NYC ਮੇਅਰ ਬਹਿਸ — 22 ਅਕਤੂਬਰ ਨੂੰ ਸ਼ਾਮ 7 ਵਾਕੇ ਲਾਈਵ। ਕਿਵੇਂ ਦੇਖਿਆ ਜਾਵੇ।​​ 

ਤੁਹਾਡੇ ਰਾਹਚ ਸੰਚਾਲਿਤ ਚੋੋਣ। ਸਾਡੇ ਦੁਆਰਾ ਮੈਚ ਕੀਤਾ ਗਿਆ।​​  

NYC ਮੈਚਿੰਗ ਫੰਡ ਪ੍ਰੋਗਰਾਮ ਆਮ ਨਿਊਯਾਰਕ ਵਾਸੀਆਂ ਨੂੰ ਇੱਕ ਅਸਲ ਤਰੀਕੇ ਨਾਲ ਆਗੂਆਂ ਨੂੰ ਜਵਾਬਦੇਹ ਬਣਾਉਣ ਦਾ ਮੌਕਾ ਦਿੰਦਾ ਹੈ। ਇਹ ਤੁਹਾਡੇ ਯੋਗਦਾਨ ਨੂੰ ਪਬਲਿਕ ਫ਼ੰਡ ਨਾਲ ਮੈਚ ਕਰਦਾ ਹੈ, ਤਾਂ ਜੋ ਉਮੀਦਵਾਰ ਉਹਨਾਂ ਭਾਈਚਾਰਿਆਂ 'ਤੇ ਧਿਆਨ ਦੇ ਸਕਣ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ—ਨਾ ਕਿ ਸਿਰਫ਼ ਅਮੀਰ ਦਾਨੀਆਂ ਹੀ ਨਹੀਂ।​​ 

*ਇਸ ਸਮੇਂ ਵੀਡੀਓ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਹੈ। ਹੋਰ ਭਾਸ਼ਾਵਾਂ ਜਲਦੀ ਹੀ ਉਪਲਬਧ ਹੋਣਗੀਆਂ*​​ 

ਟ੍ਰਾਂਸਕ੍ਰਿਪਟ ਵੇਖੋ​​  ਟ੍ਰਾਂਸਕ੍ਰਿਪਟ ਲੁਕਾਓ​​ 

ਨਿਊਯਾਰਕ ਅਧਿਆਪਕਾਂ, ਨਰਸਾਂ,  ਟੈਕਸੀ ਅਤੇ ਡਿਲੀਵਰੀ ਡਰਾਈਵਰਾਂ, ਛੋਟੇ ਕਾਰੋਬਾਰੀਆਂ ਜਿਹੇ ਆਮ ਲੋਕਾਂ ਦਾ ਹੈ। ਅਸੀਂ ਹੀ ਉਹ ਲੋਕ ਹਾਂ ਜਿਸ ਸਿਟੀ ਨੂੰ ਚਲਾਈ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਹਨ, ਅਸੀਂ ਹੀ ਇਸ ਸਿਟੀ ਨੂੰ ਮਹਾਨ ਬਣਾਉਂਦੇ ਹਾਂ। ਆਮ ਨਿਊਯਾਰਕ ਵਾਸੀ ਹੋਣ ਦੇ ਨਾਤੇ,  ਅਸੀਂ ਆਪਣੇ ਆਗੂਆਂ ਤੋਂ ਜਵਾਬਦੇਹੀ ਚਾਹੁੰਦੇ ਹਾਂ।​​ 

ਕੀ ਉਹਨਾਂ ਨੂੰ ਸਾਡੇ ਗੁਆਂਢਾਂ ਦੇ ਹਾਲਾਤਾਂ ਦਾ ਪਤਾ ਹੈ? ਅਸੀਂ ਉਨ੍ਹਾਂ ਆਗੂਆਂ ਨੂੰ ਚੁਣਦੇ ਹਾਂ ਜੋ ਸਾਡੇ ਲਈ ਕੁਝ ਵੀ ਕਰਨ ਲਈ ਤਿਆਰ ਹਨ। ਪਰ ਅਕਸਰ ਸਥਾਨਕ ਸਿਆਸਤੀ ਵਿੱਚ, ਖਾਸ ਹਿੱਤ ਵਾਲੇ ਲੋਕ ਆਪਣੇ ਉਮੀਦਵਾਰ ਜਿਤਾਉਣ ਲਈ ਲੱਖਾਂ ਖਰਚ ਕਰ ਦਿੰਦੇ ਹਨ। ਨਤੀਜਾ ਕੀ ਨਿਕਲਿਆ? ਜਦੋਂ ਚੋਣ-ਪ੍ਰਚਾਰ ਲਈ ਅਮੀਰਾਂ ਵੱਲੋਂ ਫ਼ੰਡ ਦਿੱਤਾ ਜਾਂਦਾ ਹੈ, ਤਾਂ ਆਗੂ ਆਮ ਨਿਊਯਾਰਕ ਵਾਸੀਆਂ ਦੀ ਬਜਾਏ ਉਹਨਾਂ ਅਮੀਰ ਲੋਕਾਂ ਪ੍ਰਤੀ ਜਵਾਬਦੇਹ ਹੋ ਜਾਂਦੇ ਹਨ। ਪਰ ਇੱਥੇ ਨਿਊਯਾਰਕ ਸਿਟੀ ਵਿੱਚ, ਆਮ ਲੋਕ ਇਕੱਠੇ ਹੋ ਸਕਦੇ ਹਨ   ਅਤੇ ਇਹ ਯਕੀਨੀ ਬਣਾ ਸਕਦੇ ਹਨ ਕਿ ਆਗੂ ਸਾਡੇ ਪ੍ਰਤੀ ਜਵਾਬਦੇਹ ਹੋਣ। ਕਿਵੇਂ? ਸਿਟੀ ਦੇ ਮੈਚਿੰਗ ਫੰਡ ਪ੍ਰੋਗਰਾਮ ਦੀ ਮਦਦ ਨਾਲ।​​ 

ਇਹ ਕਿਵੇਂ ਕੰਮ ਕਰਦਾ ਹੈ। ਜਦੋਂ ਕਿਸੇ ਵੀ ਸਮੇਂ ਕੋਈ ਨਿਊਯਾਰਕ ਵਾਸੀ ਸਿਟੀ ਦਫ਼ਤਰ ਲਈ ਚੋਣ ਲੜ ਰਹੇ ਉਮੀਦਵਾਰ ਲਈ ਇੱਕ ਛੋਟਾ ਯੋਗਦਾਨ ਕਰਦਾ ਹੈ, ਤਾਂ ਅਸੀਂ ਉਸ ਦੇ ਯੋਗਦਾਨ ਨੂੰ ਮੈਚ ਕਰਦੇ ਹਾਂ ਅਤੇ ਇਸਨੂੰ ਅੱਠ ਨਾਲ ਗੁਣਾ ਕਰ ਦਿੰਦੇ ਹਾਂ। ਇਸ ਲਈ $10 ਦਾ ਯੋਗਦਾਨ $90 ਬਣ ਜਾਂਦਾ ਹੈ, ਉਮੀਦਵਾਰ ਇਹਨਾਂ ਨੂੰ  ਫਲਾਇਰਾਂ, ਸਮਾਗਮਾਂ ਅਤੇ ਵੋਟਰਾਂ ਤੱਕ ਪਹੁੰਚਣ ਦੇ ਹੋਰ ਤਰੀਕਿਆਂ 'ਤੇ ਖਰਚ ਕਰ ਸਕਦਾ ਹੁੰਦਾ ਹੈ। ਮੈਚਿੰਗ ਫੰਡ ਪ੍ਰੋਗਰਾਮ ਨੇ ਸਾਰੇ ਨਿਊਯਾਰਕ ਵਾਸੀਆਂ ਲਈ ਦਫ਼ਤਰ ਲਈ ਚੋਣ ਲੜਨਾ ਸੌਖਾ ਬਣਾ ਦਿੱਤਾ ਹੈ  ਲੋਕ ਬੇਝਿਝਕ ਆਪਣੇ ਪਸੰਦੀਦਾ ਉਮੀਦਵਾਰ ਦਾ ਸਮਰਥਨ ਕਰ ਸਕਦੇ ਹਨ,   ਅਤੇ ਇਸ ਨਾਲ ਅਮੀਰਾਂ ਦਾ ਆਪਣੇ ਫਾਇਦੇ ਲਈ ਚੋਣਾਂ 'ਤੇ ਪ੍ਰਭਾਵ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸਦਾ ਮਤਲਬ ਹੈ ਕਿ ਤੁਹਾਡਾ ਦਫ਼ਤਰ ਲਈ ਚੋਣ ਲੜਨ ਅਤੇ ਜਿੱਤਣ ਲਈ ਪੈਸਾ ਵਾਲਾ ਹੋਣ ਜ਼ਰੂਰੀ ਨਹੀਂ ਹੈ।  ਅਤੇ ਤੁਹਾਨੂੰ ਆਪਣੇ ਪਸੰਦੀਦਾ  ਸਿਆਸੀ ਚੋਣ-ਪ੍ਰਚਾਰ ਵਿੱਚ ਕੁਝ ਵੱਡਾ ਕਰਨ ਲਈ ਲੱਖਾਂ ਦਾ ਦਾਨ ਕਰਨ ਦੀ ਕੋਈ ਲੋੜ ਵੀ ਨਹੀਂ ਹੈ।​​ 

ਮੈਚਿੰਗ ਫੰਡ ਪ੍ਰੋਗਰਾਮ ਸਾਰੇ ਨਿਊਯਾਰਕ ਵਾਸੀਆਂ ਲਈ ਚੋਣਾਂ ਲੜਨਾ ਸੌਖਾ ਬਣਾ ਦਿੰਦਾ ਹੈ ਅਤੇ ਅਸੀਂ ਨਿਊਯਾਰਕ ਵਾਸੀਆਂ ਦੀ ਅਜਿਹੇ ਆਗੂਆਂ ਨੂੰ ਜਿਤਾਉਣ ਵਿੱਚ ਮਦਦ ਕਰਦੇ ਹਾਂ ਜੋ ਆਮ ਲੋਕਾਂ ਪ੍ਰਤੀ ਜਵਾਬਦੇਹ ਹੋਣ। ਅਸੀਂ ਸਥਾਨਕ ਚੋਣਾਂ ਵਿੱਚ ਇਕੱਠੇ ਕੀਤੇ ਅਤੇ ਖਰਚ ਕੀਤੇ ਗਏ ਹਰ ਡਾਲਰ ਵੱਲ ਧਿਆਨ ਦਿੰਦੇ ਹਾਂ  ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਮੀਦਵਾਰ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਨਿਰਪੱਖ ਹਨ।​​   

ਜਦੋਂ ਉਮੀਦਵਾਰ ਹਰ ਡਾਲਰ ਦੇ ਸਰੋਤ ਦਾ ਖੁਲਾਸਾ ਕਰਦਾ ਹੈ,  ਤਾਂ ਉਦੋਂ ਵੋਟਰ ਇਹ ਦੇਖ ਸਕਦਾ ਹੁੰਦਾ ਹੈ ਕਿ ਉਹਨਾਂ ਦੇ ਚੋਣ-ਪ੍ਰਚਾਰ ਵਿੱਚ ਕੌਣ-ਕੌਣ ਮਦਦ ਕਰ ਰਿਹਾ ਹੈ। ਜੇ ਆਮ ਨਿਊਯਾਰਕ ਵਾਸੀ ਇਕੱਠੇ ਹੋ ਜਾਣ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਸਾਡੇ ਛੋਟੇ ਯੋਗਦਾਨ ਵੀ ਬਹੁਤ ਕੁਝ ਕਰ ਸਕਦੇ ਹਨ।​​ 

ਕਿਉਂਕਿ ਮੈਚਿੰਗ ਫੰਡ ਪ੍ਰੋਗਰਾਮ ਦੀ ਮਦਦ ਨਾਲ, ਕੋਈ ਵੀ ਆਮ ਉਮੀਦਵਾਰ ਦਫ਼ਤਰ ਲਈ ਚੋਣ ਲੜ ਸਕਦਾ ਹੈ ਅਤੇ ਜਿੱਤ ਸਕਦਾ ਹੈ। ਇਸ ਲਈ ਸਭ ਨੂੰ ਦੱਸੋ। ਅਤੇ ਯਾਦ ਰੱਖੋ। ਵੋਟ ਪਾਉਣਾ ਹੀ ਆਪਣੀ ਗੱਲ ਕਹਿਣ ਦਾ ਇੱਕੋ-ਇੱਕ ਤਰੀਕਾ ਨਹੀਂ ਹੈ। nycvotes.org/mfp/pa 'ਤੇ ਹੋਰ ਜਾਣੋ​​ 

ਮੈਚਿੰਗ ਫੰਡ ਪ੍ਰੋਗਰਾਮ ਕੀ ਹੈ?​​ 

ਇਹ ਤੁਹਾਡੇ ਛੋਟੇ ਯੋਗਦਾਨ ਲੈ ਕੇ ਉਨ੍ਹਾਂ ਨੂੰ ਕਈ ਗੁਣਾ ਵਧਾਉਂਦਾ ਹੈ।​​ 

  • $250 ਤੱਕ ਦੇ ਹਰ ਯੋਗਦਾਨ ਲਈ, ਪ੍ਰੋਗਰਾਮ ਇਸ ਵਿੱਚ $1 ਦੇ ਮੁਕਾਬਲੇ $8 ਦੀ ਦਰ ਨਾਲ ਹਿੱਸਾ ਪਾਉਂਦਾ ਹੈ। ਇਸ ਲਈ, ਜੇ ਤੁਸੀਂ ਇੱਕ ਉਮੀਦਵਾਰ ਨੂੰ $10 ਦਾ ਯੋਗਦਾਨ ਦਿੰਦੇ ਹੋ, ਤਾਂ ਅਸੀਂ ਪਬਲਿਕ ਫ਼ੰਡ ਤੋਂ $80 ਦਿੰਦੇ ਹਾਂਫਿਰ ਚੋਣ-ਪ੍ਰਚਾਰ ਲਈ $90 ਮਿਲਦੇ ਹਨ, ਜਿਸ ਨਾਲ ਲਾਗਤਾਂ ਦਾ ਭੁਗਤਾਨ ਕਰਨ ਵਿੱਚ ਮਦਦ ਮਿਲਦੀ ਹੈ, ਇਸ ਵਿੱਚ ਸਟਾਫ਼ ਜਾਂ ਚੋਣ-ਪ੍ਰਚਾਰ ਸਮਗ੍ਰੀ ਸ਼ਾਮਿਲ ਹੁੰਦੀ ਹੈ।​​ 

ਇਹ ਤੁਹਾਨੂੰ ਚੋਣ ਲੜਨ ਦਾ ਮੌਕਾ ਦਿੰਦਾ ਹੈ।​​  

  • ਦਫ਼ਤਰ ਲਈ ਚੋਣ ਲੜਨਾ ਇਸ ਗੱਲ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਕਿਸ ਕੋਲ ਸਭ ਤੋਂ ਵੱਧ ਪੈਸਾ ਹੈ। ਇਹ ਉਸ ਵਿਅਕਤੀ ਬਾਰੇ ਹੋਣਾ ਚਾਹੀਦਾ ਹੈ ਕਿ ਕੌਣ ਸਭ ਤੋਂ ਵੱਡਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਅਤੇ ਸਭ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ।​​  
ਇੱਕ ਡਾਲਰ ਬਿੱਲ ਵਿੱਚ 8 ਡਾਲਰ ਬਿੱਲ ਜੋੜਨ ਨਾਲ਼ = 9 ਡਾਲਰ ਬਿੱਲ ਬਣਦੇ ਹਨ। ਪ੍ਰੋਗਰਾਮ ਵਾਂਗ ਸਮਾਨ ਦਰ​​ 

ਮੈਚਿੰਗ ਫੰਡ ਪ੍ਰੋਗਰਾਮ NYC ਲਈ ਮਹੱਤਵਪੂਰਨ ਕਿਉਂ ਹੈ?​​  

ਮੈਚਿੰਗ ਫੰਡ ਪ੍ਰੋਗਰਾਮ:​​  

  • ਨਿਊਯਾਰਕ ਵਾਸੀਆਂ ਨੂੰ ਦਫ਼ਤਰ ਲਈ ਚੋਣ ਲੜਨ ਵਿੱਚ ਮਦਦ ਕਰਦਾ ਹੈ।​​  
  • ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਮਿਹਨਤ ਨਾਲ ਕਮਾਏ ਡਾਲਰ ਹੋਰ ਵੀ ਲੰਬੇ ਚੱਲਣ।​​  
  • ਮਤਲਬ ਉਮੀਦਵਾਰ ਤੁਹਾਡੇ ਪ੍ਰਤੀ ਜਵਾਬਦੇਹ ਹਨ।​​  
  • ਚੋਣ-ਪ੍ਰਚਾਰ ਫੰਡ ਇਕੱਠੀਆਂ ਕਰਨ ਅਤੇ ਖਰਚ ਕਰਨ ਬਾਰੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਦਾ ਹੈ।​​  
  • ਤੁਹਾਡੀ ਆਵਾਜ਼ ਨੂੰ ਵੋਟਿੰਗ ਬੂਥ ਤੋਂ ਬਾਹਰ ਸ਼ਕਤੀ ਦਿੰਦਾ ਹੈ।​​ 
  • ਇੱਕ ਅਜਿਹੀ ਸਰਕਾਰ ਬਣਾਉਂਦਾ ਹੈ ਜੋ ਉਨ੍ਹਾਂ ਲੋਕਾਂ ਵਾਂਗ ਵਿਵਿਧ ਹੈ ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਕਰਦੀ ਹੈ।​​  

ਕੀ ਤੁਸੀ ਜਾਣਦੇ ਹੋ?ਨਿਊਯਾਰਕ ਸ਼ਹਿਰ ਮੈਚਿੰਗ ਫੰਡ ਪ੍ਰੋਗਰਾਮ ਦੇ ਸਮਰਥਨ ਨਾਲ, 2021 ਵਿੱਚ ਚੁਣੀ ਗਈ ਸਿਟੀ ਕੌਂਸਲ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਭਿੰਨਤਾ ਵਾਲੀ ਸੀ, ਜਿਸ ਵਿੱਚ ਕੌਂਸਲ 'ਤੇ ਪਹਿਲੀ ਵਾਰ ਔਰਤਾਂ ਦੀ ਬਹੁਗਿਣਤੀ ਸ਼ਾਮਲ ਸੀ।​​  

ਪੋਡੀਅਮ 'ਤੇ ਔਰਤ ਉਮੀਦਵਾਰ​​ 

ਮੈਚਿੰਗ ਫੰਡ ਪ੍ਰੋਗਰਾਮ ਵਿੱਚ ਕਿਵੇਂ ਯੋਗਦਾਨ ਪਾਈਏ​​ 

ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ, ਪਹਿਲਾਂ ਉਮੀਦਵਾਰ ਮੇਅਰ, ਕੰਪਟ੍ਰੋਲਰ, ਸਰਕਾਰੀ ਵਕੀਲ, ਬਰੋ ਦਾ ਪ੍ਰਧਾਨ, ਜਾਂ ਸਿਟੀ ਕੌਂਸਲ ਲਈ ਚੋਣ ਲੜਣ ਲਈ ਲੋੜੀਂਦੀ ਘੱਟੋ-ਘੱਟ ਰਕਮ (ਹੇਠਾਂ ਦਿੱਤਾ ਟੇਬਲ) ਇਕੱਠੀ ਕਰਦਾ ਹੈ।​​  

ਦਫ਼ਤਰ​​  ਘੱਟੋ-ਘੱਟ ਇਕੱਤਰ ਕੀਤੇ ਫੰਡ​​  # ਦਾਨੀ​​ 
ਮੇਅਰ​​  $250,000​​  1,000​​ 
ਸਰਕਾਰੀ ਵਕੀਲ, ਕੰਪਟ੍ਰੋਲਰ​​  $125,000​​  500
ਬਰੋ ਪ੍ਰਧਾਨ​​  $10,000 – $54,721​​  100
ਸਿਟੀ ਕੌਂਸਲ​​  $5,000​​  75

 

ਤਾਂ ਫਿਰ, ਤੁਹਾਡੇ ਵਰਗਾ ਨਿਊਯਾਰਕ ਦਾ ਵਸਨੀਕ ਸਿੱਧਿਆਂ ਚੋਣ-ਪ੍ਰਚਾਰ ਜਾਂ ਸਾਡੇ ਰਾਹੀਂਯੋਗਦਾਨ ਦਿੰਦਾ ਹੈ।​​   

ਕੀ ਤੁਹਾਨੂੰ ਪਤਾ ਹੈ?2021 ਦੇ ਚੋਣ-ਸਿਲਸਿਲੇ ਵਿੱਚ ਔਸਤ ਯੋਗਦਾਨ ਲਗਭਗ $150 ਸੀ। ਪਰ ਕੋਈ ਵੀ ਯੋਗਦਾਨ ਬਹੁਤ ਛੋਟਾ ਨਹੀਂ ਹੁੰਦਾ!​​  

ਬਾਹਰੀ ਲਿੰਕ​​ 

ਹੁਣ ਯੋਗਦਾਨ ਪਾਓ​​ 

ਅੱਛਾ, ਤੁਸੀਂ ਯੋਗਦਾਨ ਕੀਤਾ ਹੈ। ਅੱਗੇ ਕੀ ਕਰਨਾ ਹੈ?​​ 

ਹਰ ਚੋਣ-ਪ੍ਰਚਾਰ ਜਿਸ ਨੂੰ ਪਬਲਿਕ ਫ਼ੰਡ ਪ੍ਰਾਪਤ ਹੁੰਦੇ ਹਨ, ਨੂੰ ਇਹ ਵੇਰਵੇ ਦੇਣੇ ਜ਼ਰੂਰੀ ਹਨ ਕਿ ਪੈਸਾ ਕਿਵੇਂ ਖਰਚ ਕੀਤਾ ਗਿਆ ਸੀ, ਜਿਸ ਨਾਲ ਤੁਸੀਂ ਚੋਣ-ਪ੍ਰਚਾਰ ਦੇ ਖਰਚੇ ਦੇ ਹਰ ਡਾਲਰ ਦਾ ਹਿਸਾਬ ਰੱਖ ਸਕਦੇ ਹੋ।​​ 

ਇਹ ਯਕੀਨੀ ਬਣਾਉਣ ਲਈ ਕਿ ਉਮੀਦਵਾਰ ਨਿਊਯਾਰਕ ਦੇ ਵਸਨੀਕਾਂ ਲਈ ਜਵਾਬਦੇਹ ਹਨ ਅਤੇ ਕਿ ਉਹ ਪਬਲਿਕ ਫ਼ੰਡ ਜੁੰਮੇਵਾਰੀ ਨਾਲ ਖ਼ਰਚ ਕੀਤੇ ਜਾਂਦੇ ਹਨ।​​ 

ਪਰ ਸਿਰਫ਼ ਸਾਡੇ 'ਤੇ ਭਰੋਸਾ ਨਾ ਕਰੋ। ਤੁਸੀਂ ਸਾਡੇ Follow the Money (ਪੈਸੇ ਦੀ ਸੁਰਾਗਰਸੀ ਕਰੋ) ਸਾਧਨ ਨਾਲ ਯੋਗਦਾਨਾਂ ਅਤੇ ਹੋਰ ਚੀਜ਼ਾਂ ਦਾ ਪਤਾ ਲਗਾ ਸਕਦੇ ਹੋ।​​ 

 

ਵੱਖ-ਵੱਖ ਪਿਛੋਕੜਾਂ ਵਾਲੇ ਨਿਊਯਾਰਕ ਵਾਸੀਆਂ ਦਾ ਇੱਕ ਸਮੂਹ​​ 

ਮੈਚਿੰਗ ਫੰਡ ਪ੍ਰੋਗਰਾਮ ਦਾ ਸੰਖੇਪ ਇਤਿਹਾਸ​​ 

ਅਸੀਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਹਾਂ!​​ 

ਕੀ ਇਹ ਜਾਣਕਾਰੀ ਪੜ੍ਹਨ ਅਤੇ ਸਮਝਣ ਵਿੱਚ ਆਸਾਨ ਸੀ? *​​ 
ਕੀ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਦੇ ਸਕਦੇ ਹੋ? *​​ 
ਹੁਣ ਜਦੋਂ ਤੁਹਾਡੇ ਕੋਲ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਹੈ, ਕੀ ਤੁਸੀਂ ਇਸ ਵਿੱਚ ਹਿੱਸਾ ਲੈਣਾ ਚਾਹੋਗੇ? *​​