ਕੈਪੀਟਲ ਪਲਾਨਿੰਗ

ਵੋਟ-ਪਰਚੀ 'ਤੇ ਇਹ ਤਜਵੀਜ਼ ਕਿਉਂ ਹੈ?

2024 ਦੇ ਚਾਰਟਰ ਦੀ ਸੋਧ ਕਰਨ ਬਾਰੇ ਕਮਿਸ਼ਨ (Charter Revision Commission) ਨੇ ਜਾਇਜ਼ਾ ਲਿਆ ਹੈ ਕਿ ਨਿਊਯਾਰਕ ਸਿਟੀ ਚਾਰਟਰ ਨੇ ਨਿਊਯਾਰਕ ਦੇ ਸਾਰੇ ਵਸਨੀਕਾਂ ਲਈ ਆਪਣੀ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਪਬਲਿਕ ਸੁਣਵਾਈ ਕਰਨ ਅਤੇ ਲੋਕਾਂ ਦੀ ਰਾਇ ਲੈਣ ਲਈ ਉਹਨਾਂ ਤੱਕ ਪਹੁੰਚ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੇਠਾਂ ਸੁਝਾਈਆਂ ਗਈਆਂ ਪੰਜ ਤਬਦੀਲੀਆਂ ਪੇਸ਼ ਕੀਤੀਆਂ ਸੀ।

ਇਹ ਤਜਵੀਜ਼ ਕੀ ਦੱਸਦੀ ਹੈ:

ਇਹ ਤਜਵੀਜ਼, ਸਿਟੀ ਦੀਆਂ ਸਹੂਲਤਾਂ ਦੇ ਸਲਾਨਾ ਮੁਲਾਂਕਣ ਵਿੱਚ ਹੋਰ ਵੇਰਵੇ ਦੀ ਲੋੜ, ਸਹੂਲਤ ਨੂੰ ਕੈਪੀਟਲ ਪਲਾਨਿੰਗ ਬਾਰੇ ਦੱਸਣ ਅਤੇ ਕੈਪੀਟਲ ਪਲਾਨਿੰਗ ਦੀਆਂ ਅੰਤਮ-ਤਾਰੀਖ਼ਾਂ ਅਪਡੇਟ ਕਰਨ ਵਾਲੇ ਆਦੇਸ਼ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।

"ਹਾਂ" ਵੋਟਿੰਗ ਨਾਲ ਸਿਟੀ ਦੀਆਂ ਸਹੂਲਤਾਂ ਦੀ ਸਾਂਭ-ਸੰਭਾਲ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ ਵੇਲੇ ਹੋਰ ਵੇਰਵੇ, ਸਹੂਲਤ ਨੂੰ ਕੈਪੀਟਲ ਪਲਾਨਿੰਗ ਬਾਰੇ ਦੱਸਣ ਅਤੇ ਕੈਪੀਟਲ ਪਲਾਨਿੰਗ ਦੀਆਂ ਅੰਤਮ-ਤਾਰੀਖ਼ਾਂ ਅਪਡੇਟ ਕਰਨ ਵਾਲੇ ਆਦੇਸ਼ ਦੀ ਲੋੜ ਪਏਗੀ। "ਨਹੀਂ" ਵੋਟਿੰਗ ਨਾਲ ਕਾਨੂੰਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ।

ਇਸ ਤਜਵੀਜ਼ ਦਾ ਕੀ ਮਤਲਬ ਹੈ:

ਸਿਟੀ ਨੂੰ ਸ਼ਹਿਰ ਦੀਆਂ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਪੂੰਜੀਕਾਰੀਆਂ ਦੇ ਰੱਖ-ਰਖਾਅ ਦੀ ਲਾਗਤ ਦਾ ਮੁਲਾਂਕਣ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਮੁਲਾਂਕਣਾਂ ਨੂੰ ਕੈਪੀਟਲ ਪਲਾਨਿੰਗ ਦੀਆਂ ਰਿਪੋਰਟਾਂ ਵਿੱਚ ਛਾਪਣਾ ਚਾਹੀਦਾ ਹੈ।

ਜੇ ਇਹ ਤਜਵੀਜ਼ ਪਾਸ ਹੁੰਦੀ ਹੈ:

ਇਹ ਤਜਵੀਜ਼ ਸ਼ਹਿਰ ਦੀ ਸੰਪਤੀ ਲਈ ਰੱਖ-ਰਖਾਅ ਦੀਆਂ ਲਾਗਤਾਂ ਦਾ ਮੁਲਾਂਕਣ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਿਆਰਾਂ ਦਾ ਪਸਾਰ ਕਰੇਗੀ। ਇਹ ਤਜਵੀਜ਼ ਕੈਪੀਟਲ ਪਲਾਨਿੰਗ ਦੀਆਂ ਰਿਪੋਰਟਾਂ ਦੀ ਮਿੱਥੀ ਹੋਈ ਤਾਰੀਖ਼ ਅਤੇ ਸਬੰਧਿਤ ਪਬਲਿਕ ਸੁਣਵਾਈ ਦੀ ਤਾਰੀਖ਼ ਨੂੰ ਵੀ ਬਦਲ ਦਏਗੀ।

ਤਜਵੀਜਾਂ ਵਾਲੀ ਵੋਟ-ਪਰਚੀ 5 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦੀ ਹਿਮਾਇਤ ਵਾਲੀਆਂ 2 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 5। CFB ਨੂੰ ਸੰਸਥਾਵਾਂ ਤੋਂ ਕੋਈ ਟਿੱਪਣੀਆਂ ਨਹੀਂ ਮਿਲੀਆਂ।

ਤਜਵੀਜਾਂ ਵਾਲੀ ਵੋਟ-ਪਰਚੀ 5 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦਾ ਵਿਰੋਧ ਕਰਨ ਵਾਲੀਆਂ 9 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 5। ਟਿੱਪਣੀਆਂ ਵਿੱਚ ਚਿੰਤਾ ਪ੍ਰਗਟਾਈ ਗਈ ਹੈ ਕਿ ਇਸ ਤਜਵੀਜ਼ 5 ਦੀ ਭਾਸ਼ਾ ਗੁਮਰਾਹ ਕਰਨ ਵਾਲੀ ਹੈ ਅਤੇ ਤਜਵੀਜ਼ ਦੇ ਪਾਸ ਹੋਣ ਨਾਲ ਸਪਸ਼ਟਤਾ ਜਾਂ ਸਿਟੀ ਦੇ ਬੁਨਿਆਦੀ ਢਾਂਚੇ ਦੇ ਪਲਾਨ ਬਣਾਉਣ ਵਿੱਚ ਸੁਧਾਰ ਨਹੀਂ ਹੋਏਗਾ। CFB ਨੂੰ ਹੇਠਾਂ ਦਿੱਤੀਆਂ ਸੰਸਥਾਵਾਂ ਤੋਂ ਟਿੱਪਣੀਆਂ ਮਿਲੀਆਂ ਹਨ:

  • ਨਿਊਯਾਰਕ ਲੋਕਰਾਜ ਦੀ ਰਾਖੀ ਕਰਦਾ ਹੈ
  • ਨਿਗਰਾਨੀ ਤਕਨਾਲੌਜੀ ਦੀ ਨਿਗਰਾਨੀ ਬਾਰੇ ਪ੍ਰੋਜੈਕਟ
  • ਜੇਲਜ਼ ਐਕਸ਼ਨ ਕੁਲੀਸ਼ਨ ਅਤੇ HALT ਸੌਲਿਟਰੀ ਕੈਮਪੇਨ (JAC/HALT)

ਮੁੱਖ ਤਾਰੀਖ਼ਾਂ

  • Early Voting begins

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025
  • ਪ੍ਰਮੁਖ ਚੋਣ-ਦਿਵਸ

    ਮੰਗਲਵਾਰ, 24 ਜੂਨ, 2025
  • Early Voting begins

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025
  • ਚੋਣ-ਦਿਵਸ

    ਮੰਗਲਵਾਰ, 4 ਨਵੰਬਰ, 2025