NY1 'ਤੇ ਸੂਟ ਅਤੇ ਲਾਲ ਟਾਈ ਵਿੱਚ ਕਾਰਜਕਾਰੀ ਡਾਇਰੈਕਟਰ Paul Ryan (ਪਾੱਲ ਰਿਆਨ)।​​ 

NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਕਾਰਜਕਾਰੀ ਡਾਇਰੈਕਟਰ Paul S. Ryan (ਪਾੱਲ ਐਸ. ਰਿਆਨ) ਨੇ ਸਿਟੀ ਦੇ ਪਬਲਿਕ ਫ਼ੰਡ ਪ੍ਰੋਗਰਾਮ ਅਤੇ NY1 ਦੇ ਮੇਅਰ ਦੇ ਮੁਕਾਬਲੇ ਬਾਰੇ ਨਵੀਂ ਜਾਣਕਾਰੀ ਸਾਂਝੀ ਕੀਤੀ। (Spectrum News NY1)​​ 

ਪ੍ਰੈਸ ਰਿਲੀਜ਼​​  25 ਅਪ੍ਰੈਲ, 2025​​ 
ਜਨਰਲ ਮੀਡੀਆ ਸੰਪਰਕ​​ 

ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800​​ 

NYC ਚੋਣ-ਪ੍ਰਚਾਰ ਫ਼ਾਇਨਾਂਸ ਬੋਰਡ ਦੇ ਕਾਰਜਕਾਰੀ ਡਾਇਰੈਕਟਰ Paul S. Ryan (ਪਾੱਲ ਐਸ. ਰਿਆਨ) ਨੇ ਸਿਟੀ ਦੇ ਪਬਲਿਕ ਮੈਚਿੰਗ ਫੰਡ ਪ੍ਰੋਗਰਾਮ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਨ ਲਈ ਸੋਮਵਾਰ ਨੂੰ "Inside City Hall" (ਸਿਟੀ ਹਾਲ ਦੇ ਅੰਦਰ) 'ਤੇ NY1 ਦੇ ਸਿਆਸੀ ਐਂਕਰ Errol Lewis (ਐਰੋਲ ਲੁਇਸ) ਨਾਲ ਗੱਲਬਾਤ ਕੀਤੀ ਸੀ, ਕਿਉਂਕਿ ਇਹ ਮੇਅਰ ਦੇ ਮੁਕਾਬਲੇ ਨਾਲ ਸੰਬੰਧਿਤ ਸੀ।​​ 

ਰਿਆਨ ਨੇ ਕਿਹਾ ਕਿ “ਅਸੀਂ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਕਿ ਸਿਰਫ਼ ਉਹੀ ਉਮੀਦਵਾਰ ਜੋ ਪ੍ਰੋਗਰਾਮ ਦੀਆਂ ਸਾਰੀਆਂ ਸ਼ਰਤਾਂ [ਅਤੇ] ਸਾਰੀਆਂ ਪਾਬੰਦੀਆਂ ਨੂੰ ਪੂਰਾ ਕਰਦੇ ਹਨ, ਸਿਰਫ ਉਹਨਾਂ ਨੂੰ ਹੀ ਇਹ ਪਬਲਿਕ ਫ਼ੰਡ ਦਿੱਤੇ ਜਾਣ”।​​ 

ਉਹਨਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ: “ਸਾਨੂੰ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ ਕਿ ਯੋਗਦਾਨ ਕਰਨ ਵਾਲੇੇ ਖੁਦ ਜਾਂ ਕਿਸੇ ਹੋਰ ਭਾਸ਼ਾ ਵਿੱਚ, ਆਮ ਭਾਸ਼ਾ ਵਿੱਚ, ਇਸ ਗੱਲ ਦੀ ਪੁਸ਼ਟੀ ਕਰਨ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਯੋਗਦਾਨ ਦਿੱਤਾ ਹੈ, ਅਤੇ ਉਹ ਕਿਸੇ ਹੋਰ ਲਈ ਅਜਿਹਾ ਨਹੀਂ ਕਰ ਰਹੇ ਹਨ।”​​ 

ਨਿਊਯਾੱਰਕ ਮੈਚਿੰਗ ਫੰਡ ਪ੍ਰੋਗਰਾਮ, ਪਬਲਿਕ ਫ਼ੰਡ ਦੀ ਵਰਤੋਂ ਛੋਟੇ ਯੋਗਦਾਨਾਂ ਵਿੱਚ ਵਾਧੇ ਲਈ ਕਰਦਾ ਹੈ ਜਿਵੇਂ ਕਿ 8-ਤੋਂ-1 ਦੀ ਦਰ, ਇਸ ਨਾਲ ਨਿਊਯਾੱਰਕ ਵਾਸੀਆਂ ਨੂੰ ਸਥਾਨਕ ਚੋਣਾਂ ਵਿੱਚ ਆਪਣੀ ਤਾਕਤ ਦਿਖਾਉਣ ਦਾ ਮੌਕਾ ਮਿਲਦਾ ਹੈ।​​ 

ਪੂਰਾ ਇੰਟਰਵਿਊ ਹੇਠਾਂ ਵੇਖੋ।​​ 

NYCCB ਦੇ ਕਾਰਜਕਾਰੀ ਡਾਇਰੈਕਟਰ, ਮੇਅਰ ਦੇ ਮੁਕਾਬਲੇ ਵਿੱਚ ਨਵੇਂ ਪਬਲਿਕ ਮੈਚਿੰਗ ਫੰਡ ਬਾਰੇ ਗੱਲ ਕਰ ਰਹੇ ਹਨ​​ 

ਸਬੰਧਿਤ ਖ਼ਬਰਾਂ​​