ਵੋਟਿੰਗ ਹਰ ਨਿਉਯਾੱਰਕਰ ਦਾ ਹੱਕ ਹੈ, ਪਰ ਖ਼ਾਸ ਹੱਕ ਨਹੀਂ।
ਸਾਨੂੰ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਆਪਣੀ ਵੋਟ ਪਾਉਣ ਤੋਂ ਪਹਿਲਾਂ ਆਪਣੇ ਹੱਕਾਂ ਬਾਰੇ ਜਾਣੋ, ਤਾਂ ਜੋ ਤੁਸੀਂ ਆਪਣਾ ਅਤੇ ਦੂਜਿਆਂ ਪੱਖ ਪੂਰ ਸਕੋ।
ਇੱਕ ਵੋਟਰ ਵਜੋਂ ਮੇਰੇ ਕੀ ਹੱਕ ਹਨ?
ਰਜਿਸਟ੍ਰੇਸ਼ਨ
ਤੁਸੀਂ ਵੋਟ ਪਾਉਣ ਦੇ ਯੋਗ ਹੋ, ਜੇ ਤੁਸੀਂ:
- ਇੱਕ ਰਜਿਸਟਰਡ ਵੋਟਰ
- ਘੱਟੋ-ਘੱਟ 18 ਸਾਲ
- ਇੱਕ ਅਮਰੀਕੀ ਨਾਗਰਿਕ
- ਤੁਹਾਡੀ ਵੋਟਾਂ ਪੈਣ ਦੀ ਥਾਂ ਦੇ ਬੰਦ ਹੋਣ ਦੇ ਸਮੇਂ ਤੱਕ ਲਾਈਨ ਵਿੱਚ ਲੱਗੇ ਹੋਣਾ
ਤੁਹਾਡੀ ਵੋਟਾਂ ਪੈਣ ਦੀ ਥਾਂ 'ਤੇ
ਤੁਹਾਨੂੰ ਇਹ ਕਰਨ ਦਾ ਹੱਕ ਹੈ:
- ਮਦਦ ਲਈ ਕਿਸੇ ਚੋਣ ਵਰਕਰ ਨੂੰ ਪੁੱਛੋ
- ਜੇ ਤੁਹਾਨੂੰ ਭਾਸ਼ਾ ਬਾਰੇ ਸਹਾਇਤਾ ਦੀ ਲੋੜ ਹੈ, ਤਾਂ ਦੁਭਾਸ਼ੀਏ ਦੀਆਂ ਸੇਵਾਵਾਂ ਲਓ
- ਆਪਣੇ ਨਾਲ ਕੋਈ ਵੀ ਵੋਟਿੰਗ ਸਮੱਗਰੀ ਲਿਆਓ
- ਜੇ ਵੋਟਿੰਗ ਮਸ਼ੀਨ ਟੁੱਟੀ ਹੋਈ ਹੈ, ਤਾਂ ਵੀ ਵੋਟ ਪਾਓ
- ਜੇ ਤੁਹਾਡੀ ਵੋਟ ਪੈਣ ਵਾਲ਼ੀ ਥਾਂ 'ਤੇ ਵੋਟਰਾਂ ਦੀ ਸੂਚੀ ਵਿੱਚੋਂ ਤੁਹਾਡਾ ਨਾਂ ਗ਼ਾਇਬ ਹੈ, ਤਾਂ ਹਲਫ਼ਨਾਮੇ ਵਾਲ਼ੀ ਵੋਟ-ਪਰਚੀ ਰਾਹੀਂ ਵੋਟ ਪਾਓ
- ਜੇ ਤੁਸੀਂ ਪਹਿਲੀ ਵਾਰੀ ਦੇ ਵੋਟਰ ਨਹੀਂ ਹੋ, ਤਾਂ ਕੋਈ ਆਈਡੀ ਨਾ ਵਿਖਾਓ
ਕੰਮ 'ਤੇ
- ਜੇ ਤੁਹਾਡੀ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਇਸ ਦੇ ਖਤਮ ਹੋਣ ਤੋਂ ਬਾਅਦ ਵੋਟ ਪੈਣ ਵਾਲ਼ੀਆਂ ਥਾਵਾਂ 4 ਘੰਟੇ ਤੋਂ ਘੱਟ ਸਮੇਂ ਲਈ ਖੁੱਲ੍ਹੀਆਂ ਹਨ, ਤਾਂ ਤੁਹਾਨੂੰ ਆਪਣੀ ਸ਼ਿਫਟ ਦੇ ਸ਼ੁਰੂ ਜਾਂ ਅੰਤ ਵਿੱਚ ਕੰਮ ਤੋਂ ਦੋ ਘੰਟੇ ਦੀ ਭੁਗਤਾਨ ਵਾਲ਼ੀ ਛੁੱਟੀ ਲੈਣ ਦਾ ਹੱਕ ਹੈ।
- ਇਸਦਾ ਮਤਲਬ ਹੈ ਕਿ ਚੋਣ ਵਾਲੇ ਦਿਨ, ਜੇ ਤੁਸੀਂ ਸਵੇਰੇ 10 ਵਜੇ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਅਤੇ ਸ਼ਾਮੀਂ 5 ਵਜੇ ਤੋਂ ਬਾਅਦ ਕੰਮ ਨੂੰ ਖਤਮ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਤਾਂ ਤੁਸੀਂ ਭੁਗਤਾਨ ਵਾਲ਼ੇ ਸਮੇਂ ਦੀ ਛੁੱਟੀ ਲੈ ਸਕਦੇ ਹੋ। ਵੋਟ ਪਾਉਣ ਦੀ ਯੋਜਨਾ ਬਣਾਉਣ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਤੁਹਾਨੂੰ ਆਪਣੇ ਰੋਜ਼ਗਾਰਦਾਤਾ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।
ਮੁਜਰਮਾਨਾ ਜਾਂ ਸੰਗੀਨ ਜੁਰਮ ਦੀ ਸਜ਼ਾ ਵਾਲ਼ੇ ਲੋਕਾਂ ਲਈ ਵੋਟ ਪਾਉਣ ਦੇ ਹੱਕ
ਜੇ ਤੁਸੀਂ ਇਸ ਵੇਲੇ ਪ੍ਰੋਬੇਸ਼ਨ ਜਾਂ ਪੈਰੋਲ 'ਤੇ ਹੋ, ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਹੈ।
- ਦੁਰਵਿਹਾਰ ਅਤੇ ਉਲੰਘਣਾ ਕਰਨ ਬਦਲੇ ਮਿਲੀ ਸਜ਼ਾ ਤੁਹਾਨੂੰ ਵੋਟ ਪਾਉਣ ਤੋਂ ਨਹੀਂ ਰੋਕਦੀ, ਭਾਵੇਂ ਤੁਸੀਂ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹੋ।
- ਜੇ ਤੁਸੀਂ ਇਸ ਸਮੇਂ ਸੰਗੀਨ ਜੁਰਮ ਕਰਕੇ ਕੈਦ ਕੱਟ ਰਹੇ ਹੋ, ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ। ਹਾਲਾਂਕਿ, ਜੇ ਤੁਹਾਨੂੰ ਸੰਗੀਨ ਜੁਰਮ ਕਰਕੇ ਸਜ਼ਾ ਹੋਈ ਹੈ ਅਤੇ ਤੁਹਾਡੀ ਸਜ਼ਾ ਰੱਦ ਕਰ ਦਿੱਤੀ ਗਈ ਹੈ, ਤਾਂ ਤੁਸੀਂ ਵੋਟ ਪਾ ਸਕਦੇ ਹੋ।
- ਜੇ ਤੁਹਾਨੂੰ ਸੰਗੀਨ ਜੁਰਮ ਕਰਕੇ ਸਜ਼ਾ ਹੋਈ ਹੈ ਅਤੇ ਤੁਸੀਂ ਜੇਲ੍ਹ ਤੋਂ ਰਿਹਾ ਹੋ ਗਏ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ। ਹਾਲਾਂਕਿ, ਦੁਬਾਰਾ ਵੋਟ ਪਾਉਣ ਲਈ ਤੁਹਾਨੂੰ ਰਜਿਸਟ੍ਰੇਸ਼ਨ ਜ਼ਰੂਰ ਕਰਾਉਣੀ ਚਾਹੀਦੀ ਹੈ। ਵੋਟ ਪਾਉਣ ਲਈ ਰਜਿਸਟਰ ਕਰਨਾ।
- ਜੇ ਤੁਹਾਨੂੰ ਫ਼ੈਡਰਲ ਸੰਗੀਨ ਜ਼ੁਰਮ ਜਾਂ ਕਿਸੇ ਹੋਰ ਸਟੇਟ ਵਿੱਚ ਸੰਗੀਨ ਜ਼ੁਰਮ ਦੀ ਸਜ਼ਾ ਹੋਈ ਹੈ, ਤਾਂ ਤੁਸੀਂ ਅਜੇ ਵੀ ਰਜਿਸਟਰ ਕਰ ਸਕਦੇ ਹੋ ਅਤੇ New York ਵਿੱਚ ਵੋਟ ਪਾ ਸਕਦੇ ਹੋ।
- ਜੇ ਤੁਸੀਂ ਇਸ ਸਮੇਂ ਪ੍ਰੋਬੇਸ਼ਨ ਜਾਂ ਪੈਰੋਲ 'ਤੇ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ।
- ਜੇ ਤੁਸੀਂ ਇਸ ਸਮੇਂ ਸੰਗੀਨ ਜੁਰਮ ਬਦਲੇ ਜੇਲ੍ਹ ਵਿੱਚ ਹੋ ਜਾਂ ਮੁਕੱਦਮੇ ਦੀ ਉਡੀਕ ਕਰ ਰਹੇ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ।