ਤੁਹਾਡੇ ਰਾਹਚ ਸੰਚਾਲਿਤ ਚੋੋਣ। ਸਾਡੇ ਦੁਆਰਾ ਮੈਚ ਕੀਤਾ ਗਿਆ।​​  

NYC ਮੈਚਿੰਗ ਫੰਡ ਪ੍ਰੋਗਰਾਮ ਆਮ ਨਿਊਯਾਰਕ ਵਾਸੀਆਂ ਨੂੰ ਇੱਕ ਅਸਲ ਤਰੀਕੇ ਨਾਲ ਆਗੂਆਂ ਨੂੰ ਜਵਾਬਦੇਹ ਠਹਿਰਾਉਣ ਦਾ ਮੌਕਾ ਦਿੰਦਾ ਹੈ। ਇਹ ਤੁਹਾਡੇ ਯੋਗਦਾਨ ਨੂੰ ਫੰਡ ਨਾਲ ਮੈਚ ਕਰਦਾ ਹੈ, ਤਾਂ ਜੋ ਉਮੀਦਵਾਰ ਉਹਨਾਂ ਭਾਈਚਾਰਿਆਂ 'ਤੇ ਧਿਆਨ ਦੇ ਸਕਣ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ - ਨਾ ਕਿ ਸਿਰਫ਼ ਅਮੀਰ ਦਾਨੀਆਂ 'ਤੇ।​​ 

ਇਸ ਸਮੇਂ ਵੀਡੀਓ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਹੈ। ਹੋਰ ਭਾਸ਼ਾਵਾਂ ਜਲਦੀ ਹੀ ਉਪਲਬਧ ਹੋਣਗੀਆਂ।​​ 

ਟ੍ਰਾਂਸਕ੍ਰਿਪਟ ਵੇਖੋ​​  ਟ੍ਰਾਂਸਕ੍ਰਿਪਟ ਲੁਕਾਓ​​ 

ਨਿਊਯਾਰਕ ਆਮ ਲੋਕਾਂ ਦਾ ਹੈ। ਅਧਿਆਪਕ, ਨਰਸਾਂ, ਟੈਕਸੀ ਅਤੇ ਡਿਲੀਵਰੀ ਡਰਾਈਵਰ, ਛੋਟੇ ਕਾਰੋਬਾਰੀ। ਅਸੀਂ ਹੀ ਉਹ ਲੋਕ ਹਾਂ ਜੋ ਸਿਟੀ ਨੂੰ ਚਲਾਈ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਹਨ। ਅਸੀਂ ਹੀ ਇਸ ਸਿਟੀ ਨੂੰ ਮਹਾਨ ਬਣਾਉਂਦੇ ਹਾਂ। ਆਮ ਨਿਊਯਾਰਕ ਵਾਸੀ ਹੋਣ ਦੇ ਨਾਤੇ, ਅਸੀਂ ਆਪਣੇ ਆਗੂਆਂ ਤੋਂ ਜਵਾਬਦੇਹੀ ਚਾਹੁੰਦੇ ਹਾਂ। ਕੀ ਉਹਨਾਂ ਨੂੰ ਸਾਡੇ ਗੁਆਂਢਾਂ ਦੇ ਹਾਲਾਤਾਂ ਦਾ ਪਤਾ ਹੈ? ਅਸੀਂ ਉਨ੍ਹਾਂ ਆਗੂਆਂ ਨੂੰ ਚੁਣਦੇ ਹਾਂ ਜੋ ਸਾਡੇ ਲਈ ਕੁਝ ਵੀ ਕਰਨ ਲਈ ਤਿਆਰ ਹਨ। ਪਰ ਅਕਸਰ ਸਥਾਨਕ ਸਿਆਸਤ ਵਿੱਚ, ਖਾਸ ਹਿੱਤ ਵਾਲੇ ਲੋਕ ਆਪਣੇ ਉਮੀਦਵਾਰ ਜਿਤਾਉਣ ਲਈ ਲੱਖਾਂ ਖਰਚ ਕਰ ਦਿੰਦੇ ਹਨ। ਨਤੀਜਾ ਕੀ ਨਿਕਲਿਆ?​​ 

ਜਦੋਂ ਚੋਣ-ਪ੍ਰਚਾਰ ਲਈ ਅਮੀਰਾਂ ਵੱਲੋਂ ਫ਼ੰਡ ਦਿੱਤਾ ਜਾਂਦਾ ਹੈ, ਤਾਂ ਆਗੂ ਆਮ ਨਿਊਯਾਰਕ ਵਾਸੀਆਂ ਦੀ ਬਜਾਏ ਉਹਨਾਂ ਅਮੀਰ ਲੋਕਾਂ ਪ੍ਰਤੀ ਜਵਾਬਦੇਹ ਹੋ ਜਾਂਦੇ ਹਨ। ਪਰ ਇੱਥੇ ਨਿਊਯਾਰਕ ਸਿਟੀ ਵਿੱਚ, ਆਮ ਲੋਕ ਇਕੱਠੇ ਹੋ ਸਕਦੇ ਹਨ ਅਤੇ ਇਹ ਯਕੀਨੀ ਬਣਾ ਸਕਦੇ ਹਨ ਕਿ ਆਗੂ ਸਾਡੇ ਪ੍ਰਤੀ ਜਵਾਬਦੇਹ ਹੋਣ। ਕਿਵੇਂ? ਸਿਟੀ ਦੇ ਮੈਚਿੰਗ ਫੰਡ ਪ੍ਰੋਗਰਾਮ ਦੀ ਮਦਦ ਨਾਲ। ਇਹ ਕਿਵੇਂ ਕੰਮ ਕਰਦਾ ਹੈ। ਜਦੋਂ ਕਿਸੇ ਵੀ ਸਮੇਂ ਕੋਈ ਨਿਊਯਾਰਕ ਵਾਸੀ ਸਿਟੀ ਦਫ਼ਤਰ ਲਈ ਚੋਣ ਲੜ ਰਹੇ ਉਮੀਦਵਾਰ ਲਈ ਇੱਕ ਛੋਟਾ ਯੋਗਦਾਨ ਕਰਦਾ ਹੈ, ਤਾਂ ਅਸੀਂ ਉਸ ਦੇ ਯੋਗਦਾਨ ਨੂੰ ਮੈਚ ਕਰਦੇ ਹਾਂ ਅਤੇ ਇਸਨੂੰ ਅੱਠ ਨਾਲ ਗੁਣਾ ਕਰ ਦਿੰਦੇ ਹਾਂ। ਇਸ ਲਈ $10 ਦਾ ਯੋਗਦਾਨ $90 ਬਣ ਜਾਂਦਾ ਹੈ, ਉਮੀਦਵਾਰ ਇਹਨਾਂ ਨੂੰ ਫਲਾਇਰਾਂ, ਸਮਾਗਮਾਂ ਅਤੇ ਵੋਟਰਾਂ ਤੱਕ ਪਹੁੰਚਣ ਦੇ ਹੋਰ ਤਰੀਕਿਆਂ 'ਤੇ ਖਰਚ ਕਰ ਸਕਦਾ ਹੁੰਦਾ ਹੈ।​​ 

ਮੈਚਿੰਗ ਫੰਡ ਪ੍ਰੋਗਰਾਮ ਨੇ ਸਾਰੇ ਨਿਊਯਾਰਕ ਵਾਸੀਆਂ ਲਈ ਦਫ਼ਤਰ ਲਈ ਚੋਣ ਲੜਨਾ ਸੌਖਾ ਬਣਾ ਦਿੱਤਾ ਹੈ ਲੋਕ ਬੇਝਿਝਕ ਆਪਣੇ ਪਸੰਦੀਦਾ ਉਮੀਦਵਾਰ ਦਾ ਸਮਰਥਨ ਕਰ ਸਕਦੇ ਹਨ ਅਤੇ ਇਸ ਨਾਲ ਅਮੀਰਾਂ ਦਾ ਆਪਣੇ ਫਾਇਦੇ ਲਈ ਚੋਣਾਂ 'ਤੇ ਪ੍ਰਭਾਵ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸਦਾ ਮਤਲਬ ਹੈ ਕਿ ਤੁਹਾਡਾ ਦਫ਼ਤਰ ਲਈ ਚੋਣ ਲੜਨ ਅਤੇ ਜਿੱਤਣ ਲਈ ਪੈਸੇ ਵਾਲਾ ਹੋਣ ਜ਼ਰੂਰੀ ਨਹੀਂ ਹੈ। ਅਤੇ ਤੁਹਾਨੂੰ ਆਪਣੇ ਪਸੰਦੀਦਾ ਸਿਆਸੀ ਚੋਣ-ਪ੍ਰਚਾਰ ਵਿੱਚ ਕੁਝ ਵੱਡਾ ਕਰਨ ਲਈ ਲੱਖਾਂ ਦਾ ਦਾਨ ਕਰਨ ਦੀ ਕੋਈ ਲੋੜ ਵੀ ਨਹੀਂ ਹੈ। ਮੈਚਿੰਗ ਫੰਡ ਪ੍ਰੋਗਰਾਮ ਸਾਰੇ ਨਿਊਯਾਰਕ ਵਾਸੀਆਂ ਲਈ ਚੋਣ ਲੜਨ ਨੂੰ ਸੌਖਾ ਬਣਾਉਂਦਾ ਹੈ। ਅਤੇ ਅਸੀਂ ਨਿਊਯਾਰਕ ਵਾਸੀਆਂ ਨੂੰ ਅਜਿਹੇ ਆਗੂ ਚੁਣਨ ਵਿੱਚ ਮਦਦ ਕਰਦੇ ਹਾਂ ਜੋ ਲੋਕਾਂ ਪ੍ਰਤੀ ਜਵਾਬਦੇਹ ਹੋਣ।​​ 

ਅਸੀਂ ਸਥਾਨਕ ਚੋਣਾਂ ਵਿੱਚ ਇਕੱਠੇ ਕੀਤੇ ਅਤੇ ਖਰਚ ਕੀਤੇ ਗਏ ਹਰ ਡਾਲਰ ਵੱਲ ਧਿਆਨ ਦਿੰਦੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਮੀਦਵਾਰ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਨਿਰਪੱਖ ਹਨ। ਜਦੋਂ ਉਮੀਦਵਾਰ ਹਰ ਡਾਲਰ ਦੇ ਸਰੋਤ ਦਾ ਖੁਲਾਸਾ ਕਰਦਾ ਹੈ, ਤਾਂ ਉਦੋਂ ਵੋਟਰ ਇਹ ਦੇਖ ਸਕਦਾ ਹੁੰਦਾ ਹੈ ਕਿ ਉਹਨਾਂ ਦੇ ਚੋਣ-ਪ੍ਰਚਾਰ ਵਿੱਚ ਕੌਣ-ਕੌਣ ਮਦਦ ਕਰ ਰਿਹਾ ਹੈ। ਜੇ ਆਮ ਨਿਊਯਾਰਕ ਵਾਸੀ ਇਕੱਠੇ ਹੋ ਜਾਣ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਸਾਡੇ ਛੋਟੇ ਯੋਗਦਾਨ ਵੀ ਬਹੁਤ ਕੁਝ ਕਰ ਸਕਦੇ ਹਨ। ਕਿਉਂਕਿ ਮੈਚਿੰਗ ਫੰਡ ਪ੍ਰੋਗਰਾਮ ਦੀ ਮਦਦ ਨਾਲ, ਕੋਈ ਵੀ ਆਮ ਉਮੀਦਵਾਰ ਦਫ਼ਤਰ ਲਈ ਚੋਣ ਲੜ ਸਕਦਾ ਹੈ ਅਤੇ ਜਿੱਤ ਸਕਦਾ ਹੈ। ਇਸ ਲਈ ਸਭ ਨੂੰ ਦੱਸੋ। ਅਤੇ ਯਾਦ ਰੱਖੋ, ਵੋਟ ਪਾਉਣਾ ਹੀ ਆਪਣੀ ਗੱਲ ਕਹਿਣ ਦਾ ਇੱਕੋ-ਇੱਕ ਤਰੀਕਾ ਨਹੀਂ ਹੈ। nycvotes.org/matchingfunds 'ਤੇ ਹੋਰ ਜਾਣੋ।​​ 

ਮੈਚਿੰਗ ਫੰਡ ਪ੍ਰੋਗਰਾਮ ਕੀ ਹੈ?​​ 

ਇਹ ਤੁਹਾਡੇ ਛੋਟੇ ਯੋਗਦਾਨ ਨੂੰ ਕਈ ਗੁਣਾ ਵਧਾਉਂਦਾ ਹੈ।​​ 

  • $250 ਤੱਕ ਦੇ ਹਰ ਯੋਗਦਾਨ ਲਈ, ਪ੍ਰੋਗਰਾਮ ਇਸ ਵਿੱਚ $1 ਦੇ ਮੁਕਾਬਲੇ $8 ਦੀ ਦਰ ਨਾਲ ਹਿੱਸਾ ਪਾਉਂਦਾ ਹੈ। ਇਸ ਲਈ, ਜੇ ਤੁਸੀਂ ਇੱਕ ਉਮੀਦਵਾਰ ਨੂੰ $10 ਦਾ ਯੋਗਦਾਨ ਦਿੰਦੇ ਹੋ, ਤਾਂ ਅਸੀਂ ਪਬਲਿਕ ਫ਼ੰਡ ਤੋਂ $80 ਦਿੰਦੇ ਹਾਂਫਿਰ ਚੋਣ-ਪ੍ਰਚਾਰ ਲਈ $90 ਮਿਲਦੇ ਹਨ, ਜਿਸ ਨਾਲ ਲਾਗਤਾਂ ਦਾ ਭੁਗਤਾਨ ਕਰਨ ਵਿੱਚ ਮਦਦ ਮਿਲਦੀ ਹੈ, ਇਸ ਵਿੱਚ ਸਟਾਫ਼ ਜਾਂ ਚੋਣ-ਪ੍ਰਚਾਰ ਸਮੱਗਰੀ ਸ਼ਾਮਿਲ ਹੁੰਦੀ ਹੈ।​​ 

ਇਹ ਤੁਹਾਨੂੰ ਚੋਣ ਲੜਨ ਦਾ ਮੌਕਾ ਦਿੰਦਾ ਹੈ।​​  

  • ਦਫ਼ਤਰ ਲਈ ਚੋਣ ਲੜਨਾ ਇਸ ਗੱਲ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਕਿਸ ਕੋਲ ਸਭ ਤੋਂ ਵੱਧ ਪੈਸਾ ਹੈ। ਇਹ ਉਸ ਵਿਅਕਤੀ ਬਾਰੇ ਹੋਣਾ ਚਾਹੀਦਾ ਹੈ ਕਿ ਕੌਣ ਸਭ ਤੋਂ ਵੱਡਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਅਤੇ ਸਭ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ।​​  

ਮੈਚਿੰਗ ਫੰਡ ਪ੍ਰੋਗਰਾਮ NYC ਲਈ ਮਹੱਤਵਪੂਰਨ ਕਿਉਂ ਹੈ?​​  

ਮੈਚਿੰਗ ਫੰਡ ਪ੍ਰੋਗਰਾਮ:​​  

  • ਨਿਊਯਾਰਕ ਵਾਸੀਆਂ ਨੂੰ ਦਫ਼ਤਰ ਲਈ ਚੋਣ ਲੜਨ ਵਿੱਚ ਮਦਦ ਕਰਦਾ ਹੈ।​​  
  • ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਮਿਹਨਤ ਨਾਲ ਕਮਾਏ ਡਾਲਰ ਹੋਰ ਵੀ ਲੰਬੇ ਚੱਲਣ।​​  
  • ਮਤਲਬ ਉਮੀਦਵਾਰ ਤੁਹਾਡੇ ਪ੍ਰਤੀ ਜਵਾਬਦੇਹ ਹਨ।​​  
  • ਚੋਣ-ਪ੍ਰਚਾਰ ਫੰਡ ਇਕੱਠੀਆਂ ਕਰਨ ਅਤੇ ਖਰਚ ਕਰਨ ਬਾਰੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਦਾ ਹੈ।​​  
  • ਤੁਹਾਡੀ ਆਵਾਜ਼ ਨੂੰ ਵੋਟਿੰਗ ਬੂਥ ਤੋਂ ਬਾਹਰ ਸ਼ਕਤੀ ਦਿੰਦਾ ਹੈ।​​ 
  • ਇੱਕ ਅਜਿਹੀ ਸਰਕਾਰ ਬਣਾਉਂਦਾ ਹੈ ਜੋ ਉਨ੍ਹਾਂ ਲੋਕਾਂ ਵਾਂਗ ਵਿਵਿਧ ਹੈ ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਕਰਦੀ ਹੈ।​​  

ਕੀ ਤੁਸੀ ਜਾਣਦੇ ਹੋ? ਨਿਊਯਾਰਕ ਸਿਟੀ ਮੈਚਿੰਗ ਫੰਡ ਪ੍ਰੋਗਰਾਮ ਦੀ ਮਦਦ ਨਾਲ, 2021 ਵਿੱਚ ਚੁਣੀ ਗਈ ਸਿਟੀ ਕੌਂਸਲ ਸ਼ਹਿਰ ਦੇ ਇਤਿਹਾਸ ਦੀ ਸਭ ਤੋਂ ਵੱਧ ਵਿਭਿੰਨਤਾ ਵਾਲੀ ਸੀ, ਜਿਸ ਵਿੱਚ ਪਹਿਲੀ ਵਾਰ ਕੌਂਸਲ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ।​​  

ਇੱਕ ਮਹਿਲਾ ਉਮੀਦਵਾਰ ਦਾ ਚਿੱਤਰ ਜਿਸ ਵਿੱਚ ਉਹ ਮੁਸਕਰਾ ਰਹੇ ਹਨ ਅਤੇ ਬਾਹਰ ਖੜ੍ਹੇ ਦਰਸ਼ਕਾਂ ਦੇ ਇੱਕ ਸਮੂਹ ਵੱਲ ਹੱਥ ਹਿਲਾ ਰਹੇ ਹਨ।​​ 

ਹਰ ਛੋਟਾ ਦਾਨ ਮਾਇਨੇ ਰੱਖਦਾ ਹੈ — ਸਿਟੀ ਭਾਈਚਾਰੇ ਦੀਆਂ ਆਵਾਜ਼ਾਂ ਬੁਲੰਦ ਕਰਨ ਲਈ ਯੋਗਦਾਨਾਂ ਨੂੰ ਮੈਚ ਕਰਦੀ ਹੈ।​​ 

ਮੈਚਿੰਗ ਫੰਡ ਪ੍ਰੋਗਰਾਮ ਵਿੱਚ ਕਿਵੇਂ ਯੋਗਦਾਨ ਪਾਈਏ​​ 

ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ, ਸਭ ਤੋਂ ਪਹਿਲਾਂ ਉਮੀਦਵਾਰ ਮੇਅਰ, ਕੰਪਟ੍ਰੋਲਰ, ਸਰਕਾਰੀ ਵਕੀਲ, ਬਰੋ ਦਾ ਪ੍ਰਧਾਨ, ਜਾਂ ਸਿਟੀ ਕੌਂਸਲ ਲਈ ਚੋਣ ਲੜਣ ਲਈਲੋੜੀਂਦੀ ਘੱਟੋ-ਘੱਟ ਰਕਮ (ਹੇਠਾਂ ਦਿੱਤਾ ਟੇਬਲ) ਇਕੱਠੀ ਕਰਦਾ ਹੈ।​​  

ਦਫ਼ਤਰ​​  ਘੱਟੋ-ਘੱਟ ਇਕੱਤਰ ਕੀਤੇ ਫੰਡ​​  # ਦਾਨੀ​​ 
ਮੇਅਰ​​  $250,000​​  1,000​​ 
ਸਰਕਾਰੀ ਵਕੀਲ, ਕੰਪਟ੍ਰੋਲਰ​​  $125,000​​  500
ਬਰੋ ਪ੍ਰਧਾਨ​​  $10,000 – $54,721​​  100
ਸਿਟੀ ਕੌਂਸਲ​​  $5,000​​  75

 

ਫਿਰ, ਤੁਹਾਡੇ ਜਿਹਾ ਨਿਊਯਾਰਕ ਵਾਸੀ ਸਿੱਧਾ ਚੋਣ-ਪ੍ਰਚਾਰ ਜਾਂ ਸਾਡੇ ਰਾਹੀਂ ਯੋਗਦਾਨ ਦਿੰਦਾ ਹੈ।​​   

ਕੀ ਤੁਹਾਨੂੰ ਪਤਾ ਹੈ?2025 ਦੇ ਚੋਣ-ਸਿਲਸਿਲੇ ਵਿੱਚ ਔਸਤ ਯੋਗਦਾਨ ਲਗਭਗ $160 ਸੀ। ਪਰ ਕੋਈ ਵੀ ਯੋਗਦਾਨ ਬਹੁਤ ਛੋਟਾ ਨਹੀਂ ਹੁੰਦਾ!​​  

ਬਾਹਰੀ ਲਿੰਕ​​ 

ਹੁਣ ਯੋਗਦਾਨ ਪਾਓ​​ 

ਇੱਕ ਚਿੱਤਰ, ਜਿਸ ਵਿੱਚ ਇੱਕ ਹੱਥ ਵਿੱਚ ਸਮਾਰਟਫੋਨ ਫੜਿਆ ਹੋਇਆ ਹੈ, ਜਿਸ ਦੀ ਦਾਨ ਸਕ੍ਰੀਨ 'ਤੇ ਯੋਗਦਾਨ ਵਿਕਲਪ ਪ੍ਰਦਰਸ਼ਿਤ ਕੀਤੇ ਹੋਏ ਹਨ: $25, $50, $75, $100, $175 ਅਤੇ “ਹੋਰ”।​​ 

ਅੱਛਾ, ਤੁਸੀਂ ਯੋਗਦਾਨ ਕੀਤਾ ਹੈ। ਅੱਗੇ ਕੀ ਕਰਨਾ ਹੈ?​​ 

ਹਰ ਚੋਣ-ਪ੍ਰਚਾਰ ਜਿਸ ਨੂੰ ਪਬਲਿਕ ਫ਼ੰਡ ਪ੍ਰਾਪਤ ਹੁੰਦੇ ਹਨ, ਨੂੰ ਇਹ ਵੇਰਵੇ ਦੇਣੇ ਜ਼ਰੂਰੀ ਹਨ ਕਿ ਪੈਸਾ ਕਿਵੇਂ ਖਰਚ ਕੀਤਾ ਗਿਆ ਸੀ, ਜਿਸ ਨਾਲ ਤੁਸੀਂ ਚੋਣ-ਪ੍ਰਚਾਰ ਦੇ ਖਰਚੇ ਦੇ ਹਰ ਡਾਲਰ ਦਾ ਹਿਸਾਬ ਰੱਖ ਸਕਦੇ ਹੋ।​​ 

CFB ਵਿਖੇ, ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਉਮੀਦਵਾਰ ਨਿਊਯਾਰਕ ਵਾਸੀਆਂ ਪ੍ਰਤੀ ਜਵਾਬਦੇਹ ਹੋਣ ਅਤੇ ਪਬਲਿਕ ਫ਼ੰਡ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਵੇ।​​ 

ਪਰ ਸਿਰਫ਼ ਸਾਡੇ 'ਤੇ ਭਰੋਸਾ ਨਾ ਕਰੋ। ਤੁਸੀਂ ਸਾਡੇ Follow the Money (ਪੈਸੇ ਦਾ ਪਤਾ ਲਗਾਓ) ਸਾਧਨਨਾਲ ਯੋਗਦਾਨਾਂ ਅਤੇ ਹੋਰ ਚੀਜ਼ਾਂ ਦਾ ਪਤਾ ਲਗਾ ਸਕਦੇ ਹੋ।​​ 

ਜਨਤਕ ਪੈਸਾ ਕਿੱਥੋਂ ਆਉਂਦਾ ਹੈ?​​ 

NYC ਵਿੱਚ, ਜਦੋਂ ਨਿਊਯਾਰਕ ਵਾਸੀ ਸਥਾਨਕ ਉਮੀਦਵਾਰਾਂ ਲਈ ਯੋਗਦਾਨ ਪਾਉਂਦੇ ਹਨ, ਤਾਂ ਉਹਨਾਂ ਦੇ ਯੋਗਦਾਨਾਂ ਨੂੰ ਪਬਲਿਕ ਫ਼ੰਡ ਨਾਲ ਮੈਚ ਕੀਤਾ ਜਾ ਸਕਦਾ ਹੈ। ਨਿਊਯਾਰਕ ਸਿਟੀ ਇਹ ਫੰਡ ਉਪਲਬਧ ਕਰਵਾਉਂਦੀ ਹੈ ਅਤੇ ਇਹ ਸਿਟੀ ਦੇ ਕੁੱਲ ਬਜਟ ਦੇ 1% ਤੋਂ ਘੱਟ ਨੂੰ ਦਰਸਾਉਂਦੇ ਹਨ।​​  

ਇਹ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਲੋਕਰਾਜ ਵਿੱਚ ਇੱਕ ਛੋਟਾ ਜਿਹਾ ਨਿਵੇਸ਼ ਹੈ। ਕਿਉਂਕਿ ਮੈਚਿੰਗ ਫੰਡ ਵਿੱਚ ਆਮ ਲੋਕਾਂ ਦੇ ਪੈਸੇ ਹੁੰਦੇ ਹਨ, ਹਰ ਨਿਊਯਾਰਕ ਵਾਸੀ ਪ੍ਰੋਗਰਾਮ ਦਾ ਸਮਰਥਨ ਕਰਨ ਵਿੱਚ ਮਦਦ ਕਰਦਾ ਹੈ। ਇਸਦਾ ਮਤਲਬ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੈਸੇ ਨੂੰ ਕਿਵੇਂ ਖਰਚਿਆ ਜਾਂਦਾ ਹੈ।​​ 

ਚੋਣ-ਪ੍ਰਚਾਰ ਕਿਵੇਂ ਮੈਚਿੰਗ ਫੰਡ ਦੀ ਵਰਤੋਂ ਕਰਦੇ ਹਨ​​ 

ਉਮੀਦਵਾਰ ਸਿਰਫ਼ ਆਪਣੇ ਚੋਣ-ਪ੍ਰਚਾਰ ਲਈ ਹੀ ਮੈਚਿੰਗ ਫੰਡ ਦੀ ਵਰਤੋਂ ਕਰ ਸਕਦੇ ਹਨ। ਇਹਨਾਂ ਫੰਡਾਂ ਦੀ ਵਰਤੋਂ ਕਿਸੇ ਵੀ ਹਾਲਤ ਵਿੱਚ ਨਿੱਜੀ ਖਰਚਿਆਂ ਲਈ ਨਹੀਂ ਕੀਤੀ ਜਾ ਸਕਦੀ।​​  

ਮੈਚਿੰਗ ਫੰਡ, ਉਮੀਦਵਾਰਾਂ ਦੀ ਵੋਟਰਾਂ ਨਾਲ ਜੁੜਨ ਅਤੇ ਨਿਰਪੱਖ, ਪਾਰਦਰਸ਼ੀ ਚੋਣ-ਪ੍ਰਚਾਰ ਕਰਨ ਵਿੱਚ ਮਦਦ ਕਰਦੇ ਹਨ।​​ 

ਇਹਨਾਂ ਲਈ ਫੰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ:​​  

  • ਇਸ਼ਤਿਹਾਰਬਾਜ਼ੀ (ਟੀਵੀ, ਰੇਡੀਓ, ਡਿਜੀਟਲ ਅਤੇ ਸੋਸ਼ਲ ਮੀਡੀਆ)​​  
  • ਦਫ਼ਤਰ ਲਈ ਜਗ੍ਹਾ ਕਿਰਾਏ 'ਤੇ ਲੈਣੀ​​ 
  • ਪ੍ਰਿੰਟਿੰਗ, ਡਾਕ ਅਤੇ ਚੋਣ-ਪ੍ਰਚਾਰ ਸਾਹਿਤ​​  
  • ਚੋਣ-ਪ੍ਰਚਾਰ ਸਟਾਫ ਨੂੰ ਭੁਗਤਾਨ ਕਰਨਾ​​  
  • ਫੰਡ ਇਕੱਠੇ ਕਰਨਾ ਅਤੇ ਵੋਟਰ ਪਹੁੰਚ ਪ੍ਰੋਗਰਾਮ​​  
  • ਯਾਤਰਾ ਅਤੇ ਭਾਈਚਾਰਕ ਸਮਾਗਮਾਂ ਵਿੱਚ ਭਾਗੀਦਾਰੀ​​  
  • ਕਾਨੂੰਨੀ ਅਤੇ ਪਾਲਣਾ ਖਰਚੇ​​  
  • 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਾਲ-ਸੰਭਾਲ (ਮਨਜ਼ੂਰੀ ਨਾਲ)​​ 
  • ਚੋਣ ਤੋਂ ਬਾਅਦ ਇੱਕ ਵਾਰ ਧੰਨਵਾਦ ਸਮਾਗਮ​​ 

ਚੋਣ-ਪ੍ਰਚਾਰ ਪਬਲਿਕ ਫ਼ੰਡ ਦੀ ਵਰਤੋਂ ਕਿਸ ਤਰ੍ਹਾਂ ਨਹੀਂ ਕਰ ਸਕਦੇ​​ 

ਪਬਲਿਕ ਫ਼ੰਡ ਦੀ ਵਰਤੋਂ ਨਿੱਜੀ ਜਾਂ ਗੈਰ-ਚੋਣ-ਪ੍ਰਚਾਰ ਆਈਟਮਾਂ, ਜਿਵੇਂ ਕਿ ਕੱਪੜੇ, ਵਾਲ ਕੱਟਣ, ਜਾਂ ਨਿੱਜੀ ਸ਼ਿੰਗਾਰ; ਕਿਰਾਏ ਜਾਂ ਘਰ ਦੇ ਖਰਚੇ; ਬਿਨਾਂ ਮਨਜ਼ੂਰੀ ਦੇ ਟਿਊਸ਼ਨ ਜਾਂ ਬਾਲ-ਸੰਭਾਲ; ਕਾਰਾਂ, ਕਲੱਬ ਮੈਂਬਰਸ਼ਿਪ, ਜਾਂ ਮਨੋਰੰਜਨ ਟਿਕਟਾਂ; ਅਤੇ $50 ਤੋਂ ਵੱਧ ਦੇ ਤੋਹਫ਼ਿਆਂ ਲਈ ਨਹੀਂ ਕੀਤੀ ਜਾ ਸਕਦੀ।​​ 

ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ, ਇੱਕ ਸਖ਼ਤ ਆੱਡਿਟ ਪ੍ਰਕਿਰਿਆ ਰਾਹੀਂ ਹਰ ਖਰਚੇ ਦੀ ਸਮੀਖਿਆ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਕੀਤਾ ਗਿਆ ਖਰਚਾ ਨੈਤਿਕ ਹੈ ਅਤੇ ਚੋਣ-ਪ੍ਰਚਾਰ ਨਾਲ ਸੰਬੰਧਿਤ ਹੈ। ਉਮੀਦਵਾਰਾਂ ਨੂੰ ਇਹ ਦਿਖਾਉਣਾ ਪਵੇਗਾ ਕਿ ਫੰਡ ਕਿਵੇਂ ਖਰਚ ਕੀਤੇ ਗਏ ਸਨ ਅਤੇ ਬਾਕੀ ਬਚੇ ਫੰਡ ਵਾਪਸ ਕਰਨੇ ਪੈਣਗੇ।​​  

ਜਿਹੜੇ ਲੋਕ ਨਿਯਮਾਂ ਦੀ ਉਲੰਘਣਾ ਹਨ ਜਾਂ ਜਿਨ੍ਹਾਂ ਦੇ ਪਿਛਲੇ ਚੋਣ-ਪ੍ਰਚਾਰ ਤੋਂ ਪੈਸੇ ਬਕਾਇਆ ਹਨ, ਉਹ ਉਦੋਂ ਤੱਕ ਨਵੇਂ ਮੈਚਿੰਗ ਫੰਡ ਨਹੀਂ ਲੈ ਸਕਦੇ ਜਦੋਂ ਤੱਕ ਉਹ ਕਿਸੇ ਮੌਜੂਦਾ ਮੁੱਦਿਆਂ ਨੂੰ ਹੱਲ ਨਹੀਂ ਕਰ ਲੈਂਦੇ/ਬਕਾਇਆ ਨਹੀਂ ਦੇ ਦਿੰਦੇ।​​ 

ਉਮੀਦਵਾਰਾਂ ਨੂੰ ਕਿਵੇਂ ਜਵਾਬਦੇਹ ਠਹਿਰਾਇਆ ਜਾਂਦਾ ਹੈ​​  

ਜਦੋਂ ਕੋਈ ਉਮੀਦਵਾਰ ਨਿਊਯਾਰਕ ਸਿਟੀ ਦੇ ਜਨਤਕ ਮੈਚਿੰਗ ਫੰਡ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਾ ਹੈ, ਤਾਂ ਜਿਸ ਦਫ਼ਤਰ ਲਈ ਉਹ ਚੋਣ ਲੜ ਰਿਹਾ ਹੁੰਦਾ ਹੈ ਉਸ ਮੁਤਾਬਕ ਸਪਸ਼ਟ ਨਿਯਮਾਂ ਅਤੇ ਖਰਚ ਸੀਮਾਵਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦਾ ਹੈ।​​  

ਭਾਗ ਲੈਣ ਵਾਲੇ ਉਮੀਦਵਾਰ ਜਨਤਕ ਤੌਰ 'ਤੇ ਇਹ ਵੀ ਦੱਸਣ ਲਈ ਸਹਿਮਤ ਹੁੰਦੇ ਹਨ ਕਿ ਉਹਨਾਂ ਨੇ ਕਿਸ-ਕਿਸ ਤੋਂ ਪੈਸੇ ਲਏ ਅਤੇ ਇਸਨੂੰ ਕਿਵੇਂ ਖਰਚ ਕੀਤਾ ਹੈ। ਤੁਸੀਂ ਸਾਡੇ Follow the Money (ਪੈਸੇ ਦਾ ਪਤਾ ਲਗਾਓ) ਸਾਧਨ ਦੀ ਵਰਤੋਂ ਕਰਕੇ ਇਹ ਦੇਖ ਸਕਦੇ ਹੋ ਕਿ ਚੋਣ-ਪ੍ਰਚਾਰ ਕਿਵੇਂ ਪਬਲਿਕ ਫ਼ੰਡ ਦੀ ਵਰਤੋਂ ਕਰਦੇ ਹਨ।​​ 

ਪ੍ਰੋਗਰਾਮ ਦਾ ਵਿਕਾਸ​​ 

ਮੈਚਿੰਗ ਫੰਡ ਪ੍ਰੋਗਰਾਮ ਦੀ ਸ਼ੁਰੂਆਤ ਰਾਤੋ-ਰਾਤ ਨਹੀਂ ਹੋਈ। 30 ਸਾਲਾਂ ਤੋਂ ਵੱਧ ਸਮੇਂ ਤੋਂ, ਨਿਊਯਾਰਕ ਸਿਟੀ ਆਮ ਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਤਰੀਕੇ ਖੋਜ ਰਹੀ ਹੈ। ਜਿਵੇਂ-ਜਿਵੇਂ ਸ਼ਹਿਰ ਬਦਲਿਆ ਹੈ, ਉਵੇਂ-ਉਵੇਂ ਇਹ ਪ੍ਰੋਗਰਾਮ ਵੱਖ-ਵੱਖ ਅਤੇ ਸਰਗਰਮ ਵੋਟਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਦਲਿਆ ਹੈ।​​ 

ਦੇਖੋ ਕਿ ਅਸੀਂ 1988 ਵਿੱਚ ਇੱਕ ਮਾਮੂਲੀ ਸ਼ੁਰੂਆਤ ਤੋਂ ਲੈਕੇ ਅੱਜ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਛੋਟੇ-ਡਾਲਰ ਮੈਚਿੰਗ ਸਿਸਟਮ ਦਾ ਸਫਰ ਕਿਵੇਂ ਤੈਅ ਕੀਤਾ ਹੈ।​​ 

"ਮੈਚਿੰਗ ਫੰਡ ਪ੍ਰੋਗਰਾਮ ਦਾ ਸੰਖੇਪ ਇਤਿਹਾਸ" ਸਿਰਲੇਖ ਵਾਲੀ ਟਾਈਮਲਾਈਨ ਮੁੱਖ ਪੜਾਅ ਦਿਖਾਉਂਦੀ ਹੋਈ। 1988: NYC ਨੇ $1,000 ਤੱਕ 1:1 ਪਬਲਿਕ ਮੈਚ ਨਾਲ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਅਤੇ ਮੈਚਿੰਗ ਫੰਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 1998: ਹਰ ਇੱਕ ਯੋਗਦਾਨਕਰਤਾ ਦੇ ਪਹਿਲੇ $250 ਲਈ, ਮੈਚ ਨੂੰ 4:1 ਤੱਕ ਵਧਾਇਆ ਗਿਆ। 2007: ਪਹਿਲੇ $175 ਲਈ ਮੈਚ ਨੂੰ 6:1 ਤੱਕ ਵਧਾਇਆ ਗਿਆ। 2018: ਵੋਟਰਾਂ ਨੇ ਸਥਾਨਕ ਅਤੇ ਸ਼ਹਿਰ-ਵਿਆਪੀ ਦਫ਼ਤਰਾਂ ਲਈ 8:1 ਦੇ ਮੈਚ ਨੂੰ ਮਨਜ਼ੂਰੀ ਦਿੱਤੀ। ਅੱਜ: 2021 ਵਿੱਚ, 94% ਉਮੀਦਵਾਰਾਂ ਨੇ ਪ੍ਰੋਗਰਾਮ ਦੀ ਵਰਤੋਂ ਕੀਤੀ, ਜਿਸ ਨਾਲ NYC ਦੀ ਸਭ ਤੋਂ ਵਿਭਿੰਨ ਸਿਟੀ ਕੌਂਸਲ ਚੁਣਨ ਵਿੱਚ ਮਦਦ ਮਿਲੀ।​​