23 ਅਕਤੂਬਰ, 2024
NYC ਦੀਆਂ 2024 ਆਮ ਚੋਣਾਂ ਵਿੱਚ ਵੋਟਿੰਗ ਕਰਨਾ — ਰਾਸ਼ਟਰਪਤੀ ਦੀ ਚੋਣ ਕਰਨ ਤੋਂ ਕਿਤੇ ਵੱਧ ਹੈ — ਇਹ ਸਮਾਂ ਅਜਿਹੇ ਬਹੁਤ ਹੀ ਅਹਿਮ ਫ਼ੈਸਲੇ ਲੈਣ ਦਾ ਹੈ, ਜਿਹਨਾਂ ਦਾ ਅਸਰ ਨਿਊਯਾਰਕ ਭਰ ਵਿੱਚ ਫੈਲੇ ਗੁਆਂਢਚਾਰੇ 'ਤੇ ਪੈਂਦਾ ਹੈ।
ਸਾਡੇ ਨੁਮਾਇੰਦੇ ਸਰਕਾਰੀ ਟ੍ਰਾਂਸਪੋਰਟੇਸ਼ਨ ਨੂੰ ਵੱਧ ਪਹੁੰਚਯੋਗ ਵੀ ਬਣਾ ਸਕਦੇ ਹਨ, ਨਸਲੀ ਪੱਖਪਾਤ 'ਤੇ ਪਾਬੰਦੀ ਲਾ ਸਕਦੇ ਹਨ ਜਾਂ ਬੱਚੇ ਦੀ ਪੈਦਾਇਸ਼ ਸਬੰਧੀ ਹੱਕ ਸੁਰੱਖਿਅਤ ਕਰ ਸਕਦੇ ਹਨ।
ਸਥਾਨਕ ਅਤੇ ਰਾਜ ਪੱਧਰ 'ਤੇ ਚੁਣੇ ਹੋਏ ਲੀਡਰ ਸਾਡੀ ਰੋਜ਼ ਦੀ ਜ਼ਿੰਦਗੀ 'ਤੇ ਅਸਰ ਪਾਉਣ ਵਾਲੀਆਂ ਪਾਲਿਸੀਆਂ ਦੀ ਹਿਮਾਇਤ ਕਰਦੇ ਹਨ। ਸ਼ਹਿਰ ਅਤੇ ਰਾਜ ਦੀਆਂ ਸਰਕਾਰਾਂ ਸਾਡੇ ਪਬਲਿਕ ਸਕੂਲਾਂ, ਪਬਲਿਕ ਟ੍ਰਾਂਸਪੋਰਟੇਸ਼ਨ, ਜਨਤਕ ਸੁਰੱਖਿਆ, ਰਿਹਾਇਸ਼ ਅਤੇ ਹੋਰ ਬਹੁਤ ਕੁਝ ਲਈ ਰਕਮਾਂ ਦਿੰਦੀਆਂ ਹਨ। ਸਾਡੇ ਨੁਮਾਇੰਦੇ ਸਰਕਾਰੀ ਟ੍ਰਾਂਸਪੋਰਟੇਸ਼ਨ ਨੂੰ ਵੱਧ ਪਹੁੰਚਯੋਗ ਵੀ ਬਣਾ ਸਕਦੇ ਹਨ, ਨਸਲੀ ਪੱਖਪਾਤ 'ਤੇ ਪਾਬੰਦੀ ਲਾ ਸਕਦੇ ਹਨ ਜਾਂ ਬੱਚੇ ਦੀ ਪੈਦਾਇਸ਼ ਸਬੰਧੀ ਹੱਕ ਸੁਰੱਖਿਅਤ ਕਰ ਸਕਦੇ ਹਨ।
2024 ਵਿੱਚ NYC ਦੀ ਵੋਟ-ਪਰਚੀ 'ਤੇ ਦਫ਼ਤਰ
ਹਰ ਕਿਸੇ ਦੀ ਵੋਟ-ਪਰਚੀ ਇੱਕੋ ਜਿਹੀ ਨਹੀਂ ਹੋਏਗੀ- ਇਸ ਬਾਰੇ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਤੁਹਾਡੀ ਡਿਸਟ੍ਰਿਕਟ ਵਿੱਚ ਕਾਂਗਰਸ ਅਤੇ ਰਾਜ ਵਿਧਾਨ ਸਭਾ ਲਈ ਕੌਣ ਚੋਣ ਲੜ ਰਿਹਾ/ਰਹੀ ਹੈ।
ਅਮਰੀਕੀ ਸੈਨੇਟ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਮਿਲਕੇ ਅਮਰੀਕੀ ਕਾਂਗਰਸਬਣਾਉਂਦੇ ਹਨ। 5 ਨਵੰਬਰ ਨੂੰ, ਵੋਟਰ ਨਿਊਯਾਰਕ ਦੀ 26 ਅਮਰੀਕੀ ਸਭਾ ਦੀ ਰਾਜ-ਵਿਆਪੀ ਹਰ ਇੱਕ ਡਿਸਟ੍ਰਿਕਟ ਤੋਂ ਨੁਮਾਇੰਦਿਆਂ ਅਤੇ ਅਮਰੀਕੀ ਸੈਨੇਟ ਤੋਂ ਇੱਕ ਸੈਨੇਟਰ ਦੀ ਚੋਣ ਕਰਨਗੇ।
ਤੁਹਾਡੀ ਵੋਟ-ਪਰਚੀ 'ਤੇ ਇਹ ਪਤਾ ਲੱਗਦਿਆਂ ਸਾਰ ਹੀ ਕਿ ਉਮੀਦਵਾਰ ਕੌਣ ਹੈ', ਉਹਨਾਂ ਬਾਰੇ ਇੱਥੇ ਫ਼ੌਰਨ ਚੇਤਾ ਕਰਾਇਆ ਜਾਂਦਾ ਹੈ ਕਿ ਦਫ਼ਤਰ ਲਈ ਚੁਣਦਿਆਂ ਸਾਰ ਹੀ ਉਮੀਦਵਾਰ ਕੀ ਕਰਨਗੇ।
NYC ਦੀਆਂ ਕਾਂਗ੍ਰੇਸ਼ਨਲ ਡਿਸਟ੍ਰਿਕਟ
ਅਮਰੀਕੀ ਸੈਨੇਟ
ਸੈਨੇਟਰ ਖਰੜਾ ਤਿਆਰ ਕਰਦੇ ਹਨ, ਬਹਿਸ ਕਰਦੇ ਹਨ ਅਤੇ ਕਾਨੂੰਨ ਪਾਸ ਕਰਨ ਲਈ ਵੋਟ ਪਾਉਂਦੇ ਹਨ; ਰਾਸ਼ਟਰਪਤੀ ਵਲੋਂ ਕੈਬਿਨੇਟ ਦੇ ਮੈਂਬਰਾਂ, ਸੁਪਰੀਮ ਅਦਾਲਤ ਦੇ ਜਸਟਿਸਾਂ ਅਤੇ ਫ਼ੈਡਰਲ ਜੱਜਾਂ ਵਰਗੀਆਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹਨ; ਅਤੇ ਸਰਕਾਰ ਦੀਆਂ ਸਾਰੀਆਂ ਬ੍ਰਾਂਚਾਂ ਦੀ ਨਿਗਰਾਨੀ ਕਰਦੇ ਹਨ।
ਅਮਰੀਕੀ ਪ੍ਰਤੀਨਿਧੀ ਸਭਾ
ਪ੍ਰਤੀਨਿਧੀ ਖਰੜਾ ਤਿਆਰ ਕਰਦੇ ਹਨ, ਬਹਿਸ ਕਰਦੇ ਹਨ ਅਤੇ ਕਾਨੂੰਨ ਲਈ ਵੋਟ ਪਾਉਂਦੇ ਹਨ, ਅਤੇ ਸਰਕਾਰ ਦੀਆਂ ਸਾਰੀਆਂ ਬ੍ਰਾਂਚਾਂ ਦੀ ਨਿਗਰਾਨੀ ਕਰਦੇ ਹਨ।
ਰੋਚਕ ਤੱਥ: ਨਿਊਯਾਰਕ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਦੇਣ ਵਾਲੇ U.S. ਸੈਨੇਟਰਾਂ ਵਿੱਚੋਂ ਇੱਕ Jacob Javits (ਜੈਕਬ ਜਾਵਿਟਸ) (1957-1981) ਸਨ, ਮੈਨਹੱਟਨ ਵਿੱਚ ਜੈਵਿਟਜ਼ ਸੈਂਟਰ ਉਹਨਾਂ ਦੇ ਨਾਂ 'ਤੇ ਹੀ ਹੈ।
NYC ਦੀਆਂ ਰਾਜ ਸੈਨੇਟ ਡਿਸਟ੍ਰਿਕਟ
NYS ਸੈਨੇਟ
NY ਰਾਜ ਦੇ ਸੈਨੇਟਰ ਕਾਨੂੰਨ ਲਿਖਦੇ ਹਨ ਅਤੇ ਉਸ ਨੂੰ ਪਾਸ ਕਰਨ ਲਈ ਵੋਟ ਪਾਉਂਦੇ ਹਨ; ਰਾਜ ਦੇ ਖ਼ਰਚਿਆਂ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ; ਗਵਰਨਰ ਦੇ ਵੀਟੋ ਨੂੰ ਬਣਾਈ ਰੱਖਦੇ ਹਨ ਜਾਂ ਉਸਨੂੰ ਖ਼ਾਰਜ ਕਰਦੇ ਹਨ; ਅਤੇ ਗਵਰਨਰ ਵਲੋਂ ਰਾਜ ਦੇ ਅਧਿਕਾਰੀਆਂ ਅਤੇ ਅਦਾਲਤ ਦੇ ਜੱਜਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹਨ।
ਰੋਚਕ ਤੱਥ: 1776 ਤੋਂ ਲੈਕੇ ਹੁਣ ਤੱਕ NY ਰਾਜ ਸੈਨੇਟ ਦੇ 238 ਸੈਸ਼ਨ ਹੋਏ ਹਨ।
NYC ਦੀਆਂ ਰਾਜ ਵਿਧਾਨ ਸਭਾ ਡਿਸਟ੍ਰਿਕਟ
NYS ਅਸੈਂਬਲੀ
NY ਅਸੈਂਬਲੀ ਮੈਂਬਰ ਕਾਨੂੰਨ ਲਿਖਦੇ ਹਨ ਅਤੇ ਵੋਟ ਪਾਉਂਦੇ ਹਨ, ਸਟੇਟ ਦੇ ਖ਼ਰਚੇ ਦੇ ਪੱਧਰਾਂ ਨੂੰ ਮੰਜ਼ੂਰੀ ਦਿੰਦੇ ਹਨ, ਅਤੇ ਗਵਰਨਰ ਦੇ ਵੀਟੋ ਨੂੰ ਬਰਕਰਾਰ ਰੱਖਦੇ ਹਨ ਜਾਂ ਰੱਦ ਕਰਦੇ ਹਨ।
ਰੋਚਕ ਤੱਥ: Theodore (Teddy) Roosevelt (ਥਿਓਡੋਰ (ਟੈਡੀ) ਰੂਜ਼ਬੈਲਟ) ਨੇ 1882-1884 ਤੱਕ ਨਿਊਯਾਰਕ ਦੇ ਵਿਧਾਨ-ਸਭਾ ਮੈਂਬਰ ਵਜੋਂ ਸੇਵਾ ਦਿੱਤੀ ਸੀ। ਉਹ ਨਿਊਯਾਰਕ ਦੇ ਗਵਰਨਰ ਬਣੇ ਸਨ ਅਤੇ ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੀ।
NYC ਦੀਆਂ 2024 ਤਜਵੀਜਾਂ ਵਾਲੀ ਵੋਟ-ਪਰਚੀ
ਆਮ ਚੋਣਾਂ ਲਈ ਸੈਂਪਲ ਵੋਟ-ਪਰਚੀ
5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ NYC ਵੋਟਰਾਂ ਨੂੰ ਵੋਟ-ਪਰਚੀ 'ਤੇ ਛੇ ਤਜਵੀਜਾਂ ਵਾਲੀ ਵੋਟ-ਪਰਚੀ ਵੇਖਣ ਨੂੰ ਮਿਲੇਗੀ।
- ਇੱਕੋ ਜਿਹੇ ਹੱਕਾਂ ਦੀ ਸੋਧ - ਰਾਜ ਦੇ ਸੰਵਿਧਾਨ ਵਿੱਚ ਪੱਖਪਾਤ ਵਿਰੋਧੀ ਪ੍ਰਬੰਧ ਸ਼ਾਮਿਲ ਕਰਦੀ ਹੈ। ਨਸਲੀ, ਰਾਸ਼ਟਰੀ ਮੂਲ, ਉਮਰ, ਅਪਾਹਜਤਾ ਅਤੇ ਲਿੰਗ ਨੂੰ ਕਵਰ ਕਰਦਾ ਹੈ, ਇਸ ਵਿੱਚ ਜਿਨਸੀ ਰੁਝਾਨ, ਲਿੰਗ ਪਛਾਣ ਅਤੇ ਗਰਭ-ਅਵਸਥਾ ਸ਼ਾਮਿਲ ਹੁੰਦੀ ਹੈ। ਇਸਦੇ ਘੇਰੇ ਹੇਠ ਬੱਚੇ ਦੀ ਪੈਦਾਇਸ਼ ਸਬੰਧੀ ਸਿਹਤ ਸੰਭਾਲ ਅਤੇ ਨਿਜੀ ਅਜ਼ਾਦੀ ਵੀ ਆਉਂਦੀ ਹੈ।
- ਸਰਕਾਰੀ ਸੰਪਤੀ ਦੀ ਸਾਫ਼-ਸਫ਼ਾਈ ਕਰਨਾ - ਇਹ ਤਜਵੀਜ਼ ਸੜਕਾਂ ਅਤੇ ਸ਼ਹਿਰ ਵਿਚਲੀ ਹੋਰ ਸੰਪਤੀ ਦੀ ਸਾਫ਼-ਸਫ਼ਾਈ ਅਤੇ ਕੰਟੇਨਰਾਂ ਵਿਚਲੇ ਕੂੜੇ-ਕਚਰੇ ਦਾ ਲੋੜੀਂਦਾ ਬੰਦੋਬਸਤ ਕਰਨ ਲਈ ਸਾਫ਼-ਸਫ਼ਾਈ ਬਾਰੇ ਵਿਭਾਗ ਦੇ ਅਖ਼ਤਿਆਰ ਦਾ ਪਸਾਰ ਕਰਨ ਅਤੇ ਖੁੱਲ੍ਹਕੇ ਦੱਸਣ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।
- ਤਜਵੀਜ਼ਸ਼ੁਦਾ ਕਾਨੂੰਨਾਂ ਦੀ ਲਾਗਤ ਦਾ ਵਾਧੂ ਅਨੁਮਾਨ ਲਾਉਣਾ ਅਤੇ ਬਜਟ ਦੀਆਂ ਅੰਤਮ-ਤਾਰੀਖ਼ਾਂ ਨੂੰ ਅਪਡੇਟ ਕਰਨਾ - ਇਹ ਤਜਵੀਜ਼, ਸੁਣਵਾਈ ਅਤੇ ਕਾਨੂੰਨਾਂ ਬਾਰੇ ਵੋਟ ਪਾਉਣ ਤੋਂ ਪਹਿਲਾਂ ਕੌਂਸਲ ਤੋਂ ਲੋੜੀਂਦੇ ਮਾਲੀ ਵਿਸ਼ਲੇਸ਼ਣ, ਮੇਅਰ ਵਲੋਂ ਮਾਲੀ ਵਿਸ਼ਲੇਸ਼ਣ ਨੂੰ ਅਖ਼ਤਿਆਰ ਦੇਣ ਅਤੇ ਬਜਟ ਦੀਆਂ ਅੰਤਮ ਤਾਰੀਖ਼ਾਂ ਨੂੰ ਅਪਡੇਟ ਕਰਨ ਲਈ ਸਿਟੀ ਚਾਰਟਰ ਵਿੱਚ ਸੋਧ ਕਰੇਗੀ।
- ਜਨਤਕ ਸੁਰੱਖਿਆ ਕਾਨੂੰਨ ਬਾਰੇ ਵੋਟਾਂ ਤੋਂ ਪਹਿਲਾਂ ਹੋਰ ਨੋਟਿਸ ਅਤੇ ਸਮਾਂ - ਇਸ ਤਜਵੀਜ਼ ਲਈ ਪੁਲਿਸ, ਸੁਧਾਰ ਜਾਂ ਅੱਗ ਬੁਝਾਉਣ ਵਾਲੇ ਵਿਭਾਗਾਂ ਦੀਆਂ ਜਨਤਕ ਸੁਰੱਖਿਆ ਕਾਰਵਾਈਆਂ ਨੂੰ ਮੰਨਣ ਵਾਲੇ ਕਾਨੂੰਨਾਂ ਬਾਰੇ ਸਿਟੀ ਕੌਂਸਲ ਦੀ ਵੋਟਿੰਗ ਤੋਂ ਪਹਿਲਾਂ ਹੋਰ ਸਰਕਾਰੀ ਨੋਟਿਸ ਅਤੇ ਸਮੇਂ ਦੀ ਲੋੜ ਪਏਗੀ।
- ਕੈਪੀਟਲ ਪਲਾਨਿੰਗ - ਇਹ ਤਜਵੀਜ਼, ਸਿਟੀ ਦੀਆਂ ਸਹੂਲਤਾਂ ਦੇ ਸਲਾਨਾ ਮੁਲਾਂਕਣ ਵਿੱਚ ਲੋੜੀਂਦੇ ਹੋਰ ਵੇਰਵਿਆਂ, ਸਹੂਲਤ ਦੀਆਂ ਜ਼ਰੂਰਤਾਂ ਬਾਰੇ ਕੈਪੀਟਲ ਪਲਾਨਿੰਗ ਨੂੰ ਦੱਸਣ ਅਤੇ ਕੈਪੀਟਲ ਪਲਾਨਿੰਗ ਅੰਤਮ-ਤਾਰੀਖ਼ਾਂ ਅਪਡੇਟ ਕਰਨ ਵਾਲੇ ਆਦੇਸ਼ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।
- ਘੱਟ-ਗਿਣਤੀ ਅਤੇ ਔਰਤਾਂ ਦੀ ਮਾਲਕੀ ਵਾਲੇ ਕਾਰੋਬਾਰੀ ਉੱਦਮ (MWBES), ਫ਼ਿਲਮਾਂ ਦੇ ਪਰਮਿਟ ਅਤੇ ਪੁਰਾਣੇ ਦਸਤਾਵੇਜ਼ਾਂ ਬਾਰੇ ਜਾਇਜ਼ਾ ਬੋਰਡ-ਇਸ ਤਜਵੀਜ਼ ਰਾਹੀਂ ਤਿੰਨ ਵੱਖ-ਵੱਖ ਮੁੱਦਿਆਂ ਬਾਰੇ ਸਿਟੀ ਚਾਰਟਰ ਵਿੱਚ ਸੋਧ ਕੀਤੀ ਜਾਏਗੀ। ਇਹ ਤਜਵੀਜ਼, ਕਾਰੋਬਾਰੀ ਵੰਨ-ਸੁਵੰਨਤਾ ਬਾਰੇ ਚੀਫ਼ ਅਫ਼ਸਰ (CBDO) ਬਣਾਉਣ, ਮੇਅਰ ਨੂੰ ਫ਼ਿਲਮਾਂ ਦੇ ਪਰਮਿਟ ਜਾਰੀ ਕਰਨ ਅਤੇ ਪੁਰਾਣੇ ਦਸਤਾਵੇਜ਼ਾਂ ਵਾਲੇ ਬੋਰਡਾਂ ਨੂੰ ਇਕੱਠਿਆਂ ਕਰਨ ਵਾਲਾ ਦਫ਼ਤਰ ਬਣਾਉਣ ਦਾ ਅਖ਼ਤਿਆਰ ਦੇਣ ਲਈ ਸਿਟੀ ਚਾਰਟਰ ਵਿੱਚ ਸੋਧ ਕਰੇਗੀ।
ਤਜਵੀਜਾਂ ਵਾਲੀ ਵੋਟ-ਪਰਚੀ ਬਾਰੇ ਅਕਸਰ ਪੁੱਛੇ ਜਾਣ ਵਾਲੇ ਸੁਆਲ (FAQs)
ਇਹ ਤਜਵੀਜ਼ਾਂ ਵੋਟ-ਪਰਚੀ 'ਤੇ ਕਿਉਂ ਹਨ?
ਨਿਊਯਾਰਕ ਵਿਧਾਨ ਸਭਾ ਨੇ ਰਾਜ-ਵਿਆਪੀ ਤਜਵੀਜਾਂ ਵਾਲੀ ਵੋਟ-ਪਰਚੀ ਦੇ (1) ਇੱਕੋ ਜਿਹੇ ਹੱਕਾਂ ਦੀ ਸੋਧ 2 ਨੂੰ ਲਗਾਤਾਰ ਸੈਸ਼ਨਾਂ ਵਿੱਚ ਪਾਸ ਕੀਤਾ ਸੀ, ਜਿਸਦਾ ਮਤਲਬ ਹੈ ਕਿ ਨਿਊਯਾਰਕ ਦੇ ਵਸਨੀਕ ਹੁਣ ਇਸ ਸਾਲ ਦੀਆਂ ਆਮ ਚੋਣਾਂ ਵਿੱਚ ਵੋਟ ਪਾ ਸਕਦੇ ਹਨ।
ਸ਼ਹਿਰ ਦੇ 2024 ਚਾਰਟਰ ਰੀਵਿਜ਼ਨ ਕਮਿਸ਼ਨ (Charter Revision Commission) ਵਲੋਂ ਵੋਟ-ਪਰਚੀ 'ਤੇ 5 ਹੋਰ ਤਜਵੀਜ਼ਾਂ (2 - 6) ਲਿਆਂਦੀਆਂ ਗਈਆਂ ਸਨ। ਨਿਊਯਾਰਕ ਦੇ ਸਾਰੇ ਵਸਨੀਕਾਂ ਲਈ ਆਪਣੀ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਕਮਿਸ਼ਨ ਨੇ ਨਿਊਯਾਰਕ ਸਿਟੀ ਚਾਰਟਰ ਦਾ ਜਾਇਜ਼ਾ ਲਿਆ ਹੈ, ਤਾਂਜੋ ਪਬਲਿਕ ਸੁਣਵਾਈ ਯਕੀਨੀ ਬਣਾਈ ਜਾ ਸਕੇ ਅਤੇ ਲੋਕਾਂ ਦੇ ਸੁਝਾਅ ਲੈਣ ਲਈ ਉਹਨਾਂ ਤੱਕ ਪਹੁੰਚ ਕਰਨ ਦਾ ਪ੍ਰਬੰਧ ਕੀਤੇ ਜਾਣ ਅਤੇ ਸੁਝਾਈਆਂ ਗਈਆਂ ਤਬਦੀਲੀਆਂ ਪੇਸ਼ ਕੀਤੀਆਂ ਜਾਣ।
ਕੀ ਮੈਨੂੰ ਹਰ ਇੱਕ ਬਾਰੇ ਵੋਟ ਪਾਉਣੀ ਪਏਗੀ?
ਇਹ ਚੋਣ ਤੁਸੀਂ ਕਰਨੀ ਹੈ ਕਿ ਤੁਸੀਂ ਇੱਕ ਜਾਂ ਸਾਰੀਆਂ ਤਜਵੀਜਾਂ 'ਤੇ ‘ਹਾਂ’ ਜਾਂ ‘ਨਹੀਂ’ ਭਰੋ। ਪਰ ਅਸੀਂ ਵੋਟਰਾਂ ਨੂੰ ਪ੍ਰੇਰਦੇ ਹਾਂ ਕਿ ਉਹ ਆਪਣੀ ਵੋਟ-ਪਰਚੀ 'ਤੇ ਦਿੱਤੀ ਹਰ ਚੀਜ਼ ਬਾਰੇ ਆਪਣੀ ਰਾਇ ਪ੍ਰਗਟਾਉਣ।
ਜੇ ਉਹ ਕਾਮਯਾਬ ਹੁੰਦੇ ਹਨ, ਤਾਂ ਇਸਦਾ ਕੀ ਮਤਲਬ ਹੈ?
'ਹਾਂ' ਵੋਟ ਨਾਲ ਤਜਵੀਜ਼ ਪਾਸ ਹੁੰਦੀ ਹੈ। 1 (ਇੱਕੋ ਜਿਹੇ ਹੱਕਾਂ ਦੀ ਸੋਧ) ਲਈ ਤਜਵੀਜ਼, ਇਸਦਾ ਮਤਲਬ ਹੈ ਕਿ ਰਾਜ ਦੇ ਸੰਵਿਧਾਨ ਵਿੱਚ ਇੱਕ ਹੋਰ ਭਾਸ਼ਾ ਸ਼ਾਮਿਲ ਕੀਤੀ ਜਾਏਗੀ। ਸ਼ਹਿਰ-ਵਿਆਪੀ ਤਜਵੀਜ਼ਾਂ (2 - 6) ਲਈ, ਬਦਲੀ ਗਈ ਭਾਸ਼ਾ ਨੂੰ ਸਿਟੀ ਚਾਰਟਰ ਵਿੱਚ ਸ਼ਾਮਿਲ ਕੀਤਾ ਜਾਏਗਾ, ਜੋ ਕਿ ਸੰਵਿਧਾਨ ਦਾ ਸ਼ਹਿਰੀ ਐਡੀਸ਼ਨ ਹੈ।
ਕੀ ਇਸ ਨਾਲ ਸਿਰਫ਼ NY 'ਤੇ ਅਸਰ ਪਏਗਾ?
ਹਾਂ, ਇਹ ਖ਼ਾਸ ਤਜਵੀਜਾਂ ਵਾਲੀ ਵੋਟ-ਪਰਚੀ ਸਿਰਫ਼ ਨਿਊਯਾਰਕ ਦੀ ਵੋਟ-ਪਰਚੀ 'ਤੇ ਹਨ।
ਇਹਨਾਂ ਤਜਵੀਜਾਂ ਬਾਰੇ, ਮੈਂ ਪੂਰਾ ਮਜ਼ਮੂਨ ਕਿੱਥੇ ਪੜ੍ਹ ਸਕਦਾ/ਸਕਦੀ ਹਾਂ?
ਤਜਵੀਜ਼ 1 ਦੇ ਇੱਕੋ ਜਿਹੇ ਹੱਕਾਂ ਦੀ ਸੋਧ ਬਾਰੇ ਪੂਰੇ ਮਜਮੂਨ ਲਈ NYS ਚੋਣ ਬੋਰਡ 'ਤੇ ਜਾਓ।
ਸ਼ਹਿਰ-ਵਿਆਪੀ ਤਜਵੀਜ਼ਾਂ (2-6) ਬਾਰੇ ਪੂਰੇ ਮਜ਼ਮੂਨ ਲਈ NYC ਚਾਰਟਰ ਰੀਵਿਜ਼ਨ ਕਮਿਸ਼ਨ 'ਤੇ ਜਾਓ।
NYC ਵਿੱਚ ਵੋਟ-ਪਰਚੀ 'ਤੇ ਜੱਜ
ਇਸ ਚੋਣ ਵਿੱਚ ਤੁਹਾਡੀ ਵੋਟ-ਪਰਚੀ 'ਤੇ ਜੱਜਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ: ਸੁਪਰੀਮ ਅਦਾਲਤ, ਸਿਵਿਲ ਅਦਾਲਤ ਅਤੇ ਸਰੋਗੇਟ ਅਦਾਲਤ। ਸਰਬਜਨਕ ਤੌਰ 'ਤੇ ਇਹਨਾਂ ਦਫ਼ਤਰਾਂ ਲਈ ਉਮੀਦਵਾਰਾਂ ਬਾਰੇ ਘੱਟ ਜਾਣਕਾਰੀ ਉਪਲਬਧ ਹੈ। ਇਹਨਾਂ ਵਰਗੀਆਂ ਸੰਸਥਾਵਾਂ ਦੇ ਸ੍ਰੋਤ ਹਨ, ਜਿਵੇਂ ਕਿ ਇਹ ਅਦਾਲਤੀ ਸਪਸ਼ਟਤਾ ਦੀ ਵਕਾਲਤ ਕਰਦੇ ਹਨ।
ਨਿਊਯਾਰਕ ਵਿੱਚ ਅਦਾਲਤੀ ਡਿਸਟ੍ਰਿਕਟ ਦਾ ਨਕਸ਼ਾ
NYC ਵਿੱਚ ਵੋਟ ਪਾਉਣ ਲਈ ਪਲਾਨ ਬਣਾਓ
ਚੋਣ ਦਿਹਾੜਾ ਮੰਗਲਵਾਰ, 5 ਨਵੰਬਰ ਨੂੰ ਹੈ, ਪਰ ਨਿਊਯਾਰਕ ਦੇ ਵਸਨੀਕ ਸ਼ਨਿਚਰਵਾਰ, 26 ਅਕਤੂਬਰ ਤੋਂ ਐਤਵਾਰ, 3 ਨਵੰਬਰ ਤੱਕ ਅਗਾਊਂ ਵੋਟ ਪਾ ਸਕਦੇ ਹਨ।
ਸਾਡੀ ਆੱਨਲਾਈਨ ਵੋਟਰ ਗਾਈਡ 14 ਭਾਸ਼ਾਵਾਂ ਵਿੱਚ ਉਪਲਬਧ ਹੈ, ਉਮੀਦਵਾਰਾਂ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ, ਕਿਵੇਂ ਅਤੇ ਕਿੱਥੇ ਵੋਟ ਪਾਉਣੀ ਹੈ, ਦੀਆਂ ਹਿਦਾਇਤਾਂ ਬਾਰੇ ਦੱਸਦੀ ਹੈ, ਇਸਦੇ ਨਾਲ ਹੀ, ਇਸ ਵਿੱਚ NYC ਵਿੱਚ ਵੋਟਿੰਗ ਬਾਰੇ ਅਕਸਰ ਪੁੱਛੇ ਜਾਣ ਵਾਲੇ ਸੁਆਲਾਂ (FAQs) ਦੇ ਜਵਾਬ ਵੀ ਮਿਲਦੇ ਹਨ।
ਆਪਣੀ ਵੋਟਾਂ ਪੈਣ ਦੀ ਥਾਂ ਅਤੇ ਮੁਕਾਬਲਿਆਂ ਦੀ ਪੂਰੀ ਸੂਚੀ, ਜੋ ਕਿ ਤੁਹਾਡੀ ਵੋਟ-ਪਰਚੀ 'ਤੇ ਹੋਏਗੀ, ਇਸ ਵਿੱਚ ਉਮੀਦਵਾਰ ਵੀ ਸ਼ਾਮਿਲ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “View Sample Ballot” (ਸੈਂਪਲ ਵੋਟ-ਪਰਚੀ ਵੇਖੋ) 'ਤੇ ਕਲਿੱਕ ਕਰੋ।
ਵੋਟ ਪਾਕੇ, ਤੁਸੀਂ ਆਪਣੇ ਭਾਈਚਾਰੇ ਦੀਆਂ ਜ਼ਰੂਰਤਾਂ ਅਤੇ ਤੁਹਾਡੇ ਲਈ ਅਤੇ ਤੁਹਾਡੇ ਵਰਗੇ ਨਿਊਯਾਰਕ ਦੇ ਹੋਰਨਾਂ ਵਸਨੀਕਾਂ ਲਈ ਅਹਿਮ ਚੀਜ਼ਾਂ ਨੂੰ ਅਹਿਮੀਅਤ ਦੇਣ ਵਿੱਚ ਹਿੱਸਾ ਪਾਉਂਦੇ ਹੋ।
ਕੀ ਤੁਸੀ ਜਾਣਦੇ ਹੋ? ਨਿਊਯਾਰਕ ਸਿਟੀ ਦੁਨੀਆ ਵਿੱਚ ਭਾਸ਼ਾਈ ਤੌਰ 'ਤੇ ਸਭ ਤੋਂ ਵੱਧ ਵੰਨ-ਸੁਵੰਨੀਆਂ ਥਾਵਾਂ ਵਿੱਚੋਂ ਇੱਕ ਹੈ। ਪੂਰੇ ਸ਼ਹਿਰ ਵਿੱਚ 800 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ!