ਮੈਨਹਟਨ ਦੀ ਸਿਟੀ ਕੌਂਸਲ ਡਿਸਟ੍ਰਿਕਟ 3ਵਿੱਚ ਵਿਸ਼ੇਸ਼ ਚੋਣ ਲਈ ਅਗਾਊਂ ਵੋਟਿੰਗ ਅਪ੍ਰੈਲ 18 ਨੂੰ ਸ਼ੁਰੂ ਹੋਣੀ ਹੈ। ਵੋਟ-ਪਰਚੀ 'ਤੇ ਕੌਣ-ਕੌਣ ਸ਼ਾਮਲ ਹੈ, ਇਹ ਦੇਖਣ ਲਈ ਸਾਡੀ ਵੋਟਰ ਗਾਈਡਦੇਖੋ।​​  

2026 ਵਿੱਚ NYC ਲਈ ਵੋਟ-ਪਰਚੀ 'ਤੇ ਕੀ ਹੈ?​​ 

2026 ਵਿੱਚ, ਨਿਊਯਾਰਕ ਵਾਸੀ ਸੰਘੀ, ਰਾਜ ਅਤੇ ਸ਼ਹਿਰੀ ਪੱਧਰ 'ਤੇ ਨਵੇਂ ਆਗੂ ਚੁਣਨ ਲਈ ਚੋਣਾਂ ਵਿੱਚ ਵੋਟ ਪਾਉਣਗੇ। ਹੇਠਾਂ ਆਗਾਮੀ ਚੋਣਾਂ ਅਤੇ ਤੁਹਾਡੀ ਵੋਟ-ਪਰਚੀ 'ਤੇ ਨਜ਼ਰ ਆਉਂਦੇ ਦਫ਼ਤਰਾਂ ਦੀ ਇੱਕ ਝਲਕ ਦਿੱਤੀ ਗਈ ਹੈ।​​ 

ਅਪ੍ਰੈਲ ਦੀ ਵਿਸ਼ੇਸ਼ ਚੋਣ​​ 

ਚੁਣੇ ਗਏ ਅਹੁਦਿਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ, ਅਗਲੀ ਨਿਰਧਾਰਤ ਚੋਣ ਤੋਂ ਵਿਸ਼ੇਸ਼ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇਹ ਚੋਣਾਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀਆਂ ਹਨ ਕਿ ਭਾਈਚਾਰਿਆਂ ਦੀ ਸਰਕਾਰ ਵਿੱਚ ਨੁਮਾਇੰਦਗੀ ਬਣੀ ਰਹੇ।​​  

  • ਅਪ੍ਰੈਲ 28 ਦੀ ਵਿਸ਼ੇਸ਼ ਚੋਣ ਵਿੱਚ, ਨਿਊਯਾਰਕ ਸਿਟੀ ਕੌਂਸਲ ਡਿਸਟ੍ਰਿਕਟ 3 ਦੇ ਵੋਟਰ ਆਪਣੀ ਸਿਟੀ ਕੌਂਸਲ ਸੀਟ ਲਈ ਵੋਟ ਪਾਉਣਗੇ। ਡਿਸਟ੍ਰਿਕਟ ਵਿੱਚ West Village (ਵੈਸਟ ਵਿਲੇਜ), Chelsea (ਚੈਲਸੀ) ਅਤੇ Hell’s Kitchen (ਹੈਲਜ਼ ਕਿਚਨ) ਸ਼ਾਮਲ ਹਨ।​​ 

ਵਿਸ਼ੇਸ਼ ਚੋਣ ਵੋਟਰ ਗਾਈਡ​​ 

ਦੇਖੋ ਕਿ ਇਸ ਅਪ੍ਰੈਲ ਨੂੰ ਸਿਟੀ ਕੌਂਸਲ ਡਿਸਟ੍ਰਿਕਟ 3 'ਤੇ ਵੋਟ-ਪਰਚੀ 'ਤੇ ਕੌਣ-ਕੌਣ ਹੈ।​​ 

ਜੂਨ ਦੀਆਂ ਪ੍ਰਮੁੱਖ ਚੋਣਾਂ​​  

ਪ੍ਰਮੁੱਖ ਚੋਣਾਂ ਹੀ ਇਹ ਨਿਰਧਾਰਤ ਕਰਨਗੀਆਂ ਕਿ ਇਸ ਸਾਲ ਅੱਗੇ ਜਾਕੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਰ ਸਿਆਸੀ ਪਾਰਟੀ ਦਾ ਕਿਹੜਾ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰੇਗਾ।​​   

  • ਜੂਨ 23 ਦੀਆਂ ਪ੍ਰਮੁੱਖ ਚੋਣਾਂ ਵਿੱਚ, ਵੋਟਰਾਂ ਨੂੰ ਵੋਟ-ਪਰਚੀ 'ਤੇ ਸ਼ਹਿਰੀ, ਰਾਜ ਅਤੇ ਸੰਘੀ ਪੱਧਰ ਦੇ ਦਫ਼ਤਰ ਦੇਖਣ ਨੂੰ ਮਿਲਣਗੇ। ਇਹ ਦਫ਼ਤਰ ਅਜਿਹੀਆਂ ਪਾੱਲਿਸੀਆਂ ਬਣਾਉਣ ਅਤੇ ਫੈਸਲੇ ਲੈਣ ਲਈ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਦਾ ਅਸਰ ਪੰਜ ਬਰੋ ਦੇ ਨਿਊਯਾਰਕ ਵਾਸੀਆਂ 'ਤੇ ਪੈਂਦਾ ਹੈ।​​  

*ਇਸ ਚੋਣ ਵਿੱਚ ਸਿਰਫ਼ ਉਹੀ ਵੋਟਰ ਵੋਟ ਪਾ ਸਕਦੇ ਹਨ ਜੋ ਚੋਣ ਕਰਵਾਉਣ ਵਾਲੀ ਪਾਰਟੀ ਨਾਲ ਰਜਿਸਟਰਡ ਹਨ।​​ 

ਤੁਹਾਡੀ ਵੋਟ-ਪਰਚੀ 'ਤੇ ਕੀ-ਕੀ ਸ਼ਾਮਲ਼ ਹੈ​​ 

ਆਪਣੀ ਡਿਸਟ੍ਰਿਕਟ ਅਤੇ ਵੋਟ ਕਿੱਥੇ ਪਾਉਣੀ ਹੈ, ਬਾਰੇ ਜਾਣੋ।​​ 

ਇਸ ਚੋਣ ਵਿੱਚ, ਵੱਡੀ ਸਿਆਸੀ ਪਾਰਟੀ ਨਾਲ ਰਜਿਸਟਰਡ ਸਾਰੇ ਵੋਟਰ ਇਨ੍ਹਾਂ ਲਈ ਵੋਟ ਕਰ ਸਕਦੇ ਹਨ:​​  

  • ਗਵਰਨਰ ਅਤੇ ਲੈਫਟੀਨੈਂਟ ਗਵਰਨਰ​​  
  • ਸਟੇਟ ਅਟਾਰਨੀ ਜਨਰਲ​​  
  • ਸਟੇਟ ਕੰਪਟ੍ਰੋਲਰ​​  
  • ਸਟੇਟ ਸੈਨੇਟ​​ 
  • ਸਟੇਟ ਅਸੈਂਬਲੀ​​  

ਕੁਝ ਵੋਟਰ ਇਹਨਾਂ ਨੂੰ ਆਪਣੀ ਵੋਟ-ਪਰਚੀ 'ਤੇ ਵੀ ਦੇਖ ਸਕਦੇ ਹਨ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਰਹਿੰਦੇ ਹਨ:​​  

  • ਅਮਰੀਕੀ ਪ੍ਰਤੀਨਿਧੀ ਸਭਾ​​  
  • ਸਿਟੀ ਕੌਂਸਲ (ਸਿਰਫ ਕੌਂਸਲ ਡਿਸਟ੍ਰਿਕਟ 3)​​ 

ਨਵੰਬਰ ਦੀਆਂ ਆਮ ਚੋਣਾਂ​​  

ਆਮ ਚੋਣਾਂ ਮਤਲਬ ਸਾਰੇ ਯੋਗ ਵੋਟਰਾਂ ਵੱਲੋਂ ਉਹਨਾਂ ਉਮੀਦਵਾਰਾਂ ਲਈ ਵੋਟ ਪਾਉਣਾ, ਜੋ ਦਫ਼ਤਰ ਦੇ ਅਹੁਦੇ ਸੰਭਾਲਣਗੇ। ਨਿਊਯਾਰਕ ਵਾਸੀ, ਸ਼ਹਿਰ ਜਾਂ ਰਾਜ 'ਤੇ ਅਸਰ ਪਾਉਂਦੇ ਮੁੱਦਿਆਂ ਨੂੰ ਹੱਲ ਕਰਨ ਨਾਲ ਸੰਬੰਧਤ ਤਜਵੀਜਾਂ ਵਾਲੀ ਵੋਟ-ਪਰਚੀ 'ਤੇ ਵੀ ਵੋਟ ਦੇ ਸਕਦੇ ਹਨ।​​ 

 

ਵੋਟ ਪਾਉਣ ਲਈ ਤਿਆਰ ਹੋ ਜਾਓ​​ 

ਇਹ ਯਕੀਨੀ ਬਣਾਓ ਕਿ ਤੁਹਾਡੀ ਜਾਣਕਾਰੀ ਅੱਪ-ਟੂ-ਡੇਟ ਹੋਵੇ!​​ 

ਪਿਛਲੇ ਉਮੀਦਵਾਰਾਂ ਨੂੰ ਮਿਲੋ​​ 

ਉਮੀਦਵਾਰਾਂ ਅਤੇ ਪਿਛਲੇ ਸਾਲਾਂ ਵਿੱਚ ਵੋਟ-ਪਰਚੀ 'ਤੇ ਸ਼ਾਮਲ ਮੁੱਦਿਆਂ ਬਾਰੇ ਜਾਣਨ ਲਈ ਸਾਡਾ ਵੋਟਰ ਗਾਈਡ ਆਰਕਾਈਵ ਦੇਖੋ।​​ 

ਤਰਜੀਹੀ ਪਸੰਦ ਦੀ ਵੋਟਿੰਗ​​ 

ਕੀ NYC ਵਿੱਚ 2026 ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਵੇਗੀ?​​ 

ਜੂਨ ਦੀਆਂ ਪ੍ਰਮੁੱਖ ਚੋਣਾਂ ਅਤੇ ਅਪ੍ਰੈਲ ਦੀ ਵਿਸ਼ੇਸ਼ ਚੋਣ ਵਿੱਚ ਤੁਹਾਡੀ ਵੋਟ-ਪਰਚੀ 'ਤੇ ਦਿੱਤੇ ਕੁਝ ਮੁਕਾਬਲਿਆਂ ਲਈ ਤਰਜੀਹੀ ਵੋਟਿੰਗ ਦੀ ਵਰਤੋਂ ਕੀਤੀ ਜਾਵੇਗੀ।​​  

ਮੁੱਖ ਤਾਰੀਖ਼ਾਂ​​ 

  • ਵਿਸ਼ੇਸ਼ ਚੋਣ ਅਗਾਊਂ ਵੋਟਿੰਗ ਮਿਆਦ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਸ਼ਨਿਚਰਵਾਰ, 18 ਅਪ੍ਰੈਲ, 2026 - ਐਤਵਾਰ, 26 ਅਪ੍ਰੈਲ, 2026​​ 
  • ਵਿਸ਼ੇਸ਼ ਚੋਣ ਦਿਹਾੜਾ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਮੰਗਲਵਾਰ, 28 ਅਪ੍ਰੈਲ, 2026​​ 
  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਪ੍ਰਮੁੱਖ ਚੋਣਾਂ)​​ 

    ਸੋਮਵਾਰ, 8 ਜੂਨ, 2026​​ 
  • ਅਗਾਊਂ ਵੋਟਿੰਗ ਮਿਆਦ​​ 

    ਸ਼ਨਿਚਰਵਾਰ, 13 ਜੂਨ, 2026 - ਐਤਵਾਰ, 21 ਜੂਨ, 2026​​