ਅਗਾਊਂ ਵੋਟਿੰਗ ਅਤੇ ਚੋਣ ਦਿਹਾੜੇ ਦੀਆਂ ਤਰੀਕਾਂ ਸਮੇਤ 2025 ਦੀਆਂ ਪ੍ਰਮੁੱਖ ਚੋਣਾਂ ਦਾ ਪ੍ਰਚਾਰ ਕਰਦੀ ਇੱਕ ਛੋਟੀ ਵੋਟਰ ਗਾਈਡ ਅਤੇ ਤੁਹਾਨੂੰ ਨੀਲੇ ਰੰਗ ਦੀ ਬੈਕਗ੍ਰਾਉਂਡ ਬਾਰੇ ਇਹ ਪਤਾ ਹੋਣਾ ਚਾਹੀਦਾ ਹੈ​​ 
ਚੋਣ​​  18 ਜੂਨ, 2025​​ 

18 ਜੂਨ, 2025​​ 

Madonna Hernandez (ਮੈਡੋਨਾ ਹਰਨਾਂਡੇਜ਼) ਦੁਆਰਾ , ਸਮਗਰੀ ਸੰਪਾਦਕ​​ 

 

ਭਾਵੇਂ ਤੁਸੀਂ ਪਹਿਲੀ ਵਾਰੀ ਦਾ ਵੋਟਰ ਹੋ ਜਾਂ ਇੱਕ ਤਜਰਬੇਕਾਰ, ਇਸ ਵਿਆਪਕ A ਤੋਂ Z ਗਾਈਡ ਵਿੱਚ ਤੁਹਾਡੇ ਲਈ ਜ਼ਰੂਰੀ ਸਾਰੀ ਜਾਣਕਾਰੀ ਉਪਲਬਧ ਹੈ, ਜਿਸ ਦੀ ਵਰਤੋਂ ਨਾਲ ਤੁਸੀਂ ਹੁਣ ਹੋ ਰਹੀਆਂ ਪ੍ਰਮੁੱਖ ਚੋਣਾਂ ਵਿੱਚ ਆਪਣੀ ਵੋਟ-ਪਰਚੀ ਨਾਲ ਵੋਟ ਪਾ ਸਕਦੇ ਹੋ। ਵੋਟ-ਪਰਚੀ 'ਤੇ ਮੇਅਰ, ਕੰਪਟ੍ਰੋਲਰ, ਪਬਲਿਕ ਐਡਵੋਕੇਟ (ਜਨਤਕ ਹਿਤਾਂ ਦਾ ਨੁਮਾਇੰਦਾ), ਸਿਟੀ ਕੌਂਸਲ ਅਤੇ ਬਰੋ ਦਾ ਪ੍ਰਧਾਨ ਵਰਗੇ ਮਹੱਤਵਪੂਰਨ ਸਥਾਨਕ ਦਫ਼ਤਰ ਸ਼ਾਮਲ ਹਨ, ਇਸ ਲਈ ਤੁਹਾਡੀ ਵੋਟ ਸਿਟੀ ਦੇ ਭਵਿੱਖ 'ਤੇ ਅਸਲ ਪ੍ਰਭਾਵ ਪਾ ਸਕਦੀ ਹੈ। ਅਤੇ ਅਸੀਂ ਹਰ ਕਦਮ 'ਤੇ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ।​​  

A ਤੋਂ E ਤੱਕ​​  

ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ​​ 

 

A – Absentee Voting (ਗੈਰਹਾਜ਼ਰ ਵੋਟ)​​ 

ਔਨਲਾਈਨ ਜਾਂ ਡਾਕ ਰਾਹੀਂ ਡਾਕ ਵੋਟ-ਪਰਚੀ ਦੀ ਬੇਨਤੀ ਕਰਨ ਦੀ ਅੰਤਮ-ਤਾਰੀਖ਼ ਲੰਘ ਗਈ ਹੈ, ਹਾਲਾਂਕਿ ਤੁਸੀਂ ਅਜੇ ਵੀ ਇਸ ਚੋਣ ਲਈ 23 ਜੂਨ ਤੱਕ ਆਪਣੇ ਸਥਾਨਕ ਚੋਣ ਬੋਰਡ ਦਫ਼ਤਰ ਵਿਖੇ ਵਿਅਕਤੀਗਤ ਤੌਰ 'ਤੇ ਬੇਨਤੀ ਕਰ ਸਕਦੇ ਹੋ। ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਡਾਕ ਰਾਹੀਂ ਵੋਟ ਪਾਉਣ ਲਈ ਗੈਰਹਾਜ਼ਰ ਵੋਟ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਉਪਲਬਧ ਹਨ। ਸਾਰੇ ਨਿਊਯਾਰਕ ਵਾਸੀ ਅਜਿਹਾ ਕਰ ਸਕਦੇ ਹਨ। ਵਧੇਰੇ ਜਾਣਨ ਲਈ nycvotes.org/mail'ਤੇ ਜਾਓ​​ 

B – Ballot (ਵੋਟ-ਪਰਚੀ)​​ 

ਤੁਹਾਡੀ ਵੋਟ-ਪਰਚੀ 'ਤੇ ਤੁਹਾਡੀ ਪਾਰਟੀ ਦੀਆਂ ਪ੍ਰਮੁੱਖ ਚੋਣਾਂ ਵਿੱਚ ਚੋਣ ਲੜ ਰਹੇ ਉਮੀਦਵਾਰ ਅਤੇ ਤੁਹਾਡੀ ਡਿਸਟ੍ਰਿਕਟ ਦੇ ਹੋਰ ਦਫ਼ਤਰ ਸ਼ਾਮਲ ਹਨ। ਵਧੇਰੇ ਜਾਣਨ ਲਈ nycvotes.org/whats-on-the-ballot'ਤੇ ਜਾਓ​​ 

C – Candidates (ਉਮੀਦਵਾਰ)​​ 

ਪ੍ਰਮੁੱਖ ਚੋਣਾਂ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਬਾਰੇ ਜਾਣਨ ਲਈ, ਵੀਡੀਓ ਦੇਖਣ ਲਈ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਉਨ੍ਹਾਂ ਦੇ ਵਿਚਾਰ ਜਾਣਨ ਲਈ  nycvotes.org/compare'ਤੇ ਜਾਓ​​ 

D – Debates (ਬਹਿਸਾਂ)​​ 

ਸਿੱਧੇ ਉਮੀਦਵਾਰਾਂ ਨੂੰ ਸੁਣਨ ਲਈ ਤੁਸੀਂ ਕਿਸੇ ਵੀ ਸਮੇਂ ਔਨਲਾਈਨ nycvotes.org/debates'ਤੇ ਜਾਕੇ ਪ੍ਰਮੁੱਖ ਚੋਣਾਂ ਦੀਆਂ ਬਹਿਸਾਂ ਦੇਖ ਸਕਦੇ ਹੋ।​​ 

E – Early Voting (ਅਗਾਊਂ ਵੋਟਿੰਗ)​​ 

ਅਗਾਊਂ ਵੋਟਿੰਗ ਚਾਲੂ ਹੈ!​​  

 

ਅਗਾਊਂ ਵੋਟਿੰਗ ਐਤਵਾਰ, 22 ਜੂਨ ਤੱਕ ਹੋਵੇਗੀ​​ 

F ਤੋਂ J ਤੱਕ​​ 

ਤੁਹਾਡੇ ਲਈ ਲੋੜੀਂਦੀ ਸਾਰੀ ਜਾਣਕਾਰੀ ਦੇਖੋ​​  

 

F – Find Your Poll Site (ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ)​​  

ਵੋਟਾਂ ਪੈਣ ਦੀ ਥਾਂ ਲੋਕੇਟਰ ਦੀ ਵਰਤੋਂ ਕਰਕੇ ਚੋਣ ਦਿਹਾੜੇ 'ਤੇ ਜਾਂ ਅਗਾਊਂ ਵੋਟਿੰਗ ਦੌਰਾਨ ਆਪਣੀ ਵੋਟ ਪਾਉਣ ਦੀ ਥਾਂ ਦੇਖੋ।  nycvotes.org/pollsite'ਤੇ ਜਾਓ​​ 

G – Get Out the Vote (ਵੋਟ ਪਾਉਣ ਲਈ ਬਾਹਰ ਜਾਣਾ)​​ 

ਭਾਵੇਂ ਤੁਸੀਂ ਆਪਣੇ ਭਾਈਚਾਰੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ ਜਾਂ ਸਵੈ-ਸੇਵੀ ਕੰਮ ਕਰ ਰਹੇ ਹੋ, ਇਸ ਬਾਰੇ ਜਾਣਕਾਰੀ ਦੇਣ ਨਾਲ ਹਰ ਕਿਸੇ ਨੂੰ ਸਾਡੇ ਲੋਕਰਾਜ ਵਿੱਚ ਆਪਣਾ ਯੋਗਦਾਨ ਦੇਣ ਵਿੱਚ ਮਦਦ ਮਿਲਦੀ ਹੈ। ਤੁਹਾਨੂੰ  nycvotes.org/resources'ਤੇ ਮਦਦਗਾਰ ਸਰੋਤ ਮਿਲ ਸਕਦੇ ਹਨ​​ 

H – Voting Hours (ਵੋਟਿੰਗ ਦੇ ਸਮੇਂ)​​ 

24 ਜੂਨ, ਪ੍ਰਮੁੱਖ ਚੋਣਾਂ ਵਾਲੇ ਦਿਨ ਸਵੇਰੇ 6:00 ਵਜੇ ਤੋਂ ਰਾਤ 9:00 ਵਜੇ ਤੱਕ ਵੋਟਾਂ ਪੈਣਗੀਆਂ। ਉਪਰੋਕਤ ਕਾਰਜਕ੍ਰਮ ਵਿੱਚ ਅਗਾਊਂ ਵੋਟਿੰਗ ਸਮੇਂ ਵੇਖੋ।​​ 

I – ID Requirements (ਆਈ.ਡੀ. ਸੰਬੰਧੀ ਲੋੜਾਂ)​​ 

ਜ਼ਿਆਦਾਤਰ NYC ਵੋਟਰਾਂ ਨੂੰ ਵੋਟ ਪਾਉਣ ਲਈ ਪਛਾਣ ਪੱਤਰ ਦੀ ਲੋੜ ਨਹੀਂ ਹੁੰਦੀ। ਹਾਲਾਂਕਿ, ਪਹਿਲੀ ਵਾਰੀ ਦਾ ਵੋਟਰ, ਜਿਸ ਨੇ ਰਜਿਸਟਰ ਕਰਨ ਵੇਲੇ ਕੋਈ ਜਾਣਕਾਰੀ ਨਹੀਂ ਦਿੱਤੀ, ਉਸ ਨੂੰ ਆਈ.ਡੀ. ਦੇਣ ਲਈ ਕਿਹਾ ਜਾ ਸਕਦਾ ਹੈ।​​  

J – Judicial Races (ਅਦਾਲਤੀ ਅਹੁਦਿਆਂ ਲਈ ਮੁਕਾਬਲੇ)​​ 

ਇਸ ਚੋਣ ਵਿੱਚ ਤੁਹਾਡੀ ਵੋਟ-ਪਰਚੀ 'ਤੇ ਜੱਜ ਸ਼ਾਮਲ ਹੋ ਸਕਦੇ ਹਨ। ਇਹ ਕਾਉਂਟੀ-ਪੱਧਰ ਦੇ ਦਫ਼ਤਰ ਹੁੰਦੇ ਹਨ, ਨਾ ਕਿ ਨਗਰਪਾਲਿਕਾ ਦੇ। ਇਸ ਕਰਕੇ, ਅਦਾਲਤੀ ਉਮੀਦਵਾਰਾਂ ਸੰਬੰਧੀ ਜਾਣਕਾਰੀ ਜ਼ਿਆਦਾ ਉਪਲਬਧ ਨਹੀਂ ਹੈ ਅਤੇ ਪਤਾ ਕਰਨਾ ਮੁਸ਼ਕਲ ਹੋ ਸਕਦਾ ਹੈ। ਵੋਟਰ ਆਪਣੇ  ਸਥਾਨਕ ਬਾਰ ਐਸੋਸੀਏਸ਼ਨ ਅਤੇ ਹੋਰ ਵਕਾਲਤ ਸਮੂਹਾਂ ਰਾਹੀਂ ਉਮੀਦਵਾਰਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।​​ 

ਇਸ ਚੋਣ ਵਿੱਚ ਵੋਟ-ਪਰਚੀ 'ਤੇ ਸ਼ਾਮਲ ਸਾਰੇ ਦਫ਼ਤਰਾਂ ਬਾਰੇ ਜਾਣਕਾਰੀ ਦਿੰਦੀ ਇੱਕ ਪੋਸਟ, ਇਸ ਵਿੱਚ NYC Votes ਦੇ ਜਾਨਵਰ ਹਰ ਦਫ਼ਤਰ ਦੇ ਸਾਹਮਣੇ ਦਿੱਤੇ ਗਏ ਹਨ​​ 

ਸਾਡੇ ਉਪਲਬਧ ਸਰੋਤਾਂ ਵਿੱਚੋਂ ਇੱਕ ਸਾਂਝਾ ਕੀਤੇ ਜਾਣ ਲਈ ਉਪਲਬਧ ਹੈ​​ 

 

K ਤੋਂ O ਤੱਕ​​ 

ਇਸ ਬਾਰੇ ਜਾਣੋ ਕਿ ਸਥਾਨਕ ਚੋਣਾਂ ਵਿੱਚ ਦਾਅ 'ਤੇ ਕੀ ਲੱਗਿਆ ਹੋਇਆ ਹੈ​​ 

 

K – Know Your Rights (ਆਪਣੇ ਹੱਕ ਜਾਣੋ)​​ 

ਕੀ ਤੁਹਾਨੂੰ ਪਤਾ ਹੈ ਕਿ ਵੋਟ ਪਾਉਣ ਵੇਲੇ ਤੁਸੀਂ ਆਪਣੇ ਨਾਲ ਵੋਟਿੰਗ ਸਮੱਗਰੀ ਨਾਲ ਲਿਆ ਸਕਦੇ ਹੋ? ਆਪਣੇ ਹੱਕਾਂ ਬਾਰੇ ਵਧੇਰੇ ਜਾਣਨ ਲਈ nycvotes.org/rights'ਤੇ ਜਾਓ​​ 

L – Language Access (ਭਾਸ਼ਾ ਪਹੁੰਚ)​​ 

ਬਹੁਤੀਆਂ ਵੋਟਾਂ ਪੈਣ ਦੀਆਂ ਥਾਂਵਾਂ 'ਤੇ ਦੁਭਾਸ਼ੀਆ ਅਤੇ ਅਨੁਵਾਦਕ ਸੇਵਾਵਾਂ ਉਪਲਬਧ ਹਨ। ਸੇਵਾਵਾਂ ਬਰੋ ਮੁਤਾਬਕ ਵੱਖ-ਵੱਖ ਹੋਣਗੀਆਂ। ਵਧੇਰੇ ਜਾਣਨ ਲਈ nycvotes.org/accessibility'ਤੇ ਜਾਓ।​​ 

M – Mayor (ਮੇਅਰ)​​ 

ਜੂਨ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ-ਪਰਚੀ 'ਤੇ ਮੇਅਰ ਤੋਂ ਇਲਾਵਾ ਵੀ ਕਈ ਦਫ਼ਤਰ ਹਨ, ਪਰ ਇਹ ਸਭ ਤੋਂ ਵੱਡਾ ਹੈ। ਮੇਅਰ ਲਈ ਕੌਣ ਚੋਣ ਲੜ ਰਿਹਾ ਹੈ, ਇਹ ਦੇਖਣ ਲਈ ਸਾਡੀ ਔਨਲਾਈਨ ਵੋਟਰ ਗਾਈਡ ਦੇਖੋ: nycvotes.org/voterguide​​ 

N – Nonpartisan (ਨਿਰਪੱਖ)​​ 

NYC Votes ਤੁਹਾਨੂੰ ਸਾਰਿਆਂ ਨੂੰ ਨਿਰਪੱਖ ਜਾਣਕਾਰੀ ਦੇ ਕੇ ਭਰੋਸੇ ਨਾਲ ਵੋਟ ਪਾਉਣ ਵਿੱਚ ਮਦਦ ਕਰਨ ਲਈ ਹਮੇਸ਼ਾ ਉਪਲਬਧ ਹੈ!​​ 

O – Outreach (ਆਉਟਰੀਚ/ਪਹੁੰਚ)​​ 

ਸੜਕੀ ਮੇਲਿਆਂ ਵਿੱਚ ਮੇਜ਼ ਲਗਾਉਣ ਤੋਂ ਲੈ ਕੇ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਤੱਕ, NYC Votes ਨਿਊਯਾਰਕ ਵਾਸੀਆਂ ਨੂੰ ਵੋਟ ਪਾਉਣ ਲਈ ਤਿਆਰ ਹੋਣ ਵਿੱਚ ਮਦਦ ਕਰਨ ਲਈ ਸਿਟੀ ਭਰ ਵਿੱਚ ਕਈ ਸਮਾਗਮਾਂ ਦੀ ਮੇਜ਼ਬਾਨੀ ਕਰਦਾ ਹੈ। ਸਮਾਗਮਾਂ ਵਿੱਚ ਸ਼ਾਮਲ ਹੋਣ ਲਈ nycvotes.org/events-calendar/'ਤੇ ਜਾਓ​​ 

ਵੋਟ-ਪਰਚੀਆਂ ਵਾਲਾ ਡੱਬਾ ਅਤੇ ਘੜੀ ਵਾਲਾ ਤਸਵੀਰ ਫਾਰਮੈਟ ਹੁੰਦਾ ਹੈ​​ 

ਇਸ ਜੂਨ ਆਪਣੀ ਅਵਾਜ਼ ਬੁਲੰਦ ਕਰਨ ਲਈ ਸਮਾਂ ਘਟਦਾ ਜਾ ਰਿਹਾ ਹੈ​​ 

P ਤੋਂ S ਤੱਕ​​  

ਕੁਝ ਹੀ ਪਲਾਂ ਵਿੱਚ ਸਾਰੀ ਜਾਣਕਾਰੀ ਹਾਸਲ ਕਰੋ​​ 

 

P –  Primary Election (ਪ੍ਰਮੁੱਖ ਚੋਣਾਂ)​​ 

NYC ਵਿੱਚ 'ਕਲੋਜ਼ਡ ਪ੍ਰਾਇਮਰੀਆਂ' (ਬੰਦ ਚੋਣਾਂ) ਹੁੰਦੀਆਂ ਹਨ। ਕਿਸੇ ਪਾਰਟੀ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ ਪਾਉਣ ਲਈ, ਤੁਹਾਨੂੰ ਉਸ ਸਿਆਸੀ ਪਾਰਟੀ ਨਾਲ ਜ਼ਰੂਰ ਰਜਿਸਟਰ ਹੋਣਾ ਚਾਹੀਦਾ ਹੈ। ਵੱਖ-ਵੱਖ ਕਿਸਮਾਂ ਦੀਆਂ ਚੋਣਾਂ ਬਾਰੇ ਜਾਣਨ ਲਈ nycvotes.org/why-vote/types-of-elections/'ਤੇ ਜਾਓ​​ 

Q – Questions (ਸਵਾਲ)​​ 

ਕੀ ਤੁਸੀਂ ਵੋਟਿੰਗ ਸੰਬੰਧੀ ਸਾਡੇ ਤੋਂ ਕੋਈ ਸੁਆਲ ਪੁੱਛਣਾ ਚਾਹੁੰਦੇ ਹੋ? ਸਾਨੂੰ nycvotes@nyccfb.info'ਤੇ ਈਮੇਲ ਭੇਜੋ​​ 

R – Ranked Choice Voting (ਤਰਜੀਹੀ ਵੋਟਿੰਗ)​​ 

NYC ਵਿੱਚ ਸ਼ਹਿਰ-ਵਿਆਪੀ ਦਫ਼ਤਰਾਂ ਲਈ ਪ੍ਰਮੁੱਖ ਅਤੇ ਵਿਸ਼ੇਸ਼ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਰੈਂਕ ਦੇਣਾ ਮਜ਼ੇਦਾਰ ਹੋ ਸਕਦਾ ਹੈ! ਖਾਸ ਤੌਰ 'ਤੇ ਜਦੋਂ ਤੁਸੀਂ  nycvotes.org/rcv'ਤੇ ਸਾਡੀ ਪ੍ਰੈਕਟਿਸ ਵਾਲ਼ੀ ਵੋਟ-ਪਰਚੀ ਵਿੱਚ ਆਪਣੇ ਮਨਪਸੰਦ ਜਾਨਵਰਾਂ ਨੂੰ ਰੈਂਕ ਦਿੰਦੇ ਹੋ।​​ 

S – Sample Ballots (ਸੈਂਪਲ ਵੋਟ-ਪਰਚੀ)​​ 

ਆਪਣਾ ਸਮਾਂ ਬਚਾਉਣ ਅਤੇ ਹੈਰਾਨੀ ਤੋਂ ਬਚਣ ਲਈ ਆਪਣੀ ਵੋਟ-ਪਰਚੀ 'ਤੇ ਨਜ਼ਰ ਮਾਰੋ। nycvotes.org/pollsite'ਤੇ ਜਾਕੇ ਸੈਂਪਲ ਵੋਟ-ਪਰਚੀ ਦੇਖੋ​​ 

ਸਾਡੀ ਤਰਜੀਹੀ ਵੋਟਿੰਗ ਪ੍ਰੈਕਟਿਸ ਵਾਲ਼ੀ ਵੋਟ-ਪਰਚੀ ਅਸਲ ਵਰਗੀ ਹੈ…ਪਰ ਵਧੇਰੇ ਪਿਆਰੀ ਹੈ​​ 

 

T ਤੋਂ W ਤੱਕ​​ 

ਤੁਹਾਨੂੰ ਇੱਕ ਸੂਚਿਤ ਵੋਟਰ ਬਣਨ ਲਈ ਲੋੜੀਂਦਾ ਡੇਟਾ​​ 

T – Turnout (ਮਤਦਾਨ)​​  

2024 ਦੀਆਂ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਬਾਰੇ ਜਾਣਨ ਲਈ ਉਤਸੁਕ ਹੋ? ਪਿਛਲੇ ਸਾਲ ਦੀ ਜੂਨ ਦੀਆਂ ਪ੍ਰਮੁੱਖ ਚੋਣਾਂ ਦੀ ਤੁਲਨਾ ਇਸ ਸਾਲ ਦੇ ਮੁਕਾਬਲੇ ਕਿਵੇਂ ਕੀਤੀ ਜਾਵੇਗੀ? ਸਾਡੀ ਵੋਟਰ ਵਿਸ਼ਲੇਸ਼ਣ ਰਿਪੋਰਟ ਪੜ੍ਹੋ।​​ 

U – Unaffiliated Voters (ਗੈਰ-ਸੰਬੰਧਿਤ ਵੋਟਰ)​​ 

ਵੋਟਰਾਂ ਦਾ ਇਹ ਸਮੂਹ NYC ਵਿੱਚ ਰਜਿਸਟਰਡ ਵੋਟਰਾਂ ਦਾ 21.1% ਹੈ, ਜਿਸਦਾ ਮਤਲਬ ਹੈ ਕਿ ਉਹ ਪ੍ਰਮੁੱਖ ਚੋਣਾਂ ਤੋਂ ਬਾਹਰ ਰਹਿ ਗਏ ਹਨ ਜਿਵੇਂ ਕਿ ਹੁਣ ਹੋ ਰਹੀਆਂ ਹਨ। ਪਿਛਲੇ ਸਾਲ ਦੀਆਂ ਚੋਣਾਂ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਜਾਣਨ ਲਈ ਉੱਪਰ ਦਿੱਤੇ ਗਏ ਲਿੰਕ 'ਤੇ ਜਾਕੇ ਵੋਟਰ ਵਿਸ਼ਲੇਸ਼ਣ ਰਿਪੋਰਟ ਪੜ੍ਹੋ।​​ 

V – Vote (ਵੋਟ)​​ 

ਸਾਨੂੰ ਵੋਟ ਪਾਉਣਾ ਚੰਗਾ ਲੱਗਦਾ ਹੈ। ਆਖ਼ਿਰਕਾਰ ਇਹ ਸਾਡੇ ਨਾਮ 'ਤੇ ਹੀ ਹੈ। ਪਰ ਇਸ ਤੋਂ ਵੀ ਵੱਧ, ਇਹ ਇਸ ਗੱਲ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਹਾਡੀਆਂ ਜ਼ਰੂਰਤਾਂ ਵੱਲ ਧਿਆਨ ਦਿੱਤਾ ਜਾਵੇ, ਸੁਣਿਆ ਜਾਵੇ ਅਤੇ ਉਨ੍ਹਾਂ ਲਈ ਕੁਝ ਕੀਤਾ ਜਾਵੇ। ਵੋਟ ਪਾਓ (ਜੇ ਤੁਸੀਂ ਪਹਿਲਾਂ ਨਹੀਂ ਪਾਈ)।​​ 

W – Write-In Candidates (ਉਮੀਦਵਾਰ ਲਈ ਲਿਖਕੇ ਵੋਟ ਪਾਉਣੀ)​​ 

ਅਪ੍ਰੈਲ 2024 ਰਾਸ਼ਟਰਪਤੀ ਦੀਆਂ ਪ੍ਰਮੁੱਖ ਚੋਣਾਂ ਵਿੱਚ ਵੋਟ-ਪਰਚੀ 'ਤੇ ਲਿਖਣਾ ਕਹਾਣੀ ਦਾ ਇੱਕ ਵੱਡਾ ਹਿੱਸਾ ਸਨ। ਕੀ ਇਹ ਇਸ ਜੂਨ ਦੀਆਂ ਪ੍ਰਮੁੱਖ ਚੋਣਾਂ ਵਿੱਚ ਕੋਈ ਭੂਮਿਕਾ ਨਿਭਾਉਣਗੇ? ਸਾਡੀ 2024 ਦੀ ਰਿਪੋਰਟ ਵਿੱਚ ਮਤਦਾਨ 'ਤੇ ਇਨ੍ਹਾਂ ਦੇ ਪ੍ਰਭਾਵ ਬਾਰੇ ਹੋਰ ਜਾਣੋ!​​  


ਪਿਛਲੇ ਸਾਲ ਦੀਆਂ ਚੋਣਾਂ ਸੰਬੰਧੀ ਜਾਣਕਾਰੀਆਂ ਪ੍ਰਾਪਤ ਕਰੋ​​ 

 

X ਤੋਂ Z ਤੱਕ​​  

ਸਾਲ ਭਰ ਵੋਟਿੰਗ ਬਾਰੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਲਈ ਬਹੁਤ ਉਤਸ਼ਾਹਿਤ ਹਾਂ!​​  

 

X – Follow NYC Votes on X (X 'ਤੇ NYC Votes ਫ਼ਾਲੋ ਕਰੋ)!​​ 

ਪ੍ਰਮੁੱਖ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਬਾਰੇ ਬਿਲਕੁਲ ਤਾਜ਼ਾ ਜਾਣਕਾਰੀ ਲੈਣ ਲਈ, X 'ਤੇ ਜਾਕੇ ਹੋਰ ਪੜ੍ਹੋ: https://x.com/nycvotes​​ 

Y – Youth Voters (ਨੌਜਵਾਨ ਵੋਟਰ)​​ 

ਕੀ ਤੁਸੀਂ ਪ੍ਰੀ-ਰਜਿਸਟ੍ਰੇਸ਼ਨ ਬਾਰੇ ਸੁਣਿਆ ਹੈ? ਸਾਰੇ ਨੌਜਵਾਨ ਇਹ ਕਰ ਰਹੇ ਹਨ। ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ  nycvotes.org/pre-register'ਤੇ ਜਾਕੇ ਭਵਿੱਖ ਦੀਆਂ ਚੋਣਾਂ ਲਈ ਤਿਆਰ ਹੋ ਜਾਓ।​​ 

Z – Zero excuses (ਕੋਈ ਬਹਾਨਾ ਨਹੀਂ)​​ 

ਵੋਟਿੰਗ (ਅਤੇ ਸਾਡੇ) ਨਾਲ ਜੁੜੋ। ਜਾਣਕਾਰੀ ਲੈਂਦੇ ਰਹਿਣ ਲਈ ਸਾਨੂੰ @nycvotes 'ਤੇ ਫ਼ਾਲੋ ਕਰੋ ਜਾਂ ਈਮੇਲਾਂ ਅਤੇ ਟੈਕਸਟ ਅਲਰਟ ਨਾਲ ਸਾਈਨ ਅੱਪ ਕਰੋ! nycvotes.org/stayinformed​​ 

 

ਇੱਕ ਗਿਲਹਿਰੀ ਨੂੰ ਵੀ ਸਾਡੇ ਚੋਣ ਅਲਰਟ ਮਿਲ ਰਹੇ ਹਨ​​ 

 

ਸਬੰਧਿਤ ਖ਼ਬਰਾਂ​​