ਲੋਕਾਂ ਨਾਲ ਭਰੇ ਹੋਏ ਭਾਈਚਾਰਕ ਕਮਰੇ ਵਿੱਚ ਮਾਈਕ੍ਰੋਫ਼ੋਨ ਵਿੱਚ ਬੋਲਦੇ ਹੋਏ ਕਤਾਰਾਂ ਵਿੱਚ ਬੈਠੇ ਜ਼ਿਆਦਾਤਰ ਬਜ਼ੁਰਗ ਦਰਸ਼ਕਾਂ ਨਾਲ ਗੱਲ ਕਰਦਾ ਹੋਇਆ ਪੇਸ਼ਕਾਰ। ਉਹਨਾਂ ਦੇ ਪਿੱਛੇ ਇੱਕ ਵੱਡੀ ਸਕ੍ਰੀਨ ਰੰਗੀਨ ਗ੍ਰਾਫਿਕਸ ਦੇ ਨਾਲ, NYC Votes ਅਤੇ 2025 ਚੋਣ ਬਾਰੇ ਚੀਨੀ ਭਾਸ਼ਾ ਵਿੱਚ ਇੱਕ ਪੇਸ਼ਕਾਰੀ ਪ੍ਰਦਰਸ਼ਿਤ ਕਰ ਰਹੀ ਹੈ। ਇੱਕ ਪਾਸੇ ਅਮਰੀਕੀ ਝੰਡਾ ਲੱਗਿਆ ਹੋਇਆ ਹੈ ਅਤੇ ਇੱਕ ਹੋਰ ਸੁਵਿਧਾਕਰਤਾ ਸਕ੍ਰੀਨ ਦੇ ਨੇੜੇ ਖੜ੍ਹਾ ਹੈ।​​ 
ਭਾਈਵਾਲੀਆਂ, ਚੋਣਾਂ​​  22 ਅਪ੍ਰੈਲ, 2026​​ 

22 ਅਪ੍ਰੈਲ, 2026​​ 

Sydney Ellis (ਸਿਡਨੀ ਐਲਿਸ) ਵੱਲੋਂ , ਪਬਲਿਕ ਰਿਲੇਸ਼ਨਜ਼ ਇੰਟਰਨ​​ 

ਪਿਛਲੇ ਸਾਲ ਨਿਊਯਾਰਕ ਵਾਸੀਆਂ ਦੇ ਰਿਕਾਰਡ ਗਿਣਤੀ ਵਿੱਚ ਆਉਣ ਤੋਂ ਪਹਿਲਾਂ, ਚੀਨੀ ਬਰੁਕਲਿਨ ਵਾਸੀਆਂ ਦੇ ਇੱਕ ਸਮੂਹ ਨੇ ਬੈਨਸਨਹਰਸਟ ਭਾਈਚਾਰਾ ਕੇਂਦਰ ਸੈਂਟਰ ਵਿੱਚ ਵੋਟਿੰਗ ਦਾ ਹੱਕ ਸੈਮੀਨਾਰ ਨੂੰ ਧਿਆਨ ਨਾਲ ਸੁਣਿਆ। ਸਰੋਤਿਆਂ ਨੇ ਕੈਂਟੋਨੀਜ਼ (ਭਾਸ਼ਾ) ਵਿੱਚ ਨਾਗਰਿਕ ਸ਼ਮੂਲੀਅਤ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਕੈਨਵਸ ਦੇ ਬੈਗਾਂ 'ਤੇ ਨਜ਼ਰਾਂ ਅਤੇ ਹੱਥਾਂ ਵਿੱਚ ਅਨੁਵਾਦਤ ਵੋਟਰ ਗਾਈਡ, ਸਥਾਨਕ ਲੋਕਾਂ ਨੇ ਨਾਗਰਿਕ ਸ਼ਮੂਲੀਅਤ ਸੰਬੰਧੀ ਆਪਣੇ ਗਿਆਨ ਪਰਖ ਕੇ NYC Votes- ਬ੍ਰਾਂਡ ਵਾਲੇ ਇਨਾਮਾਂ ਲਈ ਮੁਕਾਬਲਾ ਕੀਤਾ। ਭਾਵੇਂ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਵੋਟ ਪਾਉਣ ਲਈ ਖੁਦ ਨੂੰ ਰਜਿਸਟਰ ਕਰਵਾ ਲਿਆ ਸੀ, ਪਰ ਭਾਈਚਾਰੇ ਦੇ ਮੈਂਬਰ ਵੋਟਾਂ ਪੈਣ ਦੀ ਥਾਂ 'ਤੇ ਉਪਲਬਧ ਭਾਸ਼ਾ ਸਰੋਤਾਂ ਅਤੇ ਪਹੁੰਚਯੋਗਤਾ ਬਾਰੇ ਹੋਰ ਜਾਣਨ ਲਈ ਇਕੱਠੇ ਹੋਏ।​​ 

NYC Votes ਅਤੇ ਇਸ ਭਾਈਚਾਰਕ ਸੰਗਠਨ ਵਿਚਕਾਰ ਸਹਿਯੋਗ ਭਾਸ਼ਾਈ ਵਿਭਿੰਨਤਾ ਨਾਲ ਭਰੇ ਇੱਕ ਸ਼ਹਿਰ ਦੀ ਝਲਕ ਪੇਸ਼ ਕਰਦਾ ਹੈ, ਜੋ ਕਿ 8 ਮਿਲੀਅਨ ਵਿੱਚੋਂ 3. 8 ਮਿਲੀਅਨ ਨਿਊਯਾਰਕ ਵਾਸੀਆਂ ਲਈ ਘਰ ਹੈ, ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਇਸ ਦੇ ਨਾਲ-ਨਾਲ ਹਰ ਰੋਜ਼ 700 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਤੇ ਹਰ ਕੋਈ ਆਪਣੀ ਭਾਸ਼ਾ ਵਿੱਚ ਵੋਟ ਪਾਉਣ ਅਤੇ ਭਰੋਸੇਯੋਗ ਵੋਟਿੰਗ ਜਾਣਕਾਰੀ ਤੱਕ ਪਹੁੰਚ ਦਾ ਮੌਕਾ ਹਾਸਲ ਕਰਨ ਦਾ ਹੱਕਦਾਰ ਹੈ।​​  

NYC Votes ਅਤੇ ਇਸ ਭਾਈਚਾਰਕ ਸੰਗਠਨ ਵਿਚਕਾਰ ਸਹਿਯੋਗ ਭਾਸ਼ਾਈ ਵਿਭਿੰਨਤਾ ਨਾਲ ਭਰੇ ਇੱਕ ਸ਼ਹਿਰ ਦੀ ਝਲਕ ਪੇਸ਼ ਕਰਦਾ ਹੈ, ਜੋ ਕਿ​​  8 ਮਿਲੀਅਨ ਵਿੱਚੋਂ 3.8 ਮਿਲੀਅਨ ਨਿਊਯਾਰਕ ਵਾਸੀਆਂ ਲਈ ਘਰ ਹੈ, ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਇਸ ਦੇ ਨਾਲ-ਨਾਲ ਹਰ ਰੋਜ਼ 700 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।​​  ਅਤੇ ਹਰ ਕੋਈ ਆਪਣੀ ਭਾਸ਼ਾ ਵਿੱਚ ਵੋਟ ਪਾਉਣ ਅਤੇ ਭਰੋਸੇਯੋਗ ਵੋਟਿੰਗ ਜਾਣਕਾਰੀ ਤੱਕ ਪਹੁੰਚ ਦਾ ਮੌਕਾ ਹਾਸਲ ਕਰਨ ਦਾ ਹੱਕਦਾਰ ਹੈ।​​  

ਸੰਯੁਕਤ ਰਾਜ ਵਿੱਚ, ਇਸ ਵੇਲੇ ਵੋਟ ਪਾਉਣ ਲਈ ਭਾਸ਼ਾ ਸੰਬੰਧੀ ਕੋਈ ਲੋੜ ਨਹੀਂ ਹੈ ਅਤੇ ਤੁਹਾਡੇ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਅਮਰੀਕੀ ਨਾਗਰਿਕਾਂ ਵਿੱਚ (ਤੁਹਾਡੀ) ਵੋਟਰ ਯੋਗਤਾ ਨੂੰ ਪ੍ਰਭਾਵਤ ਨਹੀਂ ਕਰਦੀ। NYC Votes ਸਾਰੇ ਨਿਊਯਾਰਕ ਵਾਸੀਆਂ ਲਈ ਬਹੁ-ਭਾਸ਼ਾਈ ਪਹਿਲਕਦਮੀਆਂ ਨਾਲ ਇਸ ਲੋੜ ਨੂੰ ਪੂਰਾ ਕਰ ਰਿਹਾ ਹੈ। ਭਾਸ਼ਾ ਪਹੁੰਚ ਨਾਲ ਵੱਧ ਤੋਂ ਵੱਧ ਲੋਕ ਵੋਟ ਪਾਉਣ ਲਈ ਅੱਗੇ ਆਉਂਦੇ ਹਨ ਅਤੇ ਇਨ੍ਹਾਂ ਵੋਟਾਂ ਨਾਲ ਹੀ ਉਨ੍ਹਾਂ ਦੇ ਭਾਈਚਾਰਿਆਂ ਦੀ ਢੁੱਕਵੀਂ ਨੁਮਾਇੰਦਗੀ ਹੁੰਦੀ ਹੈ।​​ 

ਭਾਸ਼ਾ ਪਹੁੰਚ ਨਾਲ ਵੱਧ ਤੋਂ ਵੱਧ ਲੋਕ ਵੋਟ ਪਾਉਣ ਲਈ ਅੱਗੇ ਆਉਂਦੇ ਹਨ ਅਤੇ ਇਨ੍ਹਾਂ ਵੋਟਾਂ ਨਾਲ ਹੀ ਉਨ੍ਹਾਂ ਦੇ ਭਾਈਚਾਰਿਆਂ ਦੀ ਢੁੱਕਵੀਂ ਨੁਮਾਇੰਦਗੀ ਹੁੰਦੀ ਹੈ।​​ 

ਇਸ ਸਾਲ, ਗਵਰਨਰ ਲਈ ਇੱਕ ਰਾਜ ਵਿਆਪੀ ਚੋਣ ਹੋਵੇਗੀ, ਇਹ ਉਹੀ ਦਫ਼ਤਰ ਹੈ ਜਿਸਨੇ ਨਿਊਯਾਰਕ ਸਟੇਟ ਆਫ਼ਿਸ ਆਫ਼ ਲੈਂਗੂਏਜ ਐਕਸੈਸ ਬਣਾਇਆ ਹੈ। 2022 ਤੋਂ, ਨਿਊਯਾਰਕ ਰਾਜ ਨੇ ਰਾਜ ਦੁਆਰਾ ਫੰਡ ਪ੍ਰਾਪਤ ਏਜੰਸੀਆਂ ਵਿਖੇ ਜ਼ਬਾਨੀ ਦੁਭਾਸ਼ੀਏ ਅਤੇ ਜਾਣਕਾਰੀ ਦਿੰਦੇ ਵੋਟਰ ਦਸਤਾਵੇਜ਼ਾਂ ਲਈ ਵੱਖ-ਵੱਖ ਅਨੁਵਾਦਾਂ ਦੀ ਲੋੜ ਦਰਸਾਈ ਹੈ। ਵਧੇਰੇ ਨਿਊਯਾਰਕ ਵਾਸੀਆਂ ਨੂੰ ਵੋਟ ਪਾਉਣ ਦੇ ਤਰੀਕੇ ਨੂੰ ਸਮਝਣ ਵਿੱਚ ਮਦਦ ਕਰਨ ਲਈ, ਸ਼ਹਿਰ ਦੀਆਂ ਸਰਕਾਰੀ ਏਜੰਸੀਆਂ ਨੂੰ ਰਾਜ ਅਤੇ ਸ਼ਹਿਰ ਵਿਆਪੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।​​ 

ਵੋਟਿੰਗ ਅਤੇ ਇਸ ਚੋਣ ਬਾਰੇ ਜਾਣਕਾਰੀ ਦਿੰਦਾ, ਰਾਸ਼ਟਰਪਤੀ ਪ੍ਰਾਇਮਰੀ (ਪ੍ਰਮੁੱਖ ਚੋਣਾਂ) ਲਈ ਕੋਰੀਆਈ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ 2024 NYC Votes ਪ੍ਰੋਗਰਾਮ ਫਲਾਇਰ।​​ ਵੋਟਰ ਜਾਣਕਾਰੀ ਅਤੇ ਚੋਣ ਵੇਰਵੇ ਦਿੰਦਾ, ਰਾਸ਼ਟਰਪਤੀ ਪ੍ਰਾਇਮਰੀ (ਪ੍ਰਮੁੱਖ ਚੋਣਾਂ) ਲਈ ਕੋਰੀਆਈ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ 2024 NYC Votes ਪ੍ਰੋਗਰਾਮ ਫਲਾਇਰ।​​ 

ਉਸ ਪਾਲਣਾ ਦੇ ਹਿੱਸੇ ਵਜੋਂ, ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (CFB, ਏਜੰਸੀ ਜੋ NYC Votes ਪਹਿਲਕਦਮੀ ਦੀ ਅਗਵਾਈ ਕਰਦੀ ਹੈ) ਮੁੱਖ ਕਾਨੂੰਨ ਬਣਾਉਣ ਦੇ ਹੁਕਮ ਦੀ ਪਾਲਣਾ ਕਰਦੀ ਹੈ। ਵੋਟਿੰਗ ਦਾ ਹੱਕ ਐਕਟ ਅਤੇ ਸਥਾਨਕ ਕਾਨੂੰਨ 48 ਭਾਸ਼ਾ ਪਹੁੰਚ ਕਾਨੂੰਨ ਹਨ ਜੋ ਸਿੱਧੇ ਤੌਰ 'ਤੇ NYC Votes ਵੋਟਰ ਸਿੱਖਿਆ ਦੇ ਯਤਨਾਂ ਨੂੰ ਪ੍ਰਭਾਵਤ ਕਰਦੇ ਹਨ। ਸਥਾਨਕ ਕਾਨੂੰਨ 30 ਮੁਤਾਬਕ ਨਿਊਯਾਰਕ ਸ਼ਹਿਰ ਦੀਆਂ ਸਰਕਾਰੀ ਏਜੰਸੀਆਂ ਨੂੰ ਭਾਸ਼ਾ ਪਹੁੰਚ ਕੋਆਰਡੀਨੇਟਰ ਨਿਯੁਕਤ ਕਰਨ, ਭਾਸ਼ਾ ਪਹੁੰਚ ਲਾਗੂ ਕਰਨ ਦੀ ਯੋਜਨਾ (Language Access Implementation Plan, LAIP) ਵਿਕਸਿਤ ਕਰਨ, ਭਾਸ਼ਾ ਸੇਵਾਵਾਂ ਪ੍ਰਦਾਨ ਕਰਨ (ਅਨੁਵਾਦ ਅਤੇ ਵਿਆਖਿਆ), ਜਨਤਾ ਨੂੰ ਮਨੋਨੀਤ ਭਾਸ਼ਾਵਾਂ ਵਿੱਚ ਮੁਫਤ ਵਿਆਖਿਆ ਸੇਵਾਵਾਂ ਪ੍ਰਦਾਨ ਕਰਨ, ਭਾਸ਼ਾ ਪਹੁੰਚ ਪ੍ਰੋਟੋਕੋਲ 'ਤੇ ਸਟਾਫ ਨੂੰ ਸਿਖਲਾਈ ਦੇਣ, ਡਾਟਾ ਰਿਪੋਰਟ ਕਰਨ ਅਤੇ ਸ਼ਿਕਾਇਤਾਂ ਕਰਨ ਦੀ ਲੋੜ ਹੁੰਦੀ ਹੈ।​​ 

Santiago Torres (ਸੈਂਟੀਆਗੋ ਟੋਰੇਸ), ਏਜੰਸੀ ਦੇ ਭਾਸ਼ਾ ਪਹੁੰਚ ਦੇ ਪਹਿਲੇ ਡਾਇਰੈਕਟਰ, ਹਮੇਸ਼ਾ ਭਾਸ਼ਾ ਸਮਾਨਤਾ ਨੂੰ ਲੈਕੇ ਬਹੁਤ ਜਨੂੰਨੀ ਰਹੇ ਹਨ, ਇੱਕ ਅਜਿਹਾ ਜਨੂੰਨ ਜੋ ਛੋਟੀ ਉਮਰ ਵਿੱਚ ਆਪਣੀ ਮਾਂ ਲਈ ਦੁਭਾਸ਼ੀਏ ਦੇ ਕੰਮ ਨਾਲ ਸ਼ੁਰੂ ਹੋਇਆ ਸੀ। ਬਹੁਤ ਸਾਰੇ ਨਿਊਯਾਰਕ ਵਾਸੀਆਂ ਵਾਂਗ, ਆਪਣੇ ਅਜ਼ੀਜ਼ਾਂ ਲਈ ਜ਼ਰੂਰੀ ਜਾਣਕਾਰੀ ਦੀ ਵਿਆਖਿਆ ਕਰਨਾ ਉਸਦਾ ਕੰਮ ਨਹੀਂ ਸੀ, ਸਗੋਂ ਉਸਦੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਹਿੱਸਾ ਸੀ ਅਤੇ ਜਿਸ ਤਰੀਕੇ ਨਾਲ ਉਹ ਦੁਨੀਆ ਵਿੱਚ ਘੁੰਮਦਾ ਸੀ। ਉਸ ਅਨੁਭਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਾਰੇ ਨਿਊਯਾਰਕ ਵਾਸੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਭਾਸ਼ਾ ਨਾਲ ਇੱਕ ਕਨੈਕਸ਼ਨ ਸਾਂਝਾ ਕਰਦੇ ਹਨ, ਟੋਰੇਸ ਨੇ 2024 ਵਿੱਚ CFB ਲਈ ਭਾਸ਼ਾ ਪਹੁੰਚ ਲਾਗੂ ਕਰਨ ਦੀ ਯੋਜਨਾ ਵਿਕਸਿਤ ਕੀਤੀ, ਜੋ ਕਿ ਸਾਰੇ ਵੋਟਰਾਂ, ਚੋਣ-ਪ੍ਰਚਾਰਾਂ ਅਤੇ ਯੋਗਦਾਨੀਆਂ ਲਈ ਪਹੁੰਚ ਵਿੱਚ ਵਾਧਾ ਕਰਨ ਦੇ ਏਜੰਸੀ ਦੇ ਟੀਚਿਆਂ ਨੂੰ ਦਰਸਾਉਂਦੀ ਹੈ। ਪ੍ਰਵਾਸੀ ਵੋਟਰ, ਜਿਨ੍ਹਾਂ ਵਿੱਚ ਨਵੇਂ ਅਮਰੀਕੀ ਅਤੇ ਸੀਮਤ ਅੰਗਰੇਜ਼ੀ ਮੁਹਾਰਤ ਵਾਲੇ ਲੋਕ ਸ਼ਾਮਲ ਹਨ, 2024 ਵਿੱਚ ਨਿਊਯਾਰਕ ਸ਼ਹਿਰ ਦੇ ਵੋਟਰਾਂ ਦਾ 16.4% ਸਨ। ਜਨਤਕ ਯੋਜਨਾ ਵਿੱਚ, ਟੋਰੇਸ ਦੱਸਦੇ ਹਨ ਕਿ ਸਭ ਤੋਂ ਘੱਟ ਵੋਟਰ ਇਕੱਠ ਵਾਲੇ ਕੁਝ ਗੁਆਂਢਾਂ ਵਿੱਚ ਅਜਿਹੇ ਨਿਊਯਾਰਕ ਵਾਸੀ ਵਸਦੇ ਹਨ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਨਹੀਂ ਹੈ।​​ 

ਤਰਜੀਹੀ ਵੋਟਿੰਗ ਬਾਰੇ ਜਾਣਕਾਰੀ ਦਿੰਦਾ, ਅਰਬੀ ਭਾਸ਼ਾ ਵਿੱਚ NYC Votes ਗ੍ਰਾਫਿਕ।​​ ਅਰਬੀ ਵਿੱਚ ਅਨੁਵਾਦ ਕੀਤੇ ਗਏ NYC Votes ਗ੍ਰਾਫਿਕ ਦੀ ਇੱਕ ਉਦਾਹਰਣ​​  CFB ਭਾਸ਼ਾ ਪਹੁੰਚ ਦੀ ਟੀਮ ਵੱਲੋਂ ਤਰਜੀਹੀ ਵੋਟਿੰਗ ਦੀ ਵਿਆਖਿਆ।​​ 

ਇਸ ਪ੍ਰਣਾਲੀਗਤ ਅਸਮਾਨਤਾ ਨੂੰ ਹੱਲ ਕਰਨ ਲਈ, NYC Votes ਸਾਰੇ ਨਿਊਯਾਰਕ ਵਾਸੀਆਂ ਨੂੰ ਵੋਟਾਂ ਪਾਉਣ ਵਿੱਚ ਸ਼ਾਮਲ ਕਰਨ ਲਈ ਬਹੁ-ਭਾਸ਼ਾਈ ਭਾਈਚਾਰਕ ਭਾਈਵਾਲਾਂ ਨਾਲ ਤਾਲਮੇਲ ਕਰਦਾ ਹੈ। ਸਾਰੇ ਭਾਈਚਾਰਿਆਂ ਤੱਕ ਪਹੁੰਚ ਕਰਨ ਲਈ, NYC Votes Homecrest Community Services (ਹੋਮਕ੍ਰੈਸਟ ਭਾਈਚਾਰਾ ਸੇਵਾਵਾਂ) ਵਰਗਏ ਸੰਗਠਨਾਂ ਨਾਲ ਸਹਿਯੋਗ ਕਰਦਾ ਹੈ, ਉੱਪਰ ਜ਼ਿਕਰ ਕੀਤਾ ਗਿਆ ਬੈਨਸਨਹਰਸਟ ਭਾਈਵਾਲ ਸੰਗਠਨ, ਜੋ ਦੱਖਣੀ ਬਰੁਕਲਿਨ ਵਿੱਚ ਕੈਂਟੋਨੀਜ਼ ਬੋਲਣ ਵਾਲੇ ਭਾਈਚਾਰਿਆਂ ਦੀ ਸੇਵਾ ਕਰਦਾ ਹੈ। ਲਾਗੂਕਰਨ ਯੋਜਨਾ ਵੋਟਰਾਂ ਦੀਆਂ ਜ਼ਰੂਰਤਾਂ ਮੁਤਾਬਕ ਆਊਟਰੀਚ ਯਤਨਾਂ ਅਤੇ ਭਵਿੱਖ ਦੀਆਂ ਪਹਿਲਕਦਮੀਆਂ ਨੂੰ ਅਨੁਕੂਲ ਬਣਾਉਣ ਲਈ ਕਦਮਾਂ ਦੀ ਰੂਪਰੇਖਾ ਤਿਆਰ ਕਰਕੇ ਇਹਨਾਂ ਟੀਚਿਆਂ ਨੂੰ ਹਕੀਕਤ ਵਿੱਚ ਬਦਲਦੀ ਹੈ।​​ 

ਜਿੱਥੇ ਟੋਰੇਸ ਏਜੰਸੀ ਵਿੱਚ ਰਣਨੀਤਕ ਤਬਦੀਲੀਆਂ ਦੀ ਅਗਵਾਈ ਕਰਦੇ ਹਨ, ਉੱਥੇ ਤੇਨਜ਼ਿਨ ਯਾਂਗਕੀ ਦਾ ਵਿਸਤ੍ਰਿਤ ਕੰਮ ਉਹਨਾਂ ਦੀ ਕਲਪਣਾ ਵਿੱਚ ਜਾਨ ਪਾ ਦਿੰਦਾ ਹੈ। ਤਿੰਨ ਭਾਸ਼ਾਵਾਂ ਵਿੱਚ ਮੁਹਾਰਤ, ਦੋ ਹੋਰ ਸਿੱਖ ਰਹੇ ਹਨ ਅਤੇ ਇੱਕ ਉਤਸ਼ਾਹੀ ਬਹੁਭਾਸ਼ੀ, ਤੇਨਜ਼ਿਨ ਭਾਸ਼ਾਵਾਂ ਪ੍ਰਤੀ ਆਪਣੇ ਪਿਆਰ ਦਾ ਸਿਹਰਾ ਕਿਸ਼ੋਰ ਅਵਸਥਾ ਵਿੱਚ ਬਹੁ-ਭਾਸ਼ਾਈ ਵਾਤਾਵਰਣਾਂ ਵਿਚਲੇ ਆਪਣੇ ਤਜ਼ਰਬਿਆਂ ਨੂੰ ਦਿੰਦੇ ਹਨ। ਇਹਨਾਂ ਦਾ ਉਦੇਸ਼ ਅਨੁਵਾਦਿਤ ਸਮੱਗਰੀ ਤਿਆਰ ਕਰਨ ਵਿੱਚ ਮਦਦ ਕਰਨਾ ਹੈ ਜੋ ਉੱਚ-ਗੁਣਵੱਤਾ ਵਾਲੀ, ਧਿਆਨ ਨਾਲ ਤਿਆਰ ਕੀਤੀ ਗਈ ਹੋਵੇ ਅਤੇ ਉਹਨਾਂ ਭਾਈਚਾਰਿਆਂ ਲਈ ਅਨੁਕੂਲਿਤ ਹੋਵੇ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।  ਇਹਨਾਂ ਦਾ ਮੰਨਣਾ ਹੈ ਕਿ "ਇੱਕ ਬਹੁ-ਭਾਸ਼ਾਈ ਸ਼ਹਿਰ ਵਿੱਚ ਰਹਿਣਾ ਕੋਈ ਰੁਕਾਵਟ ਨਹੀਂ ਹੈ ਸਗੋਂ ਸੰਪਰਕ ਬਣਾਉਣ ਦਾ ਇੱਕ ਸਾਧਨ ਹੈ ਅਤੇ ਵੱਖ-ਵੱਖ ਦੁਨੀਆਵਾਂ ਨੂੰ ਦੇਖਣ ਅਤੇ ਵੱਖ-ਵੱਖ ਨਜ਼ਰੀਏ ਦਾ ਰਾਹ ਹੈ।"​​  

ਇੱਕ ਬਹੁ-ਭਾਸ਼ਾਈ ਸ਼ਹਿਰ ਵਿੱਚ ਰਹਿਣਾ ਕੋਈ ਰੁਕਾਵਟ ਨਹੀਂ ਹੈ ਸਗੋਂ ਸੰਪਰਕ ਬਣਾਉਣ ਦਾ ਇੱਕ ਸਾਧਨ ਹੈ ਅਤੇ ਵੱਖ-ਵੱਖ ਦੁਨੀਆਵਾਂ ਨੂੰ ਦੇਖਣ ਅਤੇ ਵੱਖ-ਵੱਖ ਨਜ਼ਰੀਏ ਦਾ ਰਾਹ ਹੈ।​​ 

ਭਾਸ਼ਾ ਸੇਵਾਵਾਂ ਪ੍ਰਬੰਧਕ ਦੇ ਤੌਰ 'ਤੇ, ਯਾਂਗਕੀ ਵੋਟਰ ਸਰੋਤਾਂ ਦਾ ਅਨੁਵਾਦ ਕਰਨ ਅਤੇ ਭਾਸ਼ਾ ਸੇਵਾਵਾਂ ਦਾ ਪਸਾਰ ਕਰਨ 'ਤੇ ਧਿਆਨ ਕੇਂਦਰਤ ਕਰਦੇ ਹਨ, ਤਾਂ ਕਿ ਗੁਣਵੱਤਾ ਵਾਲੀ ਵੋਟਰ ਜਾਣਕਾਰੀ ਅਤੇ ਨਾਗਰਿਕ ਸ਼ਮੂਲੀਅਤ ਸਮੱਗਰੀਆਂ ਨੂੰ ਸਾਂਝਾ ਕੀਤਾ ਜਾ ਸਕੇ ਜੋ ਭਾਈਚਾਰੇ ਨਾਲ ਜੁੜਨ ਅਤੇ ਵਿਸ਼ਵਾਸ ਬਣਾਉਣ ਵਿੱਚ ਮਦਦ ਕਰਨ। ਅੰਦਰੂਨੀ ਸਪੈਨਿਸ਼ ਭਾਸ਼ਾ ਵਿਗਿਆਨੀ, Karla Matute Parini (ਕਾਰਲਾ ਮਾਟੂਟ ਪਰੀਨੀ) ਵਰਗੇ ਮਾਹਿਰਾਂ ਦੇ ਸਮਰਥਨ ਨਾਲ, ਟੀਮ ਸਮੱਗਰੀ ਦਾ ਅਨੁਵਾਦ ਕਰਨ ਲਈ ਇਰਾਦੇ ਨਾਲ ਪ੍ਰਕਿਰਿਆ ਦੀ ਪਾਲਣਾ ਕਰਦੀ ਹੈ। ਉਹ ਕੁਸ਼ਲਤਾ ਨੂੰ ਬਿਹਤਰ ਬਣਾਉਣ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਪੁਰਾਣੇ ਮਨੁੱਖੀ ਅਨੁਵਾਦਾਂ, ਉਦਯੋਗਿਕ ਸਾਧਨਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਦੇ ਡੇਟਾਬੇਸ ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਇਸਨੂੰ ਆਪਣੀ ਭਾਸ਼ਾ ਵਿੱਚ ਪੜ੍ਹ ਰਹੇ ਹੋ, ਤਾਂ ਇਸ ਲੇਖ ਦਾ ਅਨੁਵਾਦ ਮਨੁੱਖਾਂ ਦੀ ਇੱਕ ਟੀਮ ਵੱਲੋਂ ਕੀਤਾ ਗਿਆ ਹੈ, ਨਾ ਕਿ AI ਵੱਲੋਂ।​​  

ਭਾਸ਼ਾ ਪਹੁੰਚ ਟੀਮ ਦੇ ਕੰਮ ਲਈ ਧੰਨਵਾਦ, NYC Votes ਦੀ ਵੋਟਰ ਗਾਈਡ ਅਰਬੀ, ਬੰਗਾਲੀ, ਚੀਨੀ (ਸਰਲ ਅਤੇ ਪਰੰਪਰਾਗਤ), ਫ੍ਰੈਂਚ, ਹੈਤੀਆਈ ਕ੍ਰੀਓਲ, ਹਿੰਦੀ, ਕੋਰੀਅਨ, ਪੋਲਿਸ਼, ਸਪੈਨਿਸ਼, ਰੂਸੀ, ਉਰਦੂ ਅਤੇ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਉਪਲਬਧ ਹੈ। ਜੇ ਤੁਸੀਂ ਨਿਊਯਾਰਕ ਸ਼ਹਿਰ ਵਿੱਚ ਦਫ਼ਤਰ ਲਈ ਚੋਣ ਲੜਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਨਿਊਯਾਰਕ ਸ਼ਹਿਰ ਦੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਉਮੀਦਵਾਰ ਸੇਵਾਵਾਂ ਮਾਰਗਦਰਸ਼ਨ, 11 ਭਾਸ਼ਾਵਾਂ ਵਿੱਚ ਉਪਲਬਧ ਚੋਣ-ਪ੍ਰਚਾਰ ਸਰੋਤ ਨੂੰ ਦੇਖ ਸਕਦੇ ਹੋ, ਇਹ ਯਕੀਨੀ ਬਣਾਇਆ ਗਿਆ ਹੈ ਕਿ ਉਮੀਦਵਾਰ ਅਤੇ ਵੋਟਰ ਦੋਵਾਂ ਨੂੰ ਸਾਡੇ ਲੋਕਰਾਜ ਵਿੱਚ ਹਿੱਸਾ ਲੈਣ ਲਈ ਢੁੱਕਵਾਂ ਮੌਕਾ ਮਿਲੇ।​​ 

ਟੋਰੇਸ ਦਾ ਕਹਿਣਾ ਹੈ ਕਿ ਸ਼ਹਿਰ ਦਾ ਸਾਡੀਆਂ ਆਪਣੀਆਂ ਭਾਸ਼ਾਵਾਂ ਬੋਲਣ ਦੇ ਤਰੀਕੇ 'ਤੇ ਅਸਰ ਪੈਂਦਾ ਹੈ। ਇਹਨਾਂ ਗੁੰਝਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਕਹਿੰਦਾ ਹੈ, “ਭਾਸ਼ਾ ਸਿਰਫ਼ ਸੰਚਾਰ ਨਹੀਂ ਹੈ, ਇਹ ਇੱਕ ਸੱਭਿਆਚਾਰਕ ਆਦਾਨ-ਪ੍ਰਦਾਨ ਹੈ। ਭਾਸ਼ਾ ਵਿੱਚ ਬਾਰੀਕੀਆਂ ਹੁੰਦੀਆਂ ਹਨ, ਅਤੇ ਅਨੁਭਵ ਇਸ ਤੋਂ ਹੀ ਆਉਂਦੇ ਹਨ।​​  

ਭਾਸ਼ਾ ਸਿਰਫ਼ ਸੰਚਾਰ ਨਹੀਂ ਹੈ, ਇਹ ਇੱਕ ਸੱਭਿਆਚਾਰਕ ਆਦਾਨ-ਪ੍ਰਦਾਨ ਹੈ। ਭਾਸ਼ਾ ਵਿੱਚ ਬਾਰੀਕੀਆਂ ਹੁੰਦੀਆਂ ਹਨ, ਅਤੇ ਅਨੁਭਵ ਇਸ ਤੋਂ ਹੀ ਆਉਂਦੇ ਹਨ।​​ 

ਯਾਂਗਕੀ ਇਹ ਵੀ ਦੱਸਿਆ ਕਿ ਕਿਵੇਂ ਸਥਾਨਕ ਭਾਈਚਾਰੇ ਇੱਕੋ ਭਾਸ਼ਾ ਨੂੰ ਵੱਖਰੇ ਢੰਗ ਨਾਲ ਬੋਲ ਸਕਦੇ ਹਨ ਅਰੇ ਕਿਹਾ ਕਿ "ਅਸੀਂ ਇਹ ਨਿਊਯਾਰਕ ਸ਼ਹਿਰ ਵਿਚ ਖਾਸ ਤੌਰ 'ਤੇ ਬੋਲੀ ਜਾਣ ਵਾਲੀ ਸਪੈਨਿਸ਼, ਚੀਨੀ ਉਪਭਾਸ਼ਾਵਾਂ, ਜਾਂ ਇੱਕ ਵੱਖਰੇ ਰੂਸੀ ਇਲਾਕੇ ਵਿੱਚ ਦੇਖ ਸਕਦੇ ਹਾਂ"।​​  

ਵੋਟਰ ਜਾਣਕਾਰੀ ਅਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ 2022 ਦਾ ਚੀਨੀ ਭਾਸ਼ਾ ਵਿੱਚ NYC Votes ਸਬਵੇਅ ਵਿਗਿਆਪਨ।​​ ਵੋਟਰ ਜਾਣਕਾਰੀ ਅਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ 2022 ਵਿੱਚ ਚੀਨੀ ਭਾਸ਼ਾ ਵਿੱਚ NYC Votes ਸਬਵੇਅ ਵਿਗਿਆਪਨ ਦੀ ਵਰਤੋਂ ਕੀਤੀ ਗਈ।​​ 

ਟੀਮ ਦੇ ਵਿਕਾਸ ਨੂੰ ਜਾਰੀ ਰੱਖਦੇ ਹੋਏ, ਟੋਰੇਸ ਦਾ ਉਦੇਸ਼ ਮੌਜੂਦਾ ਟੀਮ ਨੂੰ ਦੁੱਗਣਾ ਕਰਨਾ ਅਤੇ ਨਵੇਂ ਕਰਮਚਾਰੀਆਂ ਲਈ ਭਾਸ਼ਾ ਦੀ ਰਵਾਨਗੀ ਦੇ ਮੁਲਾਂਕਣ ਨੂੰ ਸ਼ਾਮਲ ਕਰਨਾ ਹੈ। ਭਾਸ਼ਾਈ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ, ਸਾਡੇ ਵਿੱਚੋਂ ਵਧੇਰੇ ਲੋਕ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਅਤੇ ਇਹ ਸੰਚਾਰ ਪਸਾਰ ਕਰ ਰਿਹਾ ਹੈ: ਏਜੰਸੀ ਆਪਣੀਆਂ ਲਿਖਤੀ ਅਨੁਵਾਦ ਸੇਵਾਵਾਂ ਵਿੱਚ 33 ਨਵੀਆਂ ਭਾਸ਼ਾਵਾਂ ਜੋੜ ਰਹੀ ਹੈ, ਜਿਸ ਨਾਲ ਕੇਸ-ਦਰ-ਕੇਸ ਦੇ ਆਧਾਰ 'ਤੇ 46 ਭਾਸ਼ਾਵਾਂ ਤੱਕ ਪਹੁੰਚ ਵਧ ਜਾਵੇਗੀ। ਵੋਟਰ ਅਮਰੀਕੀ ਸੰਕੇਤਕ ਭਾਸ਼ਾ ਸਮੇਤ 100 ਤੋਂ ਵੱਧ ਭਾਸ਼ਾਵਾਂ ਵਿੱਚ ਬੋਲੀਆਂ ਅਤੇ ਫ਼ੋਨ 'ਤੇ ਵਿਆਖਿਆ ਸੇਵਾਵਾਂ ਤੱਕ ਵੀ ਪਹੁੰਚ ਕਰ ਸਕਦੇ ਹਨ। ਨਿਊਯਾਰਕ ਸ਼ਹਿਰ ਦੀ ਸਰਕਾਰੀ ਏਜੰਸੀਆਂ ਵਿਖੇ ਮੁਫਤ ਭਾਸ਼ਾ ਸੇਵਾਵਾਂ ਬਾਰੇ ਹੋਰ ਸਰੋਤਾਂ ਲਈ, ਨਿਊਯਾਰਕ ਸ਼ਹਿਰ ਦੇ ਪ੍ਰਵਾਸੀ ਮਾਮਲਿਆਂ ਲਈ ਮੇਅਰ ਦੇ ਦਫ਼ਤਰ ਦੀਆਂ ਸੇਵਾਵਾਂ ਲਓ।​​ 

ਭਾਸ਼ਾ ਪਹੁੰਚ ਵਾਲੀ ਟੀਮ ਹਰ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ, ਜਨਤਾ ਦੇ ਨਾਲ ਅਤੇ ਪਰਦੇ ਪਿੱਛੇ, ਆਪਣੇ ਸਾਰੇ ਕੰਮਾਂ ਵਿੱਚ ਭਾਸ਼ਾਈ ਜਾਗਰੂਕਤਾ ਨੂੰ ਸ਼ਾਮਲ ਕਰਨ ਦੀ ਇੱਛਾ ਰੱਖਦੀ ਹੈ। ਅੱਗੇ ਵੱਲ ਦੇਖਦੇ ਹੋਏ, ਟੋਰੇਸ ਕਹਿੰਦੇ ਹਨ ਕਿ, "ਆਦਰਸ਼ ਟੀਚਾ ਇਹ ਹੁੰਦਾ ਹੈ ਕਿ ਜਦੋਂ ਸਮੱਗਰੀ ਅਰਬੀ ਸਮੱਗਰੀ, ਜਾਂ ਬੰਗਾਲੀ ਸਮੱਗਰੀ, ਜਾਂ ਸਪੈਨਿਸ਼ ਸਮੱਗਰੀ ਹੋਣਾ ਬੰਦ ਕਰ ਦੇਵੇ, ਤਾਂ ਇਹ ਸਿਰਫ਼ ਸਮੱਗਰੀ ਹੀ ਰਹੇ।"​​  

ਅਸੀਂ ਵੋਟਰ ਇਕੱਠ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ। ਪਰ ਇਸਦੇ ਨਾਲ ਹੀ, ਅਸੀਂ ਇਹ ਵੀ ਚਾਹੁੰਦੇ ਹਾਂ ਕਿ [ਨਿਊਯਾਰਕ ਵਾਸੀ] ਇਹ ਵੀ ਸਮਝਣ ਕਿ ਉਨ੍ਹਾਂ ਲਈ ਮਦਦ ਉਪਲਬਧ ਹੈ।​​ 

ਇਸ ਭਾਵਨਾ ਨਾਲ ਜੁੜੀ ਇੱਕ ਮਹੱਤਵਪੂਰਨ ਯਾਦ-ਸੂਚਨਾ: ਕਿਸੇ ਵੀ ਚੋਣ ਵਿੱਚ, ਤੁਹਾਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਵੋਟਾਂ ਪੈਣ ਵਾਲੀ ਥਾਂ 'ਤੇ ਵੋਟਰ ਗਾਈਡਾਂ ਲਿਆਉਣ ਦਾ ਹੱਕ ਹੈ। ਤੁਸੀਂ ਸਹੀ ਢੰਗ ਨਾਲ ਆਪਣੀ ਵੋਟ ਪਾ ਸਕੋ, ਇਹ ਯਕੀਨੀ ਬਣਾਉਣ ਲਈ ਤੁਸੀਂ ਇੱਕ ਦੁਭਾਸ਼ੀਆ ਵੀ ਨਾਲ ਲਿਆ ਸਕਦੇ ਹੋ, ਉਹ ਭਾਵੇਂ ਤੁਹਾਡਾ ਕੋਈ ਦੋਸਤ ਹੋਵੇ, ਪਰਿਵਾਰਕ ਮੈਂਬਰ ਹੋਵੇ, ਜਾਂ ਪੋਲ ਵਰਕਰ। ਇੱਕ ਯੋਗ ਵੋਟਰ ਹੋਣ ਦੇ ਨਾਤੇ, ਤੁਹਾਨੂੰ ਸੁਰੱਖਿਆ ਦਾ ਵੀ ਹੱਕ ਹੈ: ਕੋਈ ਵੀ ਤੁਹਾਨੂੰ ਬਿਨਾਂ ਵਾਰੰਟ ਦੇ ਡਰਾ ਨਹੀਂ ਸਕਦਾ।​​ 

ਜਦੋਂ ਸਾਰੇ ਨਿਊਯਾਰਕ ਵਾਸੀ ਬਿਨਾਂ ਕਿਸੇ ਰੁਕਾਵਟ ਦੇ ਵੋਟ ਪਾ ਸਕਣਗੇ, ਤਾਂ ਉਦੋਂ ਅਸੀਂ ਇੱਕ ਅਜਿਹੀ ਸਰਕਾਰ ਚੁਣ ਸਕਾਂਗੇ ਜੋ ਸਾਡੀ ਨੁਮਾਇੰਦਗੀ ਕਰਦੀ ਹੋਵੇ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੋਵੇ। ਵੋਟ-ਪਰਚੀ ਸਾਡੇ ਲਈ ਇੱਕ ਅਜਿਹਾ ਸਾਧਨ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਸਾਡੀਆਂ ਬਹੁ-ਭਾਸ਼ਾਈ ਆਵਾਜ਼ਾਂ ਨੂੰ ਬੁਲੰਦ ਕਰਕੇ ਇਸ ਖੁਸ਼ਹਾਲ ਸ਼ਹਿਰ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਜਿਸਨੂੰ ਅਸੀਂ ਸਾਰੇ ਆਪਣਾ ਘਰ ਕਹਿੰਦੇ ਹਾਂ।​​ 

ਸਬੰਧਿਤ ਖ਼ਬਰਾਂ​​