May 19, 2026
ਪਿਛਲੇ ਸਾਲ ਦੀਆਂ ਸ਼ਹਿਰ ਭਰ ਵਿੱਚ ਹੋਇਆ ਮੇਅਰ ਸੰਬੰਧੀ ਬਹਿਸਾਂ ਨੂੰ ਲੱਖਾਂ ਨਿਊਯਾਰਕ ਵਾਸੀਆਂ ਨੇ ਦੇਖਿਆ/ਸੁਣਿਆ, ਜੋ ਕਿ ਵੋਟਰਾਂ ਵਿੱਚ ਅਸਲ ਜਾਣਕਾਰੀ ਤੱਕ ਪਹੁੰਚ ਦੀ ਵਧਦੀ ਇੱਛਾ ਦਾ ਇੱਕ ਸੰਕੇਤ ਹੈ। ਦਰਸ਼ਕਾਂ ਨੇ ਉਨ੍ਹਾਂ ਮੁੱਖ ਮੁੱਦਿਆਂ 'ਤੇ ਉਮੀਦਵਾਰਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਜੋ ਉਨ੍ਹਾਂ (ਆਮ ਲੋਕਾਂ) ਨੂੰ ਪ੍ਰਭਾਵਿਤ ਕਰਦੇ ਹਨ। ਕੈਮਰੇ ਘੁੰਮਦੇ ਹੀ, LaGuardia Community College's Performing Arts Center ਦੇ ਆਡੀਟੋਰੀਅਮ ਵਿੱਚ ਉਨ੍ਹਾਂ ਦੀਆਂ ਜੀਵੰਤ ਪ੍ਰਤੀਕਿਰਿਆਵਾਂ ਹਰ ਪਾਸੇ ਫੈਲ ਗਈਆਂ, ਜਿੱਥੇ ਇੱਕ ਬਹਿਸ ਹੋਈ ਸੀ। ਜਦੋਂ ਬਹਿਸ ਖਤਮ ਹੋਈ, ਤਾਂ ਪੱਤਰਕਾਰ ਉਮੀਦਵਾਰਾਂ ਦੇ ਵਿਚਾਰ ਜਾਣਨ ਲਈ "ਸਪਿਨ ਰੂਮ" ਵੱਲ ਭੱਜੇ ਤਾਂ ਜੋ ਉਹਨਾਂ ਨੂੰ ਸੁਰਖੀਆਂ ਲਈ ਅਤੇ ਅਗਲੀ ਵੱਡੀ ਕਹਾਣੀ ਲਈ ਕੁਝ ਦਿਲਚਸਪ ਮਿਲ ਸਕੇ। ਇੱਕ ਹਫ਼ਤੇ ਦੇ ਅੰਦਰ, ਵੋਟਰਾਂ ਨੇ ਚੋਣਾਂ ਦੇ ਸ਼ੋਰ-ਸ਼ਰਾਬੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੋਟਾਂ ਪੈਣ ਦੀਆਂ ਥਾਵਾਂ ਦਾ ਰਾਹ ਲੱਭ ਲਿਆ। ਦੁਨੀਆ ਇਸ ਗੱਲ ਦੀ ਗਵਾਹ ਬਣੀ ਕਿ ਨਿਊਯਾਰਕ ਸ਼ਹਿਰ ਦੇ 50 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਨ੍ਹਾਂ ਇਕੱਠ ਦੇਖਣ ਨੂੰ ਮਿਲਿਆ।
ਵੱਧ ਭਾਗੀਦਾਰੀ ਮਤਲਬ ਨਾਗਰਿਕਾਂ ਵਿੱਚ ਵਧਦੀ ਸਮਝਦਾਰੀ। ਨਾਗਰਿਕਾਂ ਵਿੱਚ ਵਧਦੀ ਸਮਝਦਾਰੀ ਪਿੱਛੇ ਅਕਸਰ ਭਾਈਚਾਰੇ ਦੇ ਮੈਂਬਰਾਂ ਦਾ ਹੱਥ ਹੀ ਹੁੰਦਾ ਹੈ, ਇਸੇ ਕਰਕੇ NYC Votes ਏਜੰਸੀ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਭਾਈਵਾਲਾਂ ਨੂੰ ਸਰੋਤ ਉਪਲਬਧ ਕਰਵਾਉਂਦਾ ਹੈ। ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (Campaign Finance Board, CFB) ਦੇ ਵੋਟਰ ਸ਼ਮੂਲੀਅਤ ਯਤਨਾਂ ਦੇ ਹਿੱਸੇ ਵਜੋਂ, ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (CFB) ਦੇ ਪਬਲਿਕ ਰਿਲੇਸ਼ਨਜ਼ ਡਾਇਰੈਕਟਰ, Amy Lebowitz (ਐਮੀ ਲੇਬੋਵਿਟਜ਼), ਏਜੰਸੀ ਦੇ ਸੁਨੇਹੇ ਨੂੰ ਹੋਰ ਬਿਹਤਰ ਢੰਗ ਨਾਲ ਪਹੁੰਚਾਉਣ ਵਿੱਚ ਮਦਦ ਕਰਨ ਵਾਲੀ ਟੀਮ ਦੀ ਅਗਵਾਈ ਕਰਦੇ ਹਨ। ਲੇਬੋਵਿਟਜ਼ ਦੇ ਸਮਾਜਿਕ ਅਤੇ ਸਿਆਸੀ ਖ਼ਬਰਾਂ ਵਿੱਚ ਨਿਵੇਸ਼ ਅਤੇ ਲਿਖਣ ਨਾਲ ਉਨ੍ਹਾਂ ਦੇ ਪਿਆਰ ਨੇ ਹੀ ਉਨ੍ਹਾਂ ਨੂੰ ਲੋਕਰਾਜ ਨਾਲ ਜੁੜੇ ਕੰਮਾਂ ਲਈ ਪ੍ਰੇਰਿਤ ਕੀਤਾ। ਸੰਚਾਰ ਦੇ ਖੇਤਰ ਵਿੱਚ ਆਪਣੇ ਵਿਆਪਕ ਤਜ਼ਰਬੇ ਦੇ ਨਾਲ, ਲੇਬੋਵਿਟਜ਼ ਅਜਿਹੀਆਂ ਰਣਨੀਤੀਆਂ ਤਿਆਰ ਕਰਦੇ ਹਨ ਕਿ ਏਜੰਸੀ ਦੇ ਕੰਮ, ਮਿਸ਼ਨ ਅਤੇ ਵਿਜ਼ਨ 'ਤੇ ਕਿਸ ਤਰੀਕੇ ਨਾਲ ਸਭ ਤੋਂ ਵਧੀਆ ਚਰਚਾ ਕੀਤੀ ਜਾਵੇ ਤਾਂ ਜੋ ਇਹ ਵੱਧ ਤੋਂ ਵੱਧ ਨਿਊਯਾਰਕ ਵਾਸੀਆਂ ਨਾਲ ਜੁੜ ਸਕੇ। ਲੇਬੋਵਿਟਜ਼ ਪ੍ਰੈੱਸ ਅਤੇ ਜਨਤਾ ਨਾਲ ਗੱਲਬਾਤ ਕਰਦੇ ਸਮੇਂ ਸੋਚ-ਸਮਝ ਕੇ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਇਹ ਕਹਿੰਦੇ ਹਨ ਕਿ, "ਮੇਰਾ ਟੀਚਾ ਇਹ ਹੈ ਕਿ ਇੱਕ ਸਰਕਾਰੀ ਏਜੰਸੀ ਦੇ ਤੌਰ 'ਤੇ ਅਸੀਂ ਆਪਣੇ ਪਲੇਟਫਾਰਮ ਦੀ ਵਰਤੋਂ ਉਨ੍ਹਾਂ ਭਾਈਚਾਰਕ ਭਾਈਵਾਲਾਂ ਨੂੰ ਉੱਚਾ ਚੁੱਕਣ ਲਈ ਕਰੀਏ ਜੋ ਉਨ੍ਹਾਂ ਲੋਕਾਂ ਤੱਕ ਵੋਟਰ ਜਾਣਕਾਰੀ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ, ਜੋ ਇਸ ਪ੍ਰਕਿਰਿਆ ਵਿੱਚ ਘੱਟ ਨੁਮਾਇੰਦਗੀ ਵਾਲੇ ਰਹੇ ਹੋਣ ਜਾਂ ਜਿਨ੍ਹਾਂ ਨੂੰ ਇਤਿਹਾਸਕ ਤੌਰ 'ਤੇ ਵੋਟਰ ਸ਼ਮੂਲੀਅਤ ਵਾਲੀਆਂ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।"
ਵੱਧ ਭਾਗੀਦਾਰੀ ਮਤਲਬ ਨਾਗਰਿਕਾਂ ਵਿੱਚ ਵਧਦੀ ਸਮਝਦਾਰੀ। ਨਾਗਰਿਕਾਂ ਵਿੱਚ ਵਧਦੀ ਸਮਝਦਾਰੀ ਪਿੱਛੇ ਅਕਸਰ ਭਾਈਚਾਰੇ ਦੇ ਮੈਂਬਰਾਂ ਦਾ ਹੱਥ ਹੀ ਹੁੰਦਾ ਹੈ, ਇਸੇ ਕਰਕੇ NYC Votes ਏਜੰਸੀ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਭਾਈਵਾਲਾਂ ਨੂੰ ਸਰੋਤ ਉਪਲਬਧ ਕਰਵਾਉਂਦਾ ਹੈ।
NYC Votes, ਲਾਤੀਨੀ ਨਿਊਯਾਰਕ ਵਾਸੀਆਂ ਤੱਕ ਪਹੁੰਚਣ ਲਈ ਲਾਤੀਨੀ ਪਿਛੋਕੜ ਵਾਲੇ ਚੁਣੇ ਗਏ ਅਤੇ ਨਿਯੁਕਤ ਕੀਤੇ ਗਏ ਸਰਕਾਰੀ ਅਧਿਕਾਰੀਆਂ ਦਾ ਕੌਮੀ ਸੰਗਠਨ (National Association of Latino Elected and Appointed Officials, NALEO) ਵਰਗੇ ਭਾਈਚਾਰਕ ਸੰਗਠਨਾਂ ਨਾਲ ਭਾਈਵਾਲੀ ਕਰਦਾ ਹੈ। NALEO, ਇੱਕ ਨਿਰਪੱਖ ਸੰਗਠਨ ਹੈ, ਮੀਡੀਆ ਲੈਂਡਸਕੇਪ ਦਾ ਤੱਥ-ਜਾਂਚ ਕਰਦਾ ਹੈ ਅਤੇ ਵੋਟ-ਪਰਚੀ ਨਾਲ ਵੋਟ ਪਾਉਣ ਤੋਂ ਪਹਿਲਾਂ ਫੈਲ ਰਹੀ ਝੂਠੀ ਜਾਣਕਾਰੀ ਬਾਰੇ ਵੋਟਰਾਂ ਨੂੰ ਜਾਣੂ ਕਰਵਾਉਂਦਾ ਹੈ। ਭਾਸ਼ਾਈ ਅਤੇ ਪ੍ਰਣਾਲੀਗਤ ਰੁਕਾਵਟਾਂ ਦੂਰ ਕਰਨ ਲਈ, NALEO ਵਰਗੇ ਸੰਗਠਨ ਉਨ੍ਹਾਂ ਕਈ ਜਨਸੰਖਿਆਵਾਂ ਵਿੱਚੋਂ ਕਿਸੇ ਇੱਕ 'ਤੇ ਧਿਆਨ ਕੇਂਦਰਿਤ ਕਰਦੇ ਹਨ ਜਿਨ੍ਹਾਂ ਦੀ ਨਾਗਰਿਕ ਸਰੋਤਾਂ ਤੱਕ ਸੀਮਤ ਪਹੁੰਚ ਹੁੰਦੀ ਹੈ, ਭਾਵੇਂ ਉਹ ਵੋਟਾਂ ਪੈਣ ਦੀਆਂ ਥਾਂਵਾਂ 'ਤੇ ਹੋਵੇ ਜਾਂ ਦਫ਼ਤਰ ਵਿੱਚ। ਭਾਈਚਾਰਕ-ਅਧਾਰਤ ਸੰਗਠਨਾਂ ਅਤੇ ਪ੍ਰੈੱਸ ਨਾਲ ਇਸ ਤਰ੍ਹਾਂ ਦੇ ਸਹਿਯੋਗ ਵੋਟਰਾਂ ਦੀ ਸਹੀ, ਨਿਰਪੱਖ ਜਾਣਕਾਰੀ ਤੱਕ ਪਹੁੰਚ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
NYC Votes Assistant Press Secretary Jadel Munguia (right) with Youth Engagement Coordinator Jatnaa De La Cruz (left) at a Latino Day of Action event.
ਅਸਰਦਾਰ ਸੰਚਾਰ ਮਤਲਬ ਕੋਈ ਜਾਣਕਾਰੀ ਲੈਣ ਲਈ ਅਸਲ ਲੋਕਾਂ ਨੂੰ ਪਛਾਣਨਾ। ਪਬਲਿਕ ਰਿਲੇਸ਼ਨਜ਼ ਟੀਮ ਸਟੀਕ ਸੁਨੇਹਿਆਂ ਨਾਲ ਭਾਈਚਾਰਕ ਸੰਗਠਨਾਂ ਨੂੰ ਸਿੱਖਿਅਤ ਕਰਨ ਅਤੇ ਓਪ-ਐਡਜ਼ (ਸੰਪਾਦਕੀ ਪੰਨੇ ਦੇ ਸਾਹਮਣੇ) 'ਤੇ ਸਥਾਨਕ ਅਖ਼ਬਾਰਾਂ ਨਾਲ ਸਹਿਯੋਗ ਕਰਨ ਲਈ ਕੰਮ ਕਰਦੀ ਹੈ। ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (CFB) ਦੇ ਸਹਾਇਕ ਪ੍ਰੈੱਸ ਸਕੱਤਰ, Jadel Munguia (ਜੈਡੇਲ ਮੁੰਗੂਆ), ਮੀਡੀਆ ਰਾਹੀਂ ਘੱਟ ਵੋਟਰ ਇਕੱਠ ਵਾਲੇ ਭਾਈਚਾਰਿਆਂ ਤੱਕ ਪਹੁੰਚਣ ਲਈ ਨਿਊਯਾਰਕ ਸ਼ਹਿਰ ਦੇ ਵਿਸ਼ਾਲ ਪ੍ਰੈੱਸ ਨੈੱਟਵਰਕ ਦੇ ਟੀਮ ਪ੍ਰਬੰਧਨ ਦਾ ਸਮਰਥਨ ਕਰਦੇ ਹਨ। ਮੁੰਗੂਆ ਇਸ ਗੱਲ 'ਤੇ ਵਿਚਾਰ ਕਰਦੇ ਹਨ ਕਿ ਮੀਡੀਆ ਸਥਾਨਕ ਜਨਸੰਖਿਆ 'ਤੇ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਅਸਰ ਪਾਉਂਦਾ ਹੈ। ਸਪੈਨਿਸ਼-ਭਾਸ਼ਾ ਵਿੱਚ ਏਲ ਡਾਇਰੀਓ (El Diario) ਲਈ ਲਿਖੇ ਆਪਣੇ ਲੇਖ ਵਿੱਚ, ਮੁੰਗੁਆ ਨੇ ਵੋਟਰਾਂ ਨਾਲ ਜੁੜਨ ਲਈ ਏਜੰਸੀ ਦੇ ਯਤਨਾਂ ਦੀ ਅਗਵਾਈ ਕੀਤੀ, ਜਿਵੇਂ ਕਿ ਉਨ੍ਹਾਂ ਦੇ ਕੁਝ ਆਪਣੇ ਲੋਕ, ਜੋ ਕਿ ਵੋਟ ਦਾ ਹੱਕ ਖੋਹੇ ਜਾਣ ਨੂੰ ਮਹਿਸੂਸ ਕਰਦੇ ਹੋਣ। ਉਨ੍ਹਾਂ ਦਾ ਕੰਮ ਥੱਕੀਆਂ-ਹਾਰੀਆਂ ਭਾਵਨਾਵਾਂ ਅਤੇ ਸੋਸ਼ਲ-ਮੀਡੀਆ ਚਰਚਾ ਤੋਂ ਅੱਗੇ ਵੱਧ ਕੇ, ਉਹਨਾਂ ਵੋਟਰਾਂ ਤੱਕ ਪਹੁੰਚਣ ਦੀ ਇੱਕ ਨਿਰੰਤਰ ਕੋਸ਼ਿਸ਼ ਹੈ, ਜੋ ਸ਼ਾਇਦ ਉਲਝਣ ਪੈਦਾ ਕਰਦੀ ਅਤੇ ਗਲਤ ਜਾਣਕਾਰੀ ਦੇ ਵਧੇਰੇ ਸੰਪਰਕ ਵਿੱਚ ਆ ਸਕਦੇ ਹਨ।

Assistant Press Secretary Jadel Mungia, alongside a CUNY Fellow and the host of Bronxnet's Spanish-language "Open Dialogue" news program.
ਹਾਲਾਂਕਿ ਉਹ ਮੰਨਦੇ ਹਨ ਕਿ ਗਲਤ ਜਾਣਕਾਰੀ ਅਣਜਾਣੇ ਵਿੱਚ ਫੈਲਦੀ ਹੈ, ਮੁੰਗੂਆ ਗੁੰਮਰਾਹਕੁੰਨ ਜਾਣਕਾਰੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦੇ ਹਨ, "ਜਾਣਬੁੱਝ ਕੇ ਝੂਠੀ ਜਾਣਕਾਰੀ ਦੀ ਸਿਰਜਣਾ, ਜਿਸ ਨੂੰ ਨੁਕਸਾਨ ਪਹੁੰਚਾਉਣ ਲਈ ਤਿਆਰ ਅਤੇ ਪ੍ਰਸਾਰਿਤ ਕੀਤਾ ਜਾਂਦਾ ਹੈ।" ਉਹ ਵੋਟਰਾਂ ਨੂੰ ਸਲਾਹ ਦਿੰਦੇ ਹਨ ਕਿ ਚਿੰਤਾ ਦੇ ਮੁੱਦਿਆਂ 'ਤੇ ਸੁਤੰਤਰ ਤੌਰ 'ਤੇ ਖੋਜ ਕਰਨ ਅਤੇ ਸੁਚੇਤ ਰਹਿਣ, ਜਦੋਂ ਕਿ ਲੇਬੋਵਿਟਜ਼ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਸਭ ਤੋਂ ਵੱਧ ਮੁਹਾਰਤ ਰੱਖਣ ਵਾਲੇ ਨਾਮਵਰ ਸਰੋਤਾਂ, ਜਿਵੇਂ ਕਿ ਨਿਰਪੱਖ ਸਰਕਾਰੀ ਏਜੰਸੀਆਂ ਵੱਲ ਧਿਆਨ ਦਿੱਤਾ ਜਾਵੇ।
University of Michigan ਦੇ ਇੱਕ ਅਧਿਐਨ ਮੁਤਾਬਕ, ਮੀਡੀਆ ਵਿੱਚ ਗਲਤ ਜਾਣਕਾਰੀ ਕਰਕੇ ਅਮਰੀਕੀ ਲੋਕ ਖ਼ਬਰਾਂ ਅਤੇ ਸਿਆਸੀ ਚਰਚਾਵਾਂ ਤੋਂ ਬਿਲਕੁਲ ਪਰਹੇਜ਼ ਕਰਦੇ ਹਨ। ਖ਼ਬਰਾਂ ਅਤੇ ਜਾਣਕਾਰੀ ਸਰੋਤਾਂ ਤੋਂ ਦੂਰ ਰਹਿਣ ਨਾਲ ਆਮ ਅਮਰੀਕੀ ਗੱਲਬਾਤ ਤੋਂ ਬਾਹਰ ਹੋ ਜਾਂਦੇ ਹਨ। ਮੀਡੀਆ ਪ੍ਰਤੀ ਅਵਿਸ਼ਵਾਸ, ਵੋਟ-ਪਰਚੀਆਂ ਨਾਲ ਵੋਟ ਪਾਉਣ ਵਾਲੇ ਵੋਟਰਾਂ ਦੀ ਗਿਣਤੀ 'ਤੇ ਅਸਰ ਪਾਉਂਦਾ ਹੈ, ਭਾਵੇਂ ਉਹਨਾਂ ਨੇ ਵੋਟ ਪਾਉਣ ਦਾ ਫੈਸਲਾ ਹੀ ਕਿਉਂ ਨਾ ਕੀਤਾ ਹੋਵੇ। ਘੱਟ ਭਾਗੀਦਾਰੀ ਦਾ ਮਤਲਬ ਹੈ ਕਿ ਸਰਕਾਰ ਸਿਰਫ਼ ਕੁਝ ਅਮਰੀਕੀਆਂ ਦੀ ਨੁਮਾਇੰਦਗੀ ਕਰੇਗੀ, ਜਿਸ ਕਰਕੇ ਅਵਿਸ਼ਵਾਸ ਦੀ ਸਥਿਤੀ ਬਣੀ ਰਹਿੰਦੀ ਹੈ।
ਮੌਜੂਦਾ ਮੀਡੀਆ ਹਾਲਾਤਾਂ ਦੇ ਮੱਦੇਨਜ਼ਰ, NYC Votes ਇੱਕ ਨਿਰਪੱਖ ਆਵਾਜ਼ ਬਣ ਗਿਆ ਹੈ — ਜੋ ਪੱਖਪਾਤ ਨਾਲੋਂ ਤੱਥਾਂ ਨੂੰ ਤਰਜੀਹ ਦਿੰਦਾ ਹੈ, ਜੋ ਪਹਿਲਾਂ ਨਾਲੋਂ ਇਸ ਸਮੇਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ। ਨਿਰਪੱਖਤਾ , ਜਾਂ ਸਿਆਸੀ ਸੰਬੰਧਾਂ ਦੀ ਘਾਟ, ਦੋ-ਪੱਖੀ ਪਾਰਟੀਆਂ ਤੋਂ ਵੱਖਰੀ ਹੁੰਦੀ ਹੈ, ਇਹ ਘੱਟੋ-ਘੱਟ ਦੋ ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ ਨੂੰ ਦਰਸਾਉਂਦੀ ਹੈ। ਮੀਡੀਆ ਵਿੱਚ ਹਰ ਸਿਆਸੀ ਸੰਬੰਧ ਨੂੰ ਧਿਆਨ ਵਿੱਚ ਰੱਖਦੇ ਹੋਏ, Brookings ਅਤੇ YouGov ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ, "ਸਿਆਸੀ ਭਾਈਵਾਲੀ — ਅਤੇ ਖਾਸ ਕਰਕੇ ਵਿਰੋਧੀ ਧਿਰ ਪ੍ਰਤੀ ਸਵੈ-ਰਿਪੋਰਟ ਕੀਤੀ ਗਈ ਨਕਰਾਤਮਕਤਾ — ਯਕੀਨੀ ਤੌਰ 'ਤੇ ਜਾਅਲੀ ਖ਼ਬਰਾਂ ਦਾ ਕਾਰਨ ਬਣਦੀਆਂ ਹਨ।" ਮੁੰਗੂਆ ਏਜੰਸੀ ਦੇ ਨਿਰਪੱਖਤਾ ਦੇ ਰੁਖ਼ ਨੂੰ ਦੁਹਰਾਉਂਦੇ ਹੋਏ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਵੋਟ ਪਾਵੇ।" ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਨੂੰ ਵੋਟ ਦਿੰਦੇ ਹੋ।"
ਚੋਣ ਡੇਟਾ ਵਿੱਚ ਪਾਰਦਰਸ਼ਤਾ ਅਤੇ ਸਟੀਕਤਾ ਲਈ, ਹਰੇਕ ਚੋਣ ਤੋਂ ਬਾਅਦ, ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (CFB) ਇੱਕ ਵੋਟਰ ਵਿਸ਼ਲੇਸ਼ਣ ਰਿਪੋਰਟ (Voter Analysis Report (VAR)) ਜਾਰੀ ਕਰਦਾ ਹੈ ਤਾਂ ਜੋ ਵੋਟਰ ਰਜਿਸਟ੍ਰੇਸ਼ਨ ਅਤੇ ਇਕੱਠ, ਵੱਖ-ਵੱਖ ਭਾਈਚਾਰਿਆਂ ਅਤੇ ਗੁਆਂਢਾਂ ਦੇ ਵੋਟਿੰਗ ਵਿਵਹਾਰ ਅਤੇ ਹੋਰ ਬਹੁਤ ਕੁਝ ਨੂੰ ਮਾਪਿਆ ਜਾ ਸਕੇ। ਵੋਟਰ ਵਿਸ਼ਲੇਸ਼ਣ ਰਿਪੋਰਟ (VAR) ਦੀਆਂ ਖੋਜਾਂ, ਡੇਟਾ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (CFB) ਦੇ ਸੁਨੇਹੇ, ਪਾੱਲਿਸੀ ਸੰਬੰਧੀ ਸਿਫ਼ਾਰਿਸ਼ਾਂ ਅਤੇ ਨਾਗਰਿਕ ਸ਼ਮੂਲੀਅਤ ਨੂੰ ਹੁਲਾਰਾ ਦੇਣ ਦੇ ਯਤਨਾਂ ਨੂੰ ਇੱਕ ਢੁੱਕਵੀਂ ਦਿਸ਼ਾ ਦਿੰਦਿਆਂ ਹਨ। 2025 ਵੋਟਰ ਵਿਸ਼ਲੇਸ਼ਣ ਰਿਪੋਰਟ (VAR) 30 ਸਾਲਾਂ ਤੋਂ ਘੱਟ ਉਮਰ ਦੇ ਵੋਟਰਾਂ ਦੀ ਭਾਗੀਦਾਰੀ ਵਿੱਚ ਹੋਏ ਵਾਧੇ ਨੂੰ ਉਜਾਗਰ ਕਰਦੀ ਹੈ। ਇਹਨਾਂ ਅਤੇ ਹੋਰ ਖੋਜਾਂ ਦੇ ਮੱਦੇਨਜ਼ਰ, ਏਜੰਸੀ ਦੇ ਪਾੱਲਿਸੀ ਵਿਸ਼ਲੇਸ਼ਕ ਉਲਝਣ ਨੂੰ ਘੱਟ ਕਰਨ ਲਈ ਪਾਰਟੀ ਦੇ ਨਾਮਾਂਕਣ ਅਤੇ ਨਾਮ/ਪਤਾ ਬਦਲਣ ਦੀ ਅੰਤਮ-ਤਾਰੀਖ਼ ਨੂੰ ਵੋਟਰ ਰਜਿਸਟ੍ਰੇਸ਼ਨ ਤਾਰੀਖਾਂ ਨਾਲ ਜੋੜਨ ਦੀ ਸਿਫਾਰਸ਼ ਕਰਦੇ ਹਨ।
Because politics and voting can get confusing, NYC Votes distributes translated voter guides, offers educational trainings and materials to local community partners, and even co-hosts the citywide debates with local outlets. Reflecting on her own work and that of her colleagues, Munguia says that, "we are bridging the gap between... complicated jargon and everyday New Yorkers... it's [our] job to make the connection and share the information in a truly accessible way."
ਇਸ ਮਾਮਲੇ ਵਿੱਚ ਪਹੁੰਚਯੋਗਤਾ ਦਾ ਮਤਲਬ ਹੈ ਪ੍ਰੈੱਸ ਨਾਲ ਮਿਲ ਕੇ ਸਹੀ ਜਾਣਕਾਰੀ ਦਿੰਦੇ ਹੋਏ ਉਲਝਣ ਨੂੰ ਦੂਰ ਕਰਨਾ—ਭਾਵੇਂ ਇਹ ਅੰਤਮ-ਤਾਰੀਖ਼ਾਂ, ਵੋਟਰ ਯੋਗਤਾ, ਜਾਂ ਵੋਟ ਪਾਉਣ ਦੇ ਤਰੀਕੇ ਬਾਰੇ ਹੀ ਕਿਉਂ ਨਾ ਹੋਵੇ। ਇਸ ਸਾਂਝੀ ਜ਼ਿੰਮੇਵਾਰੀ ਨੂੰ ਹਲਕੇ ਵਿੱਚ ਨਹੀਂ ਲਿਆ ਜਾਂਦਾ। ਹਾਲਾਂਕਿ ਏਜੰਸੀ ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈੱਸ 'ਤੇ ਨਿਰਭਰ ਕਰਦੀ ਹੈ, ਪਰ ਪ੍ਰੈੱਸ ਦਾ ਵੀ ਫਰਜ਼ ਹੈ ਕਿ ਉਹ ਸਰਕਾਰ ਅਤੇ ਉਮੀਦਵਾਰਾਂ ਨੂੰ ਜਵਾਬਦੇਹ ਬਣਾਏ। ਨਿਊਯਾਰਕ ਵਾਸੀਆਂ ਨੂੰ ਹਰ ਗੱਲ ਦੀ ਜਾਣਕਾਰੀ ਦਿੰਦੇ ਰਹਿਣਾ, ਨਾਗਰਿਕ ਸ਼ਮੂਲੀਅਤ ਦਾ ਇੱਕ ਮੁੱਖ ਹਿੱਸਾ ਹੈ। ਲੇਬੋਵਿਟਜ਼ ਇਸ ਗੱਲ ਨਾਲ ਸਹਿਮਤ ਹਨ ਕਿ, "ਸਥਾਨਕ ਖ਼ਬਰਾਂ ਪੜ੍ਹਨਾ ਅਤੇ ਆਪਣੇ ਸਥਾਨਕ ਭਾਈਚਾਰੇ ਵਿੱਚ ਕੀ ਹੋ ਰਿਹਾ ਹੈ ਉਸ ਵੱਲ ਧਿਆਨ ਦੇਣਾ ਤਾਕਤਵਾਰ ਬਣਨ ਦਾ ਇੱਕ ਤਰੀਕਾ ਹੈ... ਇਨ੍ਹਾਂ ਬਾਰੇ ਪਤਾ ਹੋਣ ਨਾਲ ਸਾਨੂੰ ਇਸ ਦੁਨੀਆ ਵਿੱਚ ਆਪਣੀ ਜ਼ਿੰਮੇਵਾਰੀ ਦਾ ਪਤਾ ਚੱਲਦਾ ਹੈ ਅਤੇ ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਕਿੱਥੇ-ਕਿੱਥ ਅਸਰਦਾਰ ਸਾਬਤ ਹੋ ਸਕਦੇ ਹਾਂ।"
ਸਥਾਨਕ ਖ਼ਬਰਾਂ ਪੜ੍ਹਨਾ ਅਤੇ ਆਪਣੇ ਸਥਾਨਕ ਭਾਈਚਾਰੇ ਵਿੱਚ ਕੀ ਹੋ ਰਿਹਾ ਹੈ ਉਸ ਵੱਲ ਧਿਆਨ ਦੇਣਾ ਤਾਕਤਵਾਰ ਬਣਨ ਦਾ ਇੱਕ ਤਰੀਕਾ ਹੈ... ਇਨ੍ਹਾਂ ਬਾਰੇ ਪਤਾ ਹੋਣ ਨਾਲ ਸਾਨੂੰ ਇਸ ਦੁਨੀਆ ਵਿੱਚ ਆਪਣੀ ਜ਼ਿੰਮੇਵਾਰੀ ਦਾ ਪਤਾ ਚੱਲਦਾ ਹੈ ਅਤੇ ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਕਿੱਥੇ-ਕਿੱਥ ਅਸਰਦਾਰ ਸਾਬਤ ਹੋ ਸਕਦੇ ਹਾਂ।