ਸਟੇਟ ਦੇ ਹੱਕਾਂ ਬਾਰੇ ਬਿੱਲ ਵਿੱਚ ਪੱਕੀ ਸੁਰੱਖਿਆ ਸ਼ਾਮਿਲ ਕਰਦੀ ਹੈ

ਵੋਟ-ਪਰਚੀ 'ਤੇ ਇਹ ਤਜਵੀਜ਼ ਕਿਉਂ ਹੈ?

ਇਸ ਸਾਲ ਵੋਟ-ਪਰਚੀ 'ਤੇ ਤਜਵੀਜ਼ ਵਾਲੀ ਵੋਟ-ਪਰਚੀ 1 ਹੈ, ਕਿਉਂਕਿ ਨਿਊਯਾਰਕ ਰਾਜ ਵਿਧਾਨ ਸਭਾ ਨੇ ਲਗਾਤਾਰ ਦੋ ਵਿਧਾਨਕਾਰੀ ਸੈਸ਼ਨਾਂ ਵਿੱਚ ਇੱਕੋ ਜਿਹੇ ਹੱਕਾਂ ਵਿੱਚ ਕੀਤੀ ਗਈ ਸੋਧ (ERA) ਨੂੰ ਪਾਸ ਕੀਤਾ ਹੈ। ਹੁਣ ਇਹ ਗੱਲ ਨਿਊਯਾਰਕ ਦੇ ਵਸਨੀਕਾਂ 'ਤੇ ਹੈ ਕਿ ਉਹ ਰਾਜ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਸਿੱਧਿਆਂ ਵੋਟ ਪਾਉਣ ਜਾਂ ਨਹੀਂ।

ਇਹ ਤਜਵੀਜ਼ ਕੀ ਦੱਸਦੀ ਹੈ:

ਰਾਜ ਦੇ ਸੰਵਿਧਾਨ ਵਿੱਚ ਪੱਖਪਾਤ ਵਿਰੋਧੀ ਪ੍ਰਬੰਧ ਸ਼ਾਮਿਲ ਕਰਦਾ ਹੈ। ਨਸਲੀ, ਰਾਸ਼ਟਰੀ ਮੂਲ, ਉਮਰ, ਅਪਾਹਜਤਾ ਅਤੇ ਲਿੰਗ ਨੂੰ ਕਵਰ ਕਰਦਾ ਹੈ, ਇਸ ਵਿੱਚ ਜਿਨਸੀ ਰੁਝਾਨ, ਲਿੰਗ ਪਛਾਣ ਅਤੇ ਗਰਭ-ਅਵਸਥਾ ਸ਼ਾਮਿਲ ਹੁੰਦੀ ਹੈ। ਇਸਦੇ ਘੇਰੇ ਹੇਠ ਬੱਚੇ ਦੀ ਪੈਦਾਇਸ਼ ਸਬੰਧੀ ਸਿਹਤ ਸੰਭਾਲ ਅਤੇ ਨਿਜੀ ਅਜ਼ਾਦੀ ਵੀ ਆਉਂਦੀ ਹੈ।

“ਹਾਂ” ਵਾਲੀ ਵੋਟ ਨਿਊਯਾਰਕ ਰਾਜ ਦੇ ਸੰਵਿਧਾਨ ਵਿੱਚ ਪੱਖਪਾਤ ਦੇ ਖ਼ਿਲਾਫ਼ ਇਹਨਾਂ ਸੁਰੱਖਿਆਵਾਂ ਨੂੰ ਬਣਾਈ ਰੱਖਦੀ ਹੈ।

"ਨਹੀਂ" ਵਾਲੀ ਵੋਟ ਰਾਜ ਦੇ ਸੰਵਿਧਾਨ ਤੋਂ ਇਹਨਾਂ ਸੁਰੱਖਿਆਵਾਂ ਨੂੰ ਬਾਹਰ ਕਰ ਦਿੰਦੀਆਂ ਹਨ।

ਇਸ ਤਜਵੀਜ਼ ਦਾ ਕੀ ਮਤਲਬ ਹੈ:

ਇਹ ਤਜਵੀਜ਼ ਰਾਜ ਸੰਵਿਧਾਨ ਦੇ ਬਿੱਲ ਵਿਚਲੇ ਨਸਲੀ-ਮੂਲ, ਮੂਲ, ਉਮਰ, ਅਪੰਗਤਾ (ਅਸਮਰੱਥਾ) ਅਤੇ ਸੈਕਸ — ਇਸ ਵਿੱਚ ਜਿਨਸੀ ਰੁਝਾਨ, ਲਿੰਗ-ਪਛਾਣ, ਗਰਭ-ਅਵਸਥਾ ਅਤੇ ਗਰਭ-ਅਵਸਥਾ ਦੇ ਨਤੀਜੇ ਸ਼ਾਮਿਲ ਹਨ, ਦੇ ਅਧਾਰ 'ਤੇ ਪੱਖਪਾਤ ਕਰਨ ਦੀ ਮਨਾਹੀ ਲਈ ਹੱਕਾਂ ਬਾਰੇ ਸੁਰੱਖਿਆ ਨੂੰ ਸ਼ਾਮਿਲ ਕਰਦੀ ਹੈ। ਇਹ ਤਜਵੀਜ਼ ਨਿਊਯਾਰਕ ਦੇ ਉਹਨਾਂ ਵਸਨੀਕਾਂ ਦੀ ਵੀ ਰਾਖੀ ਕਰੇਗੀ, ਜੋ ਉਸ ਅਧਾਰ 'ਤੇ ਹੁੰਦੇ ਪੱਖਪਾਤ ਤੋਂ ਅਜ਼ਾਦ ਹੋਕੇ ਬੱਚੇ ਦੀ ਪੈਦਾਇਸ਼ ਨਾਲ ਜੁੜੀ ਸਿਹਤ-ਸੰਭਾਲ ਤੱਕ ਪਹੁੰਚ ਚਾਹੁੰਦੇ ਹਨ।

ਜੇ ਇਹ ਤਜਵੀਜ਼ ਪਾਸ ਹੁੰਦੀ ਹੈ:

ਇਹਨਾਂ ਮਿਆਰਾਂ ਦੇ ਅਧਾਰ 'ਤੇ ਕਾਨੂੰਨ ਹੇਠ ਨਿਊਯਾਰਕ ਦੇ ਵਸਨੀਕਾਂ ਦੀ ਪੱਖਪਾਤ ਤੋਂ ਸੁਰੱਖਿਆ ਕੀਤੀ ਜਾਏਗੀ।

ਤਜਵੀਜਾਂ ਵਾਲੀ ਵੋਟ-ਪਰਚੀ 1 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦੀ ਹਿਮਾਇਤ ਵਾਲੀਆਂ 21 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 1। ਟਿੱਪਣੀਆਂ ਪੱਖਪਾਤ ਤੋਂ ਬਚਾਉਣ ਅਤੇ ਨਿਊਯਾਰਕ ਰਾਜ ਦੇ ਸੰਵਿਧਾਨ ਗਰਭਪਾਤ, ਗਰਭ-ਨਿਰੋਧਕ ਅਤੇ ਟੈਸਟ-ਟਿਊਬ ਵਿੱਚ ਬੱਚੇ ਲਈ ਵੀਰਜ ਰਾਹੀਂ ਅੰਡਾ ਬਣਾਉਣ ਦਾ ਮੈਡੀਕਲ ਅਮਲ (in vitro fertilization) ਵਰਗੇ ਬੱਚੇ ਦੀ ਪੈਦਾਇਸ਼ ਸਬੰਧੀ ਹੱਕਾਂ ਦੀ ਸੁਰੱਖਿਆ 'ਤੇ ਧਿਆਨ ਦਿੰਦੀਆਂ ਹਨ। CFB ਨੂੰ ਹੇਠਾਂ ਦਿੱਤੀਆਂ ਸੰਸਥਾਵਾਂ ਤੋਂ ਟਿੱਪਣੀਆਂ ਮਿਲੀਆਂ ਹਨ:

  • 1199SEIU
  • BKForge
  • ਰੋਡ ਐਕਸ਼ਨ ਕਰੋ
  • ਨਿਉਯਾਰਕ ਅਟਾਰਨੀ ਜਨਰਲ Letitia James (ਲੈਟੀਟਿਆ ਜੇਮਸ)
  • ਨਿਊਯਾਰਕ ਸਿਵਿਲ ਲਿਬਰਟੀਜ਼ ਯੂਨੀਅਨ
  • ਨਿਊਯਾਰਕ ਇਮੀਗ੍ਰੇਸ਼ਨ ਕੁਲੀਸ਼ਨ
  • ਨਿਊਯਾਰਕ ਇਮੀਗ੍ਰੇਸ਼ਨ ਕੁਲੀਸ਼ਨ: ਕਾਰਵਾਈ
  • ਇੱਕੋ ਜਿਹੇ ਹੱਕਾਂ ਲਈ ਨਿਊਯਾਰਕ ਦੇ ਵਸਨੀਕ
  • ਪਲੈਨਡ ਪੇਰੇਂਟਹੁੱਡ ਗ੍ਰੇਟਰ ਨਿਊਯਾਰਕ ਐਕਸ਼ਨ ਫ਼ੰਡ
  • SEIU 32BJ
  • ਨਿਊਯਾਰਕ ਦੀਆਂ ਔਰਤ ਵੋਟਰਾਂ ਦੀ ਲੀਗ
ਤਜਵੀਜਾਂ ਵਾਲੀ ਵੋਟ-ਪਰਚੀ 1 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦਾ ਵਿਰੋਧ ਕਰਨ ਵਾਲੀਆਂ 22 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 1। ਇਹ ਟਿੱਪਣੀਆਂ ਲਿੰਗ-ਪਛਾਣ ਅਤੇ ਸਮਾਜੀ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ 'ਤੇ ਇਸਦੇ ਅਸਰ ਦੇ ਆਲੇ-ਦੁਆਲੇ ਹੁੰਦੀਆਂ ਹਨ ਅਤੇ ਤਜਵੀਜ਼ 1 ਬਹੁਤ ਜ਼ਿਆਦਾ ਅਸਪਸ਼ਟ, ਬਹੁਤ ਵਿਆਪਕ ਅਤੇ ਗੁਮਰਾਹ ਕਰਨ ਵਾਲੀ ਹੈ। CFB ਨੂੰ ਸੰਸਥਾਵਾਂ ਤੋਂ ਕੋਈ ਟਿੱਪਣੀਆਂ ਨਹੀਂ ਮਿਲੀਆਂ।

ਮੁੱਖ ਤਾਰੀਖ਼ਾਂ

  • Early Voting begins

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025
  • ਪ੍ਰਮੁਖ ਚੋਣ-ਦਿਵਸ

    ਮੰਗਲਵਾਰ, 24 ਜੂਨ, 2025
  • Early Voting begins

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025
  • ਚੋਣ-ਦਿਵਸ

    ਮੰਗਲਵਾਰ, 4 ਨਵੰਬਰ, 2025