ਸਰਕਾਰੀ ਸੰਪਤੀ ਦੀ ਸਾਫ਼-ਸਫ਼ਾਈ ਕਰਨੀ
ਵੋਟ-ਪਰਚੀ 'ਤੇ ਇਹ ਤਜਵੀਜ਼ ਕਿਉਂ ਹੈ?
2024 ਦੇ ਚਾਰਟਰ ਦੀ ਸੋਧ ਕਰਨ ਬਾਰੇ ਕਮਿਸ਼ਨ (Charter Revision Commission) ਨੇ ਜਾਇਜ਼ਾ ਲਿਆ ਹੈ ਕਿ ਨਿਊਯਾਰਕ ਸਿਟੀ ਚਾਰਟਰ ਨੇ ਨਿਊਯਾਰਕ ਦੇ ਸਾਰੇ ਵਸਨੀਕਾਂ ਲਈ ਆਪਣੀ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਪਬਲਿਕ ਸੁਣਵਾਈ ਕਰਨ ਅਤੇ ਲੋਕਾਂ ਦੀ ਰਾਇ ਲੈਣ ਲਈ ਉਹਨਾਂ ਤੱਕ ਪਹੁੰਚ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੇਠਾਂ ਸੁਝਾਈਆਂ ਗਈਆਂ ਪੰਜ ਤਬਦੀਲੀਆਂ ਪੇਸ਼ ਕੀਤੀਆਂ ਸੀ।
ਇਹ ਤਜਵੀਜ਼ ਕੀ ਦੱਸਦੀ ਹੈ:
ਇਹ ਤਜਵੀਜ਼ ਸੜਕਾਂ ਅਤੇ ਸ਼ਹਿਰ ਵਿਚਲੀ ਹੋਰ ਸੰਪਤੀ ਦੀ ਸਾਫ਼-ਸਫ਼ਾਈ ਅਤੇ ਕੰਟੇਨਰਾਂ ਵਿਚਲੇ ਕੂੜੇ-ਕਚਰੇ ਦਾ ਲੋੜੀਂਦਾ ਬੰਦੋਬਸਤ ਕਰਨ ਲਈ ਸਾਫ਼-ਸਫ਼ਾਈ ਬਾਰੇ ਵਿਭਾਗ ਦੇ ਅਖ਼ਤਿਆਰ ਦਾ ਪਸਾਰ ਅਤੇ ਖੁੱਲ੍ਹਕੇ ਦੱਸਣ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।
"ਹਾਂ" ਦੀ ਵੋਟਿੰਗ ਸੜਕਾਂ ਅਤੇ ਸ਼ਹਿਰ ਦੀ ਹੋਰ ਜਾਇਦਾਦ ਸਾਫ਼ ਕਰਨ ਅਤੇ ਕੰਟੇਨਰਾਂ ਵਿੱਚ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਸੈਨੀਟੇਸ਼ਨ ਲਈ ਪਾੱਵਰ ਬਾਰੇ ਵਿਭਾਗ ਦਾ ਪਸਾਰ ਅਤੇ ਖੁੱਲ੍ਹਕੇ ਦੱਸਣ ਬਾਰੇ ਹੋਏਗੀ। "ਨਹੀਂ" ਵੋਟਿੰਗ ਨਾਲ ਕਾਨੂੰਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ।
ਇਸ ਤਜਵੀਜ਼ ਦਾ ਕੀ ਮਤਲਬ ਹੈ:
ਨਿਊਯਾਰਕ ਦੇ ਸਾਫ਼-ਸਫ਼ਾਈ ਬਾਰੇ ਵਿਭਾਗ (New York City Department of Sanitation, DSNY) ਨੂੰ ਸ਼ਹਿਰ ਵਿਚਲੀਆਂ ਸਾਰੀਆਂ ਸੰਪਤੀਆਂ ਨੂੰ ਸਾਫ਼-ਸੁਥਰਾ ਰੱਖਣ, ਇਸ ਵਿੱਚ ਪਾਰਕਾਂ ਅਤੇ ਹਾਈਵੇਅ ਦੇ ਵਿਚਕਾਰਲੇ ਹਿੱਸੇ ਸ਼ਾਮਿਲ ਹਨ ਅਤੇ ਉਹਨਾਂ ਥਾਵਾਂ 'ਤੇ ਨੇਮਾਂ ਦੀ ਪਾਲਣਾ ਕਰਨ ਲਈ ਸਟ੍ਰੀਟ ਵੈਂਡਰਾਂ ਨੂੰ ਜਵਾਬਦੇਹ ਬਣਾਉਣ ਲਈ ਵਿਭਾਗ ਨੂੰ ਵੱਧ ਅਖ਼ਤਿਆਰ ਦਿੱਤੇ ਜਾਣਗੇ। ਇਸ ਨਾਲ DSNY ਨੂੰ ਨਿਊਯਾਰਕ ਦੇ ਵਸਨੀਕਾਂ ਨੂੰ ਆਪਣਾ ਕੂੜਾ-ਕਚਰਾ ਇਕੱਠਾ ਕਰਕੇ ਬਾਹਰ ਕਿਵੇਂ ਰੱਖਣਾ ਚਾਹੀਦਾ ਹੈ, ਲਈ ਪਾਬੰਦ ਕਰਨ ਦੀ ਵੀ ਮੰਜ਼ੂਰੀ ਮਿਲ ਜਾਏਗੀ।
ਜੇ ਇਹ ਤਜਵੀਜ਼ ਪਾਸ ਹੁੰਦੀ ਹੈ:
ਇਹ ਤਜਵੀਜ਼ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਕੂੜਾ-ਕਚਰਾ ਇਕੱਠਾ ਕਰਕੇ ਬਾਹਰ ਕਿਵੇਂ ਰੱਖਣਾ ਹੈ, ਬਾਰੇ ਨੇਮ ਬਣਾਉਣ ਦੇ DSNY ਦੇ ਅਖ਼ਤਿਆਰ ਅਤੇ ਅਧਿਕਾਰ-ਖੇਤਰ ਨੂੰ ਸਪਸ਼ਟ ਕਰੇਗੀ।
ਤਜਵੀਜਾਂ ਵਾਲੀ ਵੋਟ-ਪਰਚੀ 2 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:
CFB ਨੂੰ ਤਜਵੀਜ਼ ਦੀ ਹਿਮਾਇਤ ਵਾਲੀਆਂ 7 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 2। ਟਿੱਪਣੀਆਂ ਤੋਂ ਇਹ ਉਮੀਦ ਪ੍ਰਗਟ ਹੁੰਦੀ ਹੈ ਕਿ ਤਜਵੀਜ਼ 2 ਪਾਸ ਹੋਣ ਨਾਲ ਜ਼ਿਆਦਾ ਵਾਰੀ ਕੂੜਾ-ਕਚਰਾ ਇਕੱਠਾ ਹੋਣ ਦੀ ਸੰਭਾਵਨਾ ਨਾਲ ਸ਼ਹਿਰ ਦੀ ਸਾਫ਼-ਸਫ਼ਾਈ ਬਿਹਤਰ ਹੋਏਗੀ ਅਤੇ ਨਿਊਯਾਰਕ ਸਿਟੀ ਵਿੱਚ ਕੂੜੇ ਦਾ ਬਿਹਤਰ ਤਰੀਕੇ ਨਾਲ ਪ੍ਰਬੰਧ ਕਰਨ 'ਤੇ ਜ਼ੋਰ ਦਿੱਤਾ ਜਾਏਗਾ। CFB ਨੂੰ ਸੰਸਥਾਵਾਂ ਤੋਂ ਕੋਈ ਟਿੱਪਣੀਆਂ ਨਹੀਂ ਮਿਲੀਆਂ।
ਤਜਵੀਜਾਂ ਵਾਲੀ ਵੋਟ-ਪਰਚੀ 2 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:
CFB ਨੂੰ ਤਜਵੀਜ਼ ਦਾ ਵਿਰੋਧ ਕਰਨ ਵਾਲੀਆਂ 14 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 2। ਟਿੱਪਣੀਆਂ ਵਿੱਚ ਇਸ ਤਜਵੀਜ਼ ਕਰਕੇ ਸਾਫ਼-ਸਫ਼ਾਈ ਬਾਰੇ ਵਿਭਾਗ ਦੀ ਨਿਗਰਾਨੀ ਅਤੇ ਕੰਟ੍ਰੋਲ ਕਰਨ ਵਾਲੀਆਂ ਤਾਕਤਾਂ ਵਧਣ ਅਤੇ ਸੜਕ 'ਤੇ ਸਮਾਨ ਵੇਚਣ ਵਾਲਿਆਂ 'ਤੇ ਪੈਣ ਵਾਲੇ ਮਾੜੇ ਅਸਰ ਬਾਰੇ ਚਿੰਤਾ ਪ੍ਰਗਟਾਈ ਗਈ ਹੈ। CFB ਨੂੰ ਹੇਠਾਂ ਦਿੱਤੀਆਂ ਸੰਸਥਾਵਾਂ ਤੋਂ ਟਿੱਪਣੀਆਂ ਮਿਲੀਆਂ ਹਨ:
- ਲੀਗਲ ਏਡ ਸੋਸਾਇਟੀ
- ਨਿਊਯਾਰਕ ਲੋਕਰਾਜ ਦੀ ਰਾਖੀ ਕਰਦਾ ਹੈ
- ਨਿਗਰਾਨੀ ਤਕਨਾਲੌਜੀ ਦੀ ਨਿਗਰਾਨੀ ਬਾਰੇ ਪ੍ਰੋਜੈਕਟ
- ਜੇਲਜ਼ ਐਕਸ਼ਨ ਕੁਲੀਸ਼ਨ ਅਤੇ HALT ਸੌਲਿਟਰੀ ਕੈਮਪੇਨ (JAC/HALT)