NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨਾ​​ 

ਇੱਥੇ ਉਹ ਸਭ ਕੁਝ ਦਿੱਤਾ ਗਿਆ ਹੈ, ਜਿਸ ਬਾਰੇ ਤੁਹਾਨੂੰ NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਬਾਰੇ ਜਾਣਨ ਦੀ ਲੋੜ ਹੈ।​​  

ਯੋਗਤਾ​​ 

ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰਾਉਣ ਦੇ ਯੋਗ ਹੋ, ਜੇ:​​ 

  • ਅਮਰੀਕੀ ਨਾਗਰਿਕ​​ 
  • ਘੱਟੋ-ਘੱਟ 30 ਦਿਨਾਂ ਲਈ ਨਿਉ ਯਾੱਰਕ ਸਿਟੀ ਦੇ ਵਸਨੀਕ​​ 
  • ਘੱਟੋ-ਘੱਟ 16 ਸਾਲ ਦੀ ਉਮਰ (ਤੁਸੀਂ 16 ਜਾਂ 17 ਸਾਲ ਦੀ ਉਮਰ 'ਤੇ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰ ਸਕਦੇ ਹੋ, ਪਰ ਵੋਟ ਪਾਉਣ ਲਈ ਤੁਹਾਡੀ ਉਮਰ 18 ਸਾਲ ਜ਼ਰੂਰ ਹੋਣੀ ਚਾਹੀਦੀ ਹੈ)​​  

ਕਿਵੇਂ ਰਜਿਸਟਰ ਕਰਨਾ ਹੈ​​ 

ਬਾਹਰੀ ਲਿੰਕ​​ 

ਆਪਣੀ ਰਜਿਸਟ੍ਰੇਸ਼ਨ ਸਥਿਤੀ ਦਾ ਪਤਾ ਲਾਓ​​ 

ਸਟੇਟ ਦੇ ਚੋਣਾਂ ਬਾਰੇ ਬੋਰਡ (State Board of Elections) ਤੋਂ ਵੋਟਰ ਦਾ ਪਤਾ ਲਾਉਣ ਵਾਲ਼ੇ ਟੂਲ ਨਾਲ ਆਪਣੀ ਵੋਟਰ ਰਜਿਸਟ੍ਰੇਸ਼ਨ ਦੀ ਸਥਿਤੀ ਦਾ ਪਤਾ ਲਾਓ​​ 

NYC ਵਿੱਚ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰੋ​​ 

ਜੇ ਤੁਸੀਂ 16 ਜਾਂ 17 ਸਾਲ ਦੀ ਉਮਰ ਦੇ ਹੋ, ਤਾਂ ਤੁਸੀਂ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰ ਸਕਦੇ ਹੋ! ਪ੍ਰੀ-ਰਜਿਸਟਰ ਕਰਨ ਤੋਂ ਬਾਅਦ, ਤੁਹਾਡੇ 18ਵੇਂ ਜਨਮਦਿਨ 'ਤੇ ਤੁਹਾਡੀ ਰਜਿਸਟ੍ਰੇਸ਼ਨ ਆਪਣੇ ਆਪ ਹੋ ਜਾਏਗੀ। ਇਸ ਨਾਲੋਂ ਵਧੀਆ ਤੋਹਫ਼ਾ ਕੀ ਹੋ ਸਕਦਾ ਹੈ?​​ 

ਪ੍ਰੀ-ਰਜਿਸਟਰ ਕਰਨ ਲਈ, ਸਿਰਫ਼ NYC ਵਿੱਚ ਵੋਟ ਲਈ ਰਜਿਸਟਰ ਕਰਨ ਵਾਸਤੇ ਉੱਪਰ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।​​ 

ਆਪਣੀ ਰਜਿਸਟ੍ਰੇਸ਼ਨ ਅਪਡੇਟ ਕਰੋ​​ 

ਤੁਸੀਂ ਚੋਣ ਬੋਰਡ (Board of Elections) ਕੋਲ ਨਵਾਂ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਜਮ੍ਹਾ ਕਰਾਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਅਪਡੇਟ ਕਰ ਸਕਦੇ ਹੋ। ਤੁਹਾਡੀ ਰਜਿਸਟ੍ਰੇਸ਼ਨ ਅਪਡੇਟ ਕਰਨ ਦੇ ਕਾਰਨ:​​ 

  • ਤੁਸੀਂ ਆਪਣਾ ਨਾਂ ਬਦਲ ਲਿਆ ਹੈ​​ 
  • ਤੁਸੀਂ NYC ਵਿੱਚ ਚਲੇ ਗਏ ਹੋ​​ 
  • ਤੁਸੀਂ ਆਪਣੀ ਪਾਰਟੀ ਦੀ ਮਾਨਤਾ ਅਪਡੇਟ ਕਰਨਾ ਚਾਹੁੰਦੇ ਹੋ​​ 

ਅੰਗ ਦਾਨ ਕਰਨਾ​​ 

ਆਪਣੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ 'ਤੇ, ਤੁਸੀਂ ਆਪਣੇ ਸਰੀਰ ਦੇ ਅੰਗ ਅਤੇ ਟਿਸ਼ੂ ਦਾਨ ਕਰਨ ਲਈ ਰਜਿਸਟਰ ਕਰ ਸਕਦੇ ਹੋ! ਅੰਗ ਦਾਨ ਕਰਨ ਬਾਰੇ ਹੋਰ ਜਾਣਕਾਰੀ ਲਈ, ਨਿਊਯਾਰਕ ਸਟੇਟ Donate Life™ ਰਜਿਸਟਰੀ ਦੇ ਅਕਸਰ ਪੁੱਛੇ ਜਾਣ ਵਾਲੇ ਸੁਆਲਾਂ ਵਾਲੇ ਵੈਬਪੇਜ 'ਤੇ ਜਾਓ।​​ 

ਅਨੁਵਾਦ ਕੀਤੇ ਹੋਏ ਵੋਟਰ ਰਜਿਸਟ੍ਰੇਸ਼ਨ ਫ਼ਾਰਮ​​ 

ਇਮੀਗ੍ਰੇਸ਼ਨ ਮਾਮਲਿਆਂ ਬਾਰੇ ਮੇਅਰ ਦਾ ਦਫ਼ਤਰ (Mayor’s Office of Immigrant Affairs, MOIA) ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਫ਼ਾਰਮਾਂ ਦੇ ਵਾਧੂ ਅਨੁਵਾਦ ਮੁਹੱਈਆ ਕਰਦਾ ਹੈ। ਇਹ ਫ਼ਾਰਮ ਅੰਗ੍ਰੇਜ਼ੀ ਵਿੱਚ ਹੀ ਭਰੇ ਜਾਣੇ ਚਾਹੀਦੇ ਹਨ।​​ 

ਮੁੱਖ ਤਾਰੀਖ਼ਾਂ​​ 

  • ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ​​ 

    ਮੰਗਲਵਾਰ, 16 ਸਿਤੰਬਰ, 2025​​ 
  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​ 

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ​​ 

ਜਦੋਂ ਮੇਰੀ ਰਜਿਸਟ੍ਰੇੇਸ਼ਨ ਹੁੰਦੀ ਹੈ, ਤਾਂ ਕੀ ਮੈਨੂੰ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਿਲ ਹੋਣਾ ਪਏੇਗਾ?​​ 

ਨਹੀਂ।ਜਦੋਂ ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਲੋੜ ਨਹੀਂ ਹੈ। ਹਾਲਾਂਕਿ, ਪ੍ਰਮੁੱਖ ਚੋਣਾਂ ਵਿੱਚ ਸਿਰਫ਼ ਸਿਆਸੀ ਪਾਰਟੀਆਂ ਦੇ ਮੈਂਬਰ ਹੀ ਵੋਟ ਪਾਉਣ ਦੇ ਹੱਕਦਾਰ ਹਨ। ਇਸ ਲਈ, ਜੇ ਤੁਸੀਂ ਕਿਸੇ ਖ਼ਾਸ ਪਾਰਟੀ ਲਈ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣਾ ਚਾਹੁੰਦੇ ਹੋ, ਤਾਂ ਰਜਿਸਟਰ ਹੋਣ 'ਤੇ ਤੁਹਾਨੂੰ ਉਸ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਪ੍ਰਮੁੱਖ ਚੋਣਾਂ ਬਾਰੇ ਹੋਰ ਜਾਣੋ।​​ 

ਕੀ ਮੈਂ ਵੋਟ ਪਾਉਣ ਲਈ ਰਜਿਸਟਰ ਹੋਣ ਤੋਂ ਬਾਅਦ ਆਪਣੀ ਪਾਰਟੀ ਦੀ ਮਾਣਤਾ ਬਦਲ ਸਕਦਾ ਹਾਂ?​​ 

ਹਾਂ! ਆਪਣੀ ਪਾਰਟੀ ਦੀ ਮਾਣਤਾ ਨੂੰ ਅੱਪਡੇਟ ਕਰਨ ਲਈ, ਤੁਹਾਨੂੰ ਇੱਕ ਨਵਾਂ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਜ਼ਰੂਰ ਜਮ੍ਹਾ ਕਰਨਾ ਚਾਹੀਦਾ ਹੈ। ਆਪਣੇ ਫ਼ਾਰਮ 'ਤੇ, ਉਸ ਸਿਆਸੀ ਪਾਰਟੀ ਨੂੰ ਚੁਣਨਾ ਯਕੀਨੀ ਬਣਾਓ, ਜਿਸ ਵਿੱਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ। ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲਣ ਲਈ ਤੁਹਾਨੂੰ 14 ਫ਼ਰਵਰੀ ਤੱਕ ਆਪਣੀ ਰਜਿਸਟ੍ਰੇਸ਼ਨ ਅਪਡੇਟ ਜ਼ਰੂਰ ਕਰਨੀ ਚਾਹੀਦੀ ਹੈ।​​ 

ਜੇ ਮੈਨੂੰ ਕਿਸੇ ਸੰਗੀਨ ਜੁਰਮ ਦੀ ਸਜ਼ਾ ਹੋਈ ਹੈ, ਤਾਂ ਕੀ ਮੈਂ ਵੋਟ ਪਾਉਣ ਲਈ ਰਜਿਸਟਰ ਕਰ ਸਕਦਾ ਹਾਂ?​​ 

ਜੇ ਤੁਸੀਂ ਇਸ ਵੇਲੇ ਪ੍ਰੋਬੇਸ਼ਨ ਜਾਂ ਪੈਰੋਲ 'ਤੇ ਹੋ, ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਹੈ।​​