ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
Allie Swatek (ਐਲੀ ਸਵੈਟੇਕ), NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡਵਿੱਚ ਪਾੱਲਿਸੀ ਅਤੇ ਖੋਜ ਦੇ ਡਾਇਰੈਕਟਰ ਹਨ, ਇਹਨਾਂ ਨੇ ਪਿਛਲੇ ਹਫ਼ਤੇ NY1 'ਤੇ 2024 ਵੋਟਰ ਵਿਸ਼ਲੇਸ਼ਣ ਰਿਪੋਰਟ (VAR) ਦੇ ਮੁੱਖ ਅੰਸ਼ਾਂ 'ਤੇ ਚਰਚਾ ਕੀਤੀ ਸੀ।
ਇਹ ਰਿਪੋਰਟ ਪਿਛਲੇ ਸਾਲ ਹੋਈਆਂ 3 ਚੋਣਾਂ ਵਿੱਚ ਵੋਟਰਾਂ ਦੇ ਇਕੱਠ ਅਤੇ ਰਜਿਸਟ੍ਰੇਸ਼ਨ ਬਾਰੇ ਵਿਸਤਾਰ ਜਾਣਕਾਰੀ ਦਿੰਦੀ ਹੈ, ਇਸ ਤੋਂ ਇਲਾਵਾ ਇਸ ਵਿੱਚ ਸਿਟੀ ਦੇ ਦੂਜੇ ਸਭ ਤੋਂ ਵੱਡੇ ਵੋਟਿੰਗ ਬਲਾਕ: ਗੈਰ-ਸੰਬੰਧਿਤ ਵੋਟਰਾਂ ਦਾ ਵਿਆਪਕ ਵਿਸ਼ਲੇਸ਼ਣ ਵੀ ਸ਼ਾਮਲ ਹੈ।
ਸਵੈਟੇਕ ਨੇ ਕਿਹਾ ਕਿ “ਗੈਰ-ਸੰਬੰਧਿਤ ਵੋਟਰਾਂ ਵਿੱਚ ਜ਼ਿਆਦਾ ਗਿਣਤੀ ਨੌਜਵਾਨ ਵੋਟਰਾਂ ਦੀ ਹੈ – ਇੱਕ ਚੌਥਾਈ ਤੋਂ ਜ਼ਿਆਦਾ ਦੀ ਉਮਰ 30 ਤੋਂ ਘੱਟ ਹੈ, ਅਤੇ ਲਗਭਗ ਅੱਧਿਆਂ ਦੀ ਉਮਰ 40 ਤੋਂ ਘੱਟ ਹੈ। ਇਸਦਾ ਮਤਲਬ ਹੈ ਕਿ ਨੌਜਵਾਨ ਵੋਟਰਾਂ ਦੀ ਚੋਣਾਂ ਵਿੱਚ ਆਪਣੀ ਗੱਲ ਰੱਖਣ ਦੀ ਸੰਭਾਵਨਾ ਹੋਰ ਵੀ ਘੱਟ ਹੈ, ਕਿਉਂਕਿ ਚੋਣਾਂ ਹੀ ਇਹ ਨਿਰਧਾਰਤ ਕਰਦੀਆਂ ਹਨ ਕਿ ਸਰਕਾਰ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਕੌਣ ਕਰੇਗਾ," ਸਵੈਟੇਕ ਨੇ ਕਿਹਾ।
2024 ਵੋਟਰ ਵਿਸ਼ਲੇਸ਼ਣ ਰਿਪੋਰਟ (VAR), ਵਧੇਰੇ ਭਾਗੀਦਾਰੀ ਦਾ ਸਮਰਥਨ ਕਰਨ, ਚੋਣ ਅਖੰਡਤਾ ਵਿੱਚ ਸੁਧਾਰ ਕਰਨ ਅਤੇ NYC ਵੋਟਰਾਂ ਨੂੰ ਪੇਸ਼ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਦੋ ਮੁੱਖ ਸੁਧਾਰਾਂ ਦੀ ਸਿਫ਼ਾਰਸ਼ ਕਰਦੀ ਹੈ।
ਸਵੈਟੇਕ ਨੇ ਕਿਹਾ ਹੈ ਕਿ "ਸਾਨੂੰ ਲਗਾਤਾਰ ਇਕੱਠ ਦੇ ਹੇਠਲੇ 20% ਵਾਲੇ ਇੱਕ ਰਾਜ ਦੇ ਤੌਰ ਪਛਾਣਿਆ ਜਾਂਦਾ ਹੈ, ਅਤੇ ਇਹ ਸਾਡੇ ਲਈ ਵਾਕਈ ਚਿੰਤਾ ਦਾ ਵਿਸ਼ਾ ਹੈ,"।
ਤੁਸੀਂ ਪੂਰੀ ਵੋਟਰ ਵਿਸ਼ਲੇਸ਼ਣ ਰਿਪੋਰਟ ਇੱਥੇ, ਪੜ੍ਹ ਸਕਦੇ ਹੋ ਅਤੇ NY1 'ਤੇ ਸਵੈਟੇਕ ਦੀ ਪੂਰੀ ਇੰਟਰਵਿਊ ਹੇਠਾਂ ਦੇਖ ਸਕਦੇ ਹੋ।