5ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ NYC ਵੋਟਰਾਂ ਨੂੰ ਵੋਟ-ਪਰਚੀ 'ਤੇ ਛੇ ਤਜਵੀਜਾਂ ਵਾਲੀ ਵੋਟ-ਪਰਚੀ ਵੇਖਣ ਨੂੰ ਮਿਲੇਗੀ। ਤੁਹਾਨੂੰ ਟੈਕਸਟ ਮਿਲ ਸਕਦੀ ਹੈ, ਜੋ ਹੇਠਾਂ ਦਿੱਤੀ ਹਰ ਇੱਕ ਤਜਵੀਜ਼ ਲਈ ਵੋਟ-ਪਰਚੀ 'ਤੇ ਨਜ਼ਰ ਆਏਗੀ।

ਚੋਣ ਵਿੱਚ ਜਾਣ ਤੋਂ ਪਹਿਲਾਂ NYC ਵੋਟਰਾਂ ਨੂੰ ਸਿੱਖਿਅਤ ਕਰਨ ਲਈ ਮਦਦ ਵਾਸਤੇ, ਅਸੀਂ ਆੱਨਲਾਈਨ ਵੋਟਰ ਗਾਈਡ ਵਿਚਲੀ ਹਰ ਇੱਕ ਤਜਵੀਜ਼ ਦੀ ਹਿਮਾਇਤ ਅਤੇ ਵਿਰੋਧ ਵਿੱਚ ਜਨਤਕ ਟਿੱਪਣੀਆਂ ਸ਼ਾਮਿਲ ਕਰਾਂਗੇ, ਜਿਸ ਨਾਲ ਵੋਟਰ ਨੂੰ ਹਰ ਮਸਲੇ ਦੇ ਦੋਵੇਂ ਪਹਿਲੂਆਂ ਬਾਰੇ ਦਲੀਲਾਂ ਵੇਖਣ ਨੂੰ ਮਿਲਣਗੀਆਂ। ਕਿਰਪਾ ਕਰਕੇ ਛੇਤੀ ਹੀ ਫਿਰ ਤੋਂ ਜਾਂਚ ਕਰੋ!

ਤਜਵੀਜ਼ ਵਾਲੀ ਵੋਟ-ਪਰਚੀ 1: ਰਾਜ ਦੇ ਹੱਕਾਂ ਬਾਰੇ ਬਿਲ ਵਿੱਚ ਕੁਝ ਸੁਰੱਖਿਆ ਪ੍ਰਬੰਧ ਸ਼ਾਮਿਲ ਕੀਤੇ ਗਏ ਹਨ

ਇਹ ਤਜਵੀਜ਼ ਰਾਜ ਸੰਵਿਧਾਨ ਦੇ ਬਿੱਲ ਵਿਚਲੇ ਨਸਲੀ-ਮੂਲ, ਮੂਲ, ਉਮਰ, ਅਪੰਗਤਾ (ਅਸਮਰੱਥਾ) ਅਤੇ ਸੈਕਸ — ਇਸ ਵਿੱਚ ਜਿਨਸੀ ਰੁਝਾਨ, ਲਿੰਗ-ਪਛਾਣ, ਗਰਭ-ਅਵਸਥਾ ਅਤੇ ਗਰਭ-ਅਵਸਥਾ ਦੇ ਨਤੀਜੇ ਸ਼ਾਮਿਲ ਹਨ, ਦੇ ਅਧਾਰ 'ਤੇ ਪੱਖਪਾਤ ਕਰਨ ਦੀ ਮਨਾਹੀ ਲਈ ਹੱਕਾਂ ਬਾਰੇ ਸੁਰੱਖਿਆ ਨੂੰ ਸ਼ਾਮਿਲ ਕਰਦੀ ਹੈ। ਇਹ ਤਜਵੀਜ਼ ਨਿਊਯਾਰਕ ਦੇ ਉਹਨਾਂ ਵਸਨੀਕਾਂ ਦੀ ਵੀ ਰਾਖੀ ਕਰੇਗੀ, ਜੋ ਉਸ ਅਧਾਰ 'ਤੇ ਹੁੰਦੇ ਪੱਖਪਾਤ ਤੋਂ ਅਜ਼ਾਦ ਹੋਕੇ ਬੱਚੇ ਦੀ ਪੈਦਾਇਸ਼ ਨਾਲ ਜੁੜੀ ਸਿਹਤ-ਸੰਭਾਲ ਤੱਕ ਪਹੁੰਚ ਚਾਹੁੰਦੇ ਹਨ।

ਤਜਵੀਜ਼ ਵਾਲੀ ਵੋਟ-ਪਰਚੀ 2: ਸਰਕਾਰੀ ਸੰਪਤੀ ਦੀ ਸਾਫ਼-ਸਫ਼ਾਈ ਕਰਨੀ

ਨਿਊਯਾਰਕ ਦੇ ਸਾਫ਼-ਸਫ਼ਾਈ ਬਾਰੇ ਵਿਭਾਗ (New York City Department of Sanitation, DSNY) ਨੂੰ ਸ਼ਹਿਰ ਵਿਚਲੀਆਂ ਸਾਰੀਆਂ ਸੰਪਤੀਆਂ ਨੂੰ ਸਾਫ਼-ਸੁਥਰਾ ਰੱਖਣ, ਇਸ ਵਿੱਚ ਪਾਰਕਾਂ ਅਤੇ ਹਾਈਵੇਅ ਦੇ ਵਿਚਕਾਰਲੇ ਹਿੱਸੇ ਸ਼ਾਮਿਲ ਹਨ ਅਤੇ ਉਹਨਾਂ ਥਾਵਾਂ 'ਤੇ ਨੇਮਾਂ ਦੀ ਪਾਲਣਾ ਕਰਨ ਲਈ ਸਟ੍ਰੀਟ ਵੈਂਡਰਾਂ ਨੂੰ ਜਵਾਬਦੇਹ ਬਣਾਉਣ ਲਈ ਵਿਭਾਗ ਨੂੰ ਵੱਧ ਅਖ਼ਤਿਆਰ ਦਿੱਤੇ ਜਾਣਗੇ। ਇਸ ਨਾਲ DSNY ਨੂੰ ਨਿਊਯਾਰਕ ਦੇ ਵਸਨੀਕਾਂ ਨੂੰ ਆਪਣਾ ਕੂੜਾ-ਕਚਰਾ ਇਕੱਠਾ ਕਰਕੇ ਬਾਹਰ ਕਿਵੇਂ ਰੱਖਣਾ ਚਾਹੀਦਾ ਹੈ, ਲਈ ਪਾਬੰਦ ਕਰਨ ਦੀ ਵੀ ਮੰਜ਼ੂਰੀ ਮਿਲ ਜਾਏਗੀ।

ਤਜਵੀਜ਼ ਵਾਲੀ ਵੋਟ-ਪਰਚੀ 3: ਤਜਵੀਜ਼ਸ਼ੁਦਾ ਕਾਨੂੰਨਾਂ ਦੀ ਲਾਗਤ ਦੇ ਵਾਧੂ ਆਮਦਨ-ਖ਼ਰਚੇ ਦਾ ਅੰਦਾਜ਼ਾ ਲਾਉਣਾ ਅਤੇ ਬਜਟ ਦੀਆਂ ਅੰਤਮ-ਤਾਰੀਖ਼ਾਂ ਅਪਡੇਟ ਕਰਨੀਆਂ

ਸਿਟੀ ਕੌਂਸਲ ਤਜਵੀਜ਼ਸ਼ੁਦਾ ਕਾਨੂੰਨਾਂ ਦੀ ਲਾਗਤ ਦਾ ਅੰਦਾਜ਼ਾ ਮੁਹੱਈਆ ਕਰਾਉਣ ਤੋਂ ਪਹਿਲਾਂ ਉਹਨਾਂ ਬਾਰੇ ਵੋਟਿੰਗ ਕਰਾਉਂਦੀ ਹੈ। ਇਸ ਤਜਵੀਜ਼ ਨਾਲ ਪ੍ਰਬੰਧ ਕਰਨ ਅਤੇ ਬਜਟ ਬਾਰੇ ਮੇਅਰ ਦੇ ਦਫ਼ਤਰ (Mayor’s Office of Management and Budget) ਨੂੰ ਤਜਵੀਜ਼ਸ਼ੁਦਾ ਕਾਨੂੰਨਾਂ ਲਈ ਆਪਣੀ ਖ਼ੁਦ ਦੀ ਲਾਗਤ ਦਾ ਅੰਦਾਜ਼ਾ ਮੁਹੱਈਆ ਕਰਨ ਦਾ ਮੌਕਾ ਮਿਲੇਗਾ ਅਤੇ ਤਜਵੀਜ਼ਸ਼ੁਦਾ ਕਾਨੂੰਨਾਂ ਬਾਰੇ ਪਬਲਿਕ ਸੁਣਵਾਈ ਤੋਂ ਪਹਿਲਾਂ ਕੌਂਸਲ ਨੂੰ ਆਪਣੀ ਲਾਗਤ ਦੇ ਅੰਦਾਜ਼ੇ ਛਪਵਾਉਣੇ ਪੈਂਦੇ ਹਨ। ਇਸ ਤਜਵੀਜ਼ ਹੇਠ ਕੌਂਸਲ ਨੂੰ ਤਜਵੀਜ਼ਸ਼ੁਦਾ ਕਾਨੂੰਨਾਂ ਬਾਰੇ ਪਬਲਿਕ ਸੁਣਵਾਈ ਕਰਾਉਣ ਜਾਂ ਵੋਟਾਂ ਤੋਂ ਪਹਿਲਾਂ ਮੇਅਰ ਦੇ ਦਫ਼ਤਰ ਨੂੰ ਰਸਮੀ ਤੌਰ 'ਤੇ ਦੱਸਣਾ ਪਏਗਾ। ਅਖ਼ੀਰ ਵਿੱਚ, ਇਹ ਤਜਵੀਜ਼ ਮੇਅਰ ਦੇ ਨਵੇਂ ਪ੍ਰਸ਼ਾਸਨ ਦੇ ਪਹਿਲੇ ਕੁਝ ਵਰ੍ਹਿਆਂ ਵਿੱਚ ਬਜਟ ਦੀਆਂ ਕੁਝ ਰਿਪੋਰਟਾਂ ਦੇ ਸਮੇਂ ਦੀ ਅੰਤਮ-ਤਾਰੀਖ਼ ਵਧਾਏਗੀ ਅਤੇ ਮੇਅਰ ਵਲੋਂ ਸਿਟੀ ਦਾ ਆਪਣਾ ਸਲਾਨਾ ਬਜਟ ਛਪਵਾਉਣ ਦੀ ਅੰਤਮ-ਤਾਰੀਖ਼ ਵਿੱਚ ਪੱਕੇ ਤੌਰ 'ਤੇ ਵਾਧਾ ਕਰੇਗੀ।

ਤਜਵੀਜ਼ ਵਾਲੀ ਵੋਟ-ਪਰਚੀ 4: ਜਨਤਕ ਸੁਰੱਖਿਆ ਕਾਨੂੰਨ ਬਾਰੇ ਵੋਟਾਂ ਪੈਣ ਤੋਂ ਪਹਿਲਾਂ ਹੋਰ ਨੋਟਿਸ ਅਤੇ ਸਮਾਂ

ਕੌਂਸਲ ਨੂੰ ਪੁਲਿਸ ਵਿਭਾਗ (Police Department), ਸੁਧਾਰ ਵਿਭਾਗ (Department of Correction) ਜਾਂ ਅੱਗ ਬੁਝਾਉਣ ਵਾਲੇ ਵਿਭਾਗ (Fire Department) 'ਤੇ ਅਸਰ ਪਾਉਣ ਵਾਲੇ ਜਨਤਕ ਸੁਰੱਖਿਆ ਕਾਨੂੰਨਾਂ ਬਾਰੇ ਵੋਟਿੰਗ ਕਰਨ ਤੋਂ ਪਹਿਲਾਂ 30 ਦਿਨ ਦਾ ਨੋਟਿਸ ਦੇਣਾ ਪਏਗਾ। ਇਸ ਦੌਰਾਨ, ਮੇਅਰ ਅਤੇ ਅਸਰ ਹੇਠਲੀਆਂ ਸਿਟੀ ਏਜੰਸੀਆਂ ਲੋਕਾਂ ਦੀ ਹੋਰ ਰਾਇ ਜਾਣਨ ਲਈ ਪਬਲਿਕ ਸੁਣਵਾਈਆਂ ਵੀ ਕਰ ਸਕਦੀਆਂ ਹਨ।

ਤਜਵੀਜ਼ ਵਾਲੀ ਵੋਟ-ਪਰਚੀ 5: ਕੈਪੀਟਲ ਪਲਾਨਿੰਗ

ਸਿਟੀ ਨੂੰ ਸ਼ਹਿਰ ਦੀਆਂ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਪੂੰਜੀਕਾਰੀਆਂ ਦੇ ਰੱਖ-ਰਖਾਅ ਦੀ ਲਾਗਤ ਦਾ ਮੁਲਾਂਕਣ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਮੁਲਾਂਕਣਾਂ ਨੂੰ ਕੈਪੀਟਲ ਪਲਾਨਿੰਗ ਦੀਆਂ ਰਿਪੋਰਟਾਂ ਵਿੱਚ ਛਾਪਣਾ ਚਾਹੀਦਾ ਹੈ।

ਤਜਵੀਜ਼ ਵਾਲੀ ਵੋਟ-ਪਰਚੀ 6: ਘੱਟ ਗਿਣਤੀ ਅਤੇ ਔਰਤਾਂ ਦੀ ਮਾਲਕੀ ਵਾਲਾ ਕਾਰੋਬਾਰੀ ਉੱਦਮ (MWBES), ਫ਼ਿਲਮ ਦੇ ਪਰਮਿਟ ਅਤੇ ਪੁਰਾਣੀਆਂ ਲਿਖਤਾਂ ਬਾਰੇ ਜਾਇਜ਼ਾ ਬੋਰਡ

ਇਹ ਤਜਵੀਜ਼ MWBEs ਦੀ ਮਦਦ ਕਰਨ ਲਈ ਇੱਕ ਨਵੀਂ ਭੂਮਿਕਾ ਤਿਆਰ ਕਰੇਗੀ, ਇਸ ਨਾਲ ਮੇਅਰ ਨੂੰ ਇਹ ਤੈਅ ਕਰਨ ਦੀ ਮੰਜ਼ੂਰੀ ਮਿਲੇਗੀ ਕਿ ਕਿਹੜੀ ਏਜੰਸੀ ਫ਼ਿਲਮ ਪਰਮਿਟ ਜਾਰੀ ਕਰਦੀ ਹੈ ਅਤੇ ਸ਼ਹਿਰ ਦੇ ਰਿਕਾੱਰਡਾਂ ਦਾ ਪ੍ਰਬੰਧ ਕਰਨ ਵਾਲੇ ਦੋ ਬੋਰਡਾਂ ਨੂੰ ਇੱਕ ਕਰ ਸਕੇਗਾ।

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 26 ਅਕਤੂਬਰ, 2024 - ਐਤਵਾਰ, 3 ਨਵੰਬਰ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 4 ਨਵੰਬਰ, 2024
  • ਚੋਣ-ਦਿਵਸ

    ਮੰਗਲਵਾਰ, 5 ਨਵੰਬਰ, 2024
  • ਅਗਾਊਂ ਡਾਕ/ਗੈਰਹਾਜ਼ਰ ਬੈਲਟ ਵਾਪਸ ਕਰਨ ਦੀ ਅੰਤਮ-ਤਾਰੀਖ਼

    ਮੰਗਲਵਾਰ, 5 ਨਵੰਬਰ, 2024