NYC ਸਥਾਨਕ ਦਫ਼ਤਰਾਂ ਲਈ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ

ਸ਼ਹਿਰੀ ਦਫ਼ਤਰਾਂ ਲਈ ਪ੍ਰਾਇਮਰੀ ਅਤੇ ਖ਼ਾਸ ਚੋਣਾਂ ਵਿੱਚ, ਤੁਸੀਂ ਹੁਣ ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਬਜਾਇ ਤਰਜੀਹੀ ਤਰਤੀਬ ਵਿੱਚ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।

ਟ੍ਰਾਂਸਕ੍ਰਿਪਟ ਵੇਖੋ ਟ੍ਰਾਂਸਕ੍ਰਿਪਟ ਲੁਕਾਓ

ਨਿਉ ਯਾੱਰਕ ਵਾਸੀਆਂ ਲਈ ਸ਼ਹਿਰ ਦੀਆਂ ਚੋਣਾਂ ਵਿੱਚ ਆਪਣੀ ਗੱਲ ਕਹਿਣ ਦਾ ਇੱਕ ਨਵਾਂ ਤਰੀਕਾ ਹੈ। ਅਜਿਹਾ ਤਰੀਕਾ, ਜੋ ਵੋਟਰਾਂ ਨੂੰ ਹੋਰ ਵਿਕਲਪ ਦਿੰਦਾ ਹੈ ਅਤੇ ਹੋਰਨਾਂ ਭਾਈਚਾਰਿਆਂ ਦੇ ਜੇਤੂਆਂ ਦੀ ਅਗਵਾਈ ਕਰ ਸਕਦਾ ਹੈ। 

ਇਸਨੂੰ ਤਰਜੀਹੀ ਵੋਟਿੰਗ ਕਿਹਾ ਜਾਂਦਾ ਹੈ। ਨਿਉ ਯਾੱਰਕ ਦੇ 74% ਵੋਟਰਾਂ ਨੇ ਮੇਅਰ ਅਤੇ ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਅਤੇ ਖ਼ਾਸ ਚੋਣਾਂ ਵਿੱਚ ਇਸਦੀ ਵਰਤੋਂ ਕਰਨ ਦੀ ਚੋਣ ਕੀਤੀ। ਤੁਹਾਨੂੰ ਆਮ ਚੋਣਾਂ ਜਾਂ ਸਟੇਟ ਜਾਂ ਰਾਸ਼ਟਰੀ ਦਫਤਰਾਂ ਲਈ ਚੋਣਾਂ ਵਿੱਚ ਤਰਜੀਹੀ ਵੋਟਿੰਗ ਵੇਖਣ ਨੂੰ ਨਹੀਂ ਮਿਲੇਗੀ। ਪਰ ਤਰਜੀਹੀ ਵੋਟਿੰਗ ਦੀਆਂ ਚੋਣਾਂ ਵਿੱਚ, ਤੁਸੀਂ ਹੁਣ ਹਰੇਕ ਦਫ਼ਤਰ ਲਈ ਆਪਣੇ ਪਸੰਦੀਦਾ ਉਮੀਦਵਾਰਾਂ ਵਿੱਚੋਂ 5 ਤੱਕ ਨੂੰ ਰੈਂਕ ਦੇ ਸਕਦੇ ਹੋ।

ਇੱਥੇ ਤਰਜੀਹੀ ਵੋਟਿੰਗ ਕਿਵੇਂ ਕੰਮ ਕਰਦੀ ਹੈ:

  • ਤੁਹਾਨੂੰ ਆਪਣੀ ਵੋਟ-ਪਰਚੀ 'ਤੇ, ਲਾਈਨਾਂ ਵਿੱਚ ਸੂਚੀਬੱਧ ਉਮੀਦਵਾਰਾਂ ਅਤੇ ਕਾੱਲਮਾਂ ਵਿੱਚ ਨੰਬਰ ਵਾਲ਼ੀ ਰੈਂਕਿੰਗ ਦਿਸੇਗੀ
  • ਆਪਣੀ 1(ਪਹਿਲੀ) ਪਸੰਦ ਚੁਣੋ ਅਤੇ ਪਹਿਲੇ ਕਾੱਲਮ ਦੇ ਹੇਠਾਂ ਉਹਨਾਂ ਦੇ ਨਾਂ ਦੇ ਸਾਹਮਣੇ ਅੰਡਾਕਾਰ ਥਾਂ ਪੂਰੀ ਤਰ੍ਹਾਂ ਭਰੋ
  • ਹਮੇਸ਼ਾ ਵਾਂਗ, ਤੁਸੀਂ ਸਿਰਫ਼ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ ਅਤੇ ਆਪਣੀ ਵੋਟ-ਪਰਚੀ ਸਬਮਿਟ ਕਰ ਸਕਦੇ ਹੋ
  • ਪਰ, ਤੁਸੀਂ ਦੋ ਨਾਲੋਂ ਵੱਧ ਲੋਕਾਂ ਨੂੰ ਪਸੰਦ ਕਰ ਸਕਦੇ ਹੋ
  • ਜੇ ਤੁਹਾਡੀ 2(ਦੂਜੀ) ਪਸੰਦ ਹੈ, ਤਾਂ ਦੂਜੇ ਕਾੱਲਮ ਦੇ ਹੇਠਾਂ ਉਹਨਾਂ ਦੇ ਨਾਂ ਦੇ ਅੱਗੇ ਅੰਡਾਕਾਰ ਥਾਂ ਭਰੋ
  • ਜੇ ਉਹ ਤੁਹਾਡੀ ਪਸੰਦ ਹਨ, ਤਾਂ ਉਹਨਾਂ ਲਈ ਤੀਜੀ, ਚੌਥੀ ਅਤੇ ਪੰਜਵੀਂ ਪਸੰਦ ਲਈ ਉਂਜ ਹੀ ਕਰੋ

ਇਹ ਕੁਝ ਕੰਮ ਨਾ ਕਰੋ:

  • ਇੱਕੋ ਉਮੀਦਵਾਰ ਨੂੰ ਇੱਕ ਤੋਂ ਵੱਧ ਵਾਰੀ ਰੈਂਕ ਨਾ ਦਿਓ। ਇਸ ਨਾਲ ਉਹਨਾਂ ਨੂੰ ਮਦਦ ਨਹੀਂ ਮਿਲੇਗੀ ਅਤੇ ਇੰਜ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਰਨਾਂ ਉਮੀਦਵਾਰਾਂ ਨੂੰ ਰੈਂਕ ਦੇਣ ਦਾ ਤੁਹਾਡਾ ਮੌਕਾ ਖੁੰਝ ਜਾਏਗਾ। 
  • ਇੱਕ ਤੋਂ ਵੱਧ ਉਮੀਦਵਾਰਾਂ ਨੂੰ ਇੱਕੋ ਜਿਹਾ ਰੈਂਕ ਨਾ ਦਿਓ। ਇਸ ਨਾਲ ਤੁਹਾਡੀ ਵੋਟ-ਪਰਚੀ ਖ਼ਾਰਜ ਹੋ ਸਕਦੀ ਹੈ।
  • ਫ਼ਿਕਰ ਕਰਨ ਦੀ ਲੋੜ ਨਹੀਂ ਹੈ! ਇਹ ਇੱਕ ਨਵਾਂ ਅਮਲ ਹੈ ਅਤੇ ਜੇ ਤੁਹਾਡੇ ਤੋਂ ਕੋਈ ਗ਼ਲਤੀ ਹੋਈ ਹੈ, ਤਾਂ ਤੁਸੀਂ ਹਮੇਸ਼ਾ ਚੋਣ ਵਰਕਰ ਨੂੰ ਮਦਦ ਲਈ, ਜਾਂ ਇੱਕ ਨਵੀਂ ਵੋਟ-ਪਰਚੀ ਲਈ ਕਹਿ ਸਕਦੇ ਹੋ।

ਇਸ ਤਰ੍ਹਾਂ ਤਰਜੀਹੀ ਵੋਟਿੰਗ ਨਾਲ ਵੋਟ-ਪਰਚੀਆਂ ਕਿਵੇਂ ਗਿਣੀਆਂ ਜਾਂਦੀਆਂ ਹਨ?

ਜੇ ਇੱਕ ਉਮੀਦਵਾਰ ਨੂੰ ਹਰ ਕਿਸੇ ਦੀਆਂ ਪਹਿਲੀ ਪਸੰਦ ਦੀਆਂ ਵੋਟਾਂ ਨਾਲੋਂ 50% ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਉਹ ਫ਼ੌਰਨ ਜੇਤੂ ਬਣ ਜਾਂਦਾ ਹੈ। ਇਹ ਹੀ ਗੱਲ ਹੈ! ਜੇ ਕਿਸੇ ਵੀ ਉਮੀਦਵਾਰ ਨੂੰ 50% ਤੋਂ ਵੱਧ ਵੋਟਾਂ ਨਹੀਂ ਮਿਲਦੀਆਂ, ਤਾਂ ਵੋਟ-ਪਰਚੀਆਂ ਦੀ ਗਿਣਤੀ ਗੇੜਾਂ ਵਿੱਚ ਕੀਤੀ ਜਾਏਗੀ। ਗੇੜ-ਦਰ-ਗੇੜ, ਸਭ ਤੋਂ ਘੱਟ ਵੋਟਾਂ ਵਾਲੇ ਉਮੀਦਵਾਰ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਇਸ ਲਈ, ਜੇ ਤੁਹਾਡਾ ਉੱਚ ਦਰਜਾ ਪ੍ਰਾਪਤ ਉਮੀਦਵਾਰ ਬਾਹਰ ਹੋ ਜਾਂਦਾ ਹੈ, ਤਾਂ ਤੁਹਾਡੀ ਵੋਟ ਤੁਹਾਡੀ ਅਗਲੀ ਸਭ ਤੋਂ ਉੱਚੀ ਪਸੰਦ ਨੂੰ ਜਾਂਦੀ ਹੈ। ਸਿਰਫ਼ ਦੋ ਉਮੀਦਵਾਰ ਹੀ ਰਹਿ ਜਾਣ ਤੱਕ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਸਭ ਤੋਂ ਵੱਧ ਵੋਟਾਂ ਵਾਲਾ ਵਿਅਕਤੀ ਜੇਤੂ ਹੁੰਦਾ ਹੈ!

ਤਰਜੀਹੀ ਵੋਟਿੰਗ ਪਹਿਲਾਂ ਹੀ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਹਰਮਨਪਿਆਰੀ ਹੈ, ਕਿਉਂਕਿ ਵੋਟਰਾਂ ਨੂੰ ਲੱਗਦਾ ਹੈ ਕਿ ਇਸ ਨਾਲ ਬਹੁਤ ਸਾਰੇ ਲੋਕਾਂ ਦੀ ਗੱਲ ਸੁਣੇ ਜਾਣ ਵਿੱਚ ਮਦਦ ਮਿਲਦੀ ਹੈ। ਹੁਣ ਸਾਡੀ ਵਾਰੀ ਹੈ। 

ਆਪਣੇ ਸੁਆਲਾਂ ਦੇ ਜਵਾਬ ਹਾਸਿਲ ਕਰੋ ਅਤੇ nyccfb.info/rcv 'ਤੇ ਹੋਰ ਜਾਣੋ।

 

ਅਸੀਂ ਤਰਜੀਹੀ ਵੋਟਿੰਗ ਦੀ ਵਰਤੋਂ ਕਿਉਂ ਕਰਦੇ ਹਾਂ?

ਨਿਉ ਯਾੱਰਕ ਵਾਸੀਆਂ ਨੇ 2019 ਵਿੱਚ ਵੋਟ-ਪਰਚੀ ਨਾਲ ਰਾਇਸ਼ੁਮਾਰੀ ਕਰਾਉਣ ਲਈ ਤਰਜੀਹੀ ਵੋਟਿੰਗ ਦੀ ਵਰਤੋਂ ਨੂੰ ਚੁਣਿਆ ਸੀ। ਇਹ 73.5% ਹਿਮਾਇਤ ਨਾਲ ਪਾਸ ਹੋਇਆ ਸੀ।

ਕਿਹੜੀਆਂ ਚੋਣ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ?

NYC ਇਹਨਾਂ ਸਮੇਤ ਸਿਰਫ਼ ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਅਤੇ ਵਿਸ਼ੇਸ਼ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰੇਗੀ: 

  • ਮੇਅਰ
  • ਸਰਕਾਰੀ ਵਕੀਲ
  • ਕੰਪਟ੍ਰੋਲਰ
  • ਬਰੋ ਪ੍ਰਧਾਨ
  • ਸਿਟੀ ਕੌਂਸਲ

ਤਰਜੀਹੀ ਵੋਟਿੰਗ ਦੇ ਕਿਹੜੇ ਫ਼ਾਇਦੇ ਹਨ?

ਕਈ ਤਰੀਕੇ ਹਨ, ਜਿਹਨਾਂ ਨਾਲ ਤਰਜੀਹੀ ਵੋਟਿੰਗ ਨਿਉ ਯਾੱਰਕ ਸਿਟੀ ਦੇ ਵੋਟਰਾਂ ਨੂੰ ਲਾਭ ਪਹੁੰਚਾ ਸਕਦੀ ਹੈ:

  • ਇਹ ਤੁਹਾਨੂੰ ਹੋਰ ਦੱਸਦਾ ਹੈ ਕਿ ਕੌਣ ਚੁਣਿਆ ਜਾਂਦਾ ਹੈ। ਭਾਵੇਂ ਤੁਹਾਡਾ ਸਭ ਤੋਂ ਵੱਧ ਪਸੰਦੀਦਾ ਉਮੀਦਵਾਰ ਨਹੀਂ ਜਿੱਤਦਾ, ਫਿਰ ਵੀ ਤੁਸੀਂ ਚੁਣਨ ਵਿੱਚ ਮਦਦ ਕਰ ਸਕਦੇ ਹੋ ਕਿ ਇੰਜ ਕੌਣ ਕਰਦਾ ਹੈ।
  • ਇਹ ਨਾਲ ਤੁਹਾਨੂੰ ਹੋਰ ਚੋਣ ਕਰਨ ਦਾ ਮੌਕਾ ਮਿਲਦਾ ਹੈ। ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ, ਜਿਸ ਨਾਲ ਤੁਸੀਂ ਬਿਨਾ ਫ਼ਿਕਰ ਕੀਤਿਆਂ ਆਪਣੇ ਮਨਪਸੰਦ ਉਮੀਦਵਾਰ ਦੀ ਹਿਮਾਇਤ ਕਰ ਸਕਦੇ ਹੋ ਕਿ ਕੀ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਹੈ ਜਾਂ ਨਹੀਂ। 
  • ਵੱਖ-ਵੱਖ ਭਾਈਚਾਰਿਆਂ ਦੇ ਵੱਧ ਉਮੀਦਵਾਰ ਚੋਣਾਂ ਜਿੱਤਦੇ ਹਨ। ਜਿਹਨਾਂ ਸ਼ਹਿਰਾਂ ਨੇ ਤਰਜੀਹੀ ਵੋਟਿੰਗ ਲਾਗੂ ਕੀਤੀ ਹੈ, ਉਹਨਾਂਂ ਨੇ ਹੋਰ ਔਰਤਾਂ ਅਤੇ ਵੱਖ ਰੰਗਾਂ ਵਾਲੀਆਂ ਹੋਰ ਔਰਤਾਂ ਨੂੰ ਚੁਣਿਆ ਹੈ, ਜਿਸ ਕਰਕੇ ਉਹਨਾਂਂ ਦੇ ਚੁਣੇ ਹੋਏ ਅਫ਼ਸਰਾਂਂ ਨੂੰ ਉਹਨਾਂਂ ਦੇ ਭਾਈਚਾਰਿਆਂ ਵੱਧ ਨੁਮਾਇੰਦਗੀ ਦਿੱਤੀ ਗਈ ਹੈ।

ਆਪਣੀ ਤਰਜੀਹੀ ਵੋਟ-ਪਰਚੀ ਕਿਵੇਂ ਭਰੋ

ਆਪਣੀ ਤਰਜੀਹੀ ਵੋਟ-ਪਰਚੀ ਨੂੰ ਸਹੀ ਢੰਗ ਨਾਲ ਕਿਵੇਂ ਭਰਨਾ ਹੈ, ਬਾਰੇ ਜਾਣੋ। ਫਿਰ ਆਪਣੀ ਪਸੰਦ ਦੀ ਰੈਂਕਿੰਗ ਦੀ ਪ੍ਰੈਕਟਿਸ ਕਰੋ!

ਤਰਜੀਹੀ ਵੋਟ-ਪਰਚੀ ਬਾਰੇ ਚਿੱਤਰ

ਵੋਟ-ਪਰਚੀ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੋ

ਤਰਜੀਹੀ ਵੋਟਿੰਗ ਨਾਲ ਵੋਟਾਂ ਕਿਵੇਂ ਗਿਣੀਆਂ ਜਾਂਦੀਆਂ ਹਨ

ਜਾਣੋ ਕਿ ਤਰਜੀਹੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ। ਫਿਰ ਝੂਠੀ ਚੋਣ ਦੇ ਨਤੀਜੇ ਵੇਖੋ !

ਤਰਜੀਹੀ ਵੋਟ-ਪਰਚੀ ਦੀ ਗਿਣਤੀ ਕੀਤੇ ਜਾਣ ਬਾਰੇ ਚਿੱਤਰ

ਵੋਟਾਂ ਕਿਵੇਂ ਗਿਣੀਆਂ ਜਾਂਦੀਆਂ ਹਨ

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ

ਕੀ ਮੈਂ ਅਜੇ ਵੀ ਸਿਰਫ਼ ਇੱਕ ਉਮੀਦਵਾਰ ਨੂੰ ਵੋਟ ਪਾ ਸਕਦਾ/ਸਕਦੀ ਹਾਂ?

ਹਾਂ! ਤੁਸੀਂ ਅਜੇ ਵੀ ਸਿਰਫ਼ ਆਪਣੀ 1ਲੀ (1) ਪਸੰਦ ਦੇ ਉਮੀਦਵਾਰ ਲਈ ਵੋਟ ਕਰ ਸਕਦੇ ਹੋ।ਹਾਲਾਂਕਿ, ਦੂਜੇ ਉਮੀਦਵਾਰਾਂ ਦੀ ਰੈਂਕਿੰਗ ਤੁਹਾਡੀ 1ਲੀ (1) ਪਸੰਦ ਨੂੰ ਨੁਕਸਾਨ ਨਹੀਂ ਪੁਚਾਉਂਦੀ।ਜੇ ਤੁਹਾਡੀ 1ਜੀ (2) ਅਤੇ ਇਕੱਲੀ ਚੋਣ ਹਟਾ ਦਿੱਤੀ ਜਾਂਦੀ ਹੈ, ਤਾਂ ਤੁਹਾਡੀ ਵੋਟ ਦਾ ਚੋਣ ਦੇ ਨਤੀਜਿਆਂ 'ਤੇ ਕੋਈ ਅਸਰ ਨਹੀਂ ਪਏਗਾ।

ਕੀ ਮੈਨੂੰ ਕੁੱਲ 5 ਉਮੀਦਵਾਰਾਂ ਨੂੰ ਰੈਂਕਿੰਗ ਦੇਣੀ ਪਏਗੀ?

ਨਹੀਂ। ਤੁਸੀਂ ਪੰਜ ਉਮੀਦਵਾਰਾਂ ਤੱਕ ਰੈਂਕ ਦੇ ਸਕਦੇ ਹੋ, ਪਰ ਤੁਸੀਂ ਕੁੱਲ ਪੰਜ ਦਾ ਦਰਜਾ ਦੇਣ ਦੀ ਲੋੜ ਨਹੀਂ ਹੈ। 

ਕੀ ਮੈਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਇੱਕ ਤੋਂ ਵੱਧ ਵਾਰੀ ਰੈਂਕਿੰਗ ਦੇ ਸਕਦਾ/ਸਕਦੀ ਹਾਂ?

ਨਹੀਂ। ਜੇ ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਇੱਕ ਤੋਂ ਵੱਧ ਵਾਰੀ ਦਰਜਾ ਦਿੰਦੇ ਹੋ (ਉਦਾਹਰਣ ਲਈ ਤੁਹਾਡੀ 1ਲੀ (1), 2ਜੀ (2), 3ਜੀ (3), 4ਥੀ (4 ) ਅਤੇ 5ਵੀਂ (5 ਪਸੰਦ), ਤਾਂ ਸਿਰਫ ਤੁਹਾਡੀ ਪਹਿਲੀ ਰੈਂਕਿੰਗ ਗਿਣੀ ਜਾਏਗੀ।ਇੱਕੋ ਉਮੀਦਵਾਰ ਨੂੰ ਕਈ ਰੈਂਕਿੰਗ ਦੇਣ ਦਾ ਕੋਈ ਸਿਆਸੀ ਲਾਭ ਨਹੀਂ ਹੈ।