ਹੁਣ ਨਿਊਯਾਰਕ ਵਿੱਚ ਰਜਿਸਟਰਡ ਹਰ ਵੋਟਰ ਡਾਕ ਰਾਹੀਂ ਵੋਟ ਪਾ ਸਕਦਾ/ਸਕਦੀ ਹੈ

ਇਸ ਲਈ ਕੋਈ ਖ਼ਾਸ ਸ਼ਰਤਾਂ ਨਹੀਂ ਹਨ ਅਤੇ ਤੁਹਾਨੂੰ ਕੋਈ ਬਹਾਨਾ ਨਹੀਂ ਬਣਾਉਣਾ ਪੈਣਾ ਜਾਂ ਕਾਰਣ ਨਹੀਂ ਦੱਸਣਾ ਪੈਣਾ। ਤੁਹਾਨੂੰ ਸਿਰਫ਼ ਰਜਿਸਟਰ ਕਰਨ ਅਤੇ ਵੋਟ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ!

ਡਾਕ ਰਾਹੀਂ ਅਗਾਊਂ ਵੋਟ ਪਾਉਣਾ ਇੱਕ ਸੁਰੱਖਿਅਤ, ਅਸਾਨ ਅਤੇ ਭਰੋਸੇਮੰਦ ਤਰੀਕਾ ਹੈ।

ਅੱਜ ਹੀ ਆਪਣੀ ਡਾਕ ਵੋਟ-ਪਰਚੀ ਲਈ ਬੇਨਤੀ ਕਰੋ।

ਡਾਕ ਰਾਹੀਂ ਵੋਟ ਕਿਵੇਂ ਪਾਓ

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ

ਅਗਾਊਂ ਡਾਕ ਵੋਟ-ਪਰਚੀ ਅਤੇ ਗੈਰਹਾਜ਼ਰ ਬੈਲਟ ਵਿਚਕਾਰ ਕੀ ਫ਼ਰਕ ਹੈ?

2024 ਤੋਂ ਸ਼ੁਰੂ ਕਰਕੇ, ਕੋਈ ਵੀ ਰਜਿਸਟਰਡ ਵੋਟਰ ਅਗਾਊਂ ਡਾਕ ਵੋਟ-ਪਰਚੀ ਦੀ ਵਰਤੋਂ ਕਰਦਿਆਂ ਵੋਟ ਪਾ ਸਕਦਾ/ਸਕਦੀ ਹੈ।

ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਇਕੱਲੇ ਨਹੀਂ ਹੋ – ਇਹ ਫ਼ਰਕ ਸਿਰਫ਼ ਨਿਊਯਾਰਕ ਰਾਜ ਦੇ ਕਾਨੂੰਨ ਦੇ ਕਰਕੇ ਹੀ ਹੈ। ਇਸ ਤੋਂ ਪਹਿਲਾਂ, ਵੋਟਰ ਸਿਰਫ਼ ਗੈਰਹਾਜ਼ਰ ਬੈਲਟ ਦੀ ਬੇਨਤੀ ਕਰਕੇ ਡਾਕ ਰਾਹੀਂ ਅਗਾਊਂ ਵੋਟ ਪਾ ਸਕਦੇ ਸਨ, ਜਿਸ ਲਈ ਨਿਜੀ ਤੌਰ 'ਤੇ ਵੋਟ ਪਾਉਣ ਦੇ ਅਸਮਰੱਥ ਹੋਣ ਲਈ ਇੱਕ ਪ੍ਰਮਾਣਕ ਕਾਰਣ ਦੀ ਲੋੜ ਪੈਂਦੀ ਸੀ, ਜਿਵੇਂ ਸ਼ਹਿਰ ਤੋਂ ਬਾਹਰ ਹੋਣਾ, ਬਿਮਾਰੀ ਜਾਂ ਸੱਟ-ਫੇਟ ਜਾਂ ਮੁਕੱਦਮੇ ਤੋਂ ਪਹਿਲਾਂ ਜਾਂ ਕਿਸੇ ਸੰਗੀਨ ਜੁਰਮ ਬਦਲੇ ਕੈਦ ਵਿੱਚ ਹੋਣਾ।

ਗੈਰਹਾਜ਼ਰ ਬੈਲਟ ਰਾਹੀਂ ਵੋਟ ਪਾਉਣਾ ਅਜੇ ਵੀ ਇੱਕ ਪ੍ਰਮਾਣਕ ਵਿਕਲਪ ਹੈ, ਪਰ ਹੁਣ ਕੋਈ ਵੀ ਵੋਟਰ ਅਗਾਊਂ ਡਾਕ ਵੋਟ-ਪਰਚੀ ਲਈ ਬੇਨਤੀ ਕਰ ਸਕਦਾ/ਸਕਦੀ ਹੈ। ਵੋਟਰਾਂ ਲਈ ਸਭ ਤੋਂ ਅਹਿਮ ਗੱਲ ਇਹ ਪਤਾ ਲਾਉਣਾ ਹੈ ਕਿ ਨਿਊਯਾਰਕ ਵਿੱਚ ਕੋਈ ਬਹਾਨਾ ਬਣਾਉਣ ਦੀ ਲੋੜ ਨਹੀਂ ਪੈਂਦੀ।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅਗਾਊਂ ਡਾਕ ਜਾਂ ਗੈਰਹਾਜ਼ਰ ਬੈਲਟ ਲਈ ਬੇਨਤੀ ਕਰਦੇ ਹੋ, ਤੁਹਾਡੀ ਵੋਟ ਉਸੀ ਤਰ੍ਹਾਂ ਗਿਣੀ ਜਾਏਗੀ – ਬਸ਼ਰਤੇ ਕਿ ਇਸ 'ਤੇ 5 ਨਵੰਬਰ ਤੱਕ ਪੋਸਟਮਾਰਕ ਲੱਗਿਆ ਹੋਵੇ।

ਜੇ ਮੈਂ ਡਾਕ ਵੋਟ-ਪਰਚੀ ਲਈ ਬੇਨਤੀ ਕੀਤੀ ਹੈ ਜਾਂ ਸਬਮਿਟ ਕੀਤੀ ਹੈ, ਤਾਂ ਕੀ ਮੈਂ ਅਜੇ ਵੀ ਆਪ ਜਾ ਕੇ ਵੋਟ ਪਾ ਸਕਦਾ/ਸਕਦੀ ਹਾਂ?

ਜੇ ਤੁਸੀਂ ਡਾਕ ਵੋਟ-ਪਰਚੀ ਲਈ ਬੇਨਤੀ ਕੀਤੀ ਹੈ, ਤਾਂ ਫਿਰ ਤੁਹਾਨੂੰ ਇਸ ਰਾਹੀਂ ਹੀ ਵੋਟ ਪਾਉਣ ਦਾ ਪਲਾਨ ਬਣਾਉਣਾ ਚਾਹੀਦਾ ਹੈ। ਚੋਣ ਸ਼ੁਰੂ ਹੋਣ ਦੇ ਸਮੇਂ, ਤੁਸੀਂ ਵੋਟਿੰਗ ਹੋਣ ਵਾਲੀ ਕਿਸੇ ਵੀ ਥਾਂ 'ਤੇ ਭਰੀ ਹੋਈ ਗੈਰਹਾਜ਼ਰ ਬੈਲਟ ਪਾ ਸਕਦੇ ਹੋ।

ਹਾਲਾਂਕਿ, ਜੇ ਤੁਸੀਂ ਕਿਸੇ ਵੀ ਕਾਰਣ ਕਰਕੇ ਗੈਰਹਾਜ਼ਰ ਬੈਲਟ ਦੀ ਬੇਨਤੀ ਕਰਨ ਤੋਂ ਬਾਅਦ ਨਿਜੀ ਤੌਰ 'ਤੇ ਜਾਕੇ ਵੋਟ ਪਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਹਲਫ਼ਨਾਮੇ ਵਾਲੀ ਵੋਟ-ਪਰਚੀ ਨਾਲ ਵੋਟ ਪਾਉਣੀ ਪਏੇਗੀ।

ਇਹ ਵੋਟ-ਪਰਚੀ ਵੱਖਰੀ ਨਜ਼ਰ ਆਏਗੀ।ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਈ ਪੋਲ ਵਰਕਰ ਨੂੰ ਕਹੋ।

ਕੀ ਮੈਂ ਆਪ ਜਾਕੇ ਐਬਸੈਂਟੀ ਵੋਟ ਪਾ ਸਕਦਾ ਹਾਂ?

ਸੁਣਨ ਵਿੱਚ ਅਜੀਬ ਲੱਗਦਾ ਹੈ, ਪਰ ਤੁਸੀਂ ਇੰਜ ਕਰ ਸਕਦੇ ਹੋ! ਤੁਸੀਂ ਆਪਣੀ ਬਰੋ ਦੇ ਚੋਣ ਬੋਰਡ ਦੇ ਦਫ਼ਤਰ ਵਿੱਚ ਆਪ ਜਾਕੇ ਵੋਟ ਪਾ ਸਕਦੇ ਹੋ। ਦਫ਼ਤਰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9ਵਜੇ-ਸ਼ਾਮੀਂ 5ਵਜੇ ਤੱਕ ਅਤੇ ਚੋਣ ਦਿਹਾੜੇ ਤੋਂ ਪਹਿਲਾਂ ਵੀਕੈਂਡ 'ਤੇ ਖੁੱਲ੍ਹੇ ਰਹਿੰਦੇ ਹਨ।

ਜੇ ਤੁਸੀਂ ਆੱਨਲਾਈਨ ਜਾਂ ਡਾਕ ਰਾਹੀਂ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ ਖੁੰਝਾ ਦਿੰਦੇ ਹੋ, ਤਾਂ ਇਹ ਇੱਕ ਮਦਦਗਾਰ ਵਿਕਲਪ ਹੋ ਸਕਦਾ ਹੈ। ਚੋਣ ਦਿਹਾੜੇ 'ਤੇ ਦਫ਼ਤਰ ਰਾਤੀਂ 9ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਆਪਣੇ ਸਥਾਨਕ ਚੋਣ ਬੋਰਡ ਦੇ ਦਫ਼ਤਰ ਦਾ ਪਤਾ ਲਾਓ।

ਕੀ ਮੈਂ ਪੱਕੀ ਗੈਰਹਾਜ਼ਰ ਬੈਲਟ ਦੀ ਸੂਚੀ ਵਿੱਚ ਸ਼ਾਮਿਲ ਹੋ ਸਕਦਾ/ਸਕਦੀ ਹਾਂ?

ਹਾਂ! ਜੇ ਤੁਸੀਂ ਸਥਾਈ ਤੌਰ 'ਤੇ ਬਿਮਾਰ ਜਾਂ ਅਪਾਹਜ ਹੋ ਅਤੇ ਆਪਣੀ ਵੋਟ ਪਾਉਣ ਵਾਲ਼ੀ ਥਾਂ 'ਤੇ ਨਹੀਂ ਜਾ ਸਕਦੇ, ਤਾਂ ਤੁਸੀਂ ਚੋਣ ਬੋਰਡ (Board of Elections) ਦੀ ਗੈਰਹਾਜ਼ਰ ਬੈਲਟ ਵਾਲ਼ੀ ਸੂਚੀ ਵਿੱਚ ਸ਼ਾਮਿਲ ਹੋ ਸਕਦੇ ਹੋ।ਸ਼ਾਮਿਲ ਹੋਣ ਲਈ, ਗੈਰਹਾਜ਼ਰ ਬੈਲਟ ਵਾਲ਼ੀ ਐਪਲੀਕੇਸ਼ਨ 'ਤੇ "ਸਥਾਈ ਬਿਮਾਰੀ ਜਾਂ ਸਰੀਰਕ ਅਪੰਗਤਾ" ਵਜੋਂ ਨਿਸ਼ਾਨਬੱਧ ਬਾੱਕਸ 'ਤੇ ਨਿਸ਼ਾਨ ਲਾਓ।ਚੋਣ ਬੋਰਡ (Board of Elections) ਤੁਹਾਨੂੰ ਹਰੇਕ ਚੋਣ ਲਈ ਆਪਣੇ ਆਪ ਇੱਕ ਗੈਰਹਾਜ਼ਰ ਬੈਲਟ ਐਪਲੀਕੇਸ਼ਨ ਭੇਜੇਗਾ, ਜਿਸ ਵਿੱਚ ਤੁਸੀਂ ਵੋਟ ਪਾਉਣ ਦੇ ਯੋਗ ਹੋ।

ਪਹੁੰਚਯੋਗ ਵੋਟ-ਪਰਚੀ ਲਈ ਕਿਹੜੀਆਂ ਸ਼ਰਤਾਂ ਹੁੰਦੀਆਂ ਹਨ?

ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰਨ ਵਾਸਤੇ, ਤੁਹਾਨੂੰ ਪ੍ਰਿੰਟ ਸਬੰਧੀ ਅਪਾਹਜਤਾ ਵਾਲਾ ਨਿਊਯਾਰਕ ਸਿਟੀ ਵਿੱਚ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ, ਇਸ ਵਿੱਚ ਅੰਨ੍ਹਾਪਣ, ਘੱਟ ਨਜ਼ਰ ਆਉਣਾ, ਪੜ੍ਹਣ ਅਤੇ ਭਾਸ਼ਾ ਸਬੰਧੀ ਦਿੱਕਤ, ਲਿਖਣ ਵਿੱਚ ਦਿੱਕਤ ਅਤੇ ਪੜ੍ਹਾਈ-ਲਿਖਾਈ ਸਬੰਧੀ ਅਪਾਹਜਤਾ ਅਤੇ ਜਿਹਨਾਂ ਦੀ ਲਿਖਣ-ਸਮਰੱਥਾ ਸੀਮਤ ਹੈ, ਸ਼ਾਮਿਲ ਹੁੰਦੀ ਹੈ। ਇੱਕ ਵਾਰੀ ਵੋਟਰਾਂ ਵਲੋਂ ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰਨ ਤੋਂ ਬਾਅਦ, ਉਹ ਆਪਣੀ ਵੋਟ-ਪਰਚੀ ਨੂੰ ਪ੍ਰਿੰਟ ਕਰਨ, ਦਸਤਖ਼ਤ ਕਰਨ ਅਤੇ ਉਸ ਨੂੰ ਵਾਪਸ ਕਰਨ ਲਈ ਜੁੰਮੇਵਾਰ ਹਨ।

ਜਿਹੜੇ ਵੋਟਰ ਨਿਜੀ ਤੌਰ 'ਤੇ ਵੋਟ ਪਾਉਣ ਨੂੰ ਤਰਜੀਹ ਦਿੰਦੇ ਹਨ, ਉਹਨਾਂ ਲਈ ਅਗਾਊਂ ਵੋਟਿੰਗ ਦੌਰਾਨ ਜਾਂ ਚੋਣ ਦਿਹਾੜੇ ਵਾਲੇ ਦਿਨ ਵੀ ਪਹੁੰਚਯੋਗ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲੀ ਡਿਵਾਈਸ ("BMD") ਉਪਲਬਧ ਹੈ।

ਹੁਣੇ ਬੇਨਤੀ ਕਰੋ

ਡਾਕ ਵੋਟ-ਪਰਚੀ ਲਈ ਬੇਨਤੀ ਕਰਨਾ

ਤੁਸੀਂ NYC ਚੋਣ ਬੋਰਡ ਤੋਂ ਆਪਣੀ ਡਾਕ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ

ਹੁਣੇ ਬੇਨਤੀ ਕਰੋ
ਮੇਰੀ ਵੋਟ-ਪਰਚੀ 'ਤੇ ਟ੍ਰੈਕ ਰੱਖੋ

ਮੇਰੀ ਐਬਸੈਂਟੀ ਵੋਟ-ਪਰਚੀ 'ਤੇੇ ਨਜ਼ਰ ਰੱਖੋ

ਤੁਸੀਂ NYC ਚੋਣਾਂ ਬਾਰੇ ਬੋਰਡ (Board of Elections) ਤੋਂ ਆਪਣੀ ਐਬਸੈਂਟੀ ਵੋਟ-ਪਰਚੀ ਨੂੰ ਆੱਨਲਾਈਨ ਟ੍ਰੈਕ ਕਰ ਸਕਦੇ ਹੋ

ਮੇਰੀ ਵੋਟ-ਪਰਚੀ 'ਤੇ ਟ੍ਰੈਕ ਰੱਖੋ