23 ਅਪ੍ਰੈਲ, 2026
Arab-American Family Support Center (ਅਰਬ-ਅਮਰੀਕਨ ਫੈਮਿਲੀ ਸਪੋਰਟ ਸੈਂਟਰ) ਦੇ CEO, Randy Ali (ਰੈਂਡੀ ਅਲੀ), ਆਪਣੀ ਗੱਲ ਸਾਂਝੀ ਕਰਦੇ ਹੋਏ ਕਹਿੰਦੇ ਹਨ ਕਿ ਨਿਊਯਾਰਕ ਸ਼ਹਿਰ ਦੇ ਅਰਬ ਅਮਰੀਕਨ ਭਾਈਚਾਰਿਆਂ ਵਿੱਚ ਰੋਜ਼ਾਨਾ ਜੀਵਨ, ਭਾਈਚਾਰਕ ਸਹਾਇਤਾ ਅਤੇ ਵਕਾਲਤ ਵਿੱਚ ਨਾਗਰਿਕ ਸ਼ਮੂਲੀਅਤ ਕਿਵੇਂ ਸਾਫ-ਸਾਫ ਦਿਖਾਈ ਦਿੰਦੀ ਹੈ।
AAFSC ਭਾਈਚਾਰੇ ਲਈ ਨਾਗਰਿਕ ਸ਼ਮੂਲੀਅਤ ਕੀ ਹੈ? ਇਹ ਵੋਟ ਪਾਉਣਾ, ਪ੍ਰਬੰਧ ਕਰਨਾ, ਗੱਲਬਾਤ ਕਰਨਾ ਜਾਂ ਛੋਟੇ-ਛੋਟੇ ਆਮ ਤਰੀਕਿਆਂ ਨਾਲ ਅੱਗੇ ਆਉਣਾ ਹੋ ਸਕਦਾ ਹੈ - ਇਨ੍ਹਾਂ ਵਿੱਚੋਂ ਕਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਹੈ?
AAFSC ਵਿੱਚ, ਅਸੀਂ ਨਾਗਰਿਕ ਸ਼ਮੂਲੀਅਤ ਨੂੰ ਚੋਣਾਂ ਵਿੱਚ ਵੋਟ ਪਾਉਣ ਜਾਂ ਮੁੱਦਿਆਂ ਦੇ ਇੱਕ ਖਾਸ ਸਮੂਹ ਦੇ ਦੁਆਲੇ ਸੰਗਠਿਤ ਕਰਨ ਨਾਲੋਂ ਕਿਤੇ ਜ਼ਿਆਦਾ ਵਿਆਪਕ ਸਮਝਦੇ ਹਾਂ। ਅਸੀਂ ਇਸਨੂੰ ਵਿਅਕਤੀਆਂ ਅਤੇ ਪਰਿਵਾਰਾਂ ਦੀ ਆਪਣੇ ਭਾਈਚਾਰਿਆਂ ਵਿੱਚ ਹਿੱਸਾ ਲੈਣ, ਰਿਸ਼ਤੇ ਬਣਾਉਣ, ਆਪਣੀਆਂ ਆਵਾਜ਼ਾਂ ਬੁਲੰਦ ਕਰਨ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਦੀ ਯੋਗਤਾ ਵਜੋਂ ਦੇਖਦੇ ਹਾਂ। ਇਸ ਲਈ ਅਸੀਂ ਜਾਣਬੁੱਝ ਕੇ ਆਪਣੇ ਕੰਮ ਵਿੱਚ ਨਾਗਰਿਕ ਸ਼ਮੂਲੀਅਤ ਨੂੰ ਸ਼ਾਮਲ ਕਰਦੇ ਹਾਂ।
ਬੁਨਿਆਦੀ ਤੌਰ 'ਤੇ, ਸਾਡਾ ਕੰਮ ਪੀੜ੍ਹੀਆਂ ਤੱਕ ਪਰਿਵਾਰਾਂ ਨੂੰ ਉਹ ਸੇਵਾਵਾਂ ਅਤੇ ਸਰੋਤ ਉਪਲਬਧ ਕਰਵਾਉਣਾ ਹੈ ਜਿਨ੍ਹਾਂ ਦੀ ਉਹਨਾਂ ਨੂੰ ਸਥਿਰ, ਸਮਰਥਿਤ ਅਤੇ ਅੰਤ ਵਿੱਚ ਵਧਣ-ਫੁੱਲਣ ਲਈ ਲੋੜ ਹੁੰਦੀ ਹੈ। ਇਸ ਪ੍ਰਕਿਰਿਆ ਰਾਹੀਂ, ਅਸੀਂ ਜਿਨ੍ਹਾਂ ਲੋਕਾਂ ਨਾਲ ਕੰਮ ਕਰਦੇ ਹਾਂ, ਉਹ ਇਹ ਸਮਝਣ ਲੱਗੇ ਹਨ ਕਿ ਨਾਗਰਿਕ ਸ਼ਮੂਲੀਅਤ ਉਨ੍ਹਾਂ ਦੇ ਆਮ ਜੀਵਨ ਤੋਂ ਵੱਖ ਨਹੀਂ ਹੈ। ਇਹ ਸਮਾਜਕ, ਨਾਗਰਿਕ ਅਤੇ ਆਰਥਿਕ ਭਲਾਈ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਭਾਈਚਾਰਕ ਮੈਂਬਰਾਂ ਨੂੰ ਉਨ੍ਹਾਂ ਮੁੱਦਿਆਂ ਨੂੰ ਸਮਝਣ ਅਤੇ ਪ੍ਰਤੀਕਿਰਿਆ ਕਰਨ ਵਿੱਚ ਮਦਦ ਕਰਦੇ ਹਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਭੋਜਨ ਵਿਵਸਥਾ ਅਤੇ ਰਿਹਾਇਸ਼ ਸੁਰੱਖਿਅਤ ਕਰਨ ਤੋਂ ਲੈ ਕੇ ਕਿਫਾਇਤੀ, ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਕਰਨ ਤੱਕ। ਸਾਡੇ ਪ੍ਰੋਗਰਾਮਾਂ ਰਾਹੀਂ, ਅਸੀਂ ਲੋਕਾਂ ਨੂੰ ਨਾਗਰਿਕ ਜੀਵਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਲਈ ਲੋੜੀਂਦੇ ਸਾਧਨ, ਵਿਸ਼ਵਾਸ ਅਤੇ ਰਿਸ਼ਤੇ ਬਣਾਉਣ ਵਿੱਚ ਵੀ ਮਦਦ ਕਰਦੇ ਹਾਂ। ਅਸੀਂ ਆਪਣੀ ਭੂਮਿਕਾ ਨੂੰ ਲੋਕਾਂ ਨੂੰ ਮਾਰਗਦਰਸ਼ਨ ਦੇਣ ਦੇ ਰੂਪ ਵਿੱਚ ਦੇਖਦੇ ਹਾਂ, ਤਾਂ ਜੋ ਆਪਣੇ ਭਾਈਚਾਰਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਖੁਦ ਜ਼ਿੰਮੇਵਾਰੀ ਚੁੱਕ ਸਕਣ।
ਅਸੀਂ ਦੇਖਿਆ ਹੈ ਕਿ ਸੰਦਰਭ ਬਹੁਤ ਮਾਇਨੇ ਰੱਖਦਾ ਹੈ। ਜਦੋਂ ਪਰਿਵਾਰ ਕਮਜ਼ੋਰ ਹੁੰਦੇ ਹਨ ਅਤੇ ਸਦਮੇ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਭਾਵੇਂ ਉਹ ਆਰਥਿਕ, ਸਮਾਜਿਕ ਜਾਂ ਕੋਈ ਹੋਰ ਹੋਵੇ, ਤਾਂ ਸਾਡੀ ਪਹਿਲੀ ਜ਼ਿੰਮੇਵਾਰੀ ਸਥਿਤੀ ਨੂੰ ਸਥਿਰ ਕਰਨ ਵਿੱਚ ਮਦਦ ਕਰਨਾ ਹੁੰਦੀ ਹੈ। ਜਦੋਂ ਤੁਸੀਂ ਜਾਂ ਤੁਹਾਡਾ ਪਰਿਵਾਰ ਸੰਕਟ, ਇਕੱਲਤਾ, ਜਾਂ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹੋ/ਰਿਹਾ ਹੈ, ਤਾਂ ਆਮ ਜੀਵਨ ਵਿੱਚ ਹਿੱਸਾ ਲੈਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਪੜਾਅ ਵਿੱਚ, ਅਸੀਂ ਲੋਕਾਂ ਨੂੰ ਸਟਾਫ, ਸੇਵਾਵਾਂ ਅਤੇ ਸਰੋਤਾਂ ਦੇ ਇੱਕ ਸਹਾਇਕ ਨੈੱਟਵਰਕ ਨਾਲ ਜੋੜਦੇ ਹਾਂ, ਜੋ ਉਹਨਾਂ ਨੂੰ ਤੁਰੰਤ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਸਕਦਾ ਹੈ। ਉਸ ਪੜਾਅ 'ਤੇ ਵੀ, ਲੋਕ ਇਹ ਦੇਖਣਾ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਜਨਤਕ ਪ੍ਰਣਾਲੀਆਂ, ਪਾੱਲਿਸੀਆਂ ਅਤੇ ਭਾਈਚਾਰਕ ਸਹਾਇਤਾ ਉਨ੍ਹਾਂ ਦੇ ਜੀਵਨ ਨੂੰ ਬਹੁਤ ਹੀ ਵਿਹਾਰਕ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ।
ਉਹ ਫਾਊਂਡੇਸ਼ਨ ਫਿਰ ਭਾਗੀਦਾਰੀ ਅਤੇ ਵਕਾਲਤ ਦੇ ਵਧੇਰੇ ਜਨਤਕ ਰੂਪਾਂ ਵਿੱਚ ਵਿਕਸਿਤ ਹੋ ਸਕਦੀ ਹੈ। ਸਕੂਲ ਤੋਂ ਬਾਅਦ ਦੇ ਪ੍ਰੋਗਰਾਮਾਂ ਵਿੱਚ ਨੌਜਵਾਨ ਖੁੱਲ੍ਹੇ ਪੱਤਰ ਲਿਖਦੇ ਹਨ। ਅੰਗਰੇਜ਼ੀ ਦੇ ਵਿਦਿਆਰਥੀ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਉਨ੍ਹਾਂ ਸੇਵਾਵਾਂ ਬਾਰੇ ਗੱਲ ਕਰਦੇ ਹਨ ਜੋ ਉਹ ਆਪਣੇ ਸ਼ਹਿਰ ਵਿੱਚ ਦੇਖਣਾ ਪਸੰਦ ਕਰਦੇ ਹਨ। ਇੱਕ ਗੁਆਂਢੀ, ਸਥਾਨਕ ਭਾਗੀਦਾਰੀ ਵਾਲੇ ਬਜਟ ਪ੍ਰੋਜੈਕਟ ਲਈ ਆਪਣੀ ਵੋਟ ਪਾਉਂਦਾ ਹੈ। ਇੱਕ ਉੱਭਰਦਾ ਆਗੂ ਇੱਕ ਭਾਈਚਾਰਕ ਸਮਾਗਮ ਵਿੱਚ ਦਰਸ਼ਕਾਂ ਨੂੰ ਆਪਣੀ ਕਹਾਣੀ ਸੁਣਾਉਂਦਾ ਹੈ। ਅਤੇ ਮਾਪੇ AAFSC ਵਰਗੇ ਸੰਗਠਨਾਂ ਨੂੰ ਦੱਸਦੇ ਹਨ ਕਿ ਅਸੀਂ ਉਨ੍ਹਾਂ ਦੀ ਬਿਹਤਰ ਸੇਵਾ ਕਿਵੇਂ ਕਰ ਸਕਦੇ ਹਾਂ।
ਜ਼ਿੰਮੇਵਾਰੀ ਹਮੇਸ਼ਾਂ ਕਿਸੇ ਇੱਕ ਵਿਅਕਤੀ ਦੀ ਨਹੀਂ ਹੁੰਦੀ। ਜਦੋਂ ਅਸੀਂ ਆਪਣੇ ਡਾਇਰੈਕਟ ਸਰਵਿਸ ਪ੍ਰੋਗਰਾਮਾਂ ਵਿੱਚ ਨਾਗਰਿਕ ਸ਼ਮੂਲੀਅਤ ਦੀਆਂ ਵੱਡੀਆਂ ਅਤੇ ਛੋਟੀਆਂ ਕਾਰਵਾਈਆਂ ਨੂੰ ਦੇਖਦੇ ਹਾਂ, ਤਾਂ ਉਹਨਾਂ ਦੇ ਪ੍ਰਭਾਵ ਵਿੱਚ ਵਾਧਾ ਕਰਨ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਅਸੀਂ ਚੁਣੇ ਗਏ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਦੇ ਹਾਂ ਕਿ ਭਾਈਚਾਰੇ ਕੀ ਅਨੁਭਵ ਕਰ ਰਹੇ ਹਨ ਅਤੇ ਸਿੱਧੇ ਤੌਰ 'ਤੇ ਵੋਟਰਾਂ ਦੇ ਵਿਚਾਰ ਜਾਣਨ ਲਈ ਮੌਕੇ ਪੈਦਾ ਕਰਦੇ ਹਾਂ। ਅਸੀਂ ਉਨ੍ਹਾਂ ਸਰੋਤਾਂ ਲਈ ਸੰਘਰਸ਼ ਕਰਦੇ ਹਾਂ, ਜਿਨ੍ਹਾਂ ਦੀ ਗਾਹਕਾਂ ਨੂੰ ਲੋੜ ਹੁੰਦੀ ਹੈ। ਅਸੀਂ ਨੌਕਰਸ਼ਾਹੀ ਢਾਂਚਿਆਂ ਵਿੱਚ ਤਬਦੀਲੀਆਂ ਦੀ ਵਕਾਲਤ ਕਰਦੇ ਹਾਂ ਤਾਂ ਜੋ ਮੱਧ ਪੂਰਬੀ ਅਤੇ ਉੱਤਰੀ ਅਫ਼ਰੀਕੀ ਭਾਈਚਾਰਿਆਂ ਨੂੰ ਡੇਟਾ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਪਾੱਲਿਸੀ ਸੰਬੰਧੀ ਫੈਸਲਿਆਂ ਵਿਚਾਰਿਆ ਜਾ ਸਕੇ। ਅਸੀਂ ਅਜਿਹਾ ਕਾਨੂੰਨ ਬਣਾਉਣ ਦਾ ਵੀ ਸਮਰਥਨ ਕਰਦੇ ਹਾਂ, ਜੋ ਵਧੇਰੇ ਮਨੁੱਖੀ ਇਮੀਗ੍ਰੇਸ਼ਨ ਪਾੱਲਿਸੀ ਲਈ ਰਾਹ ਖੋਲ੍ਹਦਾ ਹੈ।
ਭਾਈਚਾਰੇ ਅਤੇ ਨਾਗਰਿਕ ਜੀਵਨ ਨੂੰ ਇੱਕ ਸਾਥ ਲਿਆਉਣ ਦੀਆਂ ਸਾਡੀਆਂ ਮਨਪਸੰਦ ਉਦਾਹਰਣਾਂ ਵਿੱਚੋਂ ਇੱਕ ਹੈ ਸਾਡਾ ਨਾਗਰਿਕਤਾ ਜਸ਼ਨ। ਇਹ ਇਕੱਠ ਕਿਸੇ ਵਿਅਕਤੀ ਦੇ ਇਮੀਗ੍ਰੇਸ਼ਨ ਸਫਰ ਦੇ ਸਭ ਤੋਂ ਮਹੱਤਵਪੂਰਨ ਪੜਾਵਾਂ ਵਿੱਚੋਂ ਇੱਕ ਦਾ ਸਨਮਾਨ ਕਰਦੇ ਹਨ। ਇਹ ਭਾਈਚਾਰਕ ਮੈਂਬਰਾਂ, ਚੁਣੇ ਗਏ ਅਧਿਕਾਰੀਆਂ ਅਤੇ ਹੋਰਾਂ ਲਈ ਇੱਕ ਅਜਿਹਾ ਮੌਕਾ ਪੈਦਾ ਕਰਦੇ ਹਨ, ਤਾਂ ਜੋ ਸਾਰੇ ਇੱਕ ਅਰਥਪੂਰਨ ਤਰੀਕੇ ਨਾਲ ਇਕੱਠੇ ਹੋਣ, ਜਸ਼ਨ ਮਨਾਉਣ ਅਤੇ ਇੱਕ-ਦੂਜੇ ਨਾਲ ਜੁੜਨ। ਉਹ ਉਸ ਕਿਸਮ ਦੀ ਨਾਗਰਿਕ ਸ਼ਮੂਲੀਅਤ ਦਰਸਾਉਂਦੇ ਹਨ ਜਿਸ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ: ਜੋ ਮਾਣ, ਆਪਣੇਪਣ ਅਤੇ ਸਾਂਝੇ ਅਨੁਭਵ 'ਤੇ ਆਧਾਰਿਤ ਹੈ।
ਅੰਤ ਵਿੱਚ, ਸਾਡਾ ਟੀਚਾ 21,000 ਤੋਂ ਵੱਧ ਵਿਅਕਤੀਆਂ ਅਤੇ ਪਰਿਵਾਰਾਂ ਦੇ ਸਾਡੇ ਨੈੱਟਵਰਕ ਦੀ ਮਦਦ ਕਰਨਾ ਹੈ, ਤਾਂ ਜੋ ਉਹਨਾਂ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ, ਸਗੋਂ ਉਨ੍ਹਾਂ ਦੇ ਭਾਈਚਾਰਿਆਂ ਦੇ ਭਵਿੱਖ ਲਈ ਉਨ੍ਹਾਂ ਦੇ ਆਪਣੇ ਸਪਨੇ ਨੂੰ ਇੱਕ ਸਹੀ ਦਿਸ਼ਾ ਕਿੱਤੀ ਜਾ ਸਕੇ ਅਤੇ ਉਨ੍ਹਾਂ ਸਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਮਦਦ ਕੀਤੀ ਜਾ ਸਕੇ।
ਪਿਛਲੀ ਰਾਸ਼ਟਰਪਤੀ ਚੋਣ ਤੋਂ ਬਾਅਦ, ਅਰਬ ਅਮਰੀਕਨਾਂ ਦੀ ਘੱਟ ਵੋਟਰ ਇਕੱਠ ਕਰਕੇ ਆਲੋਚਨਾ ਕੀਤੀ ਗਈ ਅਤੇ ਅਕਸਰ ਉਨ੍ਹਾਂ ਨੂੰ ਬੇਪਰਵਾਹ ਕਿਹਾ ਗਿਆ। ਮੇਰੇ ਆਪਣੇ ਤਜਰਬੇ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਤੋਂ, ਇਹ ਕਿਹਾ ਜਾ ਸਕਦਾ ਹੈ ਕਿ ਉਹ ਗੈਰਹਾਜ਼ਰੀ ਬੇਪਰਵਾਹੀ ਨਹੀਂ ਸੀ।
ਤੁਹਾਡੇ ਲਈ ਨਿੱਜੀ ਤੌਰ 'ਤੇ, ਖਾਸ ਤੌਰ 'ਤੇ ਨਿਊਯਾਰਕ ਸ਼ਹਿਰ ਵਿੱਚ ਅਰਬ ਅਮਰੀਕੀ ਭਾਈਚਾਰੇ ਦੇ ਹਿੱਸੇ ਵਜੋਂ, ਨਾਗਰਿਕ ਸ਼ਮੂਲੀਅਤ ਦਾ ਕੀ ਮਤਲਬ ਹੈ?
ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਨਾਗਰਿਕ ਕਾਰਵਾਈ ਬਾਰੇ ਗੱਲ ਕਰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਸਾਡੇਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਸਭ ਤੋਂ ਜ਼ਰੂਰੀ ਅਤੇ ਖ਼ਤਰਨਾਕ ਚੁਣੌਤੀਆਂ 'ਤੇ ਧਿਆਨ ਦੇਣਾ ਪਵੇਗਾ। ਇਸ ਸੂਚੀ ਵਿੱਚ ਮੁਸਲਿਮ ਵਿਰੋਧੀ ਨਫ਼ਰਤ ਵਿੱਚ ਵਾਧੇ ਨੂੰ ਸਿਖਰ 'ਤੇ ਰੱਖਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਮੈਂ ਹਾਲ ਹੀ ਇੱਕ ਖੁੱਲ੍ਹਾ ਪੱਤਰ ਲਿਖਿਆ ਸੀ ਜਿਸ ਵਿੱਚ ਮੈਂ ਨਿਊਯਾਰਕ ਅਤੇ ਦੇਸ਼ ਭਰ ਵਿੱਚ ਵਧ ਰਹੇ ਇਸਲਾਮੋਫੋਬੀਆ ਬਾਰੇ ਗੱਲ ਕੀਤੀ ਸੀ। ਹਾਲਾਂਕਿ ਅਰਬ ਅਮਰੀਕੀ ਬਹੁਤ ਸਾਰੀਆਂ ਵੱਖ-ਵੱਖ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਹਨ, ਮੇਰੇ ਲਈ, ਅਤੇ ਮੈਨੂੰ ਯਕੀਨ ਹੈ ਕਿ ਹੋਰ ਬਹੁਤ ਸਾਰੇ ਲੋਕਾਂ ਲਈ, ਇਹ ਪਲ ਉਸ ਔਖੇ ਸਮੇਂ ਦੀ ਯਾਦ ਦਿਵਾਉਂਦਾ ਹੈ ਜੋ ਅਰਬ ਅਮਰੀਕੀਆਂ ਨੇ 9/11 ਤੋਂ ਬਾਅਦ ਦੇ ਸਾਲਾਂ ਵਿੱਚ ਅਨੁਭਵ ਕੀਤਾ ਸੀ। ਉਸ ਸਮੇਂ ਦੌਰਾਨ, ਸਾਡੇ ਭਾਈਚਾਰਿਆਂ ਨੂੰ ਵਿਆਪਕ ਨਿਗਰਾਨੀ, ਪਰੇਸ਼ਾਨੀ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਇੱਕ ਵਾਰ ਫਿਰ ਅਰਬ ਅਤੇ ਮੁਸਲਿਮ ਅਮਰੀਕੀਆਂ ਪ੍ਰਤੀ ਬਹੁਤ ਜ਼ਿਆਦਾ ਮੁਸਲਿਮ ਵਿਰੋਧੀ ਨਫ਼ਰਤ ਅਤੇ ਕੱਟੜਤਾ ਵਿੱਚ ਵਾਧਾ ਹੁੰਦੇ ਦੇਖ ਰਹੇ ਹਾਂ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸਦੇ ਵਿਰੋਧ ਵਿੱਚ ਬੋਲੀਏ ਅਤੇ ਇਸ ਗੱਲ ਉੱਤਰ ਜ਼ੋਰ ਦੇਈਏ ਕਿ ਸਾਡੇ ਨਾਲ ਵੀ ਦੂਜੇ ਭਾਈਚਾਰਿਆਂ ਵਾਂਗ ਸਨਮਾਨ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ।
ਦੂਜਾ, ਸਾਡੇ ਵਿੱਚੋਂ ਬਹੁਤਿਆਂ ਦੇ ਅਜ਼ੀਜ਼ ਜੰਗ ਅਤੇ ਟਕਰਾਅ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਹਨ, ਜਿਸ ਨੇ ਸਾਡੇ ਸਮਾਜ ਵਿੱਚ ਅਰਬ ਅਮਰੀਕੀਆਂ ਦੀ ਭੂਮਿਕਾ ਅਤੇ ਥਾਂ ਬਾਰੇ ਬੇਚੈਨੀ ਅਤੇ ਨਿਰਾਸ਼ਾ ਦੀ ਭਾਵਨਾ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ। ਸੱਚ ਕਹਾਂ ਤਾਂ, ਕੁਝ ਪਲ ਅਜਿਹੇ ਵੀ ਆਉਂਦੇ ਹਨ ਜਦੋਂ ਸਾਡੇ ਵਿੱਚੋਂ ਬਹੁਤਿਆਂ ਨੇ ਮਹਿਸੂਸ ਕੀਤਾ ਹੈ ਅਮਰੀਕੀ ਨਾਗਰਿਕ ਜੀਵਨ ਵਿੱਚ ਸਾਡੀ ਕੋਈ ਥਾਂ ਨਹੀਂ ਹੈ।
ਇਹ ਅਮਰੀਕੀ ਪਾੱਲਿਸੀਆਂ ਬਾਰੇ ਵਿਆਪਕ ਚਿੰਤਾਵਾਂ ਦਾ ਜਵਾਬ ਸੀ, ਖਾਸ ਕਰਕੇ ਮੱਧ ਪੂਰਬ ਵਿੱਚ, ਜਿਸਨੇ ਬਹੁਤ ਸਾਰੇ ਅਰਬ ਅਮਰੀਕੀਆਂ ਨੂੰ ਇਹ ਮਹਿਸੂਸ ਕਰਵਾਇਆ ਕਿ ਉਹਨਾਂ ਦਾ ਕੋਈ ਸਿਆਸੀ ਘਰ ਨਹੀਂ ਹੈ। ਨਾਗਰਿਕ ਸ਼ਮੂਲੀਅਤ ਦਾ ਇੱਕ ਵੱਡਾ ਹਿੱਸਾ, ਫਿਰ, ਇਹ ਪਤਾ ਲਗਾਉਣਾ ਕਿ ਸਾਡੇ ਭਾਈਚਾਰੇ ਲਈ ਲੰਬੇ ਸਮੇਂ ਲਈ ਵਿਹਾਰਕ ਬਣੇ ਰਹਿਣ ਲਈ ਸਿਆਸੀ ਤੌਰ 'ਤੇ ਕਿਵੇਂ ਪੇਸ਼ ਆਇਆ ਜਾਵੇ।
ਤੀਸਰਾ, ਸੰਯੁਕਤ ਰਾਜ (ਅਮਰੀਕਾ) ਵਿੱਚ ਬਹੁਤੇ ਲੋਕ ਅਰਬ ਅਮਰੀਕੀਆਂ ਦੀ ਨਾਗਰਿਕ ਸ਼ਮੂਲੀਅਤ ਨੂੰ ਰੂੜ੍ਹੀਵਾਦੀ ਮੁੱਦਿਆਂ ਨਾਲ ਸੰਬੰਧਿਤ ਕਰਦੇ ਹਨ ਜਦਕਿ ਅਜਿਹਾ ਨਹੀਂ ਹੈ। ਇਹ ਰੋਜ਼ਾਨਾ ਦੇ ਮੁੱਦਿਆਂ ਬਾਰੇ ਵੀ ਹੈ ਜੋ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ: ਉਹਨਾਂ ਪਰਿਵਾਰਾਂ ਲਈ ਘੱਟ ਲਾਭ ਜੋ ਉਹਨਾਂ 'ਤੇ ਨਿਰਭਰ ਹਨ, ਵਧੇਰੇ ਕਿਫ਼ਾਇਤੀ ਹਾਉਸਿੰਗ ਦੀ ਲੋੜ, ਫੈਡਰਲ ਇਮੀਗ੍ਰੇਸ਼ਨ ਪਾੱਲਿਸੀਆਂ ਬਾਰੇ ਚਿੰਤਾ ਅਤੇ ਛੋਟੇ ਕਾਰੋਬਾਰਾਂ ਲਈ ਲਾਲ ਫੀਤਾਸ਼ਾਹੀ।
AAFSC ਵਿਖੇ ਅਸੀਂ ਇੱਕ ਮੁੱਦੇ 'ਤੇ ਧਿਆਨ ਕੇਂਦਰਿਤ ਕੀਤਾ ਹੈ ਉਹ ਹੈ ਜਨਗਣਨਾ ਵਿੱਚ ਢੁੱਕਵੀਂ ਮਾਨਤਾ। ਬਹੁਤ ਲੰਬੇ ਸਮੇਂ ਤੋਂ, ਉਪਲਬਧ ਸ਼੍ਰੇਣੀਆਂ ਅਸਲੀਅਤ ਨੂੰ ਦਰਸਾਉਣ ਵਿੱਚ ਅਸਫਲ ਰਹੀਆਂ ਹਨ ਅਤੇ ਸਰਕਾਰੀ ਆਬਾਦੀ ਅਨੁਮਾਨਾਂ ਵਿੱਚ ਸਾਡੇ ਭਾਈਚਾਰਿਆਂ ਦੀ ਗਿਣਤੀ ਦੇ ਤਰੀਕੇ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਨਿੱਜੀ ਪੱਧਰ 'ਤੇ, "ਗੋਰੇ" ਲੇਬਲ ਵਾਲੇ ਬਾਕਸ 'ਤੇ ਸਹੀ ਦਾ ਨਿਸ਼ਾਨ ਲਗਾਉਣਾ, ਜੋ ਕਿ ਮੱਧ ਪੂਰਬੀ ਮੂਲ ਦੇ ਲੋਕਾਂ ਨੂੰ ਅਕਸਰ ਕਰਨਾ ਪੈਂਦਾ ਹੈ, ਮੈਨੂੰ ਕਦੇ ਵੀ ਸਹੀ ਨਹੀਂ ਲੱਗਿਆ, ਖਾਸ ਕਰਕੇ ਇਹ ਦੇਖਦੇ ਹੋਏ ਕਿ ਅਰਬ ਅਮਰੀਕੀਆਂ ਨੂੰ ਸੰਯੁਕਤ ਰਾਜ ਵਿੱਚ ਘੱਟ ਗਿਣਤੀ ਭਾਈਚਾਰੇ ਵਜੋਂ ਅਸਲ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਨਗਣਨਾ ਦਾ ਵੱਖ-ਵੱਖ ਬਿਊਰਾ ਸਾਡੇ ਭਾਈਚਾਰਿਆਂ ਨੂੰ ਵਧੇਰੇ ਵਿਕਲਪ, ਵਧੇਰੇ ਮਾਣ ਦਿੰਦਾ ਹੈ, ਅਤੇ ਇਹ ਵਧੇਰੇ ਸਟੀਕ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ 2030 ਜਨਗਣਨਾ ਵਿੱਚ ਅਤੇ ਰਾਜ ਅਤੇ ਸ਼ਹਿਰ ਦੇ ਫਾਰਮਾਂ ਵਿੱਚ "ਮੱਧ ਪੂਰਬੀ/ਉੱਤਰੀ ਅਫ਼ਰੀਕੀਆਂ" ਨੂੰ ਇੱਕ ਸ਼੍ਰੇਣੀ ਵਜੋਂ ਦੇਖਿਆ ਜਾਵੇਗਾ। ਇਹ ਬਦਲਾਅ ਵਿਅਕਤੀਆਂ, ਆਗੂਆਂ ਅਤੇ ਸੰਗਠਨਾਂ ਦੇ ਦਹਾਕਿਆਂ ਦੇ ਨਿਰੰਤਰ ਯਤਨਾਂ ਦੁਆਰਾ ਸੰਭਵ ਹੋਇਆ - ਜਿਨ੍ਹਾਂ ਵਿੱਚ ਬਹੁਤ ਸਾਰੇ ਮੌਜੂਦਾ ਅਤੇ ਸਾਬਕਾ AAFSC ਸਟਾਫ ਸ਼ਾਮਲ ਹਨ।
ਇਹਨਾਂ ਮੁੱਦਿਆਂ 'ਤੇ ਹਮੇਸ਼ਾ ਇਸਲਾਮੋਫੋਬੀਆ ਜਾਂ ਜੰਗ ਵਾਂਗ ਧਿਆਨ ਨਹੀਂ ਦਿੱਤਾ ਜਾਂਦਾ, ਪਰ ਇਹ ਇਸ ਦੇਸ਼ ਵਿੱਚ ਅਰਬ ਅਮਰੀਕੀਆਂ ਦੇ ਆਮ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਨ।
ਇਨ੍ਹਾਂ ਸਭ ਦੇ ਬਾਵਜੂਦ, ਅਰਬ ਅਮਰੀਕੀ ਹੋਰ ਵੀ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਅਸੀਂ ਸਥਾਨਕ ਅਤੇ ਰਾਸ਼ਟਰੀ ਪੱਧਰ 'ਤੇ ਆਪਣੀਆਂ ਆਵਾਜ਼ਾਂ ਬੁਲੰਦ ਕਰ ਰਹੇ ਹਾਂ ਅਤੇ ਸੰਗਠਿਤ ਹੋ ਰਹੇ ਹਾਂ। ਜੂਨ ਵਿੱਚ, ਮੈਂ ਅਰਬ ਅਮਰੀਕਨ ਐਡਵੋਕੇਸੀ ਡੇਅ ਲਈ Washington, D.C. 'ਤੇ ਦੌਰੇ 'ਤੇ ਜਾ ਰਹੇ National Network for Arab American Communities (ਨੈਸ਼ਨਲ ਨੈੱਟਵਰਕ ਫਾਰ ਅਰਬ ਅਮਰੀਕਨ ਕਮਿਊਨਿਟੀਜ਼) ਦੇ ਵਫ਼ਦ ਦਾ ਹਿੱਸਾ ਹੋਵਾਂਗਾ। ਅਗਲੇ ਹਫ਼ਤੇ, ਅਸੀਂ Emgage ਦੇ ਨਿਊਯਾਰਕ ਮੁਸਲਿਮ ਐਡਵੋਕੇਸੀ ਡੇਅ ਵਿੱਚ ਹਿੱਸਾ ਲਵਾਂਗੇ, ਜੋ ਕਿ ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕਰਨ, ਮੁੱਖ ਕਾਨੂੰਨ ਬਣਾਉਣ ਦੀ ਵਕਾਲਤ ਕਰਨ ਅਤੇ ਸਾਡੀ ਸਮੂਹਿਕ ਆਵਾਜ਼ ਨੂੰ ਬੁਲੰਦ ਕਰਨ ਦਾ ਇੱਕ ਵਧੀਆ ਮੌਕਾ ਹੋਵੇਗਾ।
ਇਹ ਸਿਰਫ਼ ਕੁਝ ਉਦਾਹਰਣਾਂ ਹਨ ਜੋ ਦਰਸਾਉਂਦੀਆਂ ਹਨ ਕਿ ਕਿਵੇਂ ਦੇਸ਼ ਭਰ ਦੇ ਅਰਬ ਅਮਰੀਕੀ ਸੰਗਠਨ ਸਮੂਹਿਕ ਤਾਕਤ ਬਣਾਉਣ ਲਈ ਇਕੱਠੇ ਹੋ ਰਹੇ ਹਨ, ਪਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਮਿਲਣਗੀਆਂ। ਅਰਬ ਅਮਰੀਕੀ ਇਹ ਸਮਝ ਰਹੇ ਹਨ ਕਿ ਚੁੱਪ ਰਹਿਣਾ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।
ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਇੱਕ ਵਾਰ ਫਿਰ ਅਰਬ ਅਤੇ ਮੁਸਲਿਮ ਅਮਰੀਕੀਆਂ ਪ੍ਰਤੀ ਬਹੁਤ ਜ਼ਿਆਦਾ ਮੁਸਲਿਮ ਵਿਰੋਧੀ ਨਫ਼ਰਤ ਅਤੇ ਕੱਟੜਤਾ ਵਿੱਚ ਵਾਧਾ ਹੁੰਦੇ ਦੇਖ ਰਹੇ ਹਾਂ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸਦੇ ਵਿਰੋਧ ਵਿੱਚ ਬੋਲੀਏ ਅਤੇ ਇਸ ਗੱਲਉੱਤਰ ਜ਼ੋਰ ਦੇਈਏ ਕਿ ਸਾਡੇ ਨਾਲ ਵੀ ਦੂਜੇ ਭਾਈਚਾਰਿਆਂ ਵਾਂਗ ਸਨਮਾਨ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ।
ਇਸ ਵੇਲੇ ਤੁਹਾਡੇ ਭਾਈਚਾਰੇ ਵਿੱਚ ਨੌਜਵਾਨ ਦੀ ਕੀ ਭੂਮਿਕਾ ਹੈ? ਉਹ ਨਾਗਰਿਕ ਸ਼ਮੂਲੀਅਤ, ਪਛਾਣ, ਜਾਂ ਨਿਊਯਾਰਕ ਸ਼ਹਿਰ ਦੇ ਭਵਿੱਖ ਬਾਰੇ ਕੀ ਸੋਚਦੇ ਹਨ?
ਮੇਰੇ ਵਿਚਾਰ ਵਿੱਚ, ਨੌਜਵਾਨਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਅਤੇ ਅੱਜ ਦੇ ਮੁੱਦਿਆਂ 'ਤੇ ਅਗਵਾਈ ਸੰਬੰਧੀ ਊਰਜਾਵਾਨ ਬਣਾਉਣ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ ਅਤੇ ਇਸ ਲਈ ਇਹ ਅੱਗੇ ਜਾ ਕੇ AAFSC ਦਾ ਮੁੱਖ ਫੋਕਸ ਬਣਿਆ ਰਹੇਗਾ। ਦਰਅਸਲ, ਅਸੀਂ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਜਾ ਰਹੇ ਹਾਂ।
ਇਹ ਮੇਰੇ ਲਈ ਬਹੁਤ ਨਿੱਜੀ ਹੈ। ਸਟੇਟਨ ਆਈਲੈਂਡ ਵਿੱਚ ਪਾਲਣ-ਪੌਸ਼ਣ ਹੋਇਆ ਹੋਣ ਕਰਕੇ, ਨੌਜਵਾਨ ਪ੍ਰੋਗਰਾਮ ਮੇਰੇ ਲਈ ਬਹੁਤ ਮਹੱਤਵਪੂਰਨ ਸਨ। ਉਹ ਖੇਡਾਂ ਤੋਂ ਕਿਤੇ ਵੱਧ ਸਨ। ਮੈਂ ਹਰ ਰੋਜ਼ ਬਾਸਕਟਬਾਲ ਖੇਡਣ ਜਾਂਦਾ ਸੀ, ਪਰ ਮੈਂ ਅਗਵਾਈ, ਦੂਜਿਆਂ ਨਾਲ ਸਕਾਰਾਤਮਕ ਤਰੀਕਿਆਂ ਨਾਲ ਕਿਵੇਂ ਜੁੜਨਾ ਹੈ ਬਾਰੇ ਵੀ ਸਿਖਿਆ, ਸਲਾਹਕਾਰਾਂ ਤੋਂ ਮੈਂਟਰਸ਼ਿਪ ਲਈ ਅਤੇ ਉਨ੍ਹਾਂ ਥਾਵਾਂ 'ਤੇ ਗਿਆ ਜਿਨ੍ਹਾਂ 'ਤੇ ਮੈਂ ਉਨ੍ਹਾਂ ਪ੍ਰੋਗਰਾਮਾਂ ਤੋਂ ਬਿਨਾਂ ਕਦੇ ਜਾਣ ਦਾ ਸੋਚ ਵੀ ਨਹੀਂ ਸਕਦਾ ਸੀ। ਇਹ ਮੇਰੀ ਵਚਨਬੱਧਤਾ ਬਣੀ ਰਹੀ ਕਿਉਂਕਿ ਮੈਂ ਪਬਲਿਕ ਪਾੱਲਿਸੀ ਅਤੇ ਕਾਨੂੰਨ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ, ਅਪਸਟੇਟ ਨਿਊਯਾਰਕ ਵਿੱਚ ਨੌਜਵਾਨਾਂ ਸੰਬੰਧੀ ਪ੍ਰੋਗਰਾਮਾਂ ਨਾਲ ਕੰਮ ਕੀਤਾ ਅਤੇ Washington, D.C. ਵਿੱਚ ਸਮਾਜਿਕ ਨਿਆਂ ਅਤੇ ਸ਼ਰਨਾਰਥੀ ਅਧਿਕਾਰਾਂ ਦੇ ਮੁੱਦਿਆਂ ਵਿੱਚ ਸ਼ਾਮਲ ਹੋਇਆ। ਇਹ USAID ਮਿਸ਼ਨ ਡਾਇਰੈਕਟਰ ਦੇ ਤੌਰ 'ਤੇ ਮੇਰੇ ਕੰਮ ਦੌਰਾਨ ਵੀ ਜਾਰੀ ਰਿਹਾ, ਜਦੋਂ ਮੈਂ ਦੁਨੀਆ ਭਰ ਦੇ ਦੇਸ਼ਾਂ ਵਿੱਚ, ਮੋਰੋਕੋ ਤੋਂ ਬੰਗਲਾਦੇਸ਼ ਅਤੇ ਫਿਲੀਪੀਨਜ਼ ਤੱਕ, ਨੌਜਵਾਨਾਂ ਨਾਲ ਕੰਮ ਕੀਤਾ।
ਸਾਨੂੰ ਇੱਕ ਅਜਿਹਾ ਮਾਹੌਲ ਤਿਆਰ ਕਰਨ ਦੀ ਲੋੜ ਹੈ ਜੋ ਨਾਗਰਿਕਾਂ ਨੂੰ ਲੰਬੇ ਸਮੇਂ ਲਈ, ਟਿਕਾਊ ਤਾਕਤ ਦੇਵੇ। ਇਹ ਸਿਰਫ਼ ਨੌਜਵਾਨਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਵਾਉਣ ਤੋਂ ਕਿਤੇ ਵੱਧ ਹੈ। ਨੌਜਵਾਨਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਵੇਖੇ ਜਾਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਸਸ਼ਕਤ ਮਹਿਸੂਸ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਇਸ ਵਿਸ਼ਵਾਸ ਦੀ ਲੋੜ ਹੈ ਕਿ ਉਹ ਉਨ੍ਹਾਂ ਹਿੱਤਾਂ ਨੂੰ ਚੁਣੌਤੀ ਦੇ ਸਕਦੇ ਹਨ ਜੋ ਉਨ੍ਹਾਂ ਦੇ ਆਪਣੇ ਹਿੱਤਾਂ ਨਾਲ ਮੇਲ ਨਹੀਂ ਖਾਂਦੇ। ਅਤੇ ਉਹਨਾਂ ਨੂੰ ਸਾਡੇ ਵਰਗੇ ਭਰੋਸੇਮੰਦ ਸੰਗਠਨਾਂ ਦੀ ਲੋੜ ਹੈ ਜੋ ਉਹਨਾਂ ਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਬਿਹਤਰ ਭਵਿੱਖ ਦੇ ਸਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ, ਜਿਸ ਵਿੱਚ ਹਰ ਇੱਕ ਲਈ ਉਮੀਦ ਅਤੇ ਸੰਭਾਵਨਾ ਹੋਵੇ, ਨਾ ਕਿ ਸਿਰਫ਼ ਰੋਜ਼ਾਨਾ ਦੇ ਸੰਕਟਾਂ ਦਾ ਹੱਲ ਲੱਭਣਾ।
ਮੈਨੂੰ ਇਹ ਗੱਲ ਬਹੁਤ ਹੈਰਾਨੀਜਨਕ ਲੱਗਦੀ ਹੈ ਕਿ ਜਦੋਂ ਅਸੀਂ ਆਪਣੇ ਨੌਜਵਾਨਾਂ ਨੂੰ ਪੁੱਛਦੇ ਹਾਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ, ਤਾਂ ਉਹ ਸਮੱਸਿਆਵਾਂ 'ਤੇ ਧਿਆਨ ਨਹੀਂ ਦਿੰਦੇ, ਜਦਕਿ ਅਸਲ ਵਿੱਚ ਸਾਰੇ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹ ਇਸ ਵਿਹਾਰਕ ਸਵਾਲ 'ਤੇ ਸਿੱਧੇ ਪਹੁੰਚ ਜਾਂਦੇ ਹਨ ਕਿ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਇੱਕ ਬਿਹਤਰ ਜੀਵਨ ਕਿਵੇਂ ਬਣਾਇਆ ਜਾਵੇ। ਉਹ ਜਾਣਨਾ ਚਾਹੁੰਦੇ ਹਨ ਕਿ ਇੱਕ ਪਰਿਵਾਰਕ ਛੋਟੇ ਕਾਰੋਬਾਰ ਨੂੰ ਕਿਵੇਂ ਵਧਾਉਣਾ ਹੈ, ਜਿਸਦਾ ਮਤਲਬ ਹੈ ਕਿ ਉਹਨਾਂ ਨੂੰ ਵਿੱਤੀ ਸਾਖਰਤਾ ਦੀ ਲੋੜ ਹੈ। ਉਹ ਇਹ ਸਮਝਣਾ ਚਾਹੁੰਦੇ ਹਨ ਕਿ ਉਹ ਜੋ ਥੋੜ੍ਹੀ ਜਿਹੀ ਰਕਮ ਬਚਾ ਸਕੇ ਹਨ, ਉਸਨੂੰ ਕਿਵੇਂ ਨਿਵੇਸ਼ ਕਰਨਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਉਹ ਚੁਣੇ ਗਏ ਅਧਿਕਾਰੀਆਂ ਨਾਲ ਕਿਵੇਂ ਇੰਟਰਨਸ਼ਿਪ ਕਰ ਸਕਦੇ ਹਨ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਮੇਲ ਖਾਂਦੀਆਂ ਹਨ ਤਾਂ ਜੋ ਉਹ ਇਹ ਸਮਝ ਸਕਣ ਕਿ ਸਿਆਸਤ ਅਤੇ ਬਦਲਾਅ ਅੰਦਰੋਂ ਕਿਵੇਂ ਕੰਮ ਕਰਦੇ ਹਨ।
ਇਹ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਸਾਧਨਾਂ ਨਾਲ ਲੈਸ ਕਰਨ, ਉਨ੍ਹਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਸ਼ਕਤ ਬਣਾਉਣ, ਅਤੇ ਆਪਣੇਪਣ ਦੀ ਭਾਵਨਾ ਨੂੰ ਪੱਕਾ ਕਰਨ ਦਾ ਇੱਕ ਮਹੱਤਵਪੂਰਨ ਪਲ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਇਹ ਜਾਣ ਲੈਣ ਕਿ ਉਨ੍ਹਾਂ ਕੋਲ ਆਪਣਾ ਭਵਿੱਖ ਖ਼ੁਦ ਬਣਾਉਣ ਦਾ ਹੱਕ ਅਤੇ ਯੋਗਤਾ ਦੋਵੇਂ ਹਨ।
ਤੁਸੀਂ ਅਰਬ ਅਮਰੀਕੀ ਨਿਊਯਾਰਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਬਾਰੇ ਕੀ ਸੁਨੇਹਾ ਦੇਣਾ ਚਾਹੋਗੇ?
ਹੁਣ ਏਕਤਾ, ਸਮਰਥਨ ਅਤੇ ਕਾਰਵਾਈ ਕਰਨ ਦਾ ਸਮਾਂ ਹੈ। ਸਾਨੂੰ ਆਪਣੀ ਸਮੂਹਿਕ ਆਵਾਜ਼ ਦੀ ਤਾਕਤ ਵਿੱਚ ਵਿਸ਼ਵਾਸ ਕਰਨਾ ਹੋਵੇਗਾ ਅਤੇ ਇਸਨੂੰ ਆਪਣੇ ਆਲੇ-ਦੁਆਲੇ ਦੇ ਸੰਗਠਨਾਂ ਇਸ ਨੂੰ ਮਜ਼ਬੂਤ ਕਰਨਾ ਹੋਵੇਗਾ।ਅਸੀਂ ਨਿਊਯਾਰਕ ਦੀ ਅਰਬ-ਅਮਰੀਕਨ ਐਸੋਸੀਏਸ਼ਨ ਤੋਂ ਪ੍ਰੇਰਿਤ ਹਾਂ ਜੋ ਆਪਣੇ ਭਾਈਚਾਰੇ ਨੂੰ ਨਫ਼ਰਤ ਵਿਰੁੱਧ ਬੋਲਣ ਲਈ ਲਾਮਬੰਦ ਕਰ ਰਹੀ ਹੈ। ਅਸੀਂ Malikah (ਮਲਿਕਾ) ਦਾ ਸਮਰਥਨ ਕਰ ਰਹੇ ਹਾਂ ਜੋ ਇੱਕ MENA ਇਕੁਇਟੀ ਬਿੱਲ ਨੂੰ ਅੱਗੇ ਲਿਜਾ ਰਹੀ ਹੈ ਤਾਂ ਜੋ ਰਾਜ ਫੰਡਿੰਗ ਉਨ੍ਹਾਂ ਸੰਗਠਨਾਂ ਨੂੰ ਮਿਲ ਸਕੇ, ਜਿਨ੍ਹਾਂ ਕੋਲ ਸਾਡੇ ਭਾਈਚਾਰਿਆਂ ਦੀ ਬਿਹਤਰ ਸੇਵਾ ਕਰਨ ਲਈ ਸੱਭਿਆਚਾਰਕ ਯੋਗਤਾ ਹੈ। ਅਸੀਂ Emgage ਨਾਲ ਭਾਈਵਾਲੀ ਕਰ ਰਹੇ ਹਾਂ ਜੋ ਸ਼ਹਿਰ ਅਤੇ ਰਾਜ ਦੇ ਸਰਕਾਰੀ, ਅਖ਼ਤਿਆਰਪ੍ਰਾਪਤ ਨਾਲ ਇਮਾਨਦਾਰ ਗੱਲਬਾਤ ਲਈ ਸਥਾਨਕ ਮੁਸਲਿਮ ਆਗੂਆਂ ਨੂੰ ਇਕੱਠੇ ਕਰ ਰਿਹਾ ਹੈ।ਸਾਨੂੰ ਮਾਣ ਹੈ ਕਿ ਅਸੀਂ ਨਿਊਯਾਰਕ ਇਮੀਗ੍ਰੇਸ਼ਨ ਗੱਠਜੋੜ ਦੇ ਮੈਂਬਰ ਹਾਂ, ਜੋ ਪ੍ਰਵਾਸੀ ਨਿਊਯਾਰਕ ਵਾਸੀਆਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨ ਵਾਲੀਆਂ ਮਹੱਤਵਾਕਾਂਖੀ ਅਤੇ ਜ਼ਰੂਰੀ ਵਿਧਾਨਕ ਤਰਜੀਹਾਂ ਨੂੰ ਅੱਗੇ ਵਧਾ ਰਹੇ ਹਨ।ਅਸੀਂ ਨੈਸ਼ਨਲ ਨੈੱਟਵਰਕ ਫਾਰ ਅਰਬ ਅਮਰੀਕਨ ਕਮਿਊਨਿਟੀਜ਼ ਅਤੇ MENA NY Coalition (ਨਿਊਯਾਰਕ ਗੱਠਜੋੜ) ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਵੱਡੀਆਂ ਵਿਧਾਨਕ ਜਿੱਤਾਂ ਹਾਸਲ ਕੀਤੀਆਂ ਹਨ ਜੋ ਇਹ ਯਕੀਨੀ ਬਣਾਉਂਦੀਆਂ ਹਨ ਕਿ ਸਾਡੇ ਭਾਈਚਾਰਿਆਂ ਨੂੰ ਸ਼ਹਿਰ, ਰਾਜ ਅਤੇ ਸਥਾਨਕ ਡੇਟਾ ਵਿੱਚ ਸ਼ਾਮਲ ਕੀਤਾ ਜਾਵੇ।
ਇਸ ਸੰਘਰਸ਼ ਵਿੱਚ ਇਹਨਾਂ ਅਤੇ ਅਣਗਿਣਤ ਹੋਰ ਸੰਗਠਨਾਂ ਦੇ ਨਾਲ ਮਿਲ ਕੇ ਹੀ ਅਸੀਂ ਉਸ ਭਵਿੱਖ ਨੂੰ ਸਾਕਾਰ ਕਰ ਸਕਦੇ ਹਾਂ ਜਿਸਦੀ ਅਸੀਂ ਕਲਪਨਾ ਕਰਦੇ ਹਾਂ: ਜਿੱਥੇ ਸਾਡੇ ਭਾਈਚਾਰੇ ਵਿੱਚ ਸਾਰਿਆਂ ਕੋਲ ਸੁਰੱਖਿਆ, ਬਰਾਬਰੀ ਅਤੇ ਸਫਲ ਹੋਣ ਦੇ ਮੌਕੇ ਹੋਣ।
ਸਾਡੇ ਨਾਲ ਇਹ ਕੰਮ ਕਰ ਰਹੇ ਅਰਬ ਅਮਰੀਕੀ ਨਿਊਯਾਰਕ ਵਾਸੀਆਂ ਨੂੰ: ਧੰਨਵਾਦ। ਜਿਹੜੇ ਲੋਕ ਹੋਰ ਜ਼ਿਆਦਾ ਸ਼ਮੂਲੀਅਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸਾਡੇ ਨਾਲ ਜੁੜਨ ਦੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ। AAFSC ਅਤੇ ਸਾਡੇ ਕਿਸੇ ਵੀ ਭਾਈਵਾਲ ਸੰਗਠਨ ਨਾਲ ਜੁੜੋ। ਆਪਣੀ ਅਵਾਜ਼ ਸੁਣਾਓ।ਕਾਰਵਾਈ ਕਰੋ। ਸਾਡੇ ਨਾਲ ਜੁੜੋ।
ਭਾਸ਼ਾ ਪਹੁੰਚ, ਇਹ ਯਕੀਨੀ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕਿ ਸਾਰੇ ਨਿਊਯਾਰਕ ਵਾਸੀ ਸਾਡੇ ਲੋਕਰਾਜ ਵਿੱਚ ਹਿੱਸਾ ਲੈ ਸਕਣ। ਨਾਗਰਿਕ ਸ਼ਮੂਲੀਅਤ ਬਾਰੇ ਸੋਚਦੇ ਹੋਏ ਤੁਹਾਡੇ ਮਨ ਵਿੱਚ, ਅਰਬੀ (ਜਾਂ ਹੋਰ ਭਾਸ਼ਾ) ਦਾ ਕਿਹੜਾ ਸ਼ਬਦ, ਵਾਕਾਂਸ਼ ਜਾਂ ਵਿਚਾਰ ਆਉਂਦਾ ਹੈ? ਤੁਹਾਡੇ ਲਈ ਇਸਦਾ ਕੀ ਮਤਲਬ ਹੈ?
ਮੈਨੂੰ ਸਾਡੇ ਬਾਰੇ ਇੱਕ ਬਹੁਤ ਹੀ ਸ਼ਾਨਦਾਰ ਅੰਕੜੇ ਬਾਰੇ ਗੱਲ ਕਰਨਾ ਪਸੰਦ ਹੈ: ਸਾਡਾ AAFSC ਸਟਾਫ 24 ਭਾਸ਼ਾਵਾਂ ਬੋਲਦਾ ਹੈ, ਜਿਸ ਵਿੱਚ ਲਗਭਗ ਇੱਕ ਚੌਥਾਈ ਅਰਬੀ ਬੋਲਦੇ ਹਨ। ਨਾਗਰਿਕ ਸ਼ਮੂਲੀਅਤ ਇੱਕ ਵਿਆਪਕ, ਸੰਖੇਪ ਸ਼ਬਦ ਲੱਗ ਸਕਦੀ ਹੈ, ਪਰ ਬੁਨਿਆਦੀ ਤੌਰ 'ਤੇ ਇਹ ਭਾਗੀਦਾਰੀ ਅਤੇ ਆਪਣੇਪਣ ਬਾਰੇ ਹੈ।
ਅਰਬੀ ਸ਼ਬਦ ਜੋ ਮਨ ਵਿੱਚ ਆਉਂਦਾ ਹੈ ਉਹ ਹੈ مشاركة (ਮੁਸ਼ਰਕਾ) -- ਭਾਗੀਦਾਰੀ। ਇਹ ਸ਼ਬਦ ਇਸਦੇ ਅੰਗਰੇਜ਼ੀ ਅਨੁਵਾਦ ਨਾਲੋਂ ਕਿਤੇ ਜ਼ਿਆਦਾ ਮਹੱਤਵ ਦਰਸਾਉਂਦਾ ਹੈ। ਇਹ ਸਿਰਫ਼ ਸਿਆਸੀ ਕਾਰਵਾਈ ਦੀ ਗੱਲ ਨਹੀਂ ਕਰਦਾ, ਸਗੋਂ ਭਾਈਚਾਰਕ ਕਾਰਵਾਈ ਦੀ ਗੱਲ ਕਰਦਾ ਹੈ: ਆਪਣੇ ਗੁਆਂਢੀਆਂ, ਆਪਣੇ ਬਲਾਕ, ਆਪਣੇ ਸ਼ਹਿਰ, ਆਪਣੇ ਦੇਸ਼ ਲਈ ਖੜ੍ਹਨਾ। ਇਹ ਅਰਬ ਭਾਈਚਾਰਿਆਂ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਸੱਭਿਆਚਾਰਕ ਮੁੱਲ ਨੂੰ ਦਰਸਾਉਂਦਾ ਹੈ ਕਿ ਭਾਈਚਾਰੇ ਨੂੰ ਉੱਚਾ ਚੁੱਕ ਕੇ, ਤੁਸੀਂ ਆਪਣੇ ਆਪ ਨੂੰ ਉੱਚਾ ਚੁੱਕਦੇ ਹੋ।
ਅਰਬ ਅਮਰੀਕੀ ਨਿਊਯਾਰਕ ਵਾਸੀਆਂ ਲਈ, ਇਹ ਸਮਾਂ ਹੈ ਆਪਣੀ ਵਿਰਾਸਤ 'ਤੇ ਮਾਣ ਕਰਨਾ ਅਤੇ ਇਹ ਮੰਨਣਾ ਕਿ ਨਿਊਯਾਰਕ ਸ਼ਹਿਰ ਸਾਡੇ ਸਮੇਤ ਅਣਗਿਣਤ ਸਭਿਆਚਾਰਾਂ ਦੇ ਯੋਗਦਾਨ ਨਾਲ ਬਣਿਆ ਹੈ। ਇਹ ਸਾਡੀ ਸਮੂਹਿਕ ਆਵਾਜ਼ ਦੀ ਵਰਤੋਂ ਬਾਰੇ ਹੈ, ਮੁਸ਼ਾਰਕਾ , ਸ਼ਹਿਰ ਦੇ ਸਮਾਜਕ, ਸੱਭਿਆਚਾਰਕ ਅਤੇ ਆਰਥਿਕ ਤਾਣੇ-ਬਾਣੇ ਵਿੱਚ ਸਾਡੀ ਭੂਮਿਕਾ ਦੀ ਪੁਸ਼ਟੀ ਕੀਤੀ ਜਾ ਸਕੇ।
For Arab American New Yorkers, it means taking pride in our heritage and recognizing that NYC is built on the contributions of myriad cultures, including ours. It’s about using our collective voice, our ਮੁਸ਼ਾਰਕਾ , to affirm our role in the social, cultural, and economic fabric of the city.