2025 ਦੀਆਂ NYC ਪ੍ਰਾਇਮਰੀ ਬਹਿਸਾਂ। ਤੁਹਾਡੀ ਜ਼ਿੰਮੇਵਾਰੀ (ਵੋਟ) ਇੱਥੋਂ ਸ਼ੁਰੂ ਹੁੰਦੀ ਹੈ।​​ 
ਚੋਣ​​  May 29, 2025​​ 

May 29, 2025​​ 

ਵੱਲੋਂ Sarah Schreib (ਸਾਰਾਹ ਸ਼ਰੀਬ), Madonna Hernandez (ਮੈਡੋਨਾ ਹਰਨਾਂਡੇਜ਼) , ਇਵੈਂਟ ਕੋਆਰਡੀਨੇਟਰ, ਕੰਟੈਂਟ ਐਡੀਟਰ​​ 

ਮੌਸਮ ਗਰਮ ਹੋ ਰਿਹਾ ਹੈ, ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਪਤਝੜ ਤੱਕ ਹੂਡੀਜ਼ ਨੂੰ ਸਾਂਭ ਕੇ ਇੱਕ ਪਾਸੇ ਰੱਖ ਦਿਓ​​  ਅਤੇ ਸ਼ਹਿਰ-ਵਿਆਪੀ ਦਫ਼ਤਰਾਂ ਲਈ ਹੋਣ ਵਾਲੇ ਮੁਕਾਬਲਿਆਂ ਸੰਬੰਧੀ ਬਹਿਸਾਂ ਲਈ ਤਿਆਰ ਹੋ ਜਾਓ: ਨਿਊਯਾੱਰਕ ਸਿਟੀ ਦਾ ਸਭ ਤੋਂ ਮਹੱਤਵਪੂਰਨ ਸੀਜ਼ਨ।​​ 

NYC Votes ਦੌਰਾਨ ਬਹਿਸਾਂ ਹੋਣਗੀਆਂ ਅਤੇ ਸਿਟੀ ਦੇ ਇਹ ਤਿੰਨ ਦਫ਼ਤਰ ਇਹਨਾਂ ਦਾ ਮੁੱਖ ਕੇਂਦਰ ਹੋਣਗੇਮੇਅਰ, ਸਰਕਾਰੀ ਵਕੀਲ, ਅਤੇ ਕੰਪਟ੍ਰੋਲਰ। ਇਹ ਦਫ਼ਤਰ ਹਰ ਨਿਊਯਾੱਰਕ ਵਾਸੀ ਦੀ ਜ਼ਿੰਦਗੀ ਤੇ ਅਸਰ ਪਾਉਂਦੇ ਹਨ, ਇਸ ਲਈ ਇਹ ਬਹਿਸਾਂ ਤੁਹਾਡੇ ਵੱਲੋਂ ਵੋਟਿੰਗ ਬੂਥ 'ਤੇ ਜਾਕੇ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਦਾ ਫੈਸਲਾ ਲੈਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ​​  

ਕੀ ਤੁਸੀ ਜਾਣਦੇ ਹੋ?​​  ਸਰਕਾਰੀ ਵਕੀਲ, NYC ਦਾ "ਬੈਕਅੱਪ ਮੇਅਰ" ਹੁੰਦਾ ਹੈ। ਇਹ ਸਿਟੀ ਏਜੰਸੀਆਂ ਦੀ ਜਾਂਚ ਕਰਵਾ ਸਕਦੇ ਹਨ, ਕਾਨੂੰਨ ਲਿਆ ਸਕਦੇ ਹਨ, ਅਤੇ ਸਿਟੀ ਦੇ ਸਭ ਤੋਂ ਖਰਾਬ​​  ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਨ​​  

ਨਿਊਯਾੱਰਕ ਵਾਸੀਆਂ ਲਈ ਸਭ ਤੋਂ ਵੱਧ ਮਹੱਤਵਪੂਰਣ ਕੀ ਹੈ?​​  

ਇਹ ਜਾਣਨ ਲਈ ਕਿ ਆਮ ਨਿਊਯਾੱਰਕ ਵਾਸੀਆਂ ਲਈ ਕਿਹੜੇ ਮੁੱਦੇ ਸਭ ਤੋਂ ਮਹੱਤਵਪੂਰਣ ਹਨ, ਅਸੀਂ ਪੰਜ ਬਰੋਆਂ ਦੇ ਦਰਜਨਾਂ ਭਾਈਚਾਰਕ ਸੰਗਠਨਾਂ ਨੂੰ ਉਹਨਾਂ ਮੁਤਾਬਕ ਸ਼ਹਿਰ-ਵਿਆਪੀ ਮਹੱਤਵਪੂਰਨ ਚਿੰਤਾਵਾਂ ਨੂੰ ਸੂਚੀਬੱਧ ਕਰਨ ਲਈ ਕਿਹਾ। ਇਹ ਸੂਚੀ ਕੁਇੱਨੀਪਿਆਕ ਪੋਲ ਤੋਂ ਤਿਆਰ ਕੀਤੀ ਗਈ ਸੀ, ਅਤੇ ਵਿਸ਼ੇ ਸਿੱਧੇ ਉਮੀਦਵਾਰਾਂ ਦੇ ਪਲੇਟਫਾਰਮਾਂ ਤੋਂ ਲਏ ਗਏ ਸਨ।​​  

  • ਨਿਊਯਾੱਰਕ ਵਾਸੀਆਂ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ​​ 
    • ਮਹਿੰਗਾਈ ਅਤੇ ਕਿਫ਼ਾਇਤੀਪਣ​​ 
    • ਕਿਫ਼ਾਇਤੀ ਰਿਹਾਇਸ਼​​ 
    • ਸਕੂਲ ਅਤੇ ਸਿੱਖਿਆ​​ 
    • ਬੇਰੁਜ਼ਗਾਰੀ ਅਤੇ ਗੁਣਵੱਤਾ ਵਾਲੀਆਂ ਨੌਕਰੀਆਂ​​ 
    • (ਇੱਕ ਬਰਾਬਰ ਰੈਂਕ) ਬੇਘਰਾਪਣ ਅਤੇ ਸਿਹਤ ਸੰਭਾਲ ਦਾ ਸੰਕਟ​​  

ਸੂਚੀ ਦਾ ਨਿਚੋੜ: ਅਪਰਾਧ, ਜਲਵਾਯੂ ਪਰਿਵਰਤਨ, ਬਾਲ ਸੰਭਾਲ, ਇਮੀਗ੍ਰੇਸ਼ਨ, ਸਿਹਤ ਸੰਭਾਲ, ਅਤੇ ਨਸਲੀ ਅਸਮਾਨਤਾ।  ​​  

ਜ਼ਰੂਰ ਗੌਰ ਕਰੋ: ਇਹਨਾਂ ਵਿੱਚੋਂ ਕਿਹੜਾ ਮੁੱਦਾ ਤੁਹਾਡੇ ਰੋਜ਼ਾਨਾ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ? ​​ 

ਇਹਨਾਂ ਮੁੱਦਿਆਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ​​  

ਭਾਈਚਾਰਕ ਸਮੂਹਾਂ ਕੋਲ ਉਹ ਮੁੱਦੇ ਵੀ ਸ਼ਾਮਲ ਕਰਨ ਦਾ ਮੌਕਾ ਸੀ, ਜੋ ਅਸਲ ਸਰਵੇਖਣ ਵਿੱਚ ਸੂਚੀਬੱਧ ਨਹੀਂ ਸਨ। ਅਤੇ ਉਨ੍ਹਾਂ ਨੇ ਅਜਿਹੇ ਬਹੁਤ ਸ਼ਕਤੀਸ਼ਾਲੀ ਵਿਸ਼ੇ ਸਾਹਮਣੇ ਰੱਖੇ, ਜੋ ਅਕਸਰ ਸੁਰਖੀਆਂ ਤੋਂ ਬਾਹਰ ਰਹਿ ਜਾਂਦੇ ਹਨ।​​  

  • ਭਾਈਚਾਰਕ ਸਮੂਹਾਂ ਮੁਤਾਬਕ ਇਹਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ​​ 
    • ਪਹੁੰਚਯੋਗਤਾ ਅਤੇ ਅਸਮਰੱਥਾ ਸੰਬੰਧੀ ਹੱਕ​​ 
    • ਜਨਤਕ ਆਵਾਜਾਈ​​ 
    • ਉੱਦਮਤਾ ਅਤੇ ਛੋਟੇ ਕਾਰੋਬਾਰ ਸੰਬੰਧੀ ਸਹਾਇਤਾ​​ 
    • LGBTQ+ ਸੁਰੱਖਿਆ ਅਤੇ ਲਿੰਗ-ਪੁਸ਼ਟੀ ਸਿਹਤ ਸੰਭਾਲ​​ 
    • ਮਾਨਸਿਕ ਸਿਹਤ ਸਰੋਤ​​ 
    • ਸਿਟੀ ਦੀ ਯੋਜਨਾਬੰਦੀ ਅਤੇ ਖੇਤਰਬੰਦੀ​​ 
    • ਸਰਕਾਰੀ ਭ੍ਰਿਸ਼ਟਾਚਾਰ ਨਾਲ ਨਜਿੱਠਣਾ​​ 
    • ਮਨੁੱਖੀ ਤਸਕਰੀ ਦੀ ਰੋਕਥਾਮ​​  

ਨਿਊਯਾੱਰਕ ਵਾਸੀਆਂ ਲਈ ਕਿਫ਼ਾਇਤੀਪਣ ਦੇ ਨਾਲ-ਨਾਲ ਹੋਰ ਵੀ ਕਈ ਚੀਜ਼ਾਂ ਜ਼ਰੂਰੀ ਹਨ। ਮਾਨਸਿਕ ਸਿਹਤ ਤੋਂ ਲੈ ਕੇ ਆਵਾਜਾਈ ਪਹੁੰਚ ਤੋਂ ਖੇਤਰਬੰਦੀ ਸੰਬੰਧੀ ਕਾਨੂੰਨਾਂ ਤੱਕ, ਸਿਟੀ ਦੇ ਲੋਕ ਅਜਿਹੀ ਲੀਡਰਸ਼ਿਪ ਦੇਖਣਾ ਚਾਹੁੰਦੇ ਹਨ ਜੋ ਗੱਲਾਂ ਦੀ ਬਜਾਏ ਵਾਕਈ ਕੁਝ ਕਰ ਕੇ ਦਿਖਾਵੇ।​​ 

ਜ਼ਰੂਰ ਗੌਰ ਕਰੋ:​​  ਤੁਹਾਡਾ ਅਜਿਹਾ ਕਿਹੜਾ ਮੁੱਖ ਮੁੱਦਾ ਹੈ, ਜਿਸ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਾਲ ਦੀਆਂ ਚੋਣਾਂ ਵਿੱਚ ਇਸ ਮੁੱਦੇ ਵੱਲ ਧਿਆਨ ਦਿੱਤਾ ਜਾਵੇਗਾ?​​  

ਬਹਿਸਾਂ ਦੇਖਣਾ/ਸੁਣਨਾ ਕਿਉਂ ਜ਼ਰੂਰੀ ਹੈ​​  

ਬਹਿਸਾਂ, ਤੁਹਾਡੇ ਲਈ ਇੱਕ ਅਜਿਹਾ ਮੌਕਾ ਲੈਕੇ ਆਉਂਦੀਆਂ ਹਨ ਜਿਸ ਨਾਲ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਕਿਹੜੇ ਉਮੀਦਵਾਰ ਤੁਹਾਡੇ ਗੁਆਂਢ ਦੀਆਂ ਚੁਣੌਤੀਆਂ ਨੂੰ ਵਾਕਈ ਸਮਝਦੇ ਹਨ ਅਤੇ ਇਸ ਨੂੰ ਹੱਲ ਕਰਨ ਲਈ ਉਹ ਕੀ ਯੋਜਨਾ ਬਣਾਉਣਗੇ। ਇਹ ਤੁਹਾਡੇ ਲਈ ਇਹ ਜਾਣਨ ਦਾ ਇੱਕ ਮੌਕਾ ਹੈ ਕਿ:​​  

  • ਅਜਿਹਾ ਕੌਣ ਹੈ ਜੋ ਵਾਕਈ ਹਰ ਇੱਕ ਲਈ ਢੁੱਕਵੀਂ ਕਿਫ਼ਾਇਤੀ ਹਾਉਸਿੰਗ ਬਣਾਉਣਾ ਚਾਹੁੰਦਾ ਹੈ?​​ 

  • ਉਮੀਦਵਾਰ, ਬਰੋ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਸਾਡੇ ਪਬਲਿਕ ਸਕੂਲਾਂ ਵਿੱਚ ਕਿਵੇਂ ਸੁਧਾਰ ਕਰਨਗੇ?​​ 

  • ਬੇਘਰਾਪਣ ਨਾਲ ਨਜਿੱਠਣ ਲਈ ਕੀ ਯੋਜਨਾ ਹੈ?​​ 

  • ਅਤੇ ਹੋਰ ਬਹੁਤ ਕੁਝ​​ 

ਜ਼ਰੂਰ ਗੌਰ ਕਰੋ: ਕਿਸੇ ਵੀ ਮੁੱਦੇ 'ਤੇ ਦਿੱਤਾ ਗਿਆ ਕਿਹੜਾ ਜਵਾਬ ਤੁਹਾਡੇ ਲਈ ਸਭ ਤੋਂ ਵੱਧ ਢੁੱਕਵਾਂ ਹੋਵੇਗਾ?​​ 

ਬਹਿਸ ਦਾ ਇੱਕ ਮਹੱਤਵਪੂਰਣ ਹਿੱਸਾ ਬਣੋ​​  

ਢੁੱਕਵੇਂ ਵਿਚਾਰ/ਗੱਲ ਸਾਹਮਣੇ ਰੱਖਣ ਲਈ ਤੁਹਾਡਾ ਚੋਣ ਮਾਹਰ ਹੋਣਾ ਜ਼ਰੂਰੀ ਨਹੀਂ ਹੈ। ਬਹਿਸਾਂ ਦੇਖੋ, ਕੀ ਕਿਹਾ ਜਾ ਰਿਹਾ ਹੈ (ਜਾਂ ਕੀ ਨਹੀਂ ਕਿਹਾ ਜਾ ਰਿਹਾ ਹੈ) ਉਸ 'ਤੇ ਵਿਚਾਰ ਕਰੋ, ਅਤੇ ਆਪਣੇ ਭਾਈਚਾਰੇ ਨਾਲ ਆਪਣੇ ਵਿਚਾਰ ਸਾਂਝੇ ਕਰੋ।​​  

  • ਬਹਿਸਾਂ ਵਿੱਚ ਸ਼ਾਮਲ ਹੋਵੋ (ਬੇਸ਼ੱਕ)। ਤੁਸੀਂ ਇਹਨਾਂ ਨੂੰ ਬਿਨਾ ਕੋਈ ਸਦੱਸਤਾ ਲਏ ਔਨਲਾਈਨ ਅਤੇ ਕਿਤੇ ਵੀ ਦੇਖ ਸਕਦੇ ਹੋ।​​ 

  • ਆਪਣੇ ਮੁੱਖ ਮੁੱਦਿਆਂ ਦੀ ਇੱਕ ਸੂਚੀ ਬਣਾਓ। ਇਸ ਸੂਚੀ ਮੁਤਾਬਕ, ਹਰ ਉਮੀਦਵਾਰ ਦੀ ਤੁਲਨਾ ਕਰੋ।​​ 

  • ਇਸ ਬਾਰੇ ਆਪਣੇ ਗੁਆਂਢੀਆਂ, ਆਪਣੇ ਪਰਿਵਾਰ, ਆਪਣੇ ਨਾਈ ਨਾਲ ਗੱਲ ਕਰੋ। ਅਜਿਹਾ ਕੋਈ ਵੀ, ਜੋ ਤੁਹਾਡੀ ਗੱਲ ਸੁਣੇ।​​ 

ਜ਼ਰੂਰ ਗੌਰ ਕਰੋ:​​  ਜੇ ਤੁਹਾਨੂੰ ਬਹਿਸ ਦੌਰਾਨ ਕੋਈ ਇੱਕ ਸਵਾਲ ਪੁੱਛਣ ਦਾ ਮੌਕਾ ਮਿਲੇ, ਤਾਂ ਉਹ ਸਵਾਲ ਕੀ ਹੋਵੇਗਾ?​​  

ਇਹ​​  ਤੁਹਾਡੀ​​  ਸਿਟੀ ਅਤੇ ਤੁਹਾਡੀ ਵੋਟ ਹੈ​​  

ਹਰ ਉਮੀਦਵਾਰ ਦੀਆਂ ਬਹਿਸਾਂ ਵਿੱਚ ਤੁਹਾਡੇ ਕਿਰਾਏ, ਤੁਹਾਡੇ ਆਉਣ-ਜਾਣ, ਤੁਹਾਡੇ ਸਕੂਲ ਸਿਸਟਮ, ਤੁਹਾਡੀ ਸੁਰੱਖਿਆ ਅਤੇ ਤੁਹਾਡੇ ਭਵਿੱਖ ਜਿਹੇ ਮੁੱਦੇ ਸ਼ਾਮਲ ਹੁੰਦੇ ਹਨ।​​ 

ਭਾਵੇਂ ਤੁਸੀਂ ਜਲਵਾਯੂ ਪਰਿਵਰਤਨ, ਸਿਹਤ ਸੰਭਾਲ, ਜਾਂ ਰਿਹਾਇਸ਼ ਬਾਰੇ ਚਿੰਤਤ ਹੋ, ਇਹ (ਬਹਿਸਾਂ) ਤੁਹਾਡੇ ਲਈ ਉਨ੍ਹਾਂ ਲੋਕਾਂ (ਉਮੀਦਵਾਰਾਂ) ਦੇ ਵਿਚਾਰ ਜਾਣਨ ਦਾ ਮੌਕਾ ਉਪਲਬਧ ਕਰਵਾਉਂਦੀਆਂ ਹਨ ਜੋ ਤੁਹਾਡੇ ਲਈ ਮਹੱਤਵਪੂਰਣ ਮੁੱਦਿਆਂ 'ਤੇ ਇਸ ਸਿਟੀ ਦੀ ਅਗਵਾਈ ਕਰਨਾ ਚਾਹੁੰਦੇ ਹਨ।​​ 

ਇਸ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਕੌਣ ਤੁਹਾਡੀ ਵੋਟ ਦਾ ਹੱਕਦਾਰ ਹੈ ਅਤੇ ਕੌਣ ਤੁਹਾਡੀ ਵੋਟ-ਪਰਚੀ 'ਤੇ ਰੈਂਕਿੰਗ 'ਤੇ ਆਉਂਦਾ ਹੈ।​​  

ਸਬੰਧਿਤ ਖ਼ਬਰਾਂ​​