ਤੁਹਾਡੀ ਵੋਟ ਸੰਵਿਧਾਨ ਬਦਲ ਸਕਦੀ ਹੈ।

ਇਸ ਚੋਣ ਵਿਚਲੀਆਂ ਤਜਵੀਜ਼ਾਂ ਸਟੇਟ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਹਨ।ਇਸ ਪਤਝੜ ਵਿੱਚ ਵੋਟ-ਪਰਚੀ 'ਤੇ ਰਾਜ-ਵਿਆਪੀ ਦੋ ਤਜਵੀਜ਼ਾਂ ਹਨ।ਇਹਨਾਂ ਤਜਵੀਜ਼ਾਂ ਵਿੱਚੋਂ ਹਰੇਕ 'ਤੇ ਤੁਸੀਂ “ਹਾਂ” ਜਾਂ “ਨਹੀਂ” ਵੋਟ ਪਾ ਸਕਦੇ ਹੋ।ਜੇ ਉਹਨਾਂ ਨੂੰ ਵੋਟਾਂ ਦੀ ਬਹੁਗਿਣਤੀ ਮਿਲਦੀ ਹੈ, ਤਾਂ ਤਜਵੀਜਾਂ ਵਾਲੀ ਵੋਟ-ਪਰਚੀ ਨੂੰ ਮੰਜ਼ੂਰੀ ਦਿੱਤੀ ਜਾਂਦੀ ਹੈ।

 ਨਿਊਯਾੱਰਕ ਰਾਜ ਵਿਧਾਨ ਸਭਾ ਨੇ ਵੋਟ ਪਾਉਣ ਲਈ ਨਿਊਯਾੱਰਕ ਦੇ ਵਸਨੀਕਾਂ ਲਈ ਰਾਜ-ਵਿਆਪੀ ਵੋਟ-ਪਰਚੀ ਵਾਸਤੇ ਕਾਰਵਾਈਆਂ ਦੀ ਤਜਵੀਜ਼ ਦਿੱਤੀ ਹੈ।

ਹੇਠਾਂ ਦੋ ਤਜਵੀਜ਼ਾਂ ਦੇ ਸਾਰ ਦਿੱਤੇ ਗਏ ਹਨ।

2023 ਆਮ ਚੋਣਾਂ ਦੀ ਤਜਵੀਜਾਂ ਵਾਲੀ ਵੋਟ-ਪਰਚੀ

ਅਸੀਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਹਾਂ!

ਅਸੀਂ ਆੱਨਲਾਈਨ ਵੋਟਰ ਗਾਈਡ ਵਿੱਚ ਹਰ ਤਜਵੀਜ਼ ਦੀ ਹਿਮਾਇਤ ਅਤੇ ਇਸਦੇ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਸ਼ਾਮਿਲ ਕਰਾਂਗੇ, ਜਿਸ ਕਰਕੇ ਵੋਟਰ ਹਰ ਮਸਲੇ ਦੇ ਦੋਵਾਂ ਪਹਿਲੂਆਂ ਬਾਰੇ ਦਿੱਤੇ ਗਏ ਤਰਕ ਵੇਖ ਸਕਦੇ ਹਨ।