੱਚ, ਚੋਣ ਵਿੱਚ ਹਿੱਸਾ ਲੈਣ ਵਿੱਚ ਆਉਣ ਵਾਲੀਆਂ ਲਈ ਰੁਕਾਵਟਾਂ ਦੂਰ ਕਰਨ ਅਤੇ ਸ਼ਹਿਰ ਦੀ ਸਿਆਸਤ ਵਿੱਚ ਪਾਰਦਰਸ਼ਿਤਾ ਨੂੰ ਉਤਸਾਹ ਦੇਣ ਲਈ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਬਣਾਇਆ ਗਿਆ ਸੀ। ਅਸੀਂ ਉਦੋਂ ਤੋਂ ਸਾਫ਼-ਸੁਥਰੇ ਮੁਕਾਬਲੇ ਲਈ ਸੰਘਰਸ਼ ਕਰ ਰਹੇ ਹਾਂ!
ਨਵੰਬਰ ਨੇੜੇ ਆ ਰਿਹਾ ਹੈ, ਨਿਊਯਾਰਕ ਦੇ ਵਸਨੀਕਾਂ ਕੋਲ ਆਪਣਾ ਭਵਿੱਖ ਘੜਣ ਦਾ ਮੌਕਾ ਹੈ। ਵੋਟ ਸਿਰਫ਼ ਹੱਕ ਹੀ ਨਹੀਂ ਹੈ। ਇਹ ਇਸ ਸ਼ਹਿਰ ਲਈ ਸਭ ਤੋਂ ਅਹਿਮ ਉਹਨਾਂ ਮੁੱਦਿਆਂ ਬਾਰੇ ਤਬਦੀਲੀ ਲਿਆਉਣ ਅਤੇ ਸਾਡੇ ਵਲੋਂ ਚੁਣੇ ਹੋਏ ਨੇਤਾਵਾਂ ਨੂੰ ਸਾਡੇ ਭਾਈਚਾਰਿਆਂ ਲਈ ਜਵਾਬਦੇਹ ਬਣਾਉਣ ਲਈ ਇੱਕ ਤਾਕਤਵਰ ਜ਼ਰੀਆ ਹੈ। ਪਹਿਲਾਂ ਰਜਿਸਟਰ ਕਰਕੇ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਚੋਣ ਵਿੱਚ ਵੋਟ ਪਾਉਣ ਦਾ ਪਲਾਨ ਬਣਾਕੇ, ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਸਾਡੀ ਨੁਮਾਇੰਗੀ ਕਰਨ ਵਾਲੇ ਲੋਕ ਹੀ ਸਾਡੀਆਂ ਕਦਰਾਂ-ਕੀਮਤਾਂ ਦੀ ਵੀ ਨੁਮਾਇੰਗੀ ਕਰਦੇ ਹਨ। ਆਓ, ਉਸ ਰਜਿਸਟ੍ਰੇਸ਼ਨ ਦੀ ਚੰਗੇ ਕੰਮ ਲਈ ਵਰਤੋਂ ਕਰੀਏ ਅਤੇ ਇਸ ਨਵੰਬਰ ਵਿੱਚ ਹੋਣ ਵਾਲੀ ਚੋਣ ਲਈ ਹਰ ਰਜਿਸਟਰਡ NYC ਵੋਟਰ ਨੂੰ ਸ਼ਾਮਿਲ ਕਰੀਏ!
ਇਹ ਹਮੇਸ਼ਾ ਰਹਿੰਦਾ ਹੈ NYC Votes 'ਤੇ ਵੋਟਰ ਰਜਿਸਟ੍ਰੇਸ਼ਨ ਦਿਵਸ!