ਵੋਟ-ਪਰਚੀ ਉਤਲੇ ਦਫ਼ਤਰ
ਵੋਟ ਪੈਣ ਦੀਆਂ ਥਾਵਾਂ ਦੇ
ਤੁਹਾਡਾ ਪਤਾ ਨਿਊਯਾਰਕ ਤੋਂ ਬਾਹਰ ਦਾ ਹੈ।ਤੁਸੀਂ USAGov ਤੋਂ ਆਪਣੀ ਸਟੇਟ ਲਈ ਚੋਣ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।USAGov ਦੀ ਵੈਬਸਾਈਟ 'ਤੇ ਜਾਓ।
ਤੁਹਾਡਾ ਪਤਾ ਨਿਊਯਾਰਕ ਸਿਟੀ ਤੋਂ ਬਾਹਰ ਦਾ ਹੈ। ਤੁਸੀਂ ਨਿਊਯਾਰਕ ਸਟੇਟ ਚੋਣ ਬੋਰਡ (New York State Board of Elections) ਤੋਂ ਆਪਣੀ ਕਾਉਂਟੀ ਲਈ ਚੋਣ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨਿਊਯਾਰਕ ਸਟੇਟ ਚੋਣ ਬੋਰਡ (New York State Board of Elections) ਦੀ ਵੈਬਸਾਈਟ 'ਤੇ ਜਾਓ.
ਤੁਹਾਡੀ ਵੋਟਿੰਗ ਡਿਸਟ੍ਰਿਕਟ ਹੇਠਾਂ ਦਿੱਤੇ ਅਨੁਸਾਰ ਹਨ:
ਮੇਅਰ
ਮੇਅਰ ਸਾਡੀ ਸਿਟੀ ਦੀ ਸਰਕਾਰ ਦਾ ਆਗੂ ਹੁੰਦਾ ਹੈ। ਇਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ। ਇਹ ਸਿਟੀ ਦਾ ਬਜਟ ਪੇਸ਼ ਕਰਦੇ ਹਨ, ਸਿਟੀ ਕੌਂਸਲ ਵੱਲੋਂ ਪਾਸ ਕੀਤੇ ਗਏ ਬਿੱਲਾਂ 'ਤੇ ਦਸਤਖਤ ਕਰਦੇ ਹਨ ਜਾਂ ਵੀਟੋ ਲਗਾਉਂਦੇ ਹਨ, ਸਿਟੀ ਏਜੰਸੀਆਂ ਲਈ ਆਗੂਆਂ ਦੀ ਨਿਯੁਕਤੀ ਕਰਦੇ ਹਨ, ਇਸ ਵਿੱਚ ਸਕੂਲ ਦੇ ਚਾਂਸਲਰ ਅਤੇ ਪੁਲਿਸ ਕਮਿਸ਼ਨਰ ਵੀ ਸ਼ਾਮਲ ਹਨ, ਸਿਟੀ ਏਜੰਸੀਆਂ ਲਈ ਤਰਜੀਹਾਂ ਅਤੇ ਪਾੱਲਿਸੀ ਨਿਰਧਾਰਤ ਕਰਦੇ ਹਨ, ਸਿਟੀ ਦੀ ਜ਼ਮੀਨ ਦਾ ਪ੍ਰਬੰਧਨ ਕਰਦੇ ਹਨ, ਕਿਫ਼ਾਇਤੀ ਹਾਉਸਿੰਗ, ਜਨਤਕ ਪਾਰਕਾਂ ਅਤੇ ਸੜਕਾਂ ਦੀ ਸਫਾਈ ਲਈ ਢੁੱਕਵੇਂ ਕੰਮ ਕਰਦੇ ਹਨ।
ਉਮੀਦਵਾਰਾਂ ਨੂੰ ਮਿਲੋ
ਸਰਕਾਰੀ ਵਕੀਲ
ਸਰਕਾਰੀ ਵਕੀਲ, ਨਿਊਯਾੱਰਕ ਸਿਟੀ ਕੌਂਸਲ ਦਾ ਇੱਕ ਗ਼ੈਰ-ਵੋਟਿੰਗ ਮੈਂਬਰ ਹੁੰਦਾ ਹੈ। ਇਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ। ਜੇ ਮੇਅਰ ਦਫ਼ਤਰ ਵਿੱਚ ਆਪਣਾ ਅਹੁਦਾ ਛੱਡਦਾ ਹੈ, ਤਾਂ ਸਰਕਾਰੀ ਵਕੀਲ ਇੱਕ ਵਿਸ਼ੇਸ਼ ਚੋਣ ਹੋਣ ਤੱਕ ਮੇਅਰ ਵਜੋਂ ਕੰਮ ਸੰਭਾਲਦਾ ਹੈ। ਇਹ ਸਿਟੀ ਕੌਂਸਲ ਵਿੱਚ ਬਿੱਲ ਪੇਸ਼ ਕਰਦੇ ਹਨ ਅਤੇ ਸਹਿ-ਪ੍ਰਬੰਧ ਕਰਦੇ ਹਨ, ਸਿਟੀ ਏਜੰਸੀਆਂ ਲਈ ਨਿਗਰਾਨੀ ਕਰਦੇ ਹਨ ਅਤੇ ਸਿਟੀ ਦੀਆਂ ਸੇਵਾਵਾਂ ਬਾਰੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਦੇ ਹਨ।
ਉਮੀਦਵਾਰਾਂ ਨੂੰ ਮਿਲੋ
ਕੰਪਟ੍ਰੋਲਰ
ਕੰਪਟ੍ਰੋਲਰ, ਸਿਟੀ ਦੇ ਵਿੱਤ ਦਾ ਪ੍ਰਬੰਧ ਕਰਦਾ ਹੈ ਅਤੇ ਸਿਟੀ ਦੀ ਵਿੱਤੀ ਸਥਿਤੀ ਦੀ ਬਿਹਤਰੀ ਨੂੰ ਯਕੀਨੀ ਬਣਾਉਂਦਾ ਹੈ। ਇਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ। ਇਹ ਸਿਟੀ ਏਜੰਸੀਆਂ ਅਤੇ ਇਕਰਾਰਨਾਮਿਆਂ ਦਾ ਆੱਡਿਟ ਕਰਦੇ ਹਨ, ਇਕਰਾਰਨਾਮਿਆਂ ਵਿੱਚ ਹੁੰਦੇ ਗਲਤ ਕੰਮ ਰੋਕਦੇ ਹਨ, ਬਜਟ ਅਤੇ ਸਿਟੀ ਨਿਵੇਸ਼ ਜਿਵੇਂ ਕਿ ਟ੍ਰਸਟ ਅਤੇ ਪੈਨਸ਼ਨ ਫੰਡ, ਅਤੇ ਬਾਂਡ ਦਾ ਪ੍ਰਬੰਧ ਕਰਦੇ ਹਨ, ਅਤੇ ਸਿਟੀ ਦੀ ਵਿੱਤੀ ਸਥਿਤੀ 'ਤੇ ਮੇਅਰ ਅਤੇ ਸਿਟੀ ਕੌਂਸਲ ਨੂੰ ਸਲਾਹ ਦਿੰਦੇ ਹਨ।
ਉਮੀਦਵਾਰਾਂ ਨੂੰ ਮਿਲੋ
ਬਰੋ ਪ੍ਰਧਾਨ
ਬਰੋ ਦਾ ਪ੍ਰਧਾਨ, ਆਪਣੀ ਬਰੋ ਲਈ ਵਕੀਲ/ਹਿਮਾਇਤੀ ਵਜੋਂ ਕੰਮ ਕਰਦਾ ਹੈ। ਇਹ 4 ਸਾਲ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ। ਇਹ ਸਾਲਾਨਾ ਬਜਟ 'ਤੇ ਮੇਅਰ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਸਥਾਨਕ ਸੰਸਥਾਵਾਂ ਨੂੰ ਗ੍ਰਾਂਟਾਂ ਦਿੰਦੇ ਹਨ, ਰੀਜ਼ੋਨਿੰਗ (ਮੁੜ-ਖੇਤਰਬੱਧ) ਬਾਰੇ ਸਲਾਹ ਦਿੰਦੇ ਹਨ, ਅਤੇ ਸਿਟੀ ਪਲਾਨਿੰਗ ਕਮਿਸ਼ਨ ਅਤੇ ਭਾਈਚਾਰੇ ਬਾਰੇ ਬੋਰਡ ਲਈ ਨੁਮਾਇੰਦੇ ਨਿਯੁਕਤ ਕਰਦੇ ਹਨ।
ਉਮੀਦਵਾਰਾਂ ਨੂੰ ਮਿਲੋ
ਸਿਟੀ ਕੌਂਸਲ
ਸਿਟੀ ਕੌਂਸਲ, ਨਿਊਯਾੱਰਕ ਸਿਟੀ ਦੀ ਸਰਕਾਰ ਦੀ ਵਿਧਾਨਕ, ਜਾਂ ਕਾਨੂੰਨ ਬਣਾਉਣ ਵਾਲੀ ਸ਼ਾਖਾ ਹੈ। ਇਸ ਦੇ 51 ਮੈਂਬਰ ਹੁੰਦੇ ਹਨ। ਕੌਂਸਲ ਮੈਂਬਰ 4 ਸਾਲਾਂ ਲਈ (ਲਗਾਤਾਰ 2 ਮਿਆਦਾਂ ਤੱਕ) ਸੇਵਾ ਦਿੰਦੇ ਹਨ। ਇਹ ਬਿੱਲ ਪੇਸ਼ ਕਰਦੇ ਹਨ ਅਤੇ ਲਈ ਵੋਟ ਦਿੰਦੇ ਹਨ, ਸਿਟੀ ਦੇ ਬਜਟ ਬਾਰੇ ਗੱਲਬਾਤ ਕਰਦੇ ਅਤੇ ਮੰਜ਼ੂਰੀ ਦਿੰਦੇ ਹਨ, ਸਿਟੀ ਏਜੰਸੀਆਂ ਦੀ ਨਿਗਰਾਨੀ ਕਰਦੇ ਹਨ, ਅਤੇ ਸਿਟੀ ਦੇ ਵਾਧੇ ਅਤੇ ਵਿਕਾਸ ਲਈ ਫ਼ੈੈਸਲੇ ਲੈਂਦੇ ਹਨ।
ਉਮੀਦਵਾਰਾਂ ਨੂੰ ਮਿਲੋ
ਡਿਸਟ੍ਰਿਕਟ ਅਟਾੱਰਨੀ
ਡਿਸਟ੍ਰਿਕਟ ਅਟਾੱਰਨੀ, ਆਪਣੀ ਕਾਉਂਟੀ ਲਈ ਪ੍ਰਮੁੱਖ ਵਕੀਲ ਹੈ। ਉਹ 4 ਸਾਲਾਂ ਲਈ ਸੇਵਾ ਦਿੰਦੇ ਹਨ। ਮਿਆਦ ਦੀ ਕੋਈ ਸੀਮਾ ਨਹੀਂ ਹੈ। ਇਹ ਫ਼ੈਸਲਾ ਕਰਦਾ ਹੈ ਕਿ ਕਿਹੜੇ ਮਾਮਲਿਆਂ ਵਿੱਚ ਮੁਕੱਦਮਾ (ਕਿਹੜੇ ਮਾਮਲਿਆਂ ਵਿੱਚ ਨਹੀਂ) ਚਲਾਉਣਾ ਹੈ, ਸਾਰੇ ਅਪਰਾਧਿਕ ਮੁਕੱਦਮਿਆਂ ਦੀ ਨਿਗਰਾਨੀ ਕਰਦਾ ਹੈ, ਅਤੇ ਅਪਰਾਧਿਕ ਆਚਰਣ ਦੀ ਜਾਂਚ ਅਤੇ ਮੁਕੱਦਮਾ ਚਲਾਉਂਦਾ ਹੈ।
ਉਮੀਦਵਾਰਾਂ ਨੂੰ ਮਿਲੋ
ਤੁਹਾਡੀ ਵੋਟਿੰਗ ਡਿਸਟ੍ਰਿਕਟ ਵਿੱਚ ਕੋਈ ਪ੍ਰਮੁੱਖ ਚੋਣਾਂ ਨਹੀਂ ਹਨ। ਕੁਝ ਡਿਸਟ੍ਰਿਕਟ ਵਿੱਚ ਪ੍ਰਾਇਮਰੀ ਲਈ ਵੋਟ-ਪਰਚੀ 'ਤੇ ਇੱਕ ਵੀ ਦਫ਼ਤਰ ਨਹੀਂ ਹੈ, ਕਿਉਂਕਿ ਇਹਨਾਂ ਡਿਸਟ੍ਰਿਕਟ ਵਿਚਲੇ ਉਮੀਦਵਾਰ ਆਪਣੀਆਂ ਸਿਆਸੀ ਪਾਰਟੀਆਂ ਦੇ ਅੰਦਰ ਬਿਨਾ ਮੁਕਾਬਲਾ ਚੋਣ ਲੜ ਰਹੇ ਹਨ। ਹਾਲਾਂਕਿ, ਫਿਰ ਵੀ ਤੁਹਾਡੀ ਵੋਟ-ਪਰਚੀ 'ਤੇ ਅਦਾਲਤੀ ਮੁਕਾਬਲੇ ਅਤੇ ਪਾਰਟੀ ਦੇ ਅਹੁਦੇ ਹੋ ਸਕਦੇ ਹਨ।
ਤੁਹਾਡੀ ਵੋਟ-ਪਰਚੀ 'ਤੇ ਹੋਰ ਮੁਕਾਬਲੇ
ਮੈਨਹੱਟਨ ਦੇ ਵੋਟਰ ਡਿਸਟ੍ਰਿਕਟ ਅਟਾਰਨੀ ਲਈ ਪ੍ਰਮੁੱਖ ਵਿੱਚ ਹਿੱਸਾ ਲੈਣਗੇ, ਅਤੇ ਉਸ ਚੋਣ ਵਿੱਚ ਸ਼ਾਮਲ ਉਮੀਦਵਾਰਾਂ ਬਾਰੇ ਜਾਣਕਾਰੀ ਦੇ ਨਾਲ ਜਲਦੀ ਹੀ ਇਸ ਗਾਈਡ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ।
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ
ਵੋਟਰ ਗਾਈਡ ਬਾਰੇ
ਇਹ NYC ਦੀ ਜੂਨ 2025 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਅਖ਼ਤਿਆਰਪ੍ਰਾਪਤ ਡਿਜੀਟਲ ਸੰਸਕਰਣ ਹੈ। ਇਸ ਗਾਈਡ ਵਿੱਚ ਸ਼ਾਮਲ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਕੋਲ ਜਮ੍ਹਾ ਕਰਵਾਈਆਂ ਗਈਆਂ ਸਨ, ਇਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਉਹਨਾਂ ਦੇ ਸਰਵੋਤਮ ਗਿਆਨ ਮੁਤਾਬਕ ਬਿਲਕੁਲ ਸਹੀ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਏ ਗਏ ਵਿਚਾਰ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ, ਜਿਹਨਾਂ ਦੇ ਨਾਂ ਦੀ ਪ੍ਰਕਾਸ਼ਨ ਸਮੇਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।