NYC Votes ਨਿਊਯਾੱਰਕ ਸ਼ਹਿਰ ਦਾ ਚੋਣ ਪ੍ਰਚਾਰ ਸਬੰਧੀ ਫ਼ਾਇਨਾਂਸ ਬੋਰਡ (Campaign Finance Board), ਜੋ ਕਿ ਇੱਕ ਸੁਤੰਤਰ ਸ਼ਹਿਰੀ ਏਜੰਸੀ ਹੈ, ਵਲੋਂ ਇੱਕ ਪਹਿਲ ਕੀਤੀ ਗਈ ਹੈ, ਜੋ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਚੋਣਾਂ ਨਿਰਪੱਖ, ਸਮੁੱਚੀਆਂ ਅਤੇ ਸਪਸ਼ਟ ਹੋਣ।
ਅਸੀਂ ਵੋਟਰਾਂ ਅਤੇ ਉਮੀਦਵਾਰਾਂ ਵਿੱਚ ਬਰਾਬਰ ਦੀ ਭਾਈਵਾਲੀ ਨੂੰ ਹੁਲਾਰਾ ਦਿੰਦੇ ਹਾਂ, ਤਾਂ ਜੋ ਸਾਡੇ ਚੁਣੇ ਹੋਏ ਅਫ਼ਸਰ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਤੇ ਵੋਟਰਾਂ ਦਾ ਧਿਆਨ ਰੱਖੇ ਜਾਣ ਵਾਲੇ ਮੁੱਦਿਆਂ ਨੂੰ ਹੱਲ ਕਰ ਸਕਣ।
ਇੰਜ ਅਸੀਂ ਨਿਉਯਾੱਰਕ ਦੇ ਉਹਨਾਂ ਵਸਨੀਕਾਂ, ਜਿਹਨਾਂਂ ਦੀ ਵੋਟ ਪਾਉਣ ਦੀ ਸੰਭਾਵਨਾ ਘੱਟ ਹੈ, ਨੂੰ ਤਾਕਤ ਦੇਕੇ ਕਰਦੇ ਹਾਂ, ਅਹੁਦੇ ਲਈ ਚੋਣ ਲੜਣ ਦੀਆਂ ਰੁਕਾਵਟਾਂ ਘੱਟ ਕਰਕੇ, ਅਤੇ ਆਪਣੀ ਚੋਣ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਹੱਲ ਪੇਸ਼ ਕਰਦੇ ਹਾਂ।NYC Votes ਪੂਰੇ ਸ਼ਹਿਰ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ, ਸਿੱਖਿਅਤ ਕਰਨ ਅਤੇ ਸ਼ਾਮਿਲ ਕਰਨ ਲਈ ਭਾਈਚਾਰੇ, ਸੰਸਥਾਵਾਂ, ਵਾੱਲੰਟੀਅਰਾਂ, ਅਤੇ ਹੋਰ ਸ਼ਹਿਰੀ ਏਜੰਸੀਆਂ ਨਾਲ ਭਾਈਵਾਲੀ ਕਰਦਾ ਹੈ।ਸਾਡਾ ਟੀਚਾ ਸਾਡੀਆਂ ਚੋਣਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਉਹ ਕਿਉਂ ਮਾਇਨੇ ਰੱਖਦੀਆਂ ਹਨ,ਇਸ ਬਾਰੇ ਇਮਾਨਦਾਰੀ ਨਾਲ ਗੱਲਬਾਤ ਕਰਕੇ ਨਿਉ ਯਾੱਰਕ ਦੇ ਸਾਰੇ ਵਸਨੀਕਾਂ ਲਈ ਚੋਣ ਅਮਲ ਦੀ ਵੱਡੀ ਸਮਝ ਪੈਦਾ ਕਰਨਾ ਹੈ।
1988 ਵਿੱਚ ਸਥਾਪਿਤ, ਇਹ ਏਜੰਸੀ New Yorkers ਨੂੰ ਉਹਨਾਂ ਦੇ ਬੈਲਟ 'ਤੇ ਉਮੀਦਵਾਰਾਂ ਬਾਰੇ ਜਾਣਕਾਰੀ ਅਤੇ ਉਹਨਾਂ ਦੀਆਂ ਮੁਹਿੰਮਾਂ ਨੂੰ ਫੰਡ ਕਿਵੇਂ ਦਿੱਤੀ ਜਾਂਦੀ ਹੈ ਬਾਰੇ ਨਾਲ ਲੈਸ ਕਰਦੀ ਹੈ। ਸਾਡਾ ਮੇਲ ਖਾਂਦਾ ਫੰਡ ਪ੍ਰੋਗਰਾਮ ਹਰ $1 ਨੂੰ ਇੱਕ ਸਥਾਨਕ ਦਾਨੀ ਤੋਂ $8 ਤੱਕ ਸਿਟੀ ਫੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਵਿਸ਼ੇਸ਼ ਹਿੱਤਾਂ ਦੀ ਬਜਾਏ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਕੈਂਪੇਨ ਫ਼ਾਇਨਾਂਸ਼ਿਅਲ ਬੋਰਡ (Campaign Finance Board) ਬਾਰੇ ਹੋਰ ਜਾਣੋ